ਮਾਲਵਾ

ਸਕੂਲੀ ਬੱਸ ਅਤੇ ਰੋਡਵੇਜ਼ ਬੱਸ ਦੀ ਹੋਈ ਆਹਮੋ-ਸਾਹਮਣੀ ਜ਼ਬਰਦਸਤ ਟੱਕਰ
ਡਰਾਈਵਰ ਸਣੇ 30 ਦੇ ਕਰੀਬ ਬੱਚੇ ਗੰਭੀਰ ਜ਼ਖ਼ਮੀ-ਕੁਝ ਲੁਧਿਆਣਾ ਤੇ ਕੁਝ ਆਸ-ਪਾਸ ਦੇ ਹਸਪਤਾਲਾਂ ’ਚ ਕੀਤੇ ਰੈਫਰ ਜਗਰਾਉਂ, 15 ਮਈ (ਰਛਪਾਲ ਸ਼ੇਰਪੁਰੀ) : ਜਗਰਾਉਂ ਦੇ ਸੈਕਰਡ ਹਾਰਟ ਸਕੂਲ ਦੀ ਬੱਸ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਲਈ ਜਾ ਰਹੀ ਸੀ, ਇਕ ਪਾਸੇ ਤੋਂ ਸੜਕ ਦੀ ਮੁਰੰਮਤ ਹੋਣ ਕਾਰਨ ਸਕੂਲ ਬੱਸ ਦੂਸਰੀ ਸਾਈਡ ਤੋਂ ਜਾ ਰਹੀ ਸੀ ਕਿ ਸ਼ੇਰਪੁਰਾ ਚੌਕ ਲੰਘਦੇ ਹੀ ਮੋਗੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਆਹਮਣੇ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਸਕੂਲ ਬੱਸ ਵਿਚ ਤਕਰੀਬਨ 30 ਤੋਂ....
ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਕੀਤਾ ਗ੍ਰਿਫ਼ਤਾਰ
ਬਰਨਾਲਾ, 15 ਮਈ : ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਕਾਬੂ ਕੀਤਾ ਹੈ। ਦੱਸ ਦਈਏ ਕਿ ਭਾਨਾ ਸਿੱਧੂ ਅਤੇ ਉਸਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਦੋਵੇਂ ਵਾਸੀ ਪਿੰਡ ਕੋਟਦੁੱਨਾ ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਮਹਿਲ ਕਲਾਂ ’ਚ ਕਾਫ਼ੀ ਸੰਗੀਨ ਅਪਰਾਧਾਂ ਦੇ ਦੋਸ਼ ’ਚ 11 ਮਈ 2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸੋਸ਼ਲ ਮੀਡੀਆ ’ਤੇ ਭਾਨਾ ਸਿੱਧੂ ਵੱਲੋਂ ਦਿੱਤੇ ਬਿਆਨ ਤੋਂ ਨਾਰਾਜ਼....
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਵਿਕਾਸ ਕਾਰਜਾਂ ਦੇ ਚੱਲ ਰਹੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ : ਡਿਪਟੀ ਕਮਿਸ਼ਨਰ ਪਟਿਆਲਾ, 15 ਮਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੱਖ ਵੱਖ ਵਿਭਾਗਾਂ ਅਧੀਨ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਮਿਥੇ ਸਮੇਂ ‘ਚ ਮੁਕੰਮਲ ਕੀਤੇ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਵੀ ਮੌਜੂਦ ਸਨ। ਮਹੀਨਾਵਾਰ ਮੀਟਿੰਗ ਕਰਦਿਆਂ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਲਿੰਕ ਸੜਕਾਂ ਦਾ ਕੀਤਾ ਜਾ....
ਸਮੇਂ ਸਿਰ ਨਹਿਰੀ ਪਾਣੀ ਦੀ ਉਪਲਬੱਧਤਾ, ਨਰਮੇ ਦੀ ਬਿਜਾਈ ਵਿਚ ਫਾਜਿ਼ਲਕਾ ਪੰਜਾਬ ਵਿਚੋਂ ਮੋਹਰੀ : ਡਿਪਟੀ ਕਮਿਸ਼ਨਰ
74106 ਹੈਕਟੇਅਰ ਵਿਚ ਮੁਕੰਮਲ ਹੋਈ ਬਿਜਾਈ ਹਾਲੇ ਜਾਰੀ ਹੈ ਬਿਜਾਈ, ਟੀਚਾ ਹੋਵੇਗਾ ਪੂਰਾ : ਮੁੱਖ ਖੇਤੀਬਾੜੀ ਅਫ਼ਸਰ ਫਾਜਿ਼ਲਕਾ, 15 ਮਈ : ਚਿੱਟੇ ਸੋਨੇ (ਨਰਮੇ) ਦੀ ਬਿਜਾਈ ਵਿਚ ਫਾਜਿ਼ਲਕਾ ਜਿ਼ਲ੍ਹਾ ਬਾਜੀ ਮਾਰਦਾ ਜਾ ਰਿਹਾ ਹੈ। 74106 ਹੈਕਟੇਅਰ ਬਿਜਾਈ ਨਾਲ ਫਾਜਿ਼ਲਕਾ ਜਿ਼ਲ੍ਹਾ ਕਪਾਹ ਪੱਟੀ ਦੇ ਬਾਕੀ ਜਿ਼ਲਿ੍ਹਆਂ ਦੇ ਮੁਕਾਬਲੇ ਮੋਹਰੀ ਹੋ ਨਿੱਤਰਿਆ ਹੈ।ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ....
ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕਿਸਾਨਾਂ ਨੂੰ ਖੇਤਾਂ ‘ਚ ਅੱਗ ਨਾ ਲਾਉਣ ਦੀ ਅਪੀਲ
ਕਿਸਾਨ ਕੈਂਪ ‘ਚ ਕਿਹਾ, ‘ਝੋਨੇ ਦੇ ਸੀਜਨ ਦੌਰਾਨ ਇੱਕ ਵੀ ਖੇਤ ‘ਚ ਨਾੜ ਨੂੰ ਅੱਗ ਨਾ ਲਾਉਣ ਵਾਲੇ ਘਨੌਰ ਹਲਕੇ ਦੇ ਪਿੰਡ ਨੂੰ ਮਿਲਣਗੇ 5 ਲੱਖ ਰੁਪਏ’ ਘਨੌਰ, 15 ਮਈ : ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ। ਅੱਜ ਘਨੌਰ ਵਿਖੇ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਪਹਿਲਕਦਮੀ ਸਦਕਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ....
ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾਂ ਤਹਿਤ 102 ਮਰੀਜ਼ਾਂ ਦੇ ਇਲਾਜ ਲਈ 67 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ
ਪਟਿਆਲਾ, 15 ਮਈ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾਂ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿਛਲੇ ਇਕ ਸਾਲ ਦੌਰਾਨ 102 ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ 67 ਲੱਖ 43 ਹਜ਼ਾਰ 791 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਮਰੀਜ਼ ਨੂੰ....
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ 16 ਨਵੰਬਰ ਨੂੰ ਛੁੱਟੀ ਕਰਨ ਦੇ ਫ਼ੈਸਲੇ ਵਿੱਚ ਸਾਥੀ ਸ਼ਹੀਦ ਵੀ ਸ਼ਾਮਿਲ ਕਰੋ : ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾ, 14 ਮਈ : ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਚਿੱਠੀ ਚ ਕਿਹਾ ਹੈ ਕਿ ਉਹ 16 ਨਵੰਬਰ 1915 ਨੂੰ ਫਾਂਸੀ ਚੜ੍ਹੇ ਸੂਰਮੇ ਗਦਰ ਪਾਰਟੀ ਦੇ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਛੁੱਟੀ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਏਸੇ ਪਹਿਲੇ ਲਾਹੌਰ ਸਾਜ਼ਿਸ਼ ਕੇਸ ਅਧੀਨ ਉਨ੍ਹਾਂ ਦੇ ਹੋਰ ਛੇ ਸਾਥੀਆਂ ਨੂੰ ਵੀ ਉਸੇ ਦਿਨ ਲਾਹੌਰ....
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਹਾਥੀ ਘੋੜਿਆਂ ਨਾਲ ਸੰਤ ਮਹਾਂਪੁਰਸ਼ਾਂ ਨੇ ਰਵਾਨਾ ਕੀਤਾ "ਵਿਸ਼ਾਲ ਫ਼ਤਿਹ ਮਾਰਚ"
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗ਼ਲ ਸਾਮਰਾਜ ਦਾ ਖ਼ਾਤਮਾ ਕੀਤਾ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ : ਬਾਵਾ ਕਿਸਾਨੀ ਦੇ ਮੁਕਤੀਦਾਤਾ ਦੀ ਯਾਦ 'ਚ ਹਰ ਕਿਸਾਨ ਆਪਣੇ ਘਰ 'ਤੇ ਦੇਸੀ ਘਿਓ ਦਾ ਦੀਵਾ ਬਾਲੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਵਡਮੁੱਲੀ ਸ਼ਹਾਦਤ ਦਾ ਬਦਲਾ ਲਿਆ ਮੁੱਲਾਂਪੁਰ ਦਾਖਾ, 14 ਮਈ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ "ਵਿਸ਼ਾਲ ਫ਼ਤਿਹ ਮਾਰਚ" ਹਾਥੀ, ਘੋੜੇ, ਬੈਂਡ....
ਐਸ.ਜੀ.ਐਨ.ਡੀ ਕਾਨਵੈਂਟ ਸਕੂਲ ਆਂਡਲੂ ਦਾ ਨਤੀਜਾ ਰਿਹਾ ਸ਼ਾਨਦਾਰ
ਰਾਏਕੋਟ, 14 ਮਈ (ਰਘਵੀਰ ਸਿੰਘ ਜੱਗਾ) : ਸੀ.ਬੀ.ਐਸ.ਈ ਬੋਰਡ ਵਲੋਂ ਬੀਤੇ ਦਿਨ ਐਲਾਨੇ ਗਏ ਮੈਟ੍ਰਿਕ ਦੇ ਨਤੀਜ਼ਿਆਂ ਵਿੱਚ ਕਰੀਬੀ ਪਿੰਡ ਆਂਡਲੂ ਦੇ ਐਸ.ਜੀ.ਐਨ.ਡੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ ਸੌ ਫੀਸਦੀ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਅਤੇ....
ਸ੍ਰੀ ਗੁਰੂ ਨਾਨਕ ਦੇਵ ਸਕੂਲ ਦੀ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਪ੍ਰਦਰਸ਼ਨ 
ਰਾਏਕੋਟ, 14 ਮਈ (ਰਘਵੀਰ ਸਿੰਘ ਜੱਗਾ) : ਸੀ.ਬੀ.ਐਸ.ਈ ਬੋਰਡ ਵਲੋਂ ਬੀਤੇ ਦਿਨ ਐਲਾਨੇ ਗਏ +2 ਦੇ ਨਤੀਜੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਕਾਨਵੈਂਟ ਸਕੂਲ ਆਂਡਲੂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੱਲਾਂ ਮਾਰੀਆਂ ਹਨ। ਸਕੂਲ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਰਾਜਾ ਬਰਾੜ ਅਤੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਦੀ ਤਰਾਂ ਸੌ ਫੀਸਦੀ ਰਿਹਾ ਹੈ ਅਤੇ ਵਿਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ।....
ਭਗਵੰਤ ਮਾਨ ਬੇਲੋੜੀ ਬਿਆਨਬਾਜ਼ੀ ਬੰਦ ਕਰ ਕੇ ਹਕੀਕਤ ਨੂੰ ਸਮਝਣ : ਮਨਜੀਤ ਧਨੇਰ
ਜਿੱਥੇ ਵੀ ਬੇਇਨਸਾਫ਼ੀ ਹੋਵੇਗੀ, ਉੱਥੇ ਧਰਨੇ ਲੱਗਣ ਤੋਂ ਕੋਈ ਨਹੀਂ ਰੋਕ ਸਕਦਾ : ਹਰਨੇਕ ਮਹਿਮਾ ਰਾਏਕੋਟ, 14 ਮਈ (ਰਘਵੀਰ ਸਿੰਘ ਜੱਗਾ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਿਸਾਨ ਜਥੇਬੰਦੀਆਂ ਵਿਰੋਧੀ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮਨ ਕੀ ਬਾਤ' ਕਰ ਕੇ ਆਪਣੇ ਮਹਾਨ ਹੋਣ ਦੀ ਫੀਲਿੰਗ ਲੈਂਦੇ ਹਨ....
ਸਾਨੂੰ ਤਾਂ ਜਿਉਂਦੇ ਜੀਆ ਮਾਰ ਦਿੱਤਾ, ਹੁਣ ਹੋਰ ਲੋਕਾਂ ਨੂੰ ਬਚਾ ਲਵੋ : ਬਲਕੌਰ ਸਿੰਘ ਸਿੱਧੂ
ਮੁੱਖ ਮੰਤਰੀ ਨੇ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀ, ਹੁਣ ਜਾਂਚ ਬੰਦ ਹੈ : ਬਲਕੌਰ ਸਿੰਘ ਸਿੱਧੂ ਮਾਨਸਾ, 14 ਮਈ : ਪੰਜਾਬ ਸਰਕਾਰ ਦੇ ਆਈਟੀ ਵਿੰਗ ਤੇ ਨਿਸ਼ਾਨਾ ਸਾਧਦੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਆਈਟੀ ਸੈੱਲ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਚੁੱਕ ਕੇ ਉਸਦੀ ਫੋਟੋ ਗੁਰਸਿਮਰਨ ਸਿੰਘ ਮੰਡ ਨਾਲ ਜੋੜ ਕੇ ਵਾਇਰਲ ਕਰ ਦਿੱਤੀ ਹੈ ਤੇ ਉਸ ਫੋਟੋ ਤੇ ਲਿਖਿਆ ਹੈ ਸਿੱਖਾਂ ਦਾ....
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾਂ ਚਮਕਦਾ ਰਹੇਗਾ : ਸਪੀਕਰ ਸੰਧਵਾਂ 
ਮੋਗਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਸ਼ਮੂਲੀਅਤ ਕਿਹਾ, ਜਲੰਧਰ ਜਿਮਨੀ ਚੋਣ ਦੇ ਨਤੀਜੇ ਪੰਜਾਬ ਸਰਕਾਰ ਉੱਪਰ ਆਮ ਲੋਕਾਂ ਦੇ ਹੋਰ ਵਧੇ ਭਰੋਸੇ ਦਾ ਸਬੂਤ ਮੋਗਾ, 14 ਮਈ : ਰਬਾਬ ਤੋਂ ਸ਼ੁਰੂ ਹੋ ਕੇ ਰਣਜੀਤ ਨਗਾੜੇ ਤੱਕ ਦੇ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਘਾਲਣਾ ਬਹੁਤ ਵੱਡਾ ਮੀਲ ਪੱਥਰ ਹੈ। ਇਸ ਨਾਲ ਸਭ ਨੂੰ ਜੁੜੇ ਰਹਿਣ ਦੀ ਲੋੜ੍ਹ ਹੈ। ਜੱਸਾ ਸਿੰਘ ਜੀ ਨੂੰ ਸਿੱਖੀ ਸਿਦਕ, ਦੇਸ਼ ਭਗਤੀ, ਨਿਰਭੈਅਤਾ....
ਖਰੀਦ ਕੀਤੀ ਕਣਕ ਦੀ ਕਿਸਾਨਾਂ ਨੂੰ 1480.497 ਕਰੋੜ ਰੁਪਏ ਦੇ ਐਡਵਾਇਸ ਜਨਰੇਟ ਹੋਏ 
ਫਾਜ਼ਿਲਕਾ, 14 ਮਈ : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸਾਨਾਂ ਦੀ ਸੁਵਿਧਾ ਲਈ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਲਿਫ਼ਟਿੰਗ ਦਾ ਕੰਮ ਪੂਰੀ ਤੇਜ਼ ਗਤੀ ਨਾਲ ਚਲਾਇਆ ਜਾ ਰਿਹਾ ਹੈ। ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 7 ਲੱਖ 33 ਹਜ਼ਾਰ 664 ਮੀਟ੍ਰਿਕ ਟਨ ਕਣਕ ਪੁੱਜੀ ਸੀ, ਜਿਸ ਵਿੱਚੋਂ ਸਾਰੀ ਦੀ ਸਾਰੀ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ। 48 ਘੰਟੇ ਪਹਿਲਾਂ ਤੱਕ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਦੀ ਰਕਮ 1500.05 ਕਰੋੜ ਰੁਪਏ ਦੀ ਬਣਦੀ ਹੈ ਇਸ ਵਿਚੋਂ 1480.497....
ਪਟਿਆਲਾ: 100 ਮੰਡੀਆਂ 'ਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ
ਜ਼ਿਲ੍ਹੇ ਦੀਆਂ ਮੰਡੀਆਂ 'ਚ 893611 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਪਟਿਆਲਾ, 14 ਮਈ : ਪਟਿਆਲਾ ਜ਼ਿਲ੍ਹੇ ਦੀਆਂ 100 ਮੰਡੀਆਂ ਵਿੱਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ 'ਚ 893611 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਹੋਈ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਣਕ ਦੇ ਖਾਲੀ ਹੋਏ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੁੱਖ....