ਮਾਲਵਾ

ਚੰਡੀਗੜ੍ਹ ਯੂਨੀਵਰਸਿਟੀ ਨੇ ਮਿਆਰੀ ਉੱਚ ਸਿੱਖਿਆ ਵਿੱਚ ਨਵੇਂ ਮਾਣਕ ਸਥਾਪਿਤ ਕੀਤੇ ਹਨ : ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ
ਪੜ੍ਹੇ-ਲਿਖੇ ਨੌਜਵਾਨ ਭਾਰਤ ਦੀ ਤਰੱਕੀ ਲਈ ਅੰਮ੍ਰਿਤ ਕਾਲ ਦੀ ਸਭ ਤੋਂ ਵੱਡੀ ਤਾਕਤ ਹਨ; ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਚੰਡੀਗੜ੍ਹ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ; ਸਤਨਾਮ ਸਿੰਘ ਸੰਧੂ, ਚਾਂਸਲਰ ਸੀਯੂ ਚੰਡੀਗੜ੍ਹ ਯੂਨੀਵਰਸਿਟੀ ਨੇ ਵੱਖ-ਵੱਖ ਰਾਸ਼ਟਰੀ-ਅੰਤਰਰਾਸ਼ਟਰੀ ਰੈਂਕਿੰਗਾ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ : ਸੰਧੂ ਚੰਡੀਗੜ੍ਹ ਯੂਨੀਵਰਸਿਟੀ ਵਿਖੇ 2023 ਬੈਚ ਦੀ ਸਾਲਾਨਾ ਕਨਵੋਕੇਸ਼ਨ ਸੰਪੰਨ; 1400 ਤੋਂ ਵੱਧ ਡਿਗਰੀਆਂ....
ਦੋ ਧਿਰਾਂ ਦੇ ਰੌਲੇ 'ਚ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ  : ਵਿਧਾਇਕਾ ਮਾਣੂੰਕੇ
ਕਿਹਾ ਜੇ ਸਾਡੀ ਮਾੜੀ ਨੀਅਤ ਹੁੰਦੀ ਤਾਂ ਪਹਿਲੇ ਐਨ.ਆਰ.ਆਈ.ਮਾਲਕਾਂ ਦੇ ਮਕਾਨਾਂ ਉਪਰ ਕਬਜ਼ਾ ਕਰਦੇ ਜਗਰਾਉਂ, 9 ਜੂਨ : ਸ਼ਹਿਰ ਜਗਰਾਉਂ ਦੇ ਹੀਰਾ ਬਾਗ ਵਿੱਚ ਮੈਂ ਇੱਕ ਕੋਠੀ ਥੋੜੀ ਦੇਰ ਪਹਿਲਾਂ ਹੀ ਕਿਰਾਏ ਉਪਰ ਲਈ ਹੈ ਅਤੇ ਕੁੱਝ ਸਿਆਸੀ ਵਿਰੋਧੀ ਮੇਰੇ ਉਪਰ ਕੋਠੀ ਦੱਬਣ ਦੇ ਝੂਠੇ ਦੋਸ਼ ਲਗਾਕੇ ਮੇਰੇ ਅਕਸ ਨੂੰ ਖਰਾਬ ਕਰਨ ਦੇ ਯਤਨ ਕਰ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅਮਰਜੀਤ ਕੌਰ ਨਾਮ ਦੀ ਇੱਕ ਐਨ.ਆਰ.ਆਈ. ਔਰਤ ਵੱਲੋਂ ਉਸ ਦੀ ਕੋਠੀ....
ਮਾਨ ਦੀ ਅਗਵਾਈ ਹੇਠ 10 ਜੂਨ ਨੂੰ ਮਾਨਸਾ ਵਿਖੇ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੌਰਾਨ ਮੰਤਰੀ ਮੰਡਲ ਵੱਲੋਂ ਕੀਤੀ ਜਾਵੇਗੀ ਲੋਕ ਮਸਲਿਆਂ ਦੀ ਸੁਣਵਾਈ ਡਿਪਟੀ ਕਮਿਸ਼ਨਰ ਨੇ ਬੱਚਤ ਭਵਨ ਵਿਖੇ ਹੋਣ ਵਾਲੀ ਕੈਬਨਿਟ ਮੀਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਮਾਨਸਾ, 09 ਜੂਨ : ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ 10 ਜੂਨ, 2023 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੱਚਤ ਭਵਨ, ਮਾਨਸਾ ਵਿਖੇ ਹੋਵੇਗੀ। ਮੁੱਖ ਮੰਤਰੀ ਇੱਥੇ ਹੋਣ ਵਾਲੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦੌਰਾਨ ਆਮ ਲੋਕਾਂ....
ਮੁੱਖ ਮੰਤਰੀ ਮਾਨ ਦਿਖਾਵੇਬਾਜ਼ੀ ਦੀ ਸਿਆਸਤ ਛੱਡ ਕੇ ਪੰਜਾਬ ਦੇ ਅਸਲ ਮੁੱਦਿਆਂ ਪ੍ਰਤੀ ਹੋਣ ਸੰਜੀਦਾ: ਰਣਇੰਦਰ ਸਿੰਘ
ਪਟਿਆਲਾ, 9 ਜੂਨ : ਸੂਬੇ ਦੇ ਮੁੱਖ-ਮੰਤਰੀ ਭਗਵੰਤ ਮਾਨ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਕੈਬਨਿਟ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਜਾ ਰਿਹਾ ਹੈ, ਜਿਸ ਲੜੀ ਦੇ ਤਹਿਤ ਅੱਜ ਓਹ ਜ਼ਿਲ੍ਹਾ ਮਾਨਸਾ ਵਿਖੇ ਆਪਣੀ ਪੂਰੀ ਕੈਬਨਿਟ ਸਮੇਤ ਪਹੁੰਚਣਗੇ। ਇਸਦਾ ਗੰਭੀਰ ਨੋਟਿਸ ਲੈਂਦਿਆਂ, ਲੋਕਸਭਾ ਹਲਕਾ ਬਠਿੰਡਾ ਤੋਂ ਪਾਰਲੀਮੈਂਟ ਦੀ ਚੋਣ ਲੜ ਚੁੱਕੇ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਯੁਵਰਾਜ ਰਣਇੰਦਰ ਸਿੰਘ ਨੇ ਸਖ਼ਤ ਸ਼ਬਦਾਂ ‘ਚ ਵਿਰੋਧ ਕੀਤਾ ਅਤੇ ਇਸ ਸਭ ਨੂੰ....
ਪੀ ਏ ਯੂ ਤੋਂ ਸਿਖਲਾਈ ਪ੍ਰਾਪਤ ਖੇਤੀ ਕਾਰੋਬਾਰੀ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ 
ਲੁਧਿਆਣਾ 8 ਜੂਨ : ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਦੇ ਕਾਰੋਬਾਰ ਉੱਦਮੀਆਂ ਲਈ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਅਨੁਸਾਰ ਜ਼ਮੀਨੀ ਪੱਧਰ ਦੇ ਖੇਤੀ ਕਾਰੋਬਾਰ ਖੋਜੀਆਂ ਲਈ ਇਕ ਮੰਚ ਮੁਹਈਆ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਲਈ ਪੀ ਏ ਯੂ ਦੇ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ ਦੇ 5 ਵਿੱਚੋਂ 2 ਕਾਰੋਬਾਰੀ ਚੁਣੇ ਗਏ। ਸ. ਗੁਰਵਿੰਦਰ ਸਿੰਘ ਸੋਹੀ (ਆਰ.ਟੀ.ਐਸ. ਫਲਾਵਰਜ਼) ਜਿਨ੍ਹਾਂ ਨੇ ਫਲੋਰੀਕਲਚਰ ਵਿੱਚ ਮਸ਼ੀਨੀ ਵਰਤੋਂ....
ਗੁਰਿੰਦਰ ਬੱਲ ਨੇ ਬਿਨਾਂ ਮਨਜ਼ੂਰੀ ਕੀਤੀ "ਥਾਣੇਦਾਰੀ" ?
ਜਗਰਾਉਂ 8 ਜੂਨ (ਰਛਪਾਲ ਸਿੰਘ ਸ਼ੇਰਪੁਰੀ) ਪੁਲਿਸ ਅੱਤਿਆਚਾਰ ਖਿਲਾਫ਼ ਥਾਣੇ ਮੂਹਰੇ ਅੱਜ 433ਵੇਂ ਦਿਨ ਵੀ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਦੇ ਵਰਕਰਾਂ ਨੇ ਧਰਨਾ ਦਿੱਤਾ ਅਤੇ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਤੇ ਸਰਪੰਚ ਦੀ ਗ੍ਰਿਫਤਾਰੀ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਰਾਮਤੀਰਥ ਸਿੰਘ ਲੀਲ੍ਹਾ, ਬਾਬਾ ਬੰਤਾ ਸਿੰਘ ਡੱਲਾ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਨੇ ਕਿਹਾ ਕਿ....
ਰਾਈਟ ਟੂ ਬਿਜ਼ਨਸ ਐਕਟ 2020 ਅਧੀਨ 27 ਯੂਨਿਟਾਂ ਨੂੰ ਪ੍ਰਵਾਨਗੀ ਜਾਰੀ : ਪੱਲਵੀ ਚੌਧਰੀ
ਬਠਿੰਡਾ, 8 ਜੂਨ : ਪੰਜਾਬ ਸਰਕਾਰ ਵੱਲੋ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਇਨ ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ, ਜਿਸ ਅਨੁਸਾਰ ਯੂਨਿਟ ਆਪਣਾ ਕੰਮ ਤੁਰੰਤ ਤੋ ਸ਼ੁਰੂ ਕਰ ਸਕਦੀ ਹੈ। ਇਹ ਜਾਣਕਾਰੀ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਸਾਂਝੀ ਕੀਤੀ। ਮੈਡਮ ਪਲਵੀ ਚੌਧਰੀ ਨੇ ਦੱਸਿਆ ਕਿ ਪਿਛਲੇ 15 ਦਿਨਾਂ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ 27....
ਰਾਜਪਾਲ ਖੁਦ ਚੰਡੀਗੜ੍ਹ ਪੁਲਿਸ ਨੂੰ ਕਟਾਰੂਚੱਕ ਮਾਮਲੇ ਵਿਚ ਐਫ ਆਈ ਆਰ ਦਰਜ ਕਰਨ ਦੀ ਹਦਾਇਤ ਕਰਨ : ਮਜੀਠੀਆ
ਰਾਜਪਾਲ ਦੀ ਸੁਰੱਖਿਆ ’ਚ ਕੁਤਾਹੀ ਲਈ ਜ਼ਿੰਮੇਵਾਰ ਅਨਸਰਾਂ ਖਿਲਾਫ ਕਾਰਵਾਈ ਹੋਵੇ ਪੁੱਛਿਆ ਕਿ ਕੇਂਦਰ ਖਿਲਾਫ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਵਿਚ ਲੱਗੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੰਜਾਬ ’ਚ ਵਿਰੋਧੀਆਂ ਦੇ ਇਕੱਠੇ ਹੋਣ ’ਤੇ ਇਤਰਾਜ਼ ਕਿਉਂ ? ਪਟਿਆਲਾ, 8 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ....
ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ : ਡਾ. ਬਲਬੀਰ ਸਿੰਘ
ਸਿਹਤ ਮੰਤਰੀ ਪੰਜਾਬ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੋਟਕਪੂਰਾ, 8 ਜੂਨ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਜੱਚਾ-ਬੱਚਾ ਜਾਂਚ ਸੈਂਟਰ ਅਤੇ ਹੋਰ ਸਿਹਤ ਸਹੂਲਤਾਂ ਦਾ ਨਿਰੀਖਣ ਕਰਨ ਉਪਰੰਤ ਸਿਹਤ ਵਿਭਾਗ ਅਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਮੈਡੀਕਲ ਕਾਲਜ ਵਿੱਚ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਮੌਕੇ ’ਤੇ ਆਦੇਸ਼ ਦਿੱਤੇ। ਇਸ ਮੌਕੇ ਗੁਰਦਿੱਤ ਸਿੰਘ....
ਆਪਣਾ ਪੰਜਾਬ ਫਾਊਂਡੇਸ਼ਨ ਨੇ ਜਗਜੀਤ ਸਿੰਘ ਦਰਦੀ ਨੂੰ ਦੁਬਈ ਵਿੱਚ ‘ਗਲੋਬਲ ਪ੍ਰਾਈਡ ਐਵਾਰਡ’ ਨਾਲ ਕੀਤਾ ਸਨਮਾਨਤ
ਪਟਿਆਲਾ, 8 ਜੂਨ : ਆਪਣਾ ਪੰਜਾਬ ਫਾਊਂਡੇਸ਼ਨ ਜੋ ਕਿ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀ ਹੈ, ਵੱਲੋਂ ਫਾਊਂਡੇਸ਼ਨ ਦੇ ਫਾਊਂਡਰ ਡਾ. ਜਗਜੀਤ ਸਿੰਘ ਧੂਰੀ ਦੀ ਸਰਪ੍ਰਸਤੀ ਹੇਠ ਦੁਬਈ ਵਿਖੇ ਇੱਕ ਵਿਸ਼ੇਸ਼ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੌਰਾਨ ਮੀਡੀਆ ਜਗਤ ਦੀ ਪ੍ਰਸਿੱਧ ਨਾਮੀ ਸ਼ਖ਼ਸੀਅਤ ਅਤੇ ‘ਪਦਮ ਸ਼੍ਰੀ’ ਸ੍ਰ. ਜਗਜੀਤ ਸਿੰਘ ਦਰਦੀ ਨੂੰ ‘ਗਲੋਬਲ ਪ੍ਰਾਈਡ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਜਦੋਂ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਰਾਹੀਂ ਕਰੀਬ ਅੱਧੀ ਸਦੀ ਤੋਂ ਦਿੱਤੀ ਜਾ....
ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ 
ਸਿੰਚਾਈ ਲਈ ਪੂਰਾ ਪਾਣੀ ਮੁਹੱਈਆਂ ਕਰਵਾਉਣ ਲਈ ਅਬੁਲ ਖੁਰਾਣਾ ਮਾਈਨਰ ਦੀ ਨਵ ਉਸਾਰੀ ਦਾ ਕੀਤਾ ਉਦਘਾਟਨ ਸ੍ਰੀ ਮੁਕਤਸਰ ਸਾਹਿਬ 8 ਜੂਨ : ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਵਿਧਾਨ ਸਭਾ ਹਲਕਾ ਮਲੋਟ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜਾਇਜ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਕੈਬਨਿਟ ਮੰਤਰੀ ਨੇ ਪੋ੍ਰਗਰਾਮ ਦੌਰਾਨ ਦੱਸਿਆ ਕਿ ਇੰਦਰਾ ਅਵਾਸ ਯੋਜਨਾ ਤਹਿਤ ਕਿਸੇ....
ਕੈਬਨਿਟ ਮੰਤਰੀ ਨੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ 
ਮਾੜੇ ਅਨਸਰਾਂ ਤੇ ਰੱਖੀ ਜਾਵੇਗੀ ਕੜੀ ਨਜ਼ਰ: ਡਾ.ਬਲਜੀਤ ਕੌਰ ਸ੍ਰੀ ਮੁਕਤਸਰ ਸਾਹਿਬ 8 ਜੂਨ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿਰੋਧੀ ਤਾਕਤਾਂ ਨਾਲ ਨਿਬੜਣ ਲਈ ਵਚਨਬੱਧ ਹੈ ਤਾਂ ਜੋ ਅਣਸੁਖਾਵੀ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਨੇ 10 ਲੱਖ ਰੁਪਏ ਦੀ ਲਾਗਤ ਨਾਲ ਮਲੋਟ ਸ਼ਹਿਰ ਵਿੱਚ ਲੱਗਣ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਪੁਲਿਸ....
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਮਲੋਟ ਵਿਖੇ ਅੱਗ ਨਾਲ ਪ੍ਰਭਾਵਿਤ ਤਿੰਨ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਦੀ ਦਿੱਤੀ ਸਹਾਇਤਾ ਰਾਸ਼ੀ
ਮੌਕੇ ਦਾ ਲਿਆ ਜਾਇਜ਼ਾ ਅਤੇ ਪਰਿਵਾਰ ਨੂੰ ਦਿੱਤਾ ਧਰਵਾਸਾ ਮਲੋਟ, 8 ਜੂਨ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਅੱਗ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਪੀੜਤ ਤਿੰਨ ਪਰਿਵਾਰਾਂ ਨੂੰ ਉਨ੍ਹਾਂ ਦੀ ਰਾਹਤ ਅਤੇ ਮੁੜ ਵਸੇਬੇ ਲਈ ਇੱਕ ਲੱਖ ਰੁਪਏ ਸਹਾਇਤਾ ਰਾਸੀ ਦਿੱਤੀ ਹੈ, ਉਨ੍ਹਾਂ ਕਿਹਾ ਕਿ ਮਲੋਟ ਵਿਖੇ ਵਾਪਰੀ ਭਿਆਨਕ ਅੱਗ ਦੀ ਘਟਨਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਬਹੁਤ ਦੁੱਖ ਅਤੇ ਨੁਕਸਾਨ ਪਹੁੰਚਾਇਆ ਹੈ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਡਾ. ਬਲਜੀਤ ਕੌਰ ਨੇ ਤੁਰੰਤ....
ਰਾਈਟ ਟੂ ਬਿਜਨਿਸ ਐਕਟ 2020 ਅਧੀਨ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਇਨ ਪ੍ਰਿਸੀਪਲ ਅਪਰੂਵਲ ਜਾਰੀ  
ਬਠਿੰਡਾ, 8 ਜੂਨ : ਪੰਜਾਬ ਸਰਕਾਰ ਵੱਲੋ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਉਤਸਾਹਿਤ ਕਰਨ ਲਈ ਰਾਈਟ ਟੂ ਬਿਜਨਿਸ ਐਕਟ 2020 ਅਧੀਨ ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਇਨ ਪ੍ਰਿਸੀਪਲ ਅਪਰੂਵਲ ਜਾਰੀ ਕੀਤੀ ਜਾਂਦੀ ਹੈ, ਜਿਸ ਅਨੁਸਾਰ ਯੂਨਿਟ ਆਪਣਾ ਕੰਮ ਤੁਰੰਤ ਤੋ ਸ਼ੁਰੂ ਕਰ ਸਕਦੀ ਹੈ। ਇਹ ਜਾਣਕਾਰੀ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਚੌਧਰੀ ਨੇ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ 15 ਦਿਨਾਂ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ 27 ਨਵੇਂ ਲੱਗਣ ਵਾਲੇ ਉਦਯੋਗਾਂ ਨੂੰ ਅਪਰੂਵਲਾਂ ਜਾਰੀ ਕੀਤੀਆਂ ਗਈਆਂ ਹਨ।....
ਮੋਗਾ ਸੀਆਈਏ ਸਟਾਫ਼ ਨੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਕਾਬੂ 
ਮੋਗਾ, 8 ਜੂਨ : ਮੋਗਾ ਸੀਆਈਏ ਸਟਾਫ਼ ਮਹਿਣਾ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਬੁੱਧਵਾਰ ਰਾਤ ਮੋਗਾ ਦੇ ਦੁਸਾਂਝ ਰੋਡ ‘ਤੇ ਨਾਕਾਬੰਦੀ ਕੀਤੀ। ਚੈਕਿੰਗ ਦੌਰਾਨ ਮਾਰੂਤੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਕੋਲੋਂ 1 ਰਿਵਾਲਵਰ 32 ਬੋਰ, 1 ਪਿਸਤੌਲ 32 ਬੋਰ, 4 ਰੌਂਦ ਕਾਰਤੂਸ ਬਰਾਮਦ ਹੋਏ। ਦੋਵੇਂ ਮੁਲਜ਼ਮ ਜਗਰਾਉਂ ਦੇ ਰਹਿਣ ਵਾਲੇ ਹਨ। ਦੋਵਾਂ ਖਿਲਾਫ ਥਾਣਾ ਸਿਟੀ 1 ਮੋਗਾ ਵਿਖੇ 25(6)(7)(8)/54/59 ਅਸਲਾ....