ਮਾਲਵਾ

ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਅਤਿ-ਆਧੁਨਿਕ “ਸੈਂਟਰ ਆਫ ਐਕਸੀਲੈਂਸ” ਦਾ ਉਦਘਾਟਨ
2000 ਪ੍ਰਾਰਥੀਆਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਅਸੈਂਬਲੀ ਕੋਰਸਾਂ ਦੀ ਦਿੱਤੀ ਜਾਵੇਗੀ ਸਿਖਲਾਈ ਫਗਵਾੜਾ, 26 ਮਈ : ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੰਗਣ ਵਾਲਿਆਂ ਦੀ ਬਜਾਏ ਰੋਜ਼ਗਾਰ ਦੇਣ ਵਾਲੇ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਫਗਵਾੜਾ ਵਿਖੇ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ, ਜਿਸ ਵਿੱਚ 2000 ਤੋਂ ਵੱਧ ਨੌਜਵਾਨਾਂ ਨੂੰ ਆਟੋਮੋਟਿਵ ਮਸ਼ੀਨ ਅਪਰੇਟਰ ਅਤੇ....
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਹਰਮਨਦੀਪ ਕੌਰ ਨੇ ਕੀਤਾ ਤੀਜਾ ਸਥਾਨ ਹਾਸਲ
ਆਈਪੀਐਸ ਅਫ਼ਸਰ ਬਣ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੀ ਹੈ ਹਰਮਨਦੀਪ ਕੌਰ। ਮਾਨਸਾ, 26 ਮਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਮਾਨਸਾ ਦੇ ਪਿੰਡ ਮੰਢਾਲੀ ਦੇ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਜਿਸ ਨਾਲ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪਿੰਡ ਪਹੁੰਚ ਕੇ ਵਿਦਿਆਰਥਣ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਜਦੋਂ ਕਿ....
ਰਿਵਾਲਵਰ ਨੂੰ ਸਾਫ਼ ਕਰਦੇ ਗੋਲੀ ਚੱਲਣ ਕਾਰਨ ਗੰਨਮੈਨ ਦੀ ਮੌਤ
ਖੰਨਾ, 26 ਮਈ : ਖੰਨਾ ਐਸਐਸਪੀ ਦਫ਼ਤਰ ਵਿਖੇ ਇੱਕ ਡੀਐਸਪੀ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ। ਰਸ਼ਪਿੰਦਰ ਵੋਮੈਨ ਸੈੱਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਜਾਣਕਾਰੀ ਅਨੁਸਾਰ ਅੱਜ ਜਦੋਂ ਰਸ਼ਪਿੰਦਰ ਐਸਐਸਪੀ ਦਫ਼ਤਰ ਵਿਖੇ ਰੀਡਰ ਬ੍ਰਾਂਚ ਵਿਚ ਬੈਠਾ ਸੀ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਖ਼ਮੀ ਹਾਲਤ ਵਿਚ ਰਸਪਿੰਦਰ ਨੂੰ ਨੇੜੇ ਹੀ ਆਈਵੀਵਾਈ ਹਸਪਤਾਲ ਦਾਖਲ ਕਰਾਇਆ ਗਿਆ। ਜਿੱਥੇ ਉਸ....
ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦਾ ਕੀਤਾ ਦੌਰਾ ਸ੍ਰੀ ਮੁਕਤਸਰ ਸਾਹਿਬ, 26 ਮਈ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਲੋਟ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਾਇਜ਼ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ....
ਡੀਜੀਪੀ ਨੇ ਲੁਧਿਆਣਾ ਪੁਲਿਸ ਦੇ 13 ਪੁਲਿਸ ਥਾਣਿਆਂ ਵਿੱਚ 120 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟਾਂ ਦਾ ਕੀਤਾ ਉਦਘਾਟਨ
ਸੂਬੇ ਨੂੰ ਵਾਤਾਵਰਣ ਪੱਖੀ ਬਣਾਉਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੀਐਸਆਰ ਦੀ ਭਾਈਵਾਲੀ ਨਾਲ ਪੁਲਿਸ ਵਿਭਾਗਾਂ ਦੀਆਂ ਇਮਾਰਤਾਂ ਨੂੰ ਕੀਤਾ ਸੋਲਰਾਈਜ਼ ਜਲਦ ਹੀ ਪੰਜਾਬ ਦੇ ਸਾਰੇ ਥਾਣਿਆਂ ਨੂੰ ਸੋਲਰ ਊਰਜਾ ਨਾਲ ਦਿੱਤੀ ਜਾਵੇਗੀ ਬਿਜਲੀ: ਡੀਜੀਪੀ ਗੌਰਵ ਯਾਦਵ ਸੋਲਰ ਊਰਜਾ ਪਲਾਂਟ ਲੁਧਿਆਣਾ ‘ਚ ਕਾਰਬਨ ਦੀ ਨਿਕਾਸੀ ਵਿੱਚ ਸਾਲਾਨਾ 180 ਮੀਟ੍ਰਿਕ ਟਨ ਤੱਕ ਕਮੀ ਲਿਆਉਣ ਦੇ ਨਾਲ ਸਾਲਾਨਾ 12 ਲੱਖ ਰੁਪਏ ਦੀ ਕਰੇਗਾ ਬਚਤ: ਸੀਪੀ ਸਿੱਧੂ ਲੁਧਿਆਣਾ, 26 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ....
ਲੁਧਿਆਣਾ ਪੁਲਿਸ ਵੱਲੋਂ ਜਿੰਦੀ ਗਰੁੱਪ ਦੇ 5 ਸਾਥੀਆਂ ਨੂੰ ਕੀਤਾ ਗ੍ਰਿਫਤਾਰ, 4 ਪਿਸਟਲ ਤੇ ਇੱਕ ਬਦੂੰਕ ਸਮੇਤ 16 ਲੱਖ ਦੀ ਨਕਦੀ ਬਰਾਮਦ
ਲੁਧਿਆਣਾ, 25 ਮਈ : ਲੁਧਿਆਣਾ ਪੁਲਿਸ ਨੇ ਜਤਿੰਦਰ ਸਿੰਘ ਜਿੰਦੀ ਗਰੁੱਪ ਦੇ 5 ਜਣਿਆਂ ਨੂੰ ਕਾਬੂ ਕੀਤਾ ਹੈ। ਜਿੰਨਾਂ ਪਾਸੋਂ ਪੁਲਿਸ ਨੂੰ 16 ਲੱਖ ਰੁਪਏ ਤੋਂ ਵੱਧ ਦੀ ਨਕਦੀ, 4 ਪਿਸਟਲ, ਇੱਕ ਬੰਦੂਕ ਤੇ ਜਿੰਦਾ ਕਾਰਤੂਸ ਤੋਂ ਇਲਾਵਾ 525 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾਂ ਪੁਲਿਸ ਨੇ ਜਤਿੰਦਰ ਸਿੰਘ ਜਿੰਦੀ ਗਰੁੱਪ ਦੇ 5 ਜਣਿਆਂ ਨੂੰ ਸਮਾਜ ਦੇ ਲੋਕਾਂ ਦੀ ਇਤਲਾਹ ’ਤੇ ਤਕਨੀਕੀ ਸਾਧਨਾਂ ਦੀ ਮੱਦਦ ਨਾਲ....
ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਲੜਾਈ ਜਿੱਤਣ ਲਈ ਪਹਿਲਵਾਨਾਂ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ : ਸਾਕਸ਼ੀ ਮਲਿਕ 
ਬ੍ਰਿਜ ਭੂਸ਼ਣ ਨੇ ਕਈ ਕੁੜੀਆਂ ਦਾ ਸ਼ੋਸ਼ਣ ਕੀਤਾ ਹੈ, ਪਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ : ਪਹਿਲਵਾਨ ਮਲਿਕ ਮੋਹਾਲੀ, 25 ਮਈ : ਉਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਅੱਜ ਮੋਹਾਲੀ ਵਿਖੇ ਕੌਮੀਂ ਇਨਸਾਫ਼ ਮੋਰਚੇ ‘ਚ ਪੁੱਜੀ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜੰਤਰ-ਮੰਤਰ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਸਹਿਯੋਗ ਦੀ ਮੰਗ ਕੀਤੀ ਗਈ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਨਤਮਸਤਕ ਵੀ....
ਵਿਧਾਇਕ ਕੁਲਵੰਤ ਸਿੰਘ ਨੇ ਨੇਬਰਹੁੱਡ ਪਾਰਕ ਫੇਜ਼-11 ‘ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਪੰਜਾਬ ਸਰਕਾਰ ਪਿੰਡਾਂ ਅਤੇ ਹਲਕਿਆਂ ਦਾ ਵਿਕਾਸ ਪੱਖੋਂ ਕਾਇਆ-ਕਲਪ ਕਰਨ ਲਈ ਵਚਨਵੱਧ: ਕੁਲਵੰਤ ਸਿੰਘ ਮੋਹਾਲੀ, 25 ਮਈ : ਹਲਕਾ ਮੋਹਾਲੀ ਤੋਂ ‘ਆਪ’ ਵਿਧਾਇਕ ਸ. ਕੁਲਵੰਤ ਸਿੰਘ ਨੇ ਨੇਬਰਹੁੱਡ ਪਾਰਕ ਫੇਜ-11 ਦਾ ਦੌਰਾ ਕੀਤਾ | ਇਸ ਦੌਰਾਨ ਸ. ਕੁਲਵੰਤ ਸਿੰਘ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਅਤੇ ਹੱਲ ਕੀਤਾ ਅਤੇ ਬਾਕੀ ਸਮੱਸਿਆਵਾਂ ਦਾ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ| ਇਸ ਮੌਕੇ ਪਾਰਕ ਵਿੱਚ ਮੌਜੂਦ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ....
ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਖਾਦ ਨਾਲ ਖੇਤੀ ਖਰਚੇ ਕੀਤੇ ਜਾ ਸਕਦੇ ਹਨ ਘੱਟ : ਸੁਧੀਰ ਕਟਿਆਰ
ਇਫਕੋ ਵੱਲੋਂ ਸਰਹਿੰਦ ਵਿਖੇ ਨੈਨੋ ਯੂਰੀਆ ਤੇ ਨੈਨੋ ਡੀ.ਏ.ਪੀ.ਖਾਦ ਦੀ ਵਰਤੋਂ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਫ਼ਤਹਿਗੜ੍ਹ ਸਾਹਿਬ, 25 ਮਈ : ਇਫਕੋ ਵੱਲੋਂ ਕਿਸਾਨ ਸਿਖਲਾਈ ਕੇਂਦਰ ਸਮਸ਼ੇਰ ਨਗਰ ਵਿਖੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਲਈ ਨੈਨੋ ਯੂਰੀਆ ਅਤੇ ਨੈਨੋ ਡੀਏ.ਪੀ. ਖਾਦ ਦੇ ਇਸਤੇਮਾਲ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਇਫਕੋ ਦੇ ਡੀ.ਜੀ.ਐਮ. ਡਾ: ਸੁਧੀਰ ਕਟਿਆਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ: ਕਟਿਆਰ ਨੇ ਦੱਸਿਆ ਕਿ ਇਫਕੋ ਨੈਨੋ ਯੂਰੀਆ ਨੈਨੋ ਤਕਨੀਕ....
ਚੇਅਰਮੈਨ ਢਿੱਲਵਾਂ ਦੀ ਪ੍ਰਧਾਨਗੀ ਹੇਠ ਡਿਸਟ੍ਰਿਕ ਡਿਵੈਲਪਮੈਂਟ ਪਲਾਨ ਸਬੰਧੀ ਮੀਟਿੰਗ ਹੋਈ
ਫਰੀਦਕੋਟ ਜਿਲ੍ਹੇ ਦੀ ਨੁਹਾਰ ਬਦਲਣ ਲਈ ਨਵੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ-ਚੇਅਰਮੈਨ ਢਿੱਲਵਾਂ ਫਰੀਦਕੋਟ 25 ਮਈ : ਫਰੀਦਕੋਟ ਜਿਲ੍ਹੇ ਦੀ ਨੁਹਾਰ ਬਦਲਣ ਲਈ ਡਿਸਟ੍ਰਿਕ ਡਿਵੈਲਪਮੈਂਟ ਪਲਾਨ ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਲਖਵਿੰਦਰ ਸਿੰਘ ਰੰਧਾਵਾ, ਐਸ.ਡੀ.ਐਮ. ਫਰੀਦਕੋਟ ਮੈਡਮ ਬਲਜੀਤ ਕੌਰ, ਐਸ.ਡੀ.ਐਮ. ਜੈਤੋ ਡਾ. ਨਿਰਮਲ....
ਜੰਗਲਾਤ ਮੰਤਰੀ ਕਟਾਰੂਚੱਕ ਨੇ ਸਰਹੱਦੀ ਖੇਤਰ ਪਿੰਡ ਚੱਕ ਸਰਕਾਰ ਦੋਨਾ ਜੈਮਲ ਸਿੰਘ ਵਾਲਾ ਵਿਖੇ ਬਣਨ ਵਾਲੀ ਚੇਨਲਿੰਕ ਫੈਂਸਿੰਗ ਦਾ ਰੱਖਿਆ ਨੀਂਹ ਪੱਥਰ
ਰਾਜ ਵਿੱਚ ਲਗਾਏ ਜਾਣਗੇ 1.25 ਕਰੋੜ ਨਵੇਂ ਬੂਟੇ ਕਿਹਾ, ਫੈਸਿੰਗ ਦੇ ਲੱਗਣ ਨਾਲ ਜੰਗਲੀ ਜਾਨਵਰਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਮਿਲੇਗੀ ਰਾਹਤ 11 ਕਿਲੋਮੀਟਰ ਲੰਬੀ ਰਨਿੰਗ ਮੀਟਿਰ ਚੇਨਲਿੰਕ ਫੈਸਿੰਗ ਤੇ ਆਵੇਗਾ 80 ਲੱਖ ਰੁਪਏ ਦਾ ਖਰਚਾ ਫਿਰੋਜ਼ਪੁਰ, 25 ਮਈ : ਵਣ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਫਿਰੋਜ਼ਪੁਰ ਰੇਂਜ ਅਧੀਨ ਚੱਕ ਸਰਕਾਰ ਦੋਨਾ ਜੈਮਲ ਸਿੰਘ ਵਾਲਾ ਵਿਖੇ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਰਨਿੰਗ ਮੀਟਿਰ ਚੇਨਲਿੰਕ ਫੈਸਿੰਗ ਦਾ ਨੀਂਹ ਪੱਥਰ....
ਡੈਵੀ ਗੋਇਲ ਨੇ ਸਹਾਇਕ ਕਮਿਸ਼ਨਰ ਵਜੋਂ ਆਹੁਦਾ ਸੰਭਾਲਿਆ
ਐਸ.ਏ.ਐਸ.ਨਗਰ, 25 ਮਈ : ਸ੍ਰੀ ਡੈਵੀ ਗੋਇਲ ਨੇ ਅੱਜ ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਐਸ.ਏ.ਐਸ.ਨਗਰ ਵਜੋਂ ਆਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਦਮਨਜੀਤ ਸਿੰਘ ਹਾਜ਼ਰ ਸਨ। ਸ੍ਰੀ ਗੋਇਲ 2022 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ । ਉਹ ਬਠਿੰਡਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸ਼੍ਰੀਰਾਮ ਕਾਲਜ ਆਫ ਕਾਮਰਸ, ਨਵੀਂ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਈ.ਏ.ਐਸ. ਵਿੱਚ ਸ਼ਾਮਲ ਹੋਣ ਤੋਂ ਪਹਿਲਾਂ 6 ਮਹੀਨੇ....
ਪਿੰਡ ਪੱਧਰ ’ਤੇ ਲੋਕ ਸਮੱਸਿਆਵਾਂ ਦੇ ਹੱਲ ਲਈ ‘ਜਨ ਸੁਣਵਾਈ ਕੈਂਪ’ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ : ਵਿਧਾਇਕ ਬੁੱਧ ਰਾਮ
ਵਿਧਾਇਕ ਬੁੱਧ ਰਾਮ ਅਤੇ ਐਸ.ਡੀ.ਐਮ ਪ੍ਰਮੋਦ ਸਿੰਗਲਾ ਨੇ ਪਿੰਡ ਮਲਕੋਂ ਵਿਖੇ ਕੈਂਪ ਦੌਰਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮਾਨਸਾ, 25 ਮਈ : ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਯੋਜਨਾਵਾਂ ਉਲੀਕੀਆਂ ਗਈਆਂ ਹਨ। ਇਨ੍ਹਾਂ ਲੋਕ ਭਲਾਈ ਸਕੀਮਾਂ ਬਾਰੇ ਪਿੰਡ ਪੱਧਰ ’ਤੇ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਏ ਜਾ ਰਹੇ ‘ਜਨ ਸੁਣਵਾਈ ਕੈਂਪ’ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ....
ਮਗਨਰੇਗਾ ਸਕੀਮ ਦੀ ਵਧੀਆ ਕਾਰਗੁਜ਼ਾਰੀ ਪੱਖੋਂ ਜ਼ਿਲ੍ਹਾ ਮਾਨਸਾ ਸੂਬੇ ਅੰਦਰ ਪਹਿਲੇ ਸਥਾਨ ’ਤੇ ਰਿਹੈ
ਜ਼ਿਲ੍ਹੇ ਅੰਦਰ ਵਿੱਤੀ ਵਰ੍ਹੇ 2022-23 ਦੌਰਾਨ 17 ਲੱਖ 17 ਹਜ਼ਾਰ 851 ਦਿਹਾੜੀਆਂ ਪੈਦਾ ਕੀਤੀਆਂ ਮਾਨਸਾ, 25 ਮਈ : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਟੀ.ਬੈਨਿਥ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ ’ਤੇ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਮਾਪਦੰਡਾਂ ਅਤੇ ਰਿਪੋਰਟਾਂ ਨੂੰ ਧਿਆਨ ਵਿੱਚ ਰੱਖ ਕੇ ਜ਼ਿਲਿ੍ਹਆਂ ਦੀ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਨੇ ਇਸ ਰੈਂਕਿੰਗ ਵਿੱਚ ਵਿੱਤੀ ਵਰੇ੍ਹ 2022-23 ਦੌਰਾਨ ਵੀ ਪਹਿਲੇ ਨੰਬਰ ’ਤੇ ਆ ਕੇ....
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਚਾਵਲਾ ਵੱਲੋਂ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ 'ਚ ਮਿਡ ਡੇ ਮੀਲ ਦਾ ਨਿਰੀਖਣ
ਪਟਿਆਲਾ, 24 ਮਈ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਪਟਿਆਲਾ ਜ਼ਿਲ੍ਹੇ 'ਚ ਸਰਕਾਰੀ ਐਲੀਮੈਂਟਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿਖੇ ਵੀ ਮਿਡ ਡੇ ਮੀਲ ਦਾ ਜਾਇਜ਼ਾ ਲਿਆ। ਇਸ ਦੌਰਾਨ ਪ੍ਰੀਤੀ ਚਾਵਲਾ ਨੇ ਸਰਕਾਰੀ ਪ੍ਰਾਈਮਰੀ ਤੇ ਮਿਡਲ ਸਕੂਲ ਜਨਸੂਆ, ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਮਿਰਜਾਪੁਰ, ਸਰਾਕਰੀ ਪ੍ਰਾਇਮਰੀ ਤੇ ਹਾਈ ਸਕੂਲ ਨਲਾਸ ਕਲਾਂ, ਆਂਗਣਵਾੜੀ ਕੇਂਦਰ ਨਲਾਸ ਕਲਾਂ, ਆਂਗਣਵਾੜੀ ਕੇਂਦਰ ਮਿਰਜਾਪੁਰ ਸਮੇਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਕੋਟਲਾ ਦਾ ਦੌਰਾ ਕੀਤਾ।....