ਮਾਲਵਾ

ਪੀ.ਏ.ਯੂ. ਵਿੱਚ ਖਰ੍ਹਵੇ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ-ਚਰਚਾ ਮੀਟਿੰਗ ਹੋਈ
ਲੁਧਿਆਣਾ 16 ਮਈ : ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਖਰ੍ਹਵੇ ਅਨਾਜਾਂ ਜਾਂ ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ ਕਰਨ ਲਈ ਕਰਵਾਈ ਗਈ ਸੀ | ਇਸ ਵਿੱਚ ਮਿਲਿਟਸ ਦੇ ਮਾਹਿਰ, ਕਾਸ਼ਤਕਾਰ ਕਿਸਾਨ, ਖੇਤੀ ਕਾਰੋਬਾਰ ਉੱਦਮੀ ਅਤੇ ਭੋਜਨ ਪ੍ਰੋਸੈਸਿੰਗ ਦੇ ਵਿਦਿਆਰਥੀ ਸ਼ਾਮਿਲ ਹੋਏ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ | ਇਸ ਤੋਂ ਇਲਾਵਾ ਮੰਚ ਤੇ ਨਿਰਦੇਸ਼ਕ....
ਪੀ.ਏ.ਯੂ. ਵਿੱਚ ਵਿਦਿਆਰਥੀਆਂ ਨੂੰ ਵੇਰਵਾ ਪੱਤਰ/ਬਾਇਓਡਾਟਾ ਬਨਾਉਣ ਦੇ ਗੁਰ ਦੱਸੇ ਗਏ
ਲੁਧਿਆਣਾ 16 ਮਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗ ਨਾਲ ਪਾਲ ਆਡੀਟੋਰੀਅਮ ਵਿਖੇ ’ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਰਿਜ਼ਿਊਮੇ ਬਨਾਉਣ ਬਾਰੇ ਇੱਕ ਸੈਸਨ ਦਾ ਆਯੋਜਨ ਕੀਤਾ| ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸਦੀਪ ਧਰਨੀ ਨੇ ਆਰਟ ਆਫ ਰਿਜ਼ਿਊਮੇ ਬਨਾਉਣ ਦੇ ਕਲਾ ਵਿਸ਼ੇ ਤੇ ਭਾਸ਼ਣ ਦਿੱਤਾ | ਉਹਨਾਂ ਨੇ ਸੈੱਲ ਦੀਆਂ ਗਤੀਵਿਧੀਆਂ....
ਵਿਧਾਇਕ ਸਿੱਧੂ ਵੱਲੋਂ ਸਬ ਤਹਿਸੀਲ ਗਿੱਲ ਤੇ ਪਟਵਾਰਖ਼ਾਨੇ ਦੀ ਅਚਨਚੇਤ ਚੈਕਿੰਗ
ਲੋਕਾਂ ਦੀਆਂ ਸਮੱਸਿਆਵਾਂ ਸੁਣ ਮੌਕੇ 'ਤੇ ਹੀ ਕਰਵਾਇਆ ਨਿਪਟਾਰਾ ਸਫ਼ਾਈ ਵਿਵਸਥਾ ਦਰੁਸਤ ਕਰਨ 'ਤੇ ਵੀ ਦਿੱਤਾ ਜ਼ੋਰ ਆਮ ਲੋਕਾਂ ਨੂੰ ਦਫ਼ਤਰਾਂ 'ਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ - ਵਿਧਾਇਕ ਕੁਲਵੰਤ ਸਿੰਘ ਸਿੱਧੂ ਲੁਧਿਆਾਣਾ, 16 ਮਈ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਬ ਤਹਿਸੀਲ ਗਿੱਲ ਅਤੇ ਪਟਵਾਰਖਾਨੇ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕੰਮ ਕਰਵਾਉਣ ਆਏ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਥੋ-ਹੱਥ ਨਿਪਟਾਰਾ ਵੀ ਕਰਵਾਇਆ। ਵਿਧਾਇਕ ਸਿੱਧੂ ਵਲੋ....
ਕੌਮੀ ਡੇਗੂ ਦਿਵਸ ਮੌਕੇ ਸਿਵਲ ਸਰਜਨ ਡਾ ਹਿੰਤਿਦਰ ਕੌਰ ਵਲੋਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ
ਕਿਹਾ! ਇਕ ਚਮਚ ਪਾਣੀ 'ਚ ਵੀ ਪੈਦਾ ਹੋ ਸਕਦਾ ਡੇਗੂ ਦਾ ਮੱਛਰ ਸਵੇਰੇ ਸੂਰਜ ਚੜਣ ਤੋਂ ਬਾਅਦ ਤੇ ਸ਼ਾਮ ਨੂੰ ਸੂਰਜ ਡੁੱਬਣ ਤੋ ਮਗਰੋ ਕੱਟਦਾ ਇਹ ਮੱਛਰ ਲੁਧਿਆਣਾ, 16 ਮਈ : ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਕੌਮੀ ਡੇਗੂ ਦਿਵਸ ਮਨਾਇਆ ਗਿਆ ਜਿਸਦੇ ਤਹਿਤ ਉਨ੍ਹਾਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਿਸਦਾ ਥੀਮ ਡੇਂਗੂ ਨੂੰ ਹਰਾਉਣ ਲਈ ਹਰ ਇੱਕ ਦੀ ਹੋਵੇ ਸਾਂਝੇਦਾਰੀ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ, ਚਿਕਨਗੁਨੀਆ ਬੁਖਾਰ ਦਾ ਸੀਜਨ ਸ਼ੁਰੂ ਹੋ ਚੁੱਕਾ....
ਨਗਰ ਸੁਧਾਰ ਟਰੱਸਟ ਨੂੰ ਮਿਲੇ ਦੋ ਨਵੇਂ ਐਸਡੀਓ ਨੂੰ ਚੇਅਰਮੈਨ ਭਿੰਡਰ/ਚੇਅਰਮੈਨ ਮੱਕੜ ਨੇ ਕਰਵਾਇਆ ਜੁਆਇੰਨ
ਲੁਧਿਆਣਾ, 16 ਮਈ : ਉਦਯੋਗਿਕ ਸ਼ਹਿਰ ਦੇ ਨਗਰ ਸੁਧਾਰ ਟਰੱਸਟ ਦੀਆਂ ਸਕੀਮਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਨ-ਬਿੰਨ ਲਾਗੂ ਕਰਨ ਦੇ ਮਨੋਰਥ ਨਾਲ ਚੇਅਰਮੈਨ ਤਰਸੇਮ ਸਿੰਘ ਭਿੰਡਰ ਵਲੋਂ ਦੋ ਨਵੇਂ ਐਸਡੀਓ ਲੁਧਿਆਣਾ ਵਿਖੇ ਤੈਨਾਤ ਕਰਵਾਏ ਗਏ। ਆਪਣੀ ਨੌਕਰੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਨਗਰ ਸੁਧਾਰ ਟਰੱਸਟ ਦਫ਼ਤਰ ਪੁੱਜੇ ਐਸਡੀਓ ਪ੍ਰਭਜੋਤ ਕੌਰ ਅਤੇ ਐਸਡੀਓ ਜਸਕਰਨ ਸਿੰਘ ਨੂੰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਉਨ੍ਹਾਂ ਦੇ....
ਵਿਧਾਇਕ ਛੀਨਾ ਵਲੋਂ ਸਰਕਾਰੀ ਹਾਈ ਸਕੂਲ ਢੰਡਾਰੀ ਕਲਾਂ ਦਾ ਦੌਰਾ
ਮੀਂਹ ਦੇ ਪਾਣੀ ਦੀ ਸੰਭਾਲ ਪ੍ਰੋਜੈਕਟ ਦੇ ਉਦਘਾਟਨ ਸਮਾਰੋਹ 'ਚ ਕੀਤੀ ਸ਼ਿਰਕਤ ਲੁਧਿਆਣਾ, 16 ਮਈ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਵਿਚ ਕਰਵਾਏ ਜਾਂਦੇ ਹਰ ਸਮਾਗਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਅੱਜ ਉਹਨਾਂ ਵਲੋਂ ਸਰਕਾਰੀ ਹਾਈ ਸਕੂਲ, ਢੰਡਾਰੀ ਕਲਾਂ, ਲੁਧਿਆਣਾ ਵਿਖੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰੋਜੈਕਟ ਦੇ ਉਦਘਾਟਨ ਸਮਾਰੋਹ ਵਿਚ ਸਿਰਕਤ ਕੀਤੀ ਗਈ ਤੇ ਬੱਚਿਆਂ ਨੂੰ ਪਾਣੀ ਦੀ ਮਹੱਤਤਾ ਦੱਸਦੇ ਹੋਏ ਪਾਣੀ ਦੀ ਸਾਂਭ-ਸੰਭਾਲ....
ਬਰਨਾਲਾ ਨੂੰ ਬਹੁਤ ਜਲਦ ਕ੍ਰਿਟੀਕਲ ਹੈਲਥ ਕੇਅਰ ਸੈਂਟਰ ਮਿਲੇਗਾ : ਸੰਸਦ ਮੈਂਬਰ ਮਾਨ 
ਬਰਨਾਲਾ, 16 ਮਈ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਬਲਾਕ ਦੇ ਦਿਵਿਆਂਗਜਨਾਂ ਨੂੰ ਬਨਾਵਟੀ ਅੰਗ ਵੰਡੇ, ਉਨ੍ਹਾਂ ਨੇ ਮੋਟਰ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਸਟਿਕਸ, ਸਮਾਰਟ ਫ਼ੋਨ, ਵ੍ਹੀਲਚੇਅਰ ਅਤੇ ਬਨਾਵਟੀ ਅੰਗ ਵੰਡੇ, 262 ਲਾਭਪਾਤਰੀਆਂ ਨੂੰ ਸਹਾਇਕ ਯੰਤਰ ਵੰਡੇ, 262 ਲੱਖ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਵੱਲੋਂ ਬਰਨਾਲਾ ਪ੍ਰਸਾਦ ਦੀ ਸ਼ਲਾਘਾ ਕੀਤੀ ਗਈ, ਜਦਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਨਾਲਾ ਨੂੰ ਬਹੁਤ ਜਲਦ....
ਬਾਲ ਭਿੱਖਿਆ ਨੂੰ ਰੋਕਣ ਲਈ ਚੁੱਕੇ ਜਾਣ ਠੋਸ ਕਦਮ : ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ, 16 ਮਈ : ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਬਾਲ ਭਿੱਖਿਆ ਮੁਕਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਹਰ ਬੱਚਾ ਸਕੂਲ ਦੇ ਵਿੱਚ ਦਾਖਲ ਹੋਣਾ ਚਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਮਾਪੇ ਵਿੱਦਿਆ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ ਅਤੇ ਉਨ੍ਹਾਂ ਤੋਂ ਭੀਖ ਮੰਗਵਾਉਂਦੇ ਹਨ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ....
ਪੁਲਿਸ ਨੇ ਆਨ ਲਾਈਨ ਟਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆਂ ਦਾ ਕੀਤਾ ਪਰਦਾਫਾਸ਼
ਲੁਧਿਆਣਾ, 16 ਮਈ : ਲੁਧਿਆਣਾ ਪੁਲਿਸ ਨੇ ਆਨ ਲਾਈਨ ਟਰੇਡਿੰਗ ਐਪ ਨਾਲ ਕਰੋੜਾ ਰੁਪਏ ਦੀ ਧੋਖਾਧੜੀ ਕਰਨ ਵਾਲਿਆ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 106 ਮਿਤੀ 15-05-2023 ਅਧੀਨ ਧਾਰਾ 420-120ਬੀ-506-384 ਭ:ਦੰਡ, 66-ਸੀ, 66-ਡੀ ਆਈ.ਟੀ.ਐਕਟ, ਥਾਣਾ ਡਵੀਜਨ ਨੰਬਰ 5, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਦੱਸਿਆ ਕਿ ਆਨਲਾਈਨ ਧੋਖਾਧੜੀ ਸਬੰਧੀ ਸ਼ਿਕਾਇਤ ਮਿਲਣ ਤੇ ਸਾਈਬਰ ਸੈਲ, ਲੁਧਿਆਣਾ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਤਕਨੀਕੀ....
ਰਵਿਦਾਸੀਆਂ ਭਾਈਚਾਰੇ ਨੂੰ ਇਹ ਜਗਾ 1935 ਦੀ ਜਗਾ ਅਲਾਟ ਹੋਈ ਹੈ ਤੇ ਇਨ੍ਹਾਂ ਦੇ ਕਬਜੇ ਨੂੰ ਹਟਾਓੁਣਾ ਠੀਕ ਨਹੀ ਹੈ : ਸਾਬਕਾ ਮੁੱਖ ਮੰਤਰੀ ਚੰਨੀ 
ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਸ਼ੁਰੂ ਹੋਏ ਵਿਵਾਦ, ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ ਤਲਵੰਡੀ ਸਾਬੋ, 16 ਮਈ : ਅਦਾਲਤੀ ਫੈਸਲੇ ਹੱਕ ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਬੁੰਗਾ ਨਾਨਕਸਰ ਦੀ ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਦਰਮਿਆਨ ਅੱਜ ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ। ਤਖ਼ਤ....
ਮੁੱਖ ਮੰਤਰੀ ਨੇ ਮਾਡਲ ਟਾਊਨ ਡਰੇਨ ਦਾ ਉਦਘਾਟਨ ਕਰਕੇ ਦਿੱਤਾ ਤੋਹਫ਼ਾ : ਡਾ. ਬਲਬੀਰ ਸਿੰਘ
ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਪ੍ਰਾਜੈਕਟ ਨੇ ਪਟਿਆਲਾ ਦਿਹਾਤੀ ਹਲਕੇ ਦੀ ਬਦਲੀ ਨੁਹਾਰ ਮਾਡਲ ਟਾਊਨ ਡਰੇਨ ਬਣੀ ਪਟਿਆਲਾ ਦਾ ਨਵਾਂ ਬਾਈਪਾਸ, ਆਵਾਜਾਈ ਸਮੱਸਿਆ ਤੋਂ ਮਿਲੇਗੀ ਨਿਜ਼ਾਤ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਮੰਤਰੀ ਤੇ ਡਾ. ਬਲਬੀਰ ਸਿੰਘ ਦਾ ਧੰਨਵਾਦ ਪਟਿਆਲਾ, 16 ਮਈ : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਦਿਹਾਤੀ ਹਲਕੇ ਅੰਦਰ 25.60 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਮਾਡਲ ਟਾਊਨ ਡਰੇਨ ਨੂੰ ਕਵਰ ਕਰਨ ਦੇ ਅਹਿਮ....
ਡਿਪਟੀ ਕਮਿਸ਼ਨਰ ਵੱਲੋਂ ਬੀ.ਡੀ.ਪੀ.ਓ. ਦਫਤਰ ਖਰੜ ਦੀ ਚੈਕਿੰਗ, ਪੈਂਡਿੰਗ ਕੰਮ ਜਲਦੀ ਨਿਪਟਾਉਣ ਲਈ ਕਿਹਾ
ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਹੋਵੇ ਨਿਯਮਾਂ ਮੁਤਾਬਕ ਕਾਰਵਾਈ ਖਰੜ, 16 ਮਈ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਬੀ. ਡੀ. ਪੀ. ਓ. ਦਫਤਰ, ਖਰੜ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਹਦਾਇਤ ਕੀਤੀ ਕਿ ਸਟਾਫ਼ ਵਲੋਂ ਦਫਤਰੋਂ ਬਾਹਰ ਜਾਣ ਸਮੇਂ ਮੂਵਮੈਂਟ ਰਜਿਸਟਰ ਵਿਚ ਐਂਟਰੀ ਲਾਜ਼ਮੀ ਪਾਈ ਜਾਵੇ। ਜਿਹੜੇ ਕਰਮਚਾਰੀ ਅਤੇ ਅਧਿਕਾਰੀ ਮੂਵਮੈਂਟ ਰਜਿਸਟਰ ਵਿਚ ਐਂਟਰੀ ਕੀਤੇ ਬਿਨਾਂ ਦਫਤਰੋਂ ਬਾਹਰ ਗਏ ਹਨ, ਉਨ੍ਹਾਂ ਸਬੰਧੀ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ....
ਸਪੀਕਰ ਸੰਧਵਾਂ ਨੇ ਭਾਦਸੋਂ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਘੋੜ ਸਵਾਰ ਚਿੰਨ੍ਹ ਤੋਂ ਪਰਦਾ ਉਠਾਇਆ
ਰਾਮਗੜ੍ਹੀਆ ਭਾਈਚਾਰੇ ਨੇ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਕਿਰਤ ਦੇ ਰਾਹ ਰਾਜ ਭਾਗ ਹਾਸਲ ਕੀਤੇ : ਕੁਲਤਾਰ ਸਿੰਘ ਸੰਧਵਾਂ ਕਰਤਾਰ ਐਗਰੋ ਵਲੋਂ ਕਰਵਾਏ 300 ਸਾਲਾ ਸਤਾਬਦੀ ਸਮਾਰੋਹ ਸਮਾਗਮ ਵਿੱਚ ਪੁੱਜੇ ਸਪੀਕਰ ਸੰਧਵਾਂ ਭਾਦਸੋਂ, 16 ਮਈ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਭਾਦਸੋਂ ਵਿਖੇ 'ਦੀ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ' ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਸਥਾਪਤ ਕੀਤੇ ਘੋੜ ਸਵਾਰ ਚਿੰਨ੍ਹ....
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲ੍ਹ ਦਾ ਦੌਰਾ ਕੀਤਾ
ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਮਾਨਸਾ, 16 ਮਈ : ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ. ਗੁਰਜੀਤ ਕੌਰ ਢਿੱਲੋਂ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਖ ਵੱਖ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਉਨ੍ਹਾਂ ਦੀਆਂ ਕਾਫੀ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਔਰਤ ਕੈਦੀਆਂ ਦੇ ਬੈਰਕ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਵੀ ਮੁਸ਼ਕਿਲਾਂ ਸੁਣੀਆਂ ਅਤੇ ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ....
ਦੂਜਿਆਂ ਦੇ ਬੱਚਿਆਂ ਨੂੰ ਆਪਣਾ ਸਮਝਕੇ ਉਨ੍ਹਾਂ ਪ੍ਰਤੀ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਦਰਸਾਉਣਾ ਹੀ ਇਨਸਾਨੀਅਤ ਅਤੇ ਸੱਚੀ ਮਮਤਾ ਹੈ : ਡਿਪਟੀ ਕਮਿਸ਼ਨਰ  
ਪਟਿਆਲਾ 16 ਮਈ : ਆਪਣਿਆਂ ਬੱਚਿਆਂ ਪ੍ਰਤੀ ਤਾਂ ਹਰੇਕ ਜੀਵ ਸੁਚੇਤ ਹੁੰਦਾ ਹੈ, ਲੇਕਿਨ ਦੂਜਿਆਂ ਦੇ ਬੱਚਿਆਂ ਨੂੰ ਆਪਣਾ ਸਮਝਕੇ ਉਨ੍ਹਾਂ ਪ੍ਰਤੀ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਦਰਸਾਉਣਾ ਹੀ ਇਨਸਾਨੀਅਤ ਅਤੇ ਸੱਚੀ ਮਮਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਈਏਐਸ ਨੇ ਕੀਤਾ। ਉਹ ਭਾਸ਼ਾ ਭਵਨ ਵਿਖੇ ਕਰਵਾਏ ਗਏ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਮਾਤ ਸ਼ਕਤੀ ਸਨਮਾਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਹ ਸਮਾਰੋਹ ਪ੍ਰਸਿੱਧ....