ਮਾਲਵਾ

ਵਿਧਾਇਕ ਅਸ਼ੋਕ ਪਰਾਸ਼ਰ ਦੀ ਅਗਵਾਈ 'ਚ ਸਿਵਲ ਹਸਪਤਾਲ ਦੇ ਕੱਚੇ ਕਾਮਿਆਂ ਦੀ ਸਿਹਤ ਮੰਤਰੀ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਮੀਟਿੰਗ
ਲੁਧਿਆਣਾ, 07 ਅਪ੍ਰੈਲ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਵਿੱਚ, ਸਿਵਲ ਹਸਪਤਾਲ ਦੇ ਕੱਚੇ ਕਰਮਚਾਰੀਆਂ ਦੇ ਵਫਦ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਦਿਆਂ ਆਪਣਾ ਪੱਖ ਰੱਖਿਆ ਅਤੇ ਆਪਣਾ ਮੰਗ ਪੱਤਰ ਵੀ ਸੌਂਪਿਆ। ਕੈਬਨਿਟ ਮੰਤਰੀ ਬਲਬੀਰ ਸਿੰਘ ਵਲੋਂ ਵੀ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਕਰਦਿਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਵਿਧਾਇਕ ਪੱਪੀ ਪਰਾਸ਼ਰ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ....
ਪੀ.ਏ.ਯੂ. ਵਿਖੇ ਮੈਡੀਕਲ ਸੇਵਾਵਾਂ ਨੂੰ ਹੁਲਾਰਾ ਦੇਣ ਲਈ PR-ICICI ਫਾਉਂਡੇਸ਼ਨ ਦਾ ਵੱਡਾ ਹਿੱਸਾ
ਲੁਧਿਆਣਾ, 07 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਯੋਗਦਾਨ ਵਜੋਂ, ਆਈਸੀਆਈਸੀਆਈ ਫਾਊਂਡੇਸ਼ਨ ਨੇ ਅੱਜ ਯੂਨੀਵਰਸਿਟੀ ਨੂੰ ਇੱਕ ਐਂਬੂਲੈਂਸ ਦਾਨ ਕੀਤੀ। ਇਸ ਐਂਬੂਲੈਂਸ ਨੂੰ ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਦੇ ਸਿਹਤ ਕੇਂਦਰ ਤੋਂ ਰਵਾਨਾ ਕੀਤਾ। ਇਸ ਮੌਕੇ ਆਈਸੀਆਈਸੀਆਈ ਫਾਊਂਡੇਸ਼ਨ ਦੇ ਸੀਨੀਅਰ ਪ੍ਰਾਜੈਕਟ ਮੈਨੇਜਰ ਸੁਰਿੰਦਰ ਕੁਮਾਰ ਪੁਰੋਹਿਤ ਅਤੇ ਆਈਸੀਆਈਸੀਆਈ ਬੈਂਕ ਲੁਧਿਆਣਾ ਦੇ ਸਿਟੀ ਬਿਜ਼ਨਸ....
ਮੋਦੀ ਜੀ ਕਹਿੰਦੇ ਸੀ ਕਿ "ਦੇਸ਼ ਨਹੀਂ ਬਿਕਨੇ ਦੂੰਗਾ" ਅੱਜ ਇੱਕ ਇੱਕ ਕਰਕੇ ਵੱਡੇ ਅਦਾਰੇ ਅਡਾਨੀ ਨੂੰ ਸੰਭਾਲੇ ਜਾ ਰਹੇ ਹਨ
ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਖ਼ਤਮ ਕਰਨਾ ਲੋਕਤੰਤਰ ਦਾ ਅਪਮਾਨ ਅਤੇ ਸੰਵਿਧਾਨ ਨੂੰ ਕਲੰਕਿਤ ਕਰਨਾ ਹੈ- ਬਾਵਾ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਕਰਕੇ ਅੰਗਰੇਜ਼ਾਂ ਤੋਂ ਭਾਰਤ ਅਜ਼ਾਦ ਕਰਵਾਇਆ ਸੀ, ਅਸੀਂ ਭਾਜਪਾ ਤੋਂ ਦੇਸ਼ ਅਜ਼ਾਦ ਕਰਵਾਵਾਂਗੇ ਰਾਹੁਲ ਗਾਂਧੀ ਨੇ ਜੋ 3700 ਕਿੱਲੋ ਮੀਟਰ ਪੈਦਲ ਯਾਤਰਾ ਕਰਕੇ ਇਤਿਹਾਸ ਰਚਿਆ ਉਹ ਭਾਜਪਾ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਲੁਧਿਆਣਾ, 7 ਅਪ੍ਰੈਲ : ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਵਿਭਾਗ ਨੇ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿਭਾਗ ਦੇ....
ਨਗਰ ਨਿਗਮ ਅਬੋਹਰ ਵੱਲੋਂ ਪਿੱਛਲੇ ਵਿੱਤੀ ਸਾਲ ਵਿਚ 955 ਲੱਖ ਦੇ ਟੀਚੇ ਦੇ ਮੁਕਾਬਲੇ 1106 ਲੱਖ ਰੁਪਏ ਦੀ ਆਮਦਨ ਦੇ ਵਸੀਲੇ ਪੈਦਾ ਕੀਤੇ
ਨਗਰ ਨਿਗਮ ਅਬੋਹਰ ਨੇ ਟੀਚੇ ਦੇ ਮੁਕਾਬਲੇ ਜਿਆਦਾ ਪ੍ਰੋਪਰਟੀ ਟੈਕਸ ਇੱਕਠਾ ਕੀਤਾ : ਡਿਪਟੀ ਕਮਿਸ਼ਨਰ ਦੁੱਗਲ ਫਾਜਿ਼ਲਕਾ, 07 ਅਪ੍ਰੈਲ : ਨਗਰ ਨਿਗਮ ਅਬੋਹਰ ਨੇ ਵਿੱਤੀ 2022—23 ਦੌਰਾਨ ਆਮਦਨ ਦੇ 955.50 ਲੱਖ ਦੇ ਸਲਾਨਾ ਬਜਟ ਅਨੁਸਾਰ ਨਿਰਧਾਰਤ ਟੀਚੇ ਦੇ ਮੁਕਾਬਲੇ 1106.85 ਲੱਖ ਰੁਪਏ ਦੀ ਆਮਦਨ ਦੇ ਵਸੀਲੇ ਪੈਦਾ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਤਰਾਂ ਕਰਨ ਨਾਲ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਕੋਲ ਵਾਧੂ ਆਮਦਨ ਹੋਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ....
ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ : ਕੁਲਵੰਤ ਸਿੰਘ
ਹਨੂੰਮਾਨ ਮੰਦਰ ਨਗਾਰੀ ਪਿੰਡ ਵਿਖੇ ਹੋਏ ਨਤਮਸਤਕ ਵਿਧਾਇਕ ਕੁਲਵੰਤ ਸਿੰਘ ਮੋਹਾਲੀ, 07 ਅਪ੍ਰੈਲ : ਸਭਨਾਂ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਕ ਅਨੁਸ਼ਾਸਨਬੱਧ ਸਮਾਜ ਦੀ ਪ੍ਰਕਿਰਿਆ ਜਾਰੀ ਰਹਿਣ ਦੇ ਚਲਦਿਆਂ ਹੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਬਣੀ ਰਹਿ ਸਕਦੀ ਹੈ। ਇਹ ਗੱਲ ਪਿੰਡ ਨਗਾਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਹੀ। ਵਿਧਾਇਕ ਕੁਲਵੰਤ ਸਿੰਘ ਹਨੂੰਮਾਨ ਜੈਅੰਤੀ ਮੌਕੇ ਪਿੰਡ ਨਗਾਰੀ ਵਿਖੇ ਸਥਿਤ ਮੰਦਿਰ ਵਿਖੇ ਨਤਮਸਤਕ ਹੋਣ....
ਸਾਬਕਾ ਵਿਧਾਇਕ ਭੈਣੀ ਨੂੰ ਸਦਮਾ,ਪਤਨੀ ਜੰਗੀਰ ਕੌਰ ਦਾ ਦੇਹਾਂਤ
ਅੰਤਿਮ ਅਰਦਾਸ 16 ਅਪ੍ਰੈਲ ਨੂੰ ਹੋਵੇਗੀ ਮੁੱਲਾਂਪੁਰ ਦਾਖਾ,7 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪਿੰਡ ਭੈਣੀ ਅਰਾਈਆਂ ਦੇ ਵਸਨੀਕ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਨੂੰ ਅੱਜ ਉਸ ਸਮੇਂ ਅਸਹਿ ਸਦਮਾਂ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਸੁਪਤਨੀ ਜੰਗੀਰ ਕੌਰ (88)ਦਾ ਦੇਹਾਂਤ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ,ਸੁਖਦੇਵ ਸਿੰਘ ਤੂਰ ਕੈਨੇਡਾ,ਸੁਖਵਿੰਦਰ ਕੌਰ ਕੈਨੇਡਾ ਅਤੇ ਸ਼ਰਨਜੀਤ ਕੌਰ ਕੈਨੇਡਾ ਦੇ ਮਾਤਾ ਜੰਗੀਰ ਕੌਰ ਦੀ ਉਮਰ 88 ਸਾਲ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਹਨਾ....
ਤੰਦਰੁਸਤ ਰਹਿਣ ਲਈ ਸਵੇਰ ਦੀ ਸੈਰ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ : ਡੀ ਸੀ ਮਾਨਸਾ 
ਵਿਸ਼ਵ ਸਿਹਤ ਦਿਵਸ ਮੌਕੇ ਸਵੇਰ ਦੀ ਸੈਰ ਮੁਹਿੰਮ ਨੂੰ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਮਾਨਸਾ, 07 ਅਪ੍ਰੈਲ : ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਹਮੇਸ਼ਾਂ ਤੰਦਰੁਸਤ ਰਹਿਣ ਲਈ ਸਵੇਰ ਦੀ ਸੈਰ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਵਿਸ਼ਵ ਸਿਹਤ ਦਿਵਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੱਲੋਂ ਆਯੋਜਿਤ ‘ਸਵੇਰ ਦੀ ਸੈਰ’ ਮੁਹਿੰਮ ਨੂੰ ਹਰੀ ਝੰਡੀ ਦਿਖਾ ਕੇ....
71 ਪਰਿਵਾਰ ਹੋਏ ਆਪ ਵਿੱਚ ਸ਼ਾਮਲ, ਸਪੀਕਰ ਸੰਧਵਾਂ ਵੱਲੋਂ ਭਰਵਾਂ ਸਵਾਗਤ
ਫਰੀਦਕੋਟ, 07 ਅਪ੍ਰੈਲ : ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਮੌਜੂਦਗੀ ਵਿਚ ਪਿੰਡ ਭਾਣਾ ਦੇ 71 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸਪੀਕਰ ਸਾਹਿਬ ਨੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਪਿੰਡ ਭਾਣਾ ਦੇ 71 ਪਰਿਵਾਰ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਵਿਚਰਦੀ ਹੈ। ਕਿਸੇ ਵੀ ਤਰ੍ਹਾਂ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਜਮੀਨੀ ਪੱਧਰ ਤੇ ਪਿੰਡ ਵਾਸੀਆਂ ਦੇ ਨਾਲ....
ਡਿਪਟੀ ਕਮਿਸ਼ਨਰ ਵੱਲੋਂ ਸਪੈਸ਼ਲ ਗਿਰਦਾਵਰੀ ਪ੍ਰਕਿਰਿਆ ਦਾ ਲਿਆ ਜਾਇਜ਼ਾ
ਸੰਗਰੂਰ, 7 ਅਪ੍ਰੈਲ : ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਅੱਜ ਦਿੜ੍ਹਬਾ ਅਤੇ ਧੂਰੀ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਵਲੋ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਸੰਗਰੂਰ ਦੀਆਂ ਸਮੂਹ ਸਬ ਡਵੀਜ਼ਨਾਂ ਵਿਚ ਚੱਲ ਰਹੀ ਗਿਰਦਾਵਰੀ....
ਕਿਸਾਨ ਆਪਣੀ ਆਮਦਨ ਵਧਾਉਣ ਲਈ ਖੇਤੀ ਦੇ ਨਾਲ-ਨਾਲ ਖੁੰਭ ਉਤਪਦਾਨ ਤੇ ਬਾਗਬਾਨੀ ਅਪਨਾਉਣ : ਜੌੜਾਮਾਜਰਾ
ਸਮਾਣਾ, 07 ਅਪ੍ਰੈਲ : ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਖੁੰਭਾਂ ਉਗਾਉਣ ਅਤੇ ਬਾਗਬਾਨੀ ਸਮੇਤ ਨਗ਼ਦ ਫ਼ਸਲਾਂ ਦੀ ਖੇਤੀ ਕਰਨ ਨੂੰ ਤਰਜੀਹ ਦੇਣ। ਜੌੜਾਮਾਜਰਾ ਨੇ ਸਮਾਣਾ-ਰਾਜਲਾ ਰੋਡ 'ਤੇ ਸਥਿਤ ਹਾਈਲਾਈਨ ਫੂਡਜ਼ ਮਸ਼ਰੂਮ ਫਾਰਮ ਦਾ ਦੌਰਾ ਕਰਕੇ ਖੁੰਭ ਉਦਪਾਦਕਾਂ ਗੌਰਵ ਜਿੰਦਲ, ਅਮਿਤ ਗਰਗ, ਸੋਨੂੰ ਬਾਂਸਲ ਤੇ ਸਿਕੰਦਵੀਰ ਜਿੰਦਲ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ....
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਬਠਿੰਡਾ ਜੇਲ੍ਹ ਵਿੱਚ ਹੀ ਬਣੀ : ਬਲਕੌਰ ਸਿੰਘ ਸਿੱਧੂ
ਮਾਨਸਾ, 7 ਅਪ੍ਰੈਲ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੀ ਵੀਡੀਓ ਬਠਿੰਡਾ ਜੇਲ੍ਹ ਵਿੱਚ ਹੀ ਬਣੀ ਹੈ। ਇਸ ਅਜੇ ਤੱਕ ਕਿੰਨਾ ਵੀ ਝੂਠਲਾਇਆ ਜਾਵੇ, ਪਰ ਉਨ੍ਹਾਂ ਪੱਕਾ ਸ਼ੱਕ ਹੈ ਕਿ ਇਹ ਵੀਡੀਓ ਉਥੋਂ ਦੀ ਹੀ ਹੈ। ਉਨ੍ਹਾਂ ਪੰਜਾਬ ਦੀਆਂ ਜੇਲ੍ਹਾਂ ਦੇ ਸਿਸਟਮ ’ਤੇ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਪਹਿਲੀ ਵੀਡੀਓ ਜਾਰੀ ਹੋਈ ਤਾਂ ਪੰਜਾਬ ਦੇ ਡੀ.ਜੀ.ਪੀ ਨੇ ਸਪੱਸ਼ਟੀਕਰਨ ਦੇ ਕੇ ਉਸ ਨੂੰ ਝੂਠਲਾਇਆ....
ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੇ ਸਨਮਾਨ ਲਈ ਵੀ ਉਸਾਰੂ ਯਤਨ ਕਰ ਰਹੀ ਹੈ : ਹਰਜੋਤ ਸਿੰਘ ਬੈਂਸ
ਮੋਹਾਲੀ, 7 ਅਪਰੈਲ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਪੰਜਾਬ ਦੇ ਵਿਕਾਸ ਲਈ ਵਚਨਬੱਧ ਹੈ, ਉੱਥੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਕਾਂ ਦੇ ਸਨਮਾਨ ਲਈ ਵੀ ਉਸਾਰੂ ਯਤਨ ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸੂਬੇ ਦੇ ਸਟੇਟ ਅਤੇ ਨੈਸ਼ਨਲ ਐਵਾਰਡੀ ਅਧਿਆਪਕਾਂ ਦਾ ਇੱਕ ਅਤੇ ਦੋ ਸਾਲ ਦਾ ਸਨਮਾਨ ਵਜੋਂ ਮਿਲਦਾ ਸੇਵਾ ਵਾਧਾ ਬਹਾਲ ਕਰ ਦਿੱਤਾ ਹੈ, ਜਿਸ ਨੂੰ ਕਿ ਪਿਛਲੀ ਸਰਕਾਰ ਨੇ 2018 ਤੋਂ....
ਜਾਣ ਬੁੱਝ ਕੇ ਪੰਜਾਬ ਅੰਦਰ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ : ਗਿਆਨੀ ਹਰਪ੍ਰੀਤ ਸਿੰਘ
ਸਿੰਘ ਸਾਹਿਬ ਵੱਲੋਂ ਪੀੜਤ ਪੱਤਰਕਾਰ ਧਿਰਾਂ ਨਾਲ ਖੜਨ ਦਾ ਦ੍ਰਿੜ ਇਰਾਦਾ ਕੀਤਾ ਪ੍ਰਗਟ ਖਾਲਸਾ ਪ੍ਰਗਟ ਦਿਵਸ ਵਿਸਾਖੀ ਮੌਕੇ ਵੱਡੀ ਗਿਣਤੀ *ਚ ਸੰਗਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ : ਸਿੰਘ ਸਾਹਿਬ 75 ਸਾਲਾਂ 'ਚ ਸਰਕਾਰਾਂ ਨੇ ਸਿੱਖ ਕੌਮ ਨਾਲ 75 ਤੋਂ ਵੱਧ ਅਹਿਮ ਵਾਅਦੇ ਕੀਤੇ ਪਰ ਅਫਸੋਸ ਪੂਰਾ ਇੱਕ ਵੀ ਨਹੀਂ ਕੀਤਾ। ਤਲਵੰਡੀ ਸਾਬੋ, 07 ਅਪ੍ਰੈਲ : ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੀ ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ....
ਕੈਬਨਿਟ ਮੰਤਰੀ ਨੇ ਪਿੰਡ ਚੱਕ ਦੂਹੇਵਾਲਾ ਵਿਖੇ ਸਿਲਾਈ ਸਿਖਲਾਈ ਸੈਂਟਰ ਦਾ ਕੀਤਾ ਉਦਘਾਟਨ
ਸਿਵਲ ਹਸਪਤਾਲ ਮਲੋਟ ਵਿਖੇ ਲੋਕਾਂ ਨੂੰ ਪੀਣ ਲਈ ਮਿਲੇਗਾ ਸਾਫ ਸੁਥਰਾ ਪਾਣੀ ਸ੍ਰੀ ਮੁਕਤਸਰ ਸਾਹਿਬ, 07 ਅਪ੍ਰੈਲ : ਪਿੰਡ ਚੱਕ ਦੂਹੇਵਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਨਾਉਣ ਲਈ ਖੋਲੇ੍ਹ ਗਏ ਮੁਫਤ ਸਿਲਾਈ ਸਿਖਲਾਈ ਸੈਂਟਰ ਦਾ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਮਲੋਟ ਵਿਧਾਨ ਸਭਾ ਹਲਕੇ ਦੇ ਉਦਘਾਟਨ ਕਰਦਿਆਂ ਕਿਹਾ ਕਿ ਖੁਦ ਦਾ ਕਾਰੋਬਾਰ ਕਰਨ ਵਾਲੀਆਂ ਲੜਕੀਆਂ ਨੂੰ ਪੰਜਾਬ ਸਰਕਾਰ ਉਚੇਚੇ ਤੌਰ ਤੇ....
ਗ੍ਰਾਮ ਪੰਚਾਇਤ ਪਿੰਡ ਜਾਂਗਪੁਰ ਦੀ ਨੇ ਜਨਰਲ ਸਕੱਤਰ ਦਲਜੀਤ ਸਿੰਘ ਦਾ ਕੀਤਾ ਸਨਮਾਨ
ਮੁੱਲਾਂਪੁਰ ਦਾਖਾ, 07 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਅਤੇ ਪ੍ਰਧਾਨ ਲੁਧਿਆਣਾ ਦਿਹਾਤੀ ਮੇਜਰ ਸਿੰਘ ਮੁੱਲਾਂਪੁਰ ਅਤੇ ਬਲਾਕ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਸਰਪੰਚ ਵਲੋ ਬੀਤੇ ਦਿਨੀਂ ਦਲਜੀਤ ਸਿੰਘ ਜਾਂਗਪੁਰ ਨੂੰ ਮੁੱਲਾਂਪੁਰ ਦਾਖਾ ਦੇ ਮੁੱਖ ਦਫਤਰ ਵਿੱਚ ਬਲਾਕ ਮੁੱਲਾਂਪੁਰ ਦਾਖਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਸੀ। ਇਸ ਨੌਜਵਾਨ ਆਗੂ ਦੀ ਇਸ ਨਿਯੁਕਤੀ ਤੋ ਬਾਅਦ ਇਸਦੇ ਪਿੰਡ ਜਾਂਗਪੁਰ ਵਿੱਚ....