ਪੀ.ਏ.ਯੂ. ਵਿਖੇ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ ਮਨਾਇਆ ਗਿਆ

ਲੁਧਿਆਣਾ 6 ਜੂਨ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਬੀਤੇ ਦਿਨੀਂ ਅੰਤਰਰਾਸਟਰੀ ਜੈਵਿਕ ਭਿੰਨਤਾ ਦਿਵਸ ਮਨਾਇਆ| ਜੈਵਿਕ ਵਿਭਿੰਨਤਾ ਦੇ ਮਹੱਤਵ ਬਾਰੇ ਵਿਦਿਆਰਥੀਆਂ ਦੀ ਸੰਵੇਦਨਸੀਲਤਾ| ਇਹ ਸਮਾਗਮ ਰਾਸ਼ਟਰੀ ਜੈਵ ਭਿੰਨਤਾ ਅਥਾਰਟੀ ਦੁਆਰਾ ਪੰਜਾਬ ਬਾਇਓਡਾਇਵਰਸਿਟੀ ਬੋਰਡ, ਪੰਜਾਬ ਸਟੇਟ ਕੌਂਸਲ ਆਫ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ• ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਸਮਾਗਮ ਵਿੱਚ ਲਗਭਗ 450 ਵਿਦਿਆਰਥੀਆਂ ਨੇ ਹਿੱਸਾ ਲਿਆ| ਡਾ. ਐੱਸ.ਐੱਸ. ਹੁੰਦਲ ਨੇ ਜੈਵ ਵਿਭਿੰਨਤਾ ’ਤੇ ਸਾਨਦਾਰ ਭਾਸਣ ਦਿੱਤਾ ਅਤੇ ਡਾ. ਰਜਨੀਸ ਕੁਮਾਰ ਵਰਮਾ ਨੇ ਮਨਰੇਗਾ ਮਜਦੂਰਾਂ ਦੀ ਸਮੂਲੀਅਤ ਨਾਲ ਪੰਚਾਇਤੀ ਜਮੀਨਾਂ ’ਤੇ ਮਿੰਨੀ ਜੰਗਲ ਲਗਾ ਕੇ ਪੰਜਾਬ ਦੇ ਰਵਾਇਤੀ ਰੁੱਖਾਂ ਦੀਆਂ ਕਿਸਮਾਂ ਨੂੰ ਸੰਭਾਲਣ ਦਾ ਆਪਣਾ ਤਜਰਬਾ ਸਾਂਝਾ ਕੀਤਾ| ਇਸ ਮੌਕੇ ਪੋਸਟਰ ਬਨਾਉਣ, ਸਲੋਗਨ ਲਿਖਣ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ| ਵੱਖ-ਵੱਖ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ . ਡਾ. ਰਿਸ਼ੀਇੰਦਰਾ ਸਿੰਘ ਗਿੱਲ, ਡਾ. ਕਮਲਦੀਪ ਸਿੰਘ ਸਾਂਘਾ ਅਤੇ ਡਾ. ਨਵਨੀਤ ਕੌਰ ਇਹਨਾਂ ਮੁਕਾਬਲਿਆਂ ਦੇ ਜੱਜ ਸਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਗੋਸਲ ਨੇ ਆਪਣੇ ਭਾਸਣ ਵਿੱਚ ਜੈਵ ਵਿਭਿੰਨਤਾ, ਵਾਤਾਵਰਣ ਦੀ ਸੰਭਾਲ ਦੀ ਮਹੱਤਤਾ ’ਤੇ ਜੋਰ ਦਿੱਤਾ ਅਤੇ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ| ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਜੀ ਪੀ ਐਸ ਢਿੱਲੋਂ ਨੇ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ| ਡਾ. ਐਚ.ਐਸ. ਸਰਲਾਚ ਨੇ ਵੱਖ-ਵੱਖ ਸਮਾਜਿਕ ਪ੍ਰੋਗਰਾਮਾਂ ਵਿੱਚ ਐਨਐਸਐਸ ਵਾਲੰਟੀਅਰਾਂ ਦੀਆਂ ਗਤੀਵਿਧੀਆਂ ਨੂੰ ਸਾਂਝਾ ਕੀਤਾ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਮਿਲ਼ਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ | ਅੰਤ ਵਿੱਚ ਡਾ. ਦਿਵਿਆ ਉਤਰੇਜਾ ਨੇ ਧੰਨਵਾਦ ਦੇ ਸ਼ਬਦ ਕਹੇ |