ਮਾਲਵਾ

ਪੀ.ਏ.ਯੂ. ਦੇ ਖੇਤ ਮੌਸਮ ਵਿਗਿਆਨ ਵਿਭਾਗ ਨੇ ਵਾਤਾਵਰਣ ਦਿਵਸ ਮਨਾਇਆ
ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਨੇ ਪਲਾਸਟਿਕ ਪ੍ਰਦੂਸਣ ਤੋਂ ਮੁਕਤੀ ਥੀਮ ਨਾਲ ਵਿਸਵ ਵਾਤਾਵਰਣ ਦਿਵਸ ਮਨਾਇਆ| ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਨਾਲ ਭਾਗ ਲਿਆ| ਵਾਤਾਵਰਣ ਦੀ ਵਿਗੜ ਰਹੀ ਸਿਹਤ ਬਾਰੇ ਜਾਗਰੂਕਤਾ ਫੈਲਾਉਣ ਲਈ ਕੁਇਜ ਅਤੇ ਹੋਰ ਪੇਸਕਾਰੀਆਂ ਤੋਂ ਬਾਅਦ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਨਾਲ ਹੀ ਆਈ.ਏ....
ਪੀ.ਏ.ਯੂ. ਵਿਖੇ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ ਮਨਾਇਆ ਗਿਆ
ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਬੀਤੇ ਦਿਨੀਂ ਅੰਤਰਰਾਸਟਰੀ ਜੈਵਿਕ ਭਿੰਨਤਾ ਦਿਵਸ ਮਨਾਇਆ| ਜੈਵਿਕ ਵਿਭਿੰਨਤਾ ਦੇ ਮਹੱਤਵ ਬਾਰੇ ਵਿਦਿਆਰਥੀਆਂ ਦੀ ਸੰਵੇਦਨਸੀਲਤਾ| ਇਹ ਸਮਾਗਮ ਰਾਸ਼ਟਰੀ ਜੈਵ ਭਿੰਨਤਾ ਅਥਾਰਟੀ ਦੁਆਰਾ ਪੰਜਾਬ ਬਾਇਓਡਾਇਵਰਸਿਟੀ ਬੋਰਡ, ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ• ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਵਿੱਚ ਲਗਭਗ 450 ਵਿਦਿਆਰਥੀਆਂ ਨੇ ਹਿੱਸਾ ਲਿਆ| ਡਾ. ਐੱਸ.ਐੱਸ....
ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪਲਾਸਟਿਕ ਪ੍ਰਦੂਸ਼ਣ ਦਾ ਹੱਲ ਥੀਮ ਹੇਠ ਇੱਕ ਸਮਾਗਮ ਕਰਵਾਇਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਤੋਂ ਜਾਣੂੰ ਕਰਵਾਉਣਾ ਸੀ | ਇਸ ਮੌਕੇ ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ | ਸਮਾਗਮ ਵਿੱਚ ਸਵਾਗਤੀ ਸ਼ਬਦ ਬੋਲਦਿਆਂ ਡਾ. ਕੁਲਦੀਪ ਸਿੰਘ ਨੇ ਸਾਡੀਆਂ ਰੋਜ਼ਾਨਾ ਗਤੀਵਿਧੀਆਂ ਵਿੱਚੋਂ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੀ ਲੋੜ ਤੇ ਜ਼ੋਰ ਦਿੱਤਾ....
ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਲੁਧਿਆਣਾ 6 ਜੂਨ : ਬੀਤੇ ਦਿਨੀਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਨੇ ਸਮਾਗਮ ਕਰਵਾਏ | ਇਹਨਾਂ ਵਿੱਚ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਅਤੇ ਮਾਨਵ ਵਿਕਾਸ ਅਤੇ ਪਰਿਵਾਰਕ ਅਧਿਐਨ ਵਿਭਾਗ ਪ੍ਰਮੁੱਖ ਹਨ | ਇਹਨਾਂ ਵਿਭਾਗਾਂ ਨੇ ਵਿਦਿਆਰਥੀਆਂ ਵਿੱਚ ਵਾਤਾਵਰਣ ਦੀ ਸੰਭਾਲ ਦੇ ਪਸਾਰ ਲਈ ਮੁਕਾਬਲੇ ਕਰਵਾਏ | ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ 15 ਵਿਦਿਆਰਥੀਆਂ ਨੇ ਭਾਗ ਲਿਆ | ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ....
ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ
ਐੱਨ ਆਰ ਆਈ ਐੱਫ ਦੀ 2023 ਦੀ ਰੈਂਕਿੰਗ ਵਿੱਚ ਹੋਇਆ ਐਲਾਨ ਪੀ.ਏ.ਯੂ. ਵਾਈਸ ਚਾਂਸਲਰ ਨੇ ਇਸ ਪ੍ਰਾਪਤੀ ਨੂੰ ਸਮੁੱਚੇ ਮਾਹਿਰਾਂ, ਅਧਿਆਪਕਾਂ ਅਤੇ ਕਰਮਚਾਰੀਆਂ ਦੀ ਮਿਹਨਤ ਦਾ ਸਿੱਟਾ ਕਿਹਾ ਲੁਧਿਆਣਾ 6 ਜੂਨ : ਭਾਰਤ ਸਰਕਾਰ ਦੀ ਸੰਸਥਾਵਾਂ ਬਾਰੇ ਰਾਸ਼ਟਰੀ ਰੈਂਕਿੰਗ ਏਜੰਸੀ ਐੱਨ ਆਰ ਆਈ ਐੱਫ ਦੀ ਤਾਜ਼ਾ ਰੈਂਕਿੰਗ ਵਿੱਚ ਪੀ.ਏ.ਯੂ. ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ ਹੈ | ਇਸ ਬਾਰੇ ਹੋਰ ਜਾਣਕਾਰੀ ਦੇਣ ਲਈ ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ....
ਪੀ.ਏ.ਯੂ. ਦੇ ਹੋਸਟਲਾਂ ਵਿੱਚ ਵਿਸਵ ਵਾਤਾਵਰਣ ਦਿਵਸ ਮਨਾਇਆ ਗਿਆ
ਲੁਧਿਆਣਾ 6 ਜੂਨ : ਵਿਸਵ ਵਾਤਾਵਰਣ ਦਿਵਸ ਮੌਕੇ ਪੀ.ਏ.ਯੂ. ਦੇ ਹੋਸਟਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਗਿੱਲ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ਼ ਡਾ. ਜਸਵਿੰਦਰ ਕੌਰ ਤੋਂ ਇਲਾਵਾ ਸਹਾਇਕ ਵਾਰਡਨ ਡਾ. ਊਸਾ ਨਾਰਾ, ਡਾ.ਕਮਲਪ੍ਰੀਤ ਕੌਰ, ਡਾ. ਅੰਬਿਕਾ ਰੌਟੇਲਾ ਅਤੇ ਡਾ. ਪ੍ਰਾਚੀ ਬਿਸਟ ਦੇ ਨਾਲ ਹੋਸਟਲ ਦੇ ਵਿਦਿਆਰਥੀ ਅਤੇ ਸਟਾਫ਼ ਮੌਜੂਦ ਰਹੇ | ਸਮਾਗਮ ਦੀ ਸੁਰੂਆਤ ਡਾ. ਜੌੜਾ, ਡਾ. ਗਿੱਲ ਅਤੇ....
ਜੀ.ਐਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵੱਲੋਂ 'ਅਧਿਆਪਕਾਂ ਲਈ ਪੇਸ਼ੇਵਰ ਨੈਤਿਕਤਾ' ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ
ਜਗਰਾਉ 6 ਜੂਨ (ਰਛਪਾਲ ਸਿੰਘ ਸ਼ੇਰਪੁਰੀ) : ਪੇਸ਼ੇਵਰ ਨੈਤਿਕਤਾ ਉਹ ਸਿਧਾਂਤ ਹਨ ਜੋ ਕਾਰੋਬਾਰੀ ਮਾਹੌਲ ਵਿੱਚ ਕਿਸੇ ਵਿਅਕਤੀ ਜਾਂ ਸਮੂਹ ਦੇ ਵਿਵਹਾਰ ਨੂੰ ਨਿਯੰਤ੍ਰਿਤ ਕਰਦੇ ਹਨ। ਕਦਰਾਂ-ਕੀਮਤਾਂ ਵਾਂਗ, ਪੇਸ਼ੇਵਰ ਨੈਤਿਕਤਾ ਇਹ ਨਿਯਮ ਪ੍ਰਦਾਨ ਕਰਦੀ ਹੈ ਕਿ ਸਮੇਂ ਅਨੁਸਾਰ ਵੱਖ-ਵੱਖ ਮਾਹੌਲ ਵਿੱਚ ਇੱਕ ਵਿਅਕਤੀ ਨੂੰ ਦੂਜੇ ਲੋਕਾਂ ਅਤੇ ਸੰਸਥਾਵਾਂ ਪ੍ਰਤੀ ਕਿਵੇਂ ਕੰਮ ਕਰਨਾ ਚਾਹੀਦਾ ਹੈ।'ਪ੍ਰੋਫੈਸ਼ਨਲ ਐਥਿਕਸ' ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜੀ.ਐੱਚ.ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ 3 ਜੂਨ, 2023....
ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਪਾਰਟੀ ਦੀਆਂ ਜੜਾਂ ਮਜ਼ਬੂਤ ਕੀਤੀਆਂ :ਮਹਿੰਦਰ ਸਿੰਘ ਗਿਲਚੀਆ 
ਰਾਹੁਲ ਗਾਂਧੀ ਦੀ ਸਾਦਗੀ, ਸਚਾਈ ਅਤੇ ਸਪਸ਼ਟਤਾ ਨੇ ਪ੍ਰਵਾਸੀ ਭਾਰਤੀਆਂ ਦੇ ਮਨ ਮੋਹੇ ਰਾਜਾ ਵੜਿੰਗ, ਸਿੰਗਲਾ ਅਤੇ ਬਾਵਾ ਦਾ ਅਮਰੀਕਾ ਆਉਣ 'ਤੇ ਕੀਤਾ ਗਿੱਲ ਨੇ ਧੰਨਵਾਦ ਮੁੱਲਾਂਪੁਰ ਦਾਖਾ, 6 ਜੂਨ : ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਨੇ ਕਾਂਗਰਸ ਦੀਆਂ ਦੇਸ਼ ਵਿਦੇਸ਼ 'ਚ ਜੜਾਂ ਮਜ਼ਬੂਤ ਕੀਤੀਆਂ। ਪ੍ਰਵਾਸੀ ਭਾਰਤੀ 2024 'ਚ ਭਾਰਤ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥਾਂ 'ਚ ਦੇਖਣਾ ਚਾਹੁੰਦੇ ਹਨ। ਇਹ ਸ਼ਬਦ ਅੱਜ ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਓਵਰਸੀਜ਼ ਕਾਂਗਰਸ ਅਮਰੀਕਾ ਅਤੇ ਓਵਰਸੀਜ਼ ਕਾਂਗਰਸ ਪੰਜਾਬ....
ਨਹਿਰੂ ਯੁਵਾ ਕੇਂਦਰ ਲੁਧਿਆਣਾ ਵਲੋਂ ਜ਼ਿਲ੍ਹਾ ਪੱਧਰੀ 'ਯੁਵਾ ਉਤਸਵ' ਦਾ ਆਯੋਜਨ 10 ਜੂਨ ਨੂੰ
ਐਸ.ਸੀ.ਡੀ. ਸਰਕਾਰੀ ਕਾਲਜ਼ ਵਿਖੇ ਕਰਵਾਇਆ ਜਾਵੇਗਾ ਇਹ ਸਮਾਗਮ ਲੁਧਿਆਣਾ, 06 ਜੂਨ : ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਯੁਵਕ ਮਾਮਲੇ, ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਐਸ.ਸੀ.ਡੀ. ਕਾਲਜ ਲੁਧਿਆਣਾ ਵਿਖੇ ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ 10 ਜੂਨ, 2023 ਨੂੰ 'ਯੁਵਾ ਉਤਸਵ' 2023-24 ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਯੂਵਾ ਅਫ਼ਸਰ (ਡੀ.ਵਾਈ.ਓ) ਰਸ਼ਮੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਪੰਚ....
ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨਾਲ ਹਰ ਔਖੀ ਘੜੀ 'ਚ ਚੱਟਾਨ ਵਾਂਗ ਖੜੀ ਹੈ : ਵਿਧਾਇਕ ਛੀਨਾ
ਮੰਦਭਗੀ ਘਟਨਾ ਦੇ ਪੀੜ੍ਹਤ 3 ਹੋਰ ਪਰਿਵਾਰਾਂ ਨੂੰ ਅੱਜ 6 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇ ਚੈਕ ਸੌਂਪੇ ਲੁਧਿਆਣਾ, 06 ਜੂਨ : ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨਾਲ ਹਰ ਔਖੀ ਘੜੀ ਵਿੱਚ ਚੱਟਾਨ ਵਾਂਗ ਖੜੀ ਹੈ ਅਤੇ ਹਰ ਸੰਭਵ ਸਹਿਯੋਗ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਸ੍ਰੀਮਤੀ ਰਾਜਿੰਦਰਪਾਲ ਕੌਰ ਛੀਨਾ ਵਲੋਂ ਗਿਆਸਪੁਰਾ ਵਿੱਚ ਗੈਸ ਲੀਕ ਹੋਣ ਕਾਰਣ ਵਾਪਰੀ ਮੰਦਭਗੀ ਘਟਨਾ ਦੇ....
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਲੁਧਿਆਣਾ ਵੱਲੋਂ 32.02 ਲੱਖ ਰੁਪਏ ਦੇ ਕਰਜ਼ੇ ਮਨਜੂਰ
ਲੁਧਿਆਣਾ, 06 ਜੂਨ : ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ-ਕਮ ਚੇਅਰਮੈਨ ਲੁਧਿਆਣਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ ਸ੍ਰੀ ਹਰਪਾਲ ਸਿੰਘ ਗਿੱਲ ਅਤੇ ਸ੍ਰੀ ਸੰਦੀਪ ਕੁਮਾਰ ਜ਼ਿਲ੍ਹਾ ਮੈਨੇਜਰ ਐੱਸ.ਸੀ. ਕਾਰਪੋਰੇਸ਼ਨ ਦੀ ਅਗਵਾਈ ਵਿੱਚ ਪੰਜਾਬ ਅਨੂਸੁਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਰਜ਼ਾ ਸਕੀਮਾਂ ਸਬੰਧੀ ਜ਼ਿਲ੍ਹਾ ਪੱਧਰੀ ਸਕਰਿਨਿੰਗ ਕਮੇਟੀ ਦੀ ਮੀਟਿੰਗ ਦਾ ਆਯੋਜਨ ਹੋਇਆ। ਸਕਰਿਨਿੰਗ ਕਮੇਟੀ ਵੱਲੋਂ ਅਨੁਸੂਚਿਤ ਜਾਤੀਆਂ ਦੇ....
ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਬਚਪਨ ਬਚਾਉਣ ਲਈ ਲੋਕਾਂ ਨੂੰ ਕੀਤਾ ਜਾਗਰੂਕ
ਲੁਧਿਆਣਾ, 06 ਜੂਨ : ਜ਼ਿਲ੍ਹਾ ਲੁਧਿਆਣਾ ਵਿੱਚ 5 ਜ਼ਿਲ੍ਹਾ ਟਾਸਕ ਫੋਰਸ ਟੀਮਾਂ ਵੱਲੋ ਇਲਾਕਿਆ ਵਿੱਚ ਵੱਖ-ਵੱਖ ਥਾਵਾਂ 'ਤੇ ਬਾਲ ਮਜਦੂਰੀ ਦੀ ਰੋਕਥਾਮ ਅਤੇ ਬਚਪਨ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਪਹਿਲੀ ਟੀਮ ਵੱਲੋ ਗਿੱਲ ਚੌਂਕ, ਗਿੱਲ ਚੌਂਕ ਦੇ ਪਿੱਛੇ ਵਾਲੇ ਉਦਯੋਗਿਕ ਖੇਤਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਦਕਿ ਦੂਸਰੀ ਟੀਮ ਵਲੋਂ ਜਨਕ ਪੁਰੀ, ਗਣੇਸ਼ ਨਗਰ ਅਤੇ ਆਸ-ਪਾਸ ਦੇ ਇਲਾਕੇ, ਤੀਸਰੀ ਟੀਮ ਵੱਲੋ ਜੋਧਾਂ, ਪੱਖੋਵਾਲ ਦੇ....
ਗੋਲਡਨ ਲੇਨ ਵੈਲਫੇਅਰ ਸੁਸਾਇਟੀ ਅਰਬਨ ਅਸਟੇਟ ਦੁੱਗਰੀ ਵਲੋਂ ਆਪਣੀਆ ਸਮਸਿਆਵਾਂ ਬਾਰੇ ਵਿਧਾਇਕ ਸਿੱਧੂ ਅਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਮੰਗ ਪੱਤਰ ਸੌਂਪਿਆ
ਲੁਧਿਆਣਾ, 06 ਜੂਨ : ਅਰਬਨ ਅਸਟੇਟ ਦੁੱਗਰੀ ਦੇ ਵਾਰਡ ਨੰਬਰ 44 ਵਿੱਚ ਗੋਲਡਨ ਲੇਨ ਵੈਲਫੇਅਰ ਸੋਸਾਇਟੀ ਦੇ ਨਿਵਾਸੀਆਂ ਵਲੋਂ ਆਪਣੀਆਂ ਸਮਸਿਆਵਾਂ ਦਾ ਸਮਾਧਾਨ ਕਰਨ ਲਈ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਬੁਲਾ ਕੇ ਆਪਣੀਆਂ ਸਮਸਿਆਵਾਂ ਬਾਰੇ ਮੀਟਿੰਗ ਦਾ ਆਯੋਜਨ ਕੀਤਾ। ਗੋਲਡਨ ਲੇਨ ਵੈਲਫੇਅਰ ਸੁਸਾਇਟੀ ਵਲੋਂ ਅਮਿਤ ਗੋਇਲ, ਲਲਿਤ ਸੂਦ, ਪੁਸ਼ਪਿੰਦਰ ਸੋਹਲ, ਰਾਜੀਵ ਸੇਠੀ....
ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਸੀ. ਏ. ਗਲਾਡਾ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਮੀਟਿੰਗ ਕੀਤੀ
ਲੁਧਿਆਣਾ, 06 ਜੂਨ : ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੇ ਗਲਾਡਾ ਦੇ ਨਵੇਂ ਨਿਯੁਕਤ ਕੀਤੇ ਗਏ ਸੀ ਏ ਸ੍ਰੀ ਸਾਗਰ ਸੇਤੀਆ ਜੀ ਨੂੰ ਫੂਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਉਨ੍ਹਾਂ ਨਾਲ ਮੀਟਿੰਗ ਕਰਕੇ ਜਿਲ੍ਹਾ ਲੁਧਿਆਣਾ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਜਿੰਨਾ ਵਿੱਚ ਮੁੱਖ ਤੌਰ ਤੇ 200 ਫੁਟੀ ਦੁੱਗਰੀ ਰੋਡ ਦਾ ਕੰਮ ਤੇਜ਼ੀ ਨਾਲ ਕਰਾਉਣ ਲਈ ਕਿਹਾ ਗਿਆ ਅਤੇ ਧਾਂਦਰਾ ਰੋਡ ਨੂੰ ਬਣਾਉਣ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ....
ਬਾਜਵਾ ਬਣੇ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ
ਲੁਧਿਆਣਾ, 06 ਜੂਨ : ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਇੰਪਲਾਈਜ ਯੂਨੀਅਨ ਪੰਜਾਬ ਦੀ ਇਕ ਅਤਿ ਜ਼ਰੂਰੀ ਮੀਟਿੰਗ ਮਲੇਰਕੋਟਲਾ ਕਲੱਬ, ਮਲੇਰਕੋਟਲਾ ਵਿਖੇ ਕੁਲਵੰਤ ਸਿੰਘ ਚੈਅਰਮੈਨ ਅਤੇ ਨਿਰਮਲ ਸਿੰਘ ਗਰੇਵਾਲ ਸ੍ਰਰਪਰਸਤ ਵਲੋਂ ਰੱਖੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਸ਼੍ਰੀ ਜਰਨੈਲ ਸਿੰਘ ਨਥਾਣਾ ਜੀ ਦੇ ਮਿਤੀ 30-6-2023 ਨੂੰ ਸੇਵਾ ਮੁਕਤ ਹੋਨ ਕਾਰਣ ਉਨ੍ਹਾਂ ਦੀ ਜਗ੍ਹਾ ਤੇ ਨਵਾਂ ਪ੍ਧਾਨ ਦੀ ਚੋਣ ਕਰਨ ਲਈ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਧਾਨ/ਜਰਨਲ ਸੱਕਤਰ....