ਦੂਜਿਆਂ ਦੇ ਬੱਚਿਆਂ ਨੂੰ ਆਪਣਾ ਸਮਝਕੇ ਉਨ੍ਹਾਂ ਪ੍ਰਤੀ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਦਰਸਾਉਣਾ ਹੀ ਇਨਸਾਨੀਅਤ ਅਤੇ ਸੱਚੀ ਮਮਤਾ ਹੈ : ਡਿਪਟੀ ਕਮਿਸ਼ਨਰ  

ਪਟਿਆਲਾ 16 ਮਈ : ਆਪਣਿਆਂ ਬੱਚਿਆਂ ਪ੍ਰਤੀ ਤਾਂ ਹਰੇਕ ਜੀਵ ਸੁਚੇਤ ਹੁੰਦਾ ਹੈ, ਲੇਕਿਨ ਦੂਜਿਆਂ ਦੇ ਬੱਚਿਆਂ ਨੂੰ ਆਪਣਾ ਸਮਝਕੇ ਉਨ੍ਹਾਂ ਪ੍ਰਤੀ ਪਿਆਰ ਅਤੇ ਸੁਰੱਖਿਆ ਦੀ ਭਾਵਨਾ ਦਰਸਾਉਣਾ ਹੀ ਇਨਸਾਨੀਅਤ ਅਤੇ ਸੱਚੀ ਮਮਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਈਏਐਸ ਨੇ ਕੀਤਾ। ਉਹ ਭਾਸ਼ਾ ਭਵਨ ਵਿਖੇ ਕਰਵਾਏ ਗਏ ਅੰਤਰਰਾਸ਼ਟਰੀ ਮਾਂ ਦਿਵਸ ਨੂੰ ਸਮਰਪਿਤ ਮਾਤ ਸ਼ਕਤੀ ਸਨਮਾਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਹ ਸਮਾਰੋਹ ਪ੍ਰਸਿੱਧ ਸਮਾਜਸੇਵੀ ਸੰਸਥਾ ਪਬਲਿਕ ਹੈਲਪ ਫਾਉਂਡੇਸ਼ਨ (ਪੀਐਚਐਫ) ਵੱਲੋਂ ਸਮਾਜ ਸੇਵਿਕਾ ਸਵ. ਈਸ਼ਵਰ ਦੇਵੀ ਦੀ ਯਾਦ ਵਿੱਚ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਗਾਇਨੀਕੋਲੋਜਿਸਟ ਡਾ. ਆਰਤੀ ਪਾਂਡਵ, ਸਿੱਖਿਆ ਸ਼ਾਸ਼ਤਰੀ ਸੁਰਿੰਦਰ ਸਿੰਘ ਚੱਢਾ, ਬਾਰ ਐਸੋਸੀਏਸ਼ਨ ਗਾਜੀਆਬਾਦ ਦੇ ਕਾਰਜਕਾਰੀ ਮੈਂਬਰ ਐਡਵੋਕੇਟ ਦੀਪ ਚੰਦ ਚਾਂਵਰੀਆ ਅਤੇ ਸਮਾਜ ਸੇਵੀ ਭਗਵਾਨ ਦਾਸ ਗੁਪਤਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਰੋਹ ਦੌਰਾਨ ਪ੍ਰਤੀਕੂਲ ਹਾਲਾਤਾਂ ਵਿੱਚ ਬਤੌਰ ਮਾਂ ਆਪਣੇ ਫਰਜ਼ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾ ਰਹੀਆਂ ਮਾਂਵਾਂ ਨੂੰ ਡੀਸੀ ਸਾਕਸ਼ੀ ਸਾਹਨੀ ਵਲੋਂ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਫਿਜਿਓਥੈਰੇਪਿਸਟ ਡਾ. ਬਲਵਿੰਦਰ ਕੌਰ ਲਾਂਬਾ, ਗਾਇਕ ਕਮਲ ਖਾਨ ਦੇ ਮਾਤਾ ਸਰਬਜੀਤ ਕੌਰ, ਲੈਕਚਰਾਰ ਡਾ. ਆਸ਼ਾ ਕਿਰਨ, ਸੀਨੀਅਰ ਸਹਾਇਕ ਜਸਪ੍ਰੀਤ ਕੌਰ ਢਿਲੋਂ, ਸ਼ਹੀਦ ਸੈਨਿਕ ਦੇ ਪਤਨੀ ਬੰਟੀ ਕੌਰ, ਰਵਿੰਦਰ ਕੌਰ, ਮਨਜੀਤ ਕੌਰ, ਹਰਦੀਪ ਕੌਰ, ਰੇਣੂ ਦੇਵੀ ਅਤੇ ਹੋਰ ਸ਼ਾਮਲ ਸਨ। ਡੀਸੀ ਸਾਹਨੀ ਨੇ ਸਮਾਜ ਦੇ ਵਿਭਿੰਨ ਵਰਗਾਂ ਦੀਆਂ ਸੰਘਰਸ਼ਸ਼ੀਲ ਮਾਂਵਾਂ ਨੂੰ ਇੱਕ ਮੰਚ ਤੇ ਬੁਲਾਕੇ ਸਨਮਾਨਿਤ ਕਰਨ ਦੀ ਪੀਐਚਐਫ ਦੀ ਪਹਿਲ ਦੀ ਪ੍ਰਸ਼ੰਸ਼ਾ ਕੀਤੀ। ਲੈਕਚਰਾਰ ਡਾ. ਆਸ਼ਾ ਕਿਰਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਕਲਾਤਮਕ ਤਰੀਕੇ ਨਾਲ ਮੰਚ ਸੰਚਾਲਨ ਕੀਤਾ। ਡਾ. ਪਾਂਡਵ ਨੇ ਛੋਟੀ ਉਮਰ ਵਿੱਚ ਜਣੇਪੇ ਨਾਲ ਜੁੜੀਆਂ ਸਮੱਸਿਆਵਾਂ ਦਾ ਜਿਕਰ ਕਰਦਿਆਂ ਮਾਪਿਆਂ ਨੂੰ ਧੀਆਂ ਦੇ ਵਿਆਹ ਦੀ ਬਜਾਇ ਉਨ੍ਹਾਂ ਦੀ ਪੜਾਈ-ਲਿਖਾਈ ਤੇ ਕੈਰੀਅਰ ਬਣਾਉਣ ਦੀ ਜਿੰਮੇਦਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਪੀਐਚਐਫ ਦੇ ਸੰਸਥਾਪਕ ਸਕੱਤਰ ਰਵਿੰਦਰ ਰਵੀ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਐਡਵੋਕੇਟ ਚਾਂਵਰੀਆ ਨੇ ਸਵ. ਈਸ਼ਵਰ ਦੇਵੀ ਦੇ ਸਮਾਜਿਕ ਯੋਗਦਾਨ ਬਾਰੇ ਚਰਚਾ ਕੀਤੀ। ਸੁਰਿੰਦਰ ਸਿੰਘ ਚੱਢਾ, ਭਗਵਾਨ ਦਾਸ ਗੁਪਤਾ, ਮੱਘਰ ਸਿੰਘ ਮੱਟੂ, ਸ਼ਿਵਾਜੀ ਧਾਲੀਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਕਾਲਰ ਫੀਲਡਜ਼ ਪਬਲਿਕ ਸਕੂਲ ਅਤੇ ਆਰਮੀ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਮਾਂ ਨੂੰ ਸਮਰਪਿਤ ਗੀਤ, ਕਵਿਤਾ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਤੇ ਸੰਗੀਤ ਅਧਿਆਪਕ ਡਾ. ਸੰਗਰਾਮ ਸਿੰਘ, ਅਮਨਦੀਪ ਕੌਰ, ਮਨਪ੍ਰੀਤ ਕੌਰ, ਨਿਰੰਜਨ ਗਿੱਲ, ਐਮਿਲਸ ਮੇਕਅਪ ਅਕੈਡਮੀ ਦੇ ਨਾਸਿਰ ਖਾਨ, ਖੰਨਾ ਡਾਇੰਮਡਸ ਦੇ ਐਮਡੀ ਚਕਸ਼ੂ ਖੰਨਾ, ਆਈਲੈਟਸ ਸਟੂਡਿਓ ਦੇ ਡਾਇਰੈਕਟਰ ਨਵਲ ਅਰੋੜਾ, ਹਰਜਿੰਦਰ ਟੋਨੀ, ਲਵਲੀਨ ਗਰੋਵਰ, ਸਰਬਤ ਫਾਉਂਡੇਸ਼ਨ ਦੇ ਮਨਪ੍ਰੀਤ ਸਿੰਘ, ਸਮਾਜ ਸੇਵੀ ਤ੍ਰਿਲੋਕ ਜੈਨ, ਬਬੀਤਾ ਚਾਂਵਰੀਆ, ਪੀਐਚਐਫ ਦੇ ਚੇਅਰਮੈਨ ਓਮਪ੍ਰਕਾਸ਼, ਰਜਿੰਦਰ ਸਹੋਤਾ, ਸ਼ੁੱਭਕਰਨ ਗਿਲ, ਪਵਨ ਕੁਮਾਰ, ਜਗਦੀਸ਼ ਬੇਦੀ, ਪ੍ਰਥਮ ਕੁਮਾਰ, ਵਿਨੋਦ ਬਾਲੀ, ਸ਼ਬਨਮ ਰਵੀ, ਸ਼ੋਭਾ ਕੁਮਾਰੀ, ਪੁਸ਼ਪਾ ਦੇਵੀ, ਸਾਕਸ਼ੀ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।