ਮਾਲਵਾ

ਆਰ.ਟੀ.ਏ ਲੁਧਿਆਣਾ ਵੱਲੋਂ ਵਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਹਦੂਦ ਦੇ ਅੰਦਰ ਅਚਾਨਕ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ 8 ਵੱਖ-ਵੱਖ ਗੱਡੀਆਂ ਦੇ ਕੀਤੇ ਗਏ ਚਲਾਨ ਅਤੇ ਇੰਮਪਾਉਂਡ।
ਲੁਧਿਆਣਾ, 31 ਅਗਸਤ : ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਲੁਧਿਆਣਾ ਦੀ ਹਦੂਦ ਅੰਦਰ ਆਉਂਦੇ ਜਲੰਧਰ ਬਾਏਪਾਸ ਦੀਆਂ ਸੜਕਾਂ ਤੇ ਅਚਾਣਕ ਚੈਕਿੰਗ ਦੌਰਾਨ 03 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 05 ਗੱਡੀਆਂ ਦੇ ਚਲਾਨ ਕੀਤੇ, ਜ਼ਿਨਾਂ ਵਿੱਚੋਂ 01 ਟਾਟਾ 407 , 01 ਟਰੱਕ ਅਤੇ 01 ਕੈਂਟਰ ਬਿਨਾਂ ਦਸਤਾਵੇਜ਼ਾਂ, ਪ੍ਰੈਸ਼ਰ ਹਾਰਨ ਬਿਨਾਂ ਟੈਕਸ, ਓਵਰਲੋਡ ਅਤੇ ਹੋਰ ਕਈ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਦੇ ਪਾਏ ਜਿਨਾਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ।ਇਹਨਾਂ ਤੋਂ ਇਲਾਵਾ 03 ਬਸਾਂ ਅਤੇ....
ਸਕੂਲਾਂ ਦੀ ਮੁਰੰਮਤ ਲਈ ਲੱਗਭਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ : ਹਰਜੋਤ ਸਿੰਘ ਬੈਂਸ
ਸਿੱਖਿਆ ਮੰਤਰੀ ਵੱਲੋਂ ਅਧਿਆਪਿਕਾ ਰਵਿੰਦਰ ਕੌਰ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਸਿੱਖਿਆ ਮੰਤਰੀ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦਾ ਕੀਤਾ ਦੌਰਾ ਲੁਧਿਆਣਾ, 31 ਅਗਸਤ : ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿਆਣਾ) ਦਾ ਦੌਰਾ ਕੀਤਾ ਜਿੱਥੇ ਪਿਛਲੇ ਦਿਨਾਂ ਦੌਰਾਨ ਸਕੂਲ ਦੀ ਮੁਰੰਮਤ ਦੇ ਚੱਲ ਰਹੇ ਕੰਮ ਕਾਰਨ ਹੋਈ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਅਧਿਆਪਿਕਾ ਰਵਿੰਦਰ ਕੌਰ (45) ਦੀ ਜਾਨ ਚਲੀ ਗਈ ਸੀ ਅਤੇ ਤਿੰਨ....
ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਬੁਨਿਆਦੀ ਢਾਂਚੇ 'ਚ ਹੋਰ ਸੁਧਾਰ ਲਿਆਉਣ ਬਾਰੇ ਵੀ ਕੀਤੀ ਵਿਚਾਰ ਚਰਚਾ
ਸਿੱਖਿਆ ਮੰਤਰੀ ਬੈਂਸ ਵਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਲੁਧਿਆਣਾ, 31 ਅਗਸਤ : ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕਰਦਿਆਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਸਿੱਖਿਆ ਮੰਤਰੀ ਸ. ਬੈਂਸ ਵਲੋਂ ਸ਼ਹੀਦ ਸੁਖਦੇਵ ਥਾਪਰ ਕੰਨਿਆ ਸੀ.ਸੈ. ਸਕੂਲ, ਭਾਰਤ ਨਗਰ ਦਾ ਦੌਰਾ ਕਰਦਿਆਂ ਪੀ.ਡਬਲਿਊ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ....
ਡੀ.ਬੀ.ਈ.ਈ. ਵਲੋਂ ਭਲਕੇ ਪਹਿਲੀ ਸਤੰਬਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ 
ਲੁਧਿਆਣਾ, 31 ਅਗਸਤ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 01 ਸਤੰਬਰ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਡੀ.ਬੀ.ਈ.ਈ. ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋੋਂ ਪ੍ਰਾਰਥੀਆਂ ਨੂੰ ਰੋੋਜ਼ਗਾਰ ਦੇਣ ਦਾ....
2 ਸਤੰਬਰ ਤੋਂ ਧੂਮ ਧਾਮ ਨਾਲ ਬਲਾਕ ਪੱਧਰ ‘ਤੇ ਸ਼ੁਰੂ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ-2023 : ਡਿਪਟੀ ਕਮਿਸ਼ਨਰ 
ਤੰਦਰੁਸਤ ਤੇ ਨਿਰੋਈ ਸਿਹਤ ਲਈ ਵੱਧ ਚੜ੍ਹ ਕੇ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਖਿਡਾਰੀ: ਡੀ.ਸੀ. ਜਤਿੰਦਰ ਜੋਰਵਾਲ ਸੰਗਰੂਰ, 31 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਜ਼ਿਲ੍ਹਾ ਸੰਗਰੂਰ ‘ਚ 2 ਸਤੰਬਰ ਤੋਂ ਬਲਾਕ ਪੱਧਰ ‘ਤੇ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਲਾਕ....
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਹੋਣਗੇ ਫੈਨਸਿੰਗ ਦੇ ਰਾਜ ਪੱਧਰੀ ਮੁਕਾਬਲੇ: ਪਰਨੀਤ ਸ਼ੇਰਗਿੱਲ
ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-2 ਦੇ ਬਲਾਕ ਪੱਧਰੀ ਮੁਕਾਬਲੇ ਅੱਜ ਤੋਂ ਹੋਣਗੇ ਸ਼ੁਰੂ ਕਾਰਜ ਸਾਧਕ ਅਫਸਰਾਂ ਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਖੇਡਾਂ ਵਾਲੇ ਸਥਾਨਾਂ ਦੀ ਸਾਫ ਸਫਾਈ ਤੇ ਫੌਗਿੰਗ ਕਰਵਾਉਣ ਦੇ ਆਦੇਸ਼ ਖਿਡਾਰੀਆਂ ਦੇ ਰਹਿਣ ਲਈ ਸੁਚੱਜੇ ਪ੍ਰਬੰਧ ਕਰਨ ਵਾਸਤੇ ਅਧਿਕਾਰੀਆਂ ਦੀਆਂ ਲਗਾਈਆਂ ਡਿਊਟੀਆਂ ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-2 ਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 31 ਅਗਸਤ : ਨੌਜਵਾਨ ਵਰਗ ਨੂੰ ਖੇਡਾਂ....
ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ਤੇ ਦਿੱਤੇ ਜਾਂਦੇ ਇੱਕ ਕਰੋੜ ਰੁਪਏ ਤੱਕ ਦੇ ਕਰਜ਼ੇ ਤੇ 10 ਲੱਖ ਰੁਪਏ ਦੀ ਦਿੱਤੀ ਜਾਂਦੀ ਹੈ ਸਬਸਿਡੀ : ਡਿਪਟੀ ਕਮਿਸ਼ਨਰ
ਸਕੀਮ ਬਾਰੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ 04 ਸਤੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਖੇੜਾ ਵਿਖੇ ਲਗਾਇਆ ਜਾਵੇਗਾ ਕੈਂਪ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਫਾਰਮਲਾਈਜ਼ੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਿਜ਼ ਯੋਜਨਾ ਬਾਰੇ ਕੀਤੀ ਮੀਟਿੰਗ ਫ਼ਤਹਿਗੜ੍ਹ ਸਾਹਿਬ, 31 ਅਗਸਤ: ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਰਾਜ ਸਰਕਾਰ ਦੀ ਭਾਈਵਾਲੀ ਨਾਲ ਕੌਮੀ ਪੱਧਰ ਤੇ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਫਾਰਮਲਾਈਜ਼ੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ....
ਜ਼ਿਲ੍ਹੇ ਵਿੱਚ ਦਰਜ 03 ਲੱਖ 22 ਹਜਾਰ 624 ਵੋਟਰਾਂ ਵਿੱਚੋਂ 03 ਲੱਖ 21 ਹਜਾਰ 561 ਵੋਟਰਾਂ ਦਾ ਸਰਵੇ ਮੁਕੰਮਲ : ਡਾ ਪੱਲਵੀ
ਡਿਪਟੀ ਕਮਿਸ਼ਨਰ ਨੇ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੇ ਬੀ.ਐਲ.ਓਜ਼ ਵਲੋਂ ਕੀਤੇ ਜਾ ਰਹੇ ਘਰ ਘਰ ਸਰਵੇ ਦੀ ਕੀਤੀ ਸਲਾਘਾ ਘਰ ਘਰ ਜਾ ਕੇ ਸਰਵੇ ਦਾ 99.67 ਫੀਂਸਦੀ ਕੰਮ ਮੁਕੰਮਲ ਕਰਕੇ ਜ਼ਿਲ੍ਹਾ ਮਾਲੇਕਰੋਟਲਾ ਦੂਜੇ ਸਥਾਨ ਤੇ ਸਰਵੇ ਨਿਰਧਾਰਿਤ ਸਮੇਂ ਸੀਮਾ ਤਹਿਤ ਹਰ ਹਾਲਤ ਵਿੱਚ 100 ਫੀਂਸਦੀ ਮੁਕੰਮਲ ਕਰਨ ਬੀ.ਐਲ.ਓਜ- ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ 31 ਅਗਸਤ : ਵਿਧਾਨ ਸਭਾ ਹਲਕਾ ਮਾਲੇਰਕੋਟਲਾ105 ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿਖੇ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਬੀ.ਐਲ....
ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ” ਅਧੀਨ ਕੀਤੇ ਕੰਮਾਂ ਦਾ ਜਾਇਜ਼ਾ ਲੈਣ ਲਈ  ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ
ਬਰਸਾਤਾਂ ਦੇ ਪਾਣੀ ਦੀ ਸੰਭਾਲ, ਪਰੰਪਰਾਗਤ ਪਾਣੀ ਸਰੋਤਾਂ ਦੀ ਪੁਨਰ ਸੁਰਜੀਤ, ਪਾਣੀ ਦੇ ਤਲਾਬਾਂ, ਛੱਪੜਾਂ ਦੀ ਮੁਰੰਮਤ, ਅਤੇ ਨਵੇਂ ਪੌਦੇ ਲਗਾਉਣੇ ਇਸ ਪ੍ਰੋਜੈਕਟ ਦੇ ਮੁੱਖ ਅਧਾਰ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਅਤੇ ਇਸ ਦੀ ਮੁੜ ਵਰਤੋ ਕਰਨ ਦਾ ਸੱਦਾ ਮਾਲੇਰਕੋਟਲਾ 31 ਅਗਸਤ : ਭਾਰਤ ਸਰਕਾਰ ਦੁਆਰਾ ਚਲਾਈ ਗਈ " ਜਲ ਸ਼ਕਤੀ ਅਭਿਆਨ-ਕੈਚ ਦਾ ਰੇਨ ਮੁਹਿੰਮ ” ਅਧੀਨ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕੀਤੇ ਗਏ ਕੰਮਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਵੱਖ ਵੱਖ....
ਸੇਵਾ ਕੇਂਦਰਾਂ ਰਾਹੀਂ ਤੈਅ ਸਮਾਂ ਹੱਦ ਵਿਚ ਸਰਕਾਰੀ ਸੇਵਾਵਾਂ ਦੇਣ ਵਿਚ ਮਾਲੇਰਕੋਟਲਾ ਜ਼ਿਲ੍ਹਾ ਬਣਿਆ ਪੰਜਾਬ ਦਾ ਮੋਹਰੀ ਜ਼ਿਲ੍ਹਾ
ਮਾਲੇਰਕੋਟਲਾ ਜ਼ਿਲ੍ਹੇ 'ਚ ਸਭ ਤੋਂ ਘੱਟ ਪੈਂਡੇਂਸੀ 0.02 ਫ਼ੀਸਦੀ- ਡਾ ਪੱਲਵੀ 09 ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਹਨ ਕਰੀਬ 433 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ- ਡਾ ਪੱਲਵੀ ਮਾਲੇਰਕੋਟਲਾ 31 ਅਗਸਤ : ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਨੂੰ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਸਥਾਪਿਤ ਕੀਤੇ ਸੇਵਾ ਕੇਂਦਰਾਂ ਰਾਹੀਂ ਇੱਕੋ ਛੱਤ ਥੱਲੇ ਪਾਰਦਰਸ਼ੀ, ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਮਕਸਦ ਨਾਲ....
ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਪੂਰੇ ਰੀਤੀ ਰਿਵਾਜਾ ਨਾਲ ਮਨਾਇਆ ਗਿਆ ਰੱਖੜੀ ਦਾ ਤਿਉਹਾਰ
ਫਰੀਦਕੋਟ 31 ਅਗਸਤ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਸ੍ਰੀ ਅਰੁਣਪਾਲ ਸਿੰਘ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਰੱਖੜੀ ਦਾ ਤਿਉਹਾਰ ਪੂਰੇ ਰੀਤੀ ਰਿਵਾਜਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਜਾਣਕਾਰੀ ਕੇਂਦਰੀ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਸ੍ਰੀ ਰਾਜੀਵ ਕੁਮਾਰ ਅਰੋੜਾ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਜੇਲ੍ਹ....
ਪਰਾਲੀ ਦੇ ਸੌਖੇ ਤੇ ਸਸਤੇ ਪ੍ਰਬੰਧਨ ਅਤੇ ਕੁਦਰਤੀ ਖੇਤੀ ਉੱਤੇ ਕਿਸਾਨ ਸੰਵਾਦ 
ਪਟਿਆਲਾ, 31 ਅਗਸਤ (ਯਸਨ ਢਿੱਲੋਂ) : ਅੱਜ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੇ, ਕੇ ਬਿਰਲਾ ਮੈਮੇਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਆਕੜ ਦੇ ਗੁਰਦੁਆਰਾ ਨਿੰਮ ਸਾਹਿਬ ਵਿੱਚ ਕਿਸਾਨ ਸੰਵਾਦ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਭਾਗ ਲਿਆ। ਕਿਸਾਨਾਂ ਦੇ ਆਪੋ ਆਪਣੇ ਤਜਰਬੇ ਸਾਂਝੇ ਕਰਕੇ ਪਰਾਲੀ ਦੇ ਸਸਤੇ ਤੇ ਸੌਖੇ ਪ੍ਰਬੰਧ ਬਾਰੇ ਆਪਣੇ ਆਪਣੇ ਸੁਝਾਅ ਦਿੱਤੇ। ਜਿਨ੍ਹਾਂ ਵਿੱਚ ਜੈ ਸਿੰਘ ਅਜਰੋਰ, ਗੁਰਮੀਤ ਸਿੰਘ ਬਿਹਾਵਲਪੁਰ, ਗੁਰਵਿੰਦਰ ਸਿੰਘ ਗੋਪਾਲਪੁਰ, ਕੁਲਵਿੰਦਰ ਸਿੰਘ ਆਕੜ ਅਤੇ....
ਸਿਵਲ ਹਸਪਤਾਲ ਵਿਖੇ ਆਧੁਨਿਕ ਮਸ਼ੀਨਾਂ ਦਾ ਹੋਇਆ ਉਦਘਾਟਨ
ਮਰੀਜਾਂ ਨੂੰ ਖੱਜਲ ਖੁਆਰੀ ਤੋਂ ਮਿਲੇਗੀ ਨਿਜ਼ਾਤ : ਵਿਧਾਇਕ ਸੇਖੋਂ ਫਰੀਦਕੋਟ, 31 ਅਗਸਤ : ਅੱਜ ਸਿਵਲ ਹਸਪਤਾਲ ਫਰੀਦਕੋਟ ਵਿਖੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵੱਲੋਂ ਮਰੀਜਾਂ ਦੇ ਟੈਸਟਾਂ ਲਈ ਆਈਆਂ ਆਧੁਨਿਕ ਤਕਨੀਕ ਨਾਲ ਲੈਸ ਮਸ਼ੀਨਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ, ਡਾ. ਚੰਦਰ ਸ਼ੇਖਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਕਮੇਟੀ ਸੁਖਜੀਤ....
ਜਿਲ੍ਹੇ ਵਿੱਚ ਮੁੱਖ ਮੰਤਰੀ ਵੱਲੋਂ ਜਾਰੀ ‘ਮੇਰਾ ਬਿੱਲ’ ਐਪ ਕੱਲ ਹੋਵੇਗੀ ਸ਼ੁਰੂ-ਡਿਪਟੀ ਕਮਿਸ਼ਨਰ
ਹਰੇਕ ਜ਼ਿਲ੍ਹੇ ਵਿਚ ਹਰ ਮਹੀਨੇ ਦਿੱਤੇ ਜਾਣਗੇ 10 ਇਨਾਮ ਫਰੀਦਕੋਟ, 31 ਅਗਸਤ : ਹੇਠਲੇ ਪੱਧਰ ਉਤੇ ਟੈਕਸ ਚੋਰੀ ਦੇ ਅਮਲ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੇ ਤਹਿਤ ‘ਮੇਰਾ ਬਿੱਲ’ ਐਪ ਕੱਲ ਤੋਂ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਜੀ.ਐਸ.ਟੀ. ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਲੀਏ ਦੀ ਉਗਰਾਹੀ ਵਧਾਉਣਾ ਹੈ।....
ਕਿਸਾਨਾਂ ਨੂੰ ਫਸਲੀ ਚੱਕਰ ਤੋਂ ਵੈਲਿਊ ਅਡੀਸ਼ਨ ਲਈ ਬਣਾਏ ਜਾਣਗੇ 6 ਐਫ.ਪੀ.ਓ. : ਡਿਪਟੀ ਕਮਿਸ਼ਨਰ
ਫਰੀਦਕੋਟ 31 ਅਗਸਤ : ਜਿਲ੍ਹਾ ਫਰੀਦਕੋਟ ਵਿੱਚੋਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਅਤੇ ਆਮਦਨ ਦੇ ਸੋਰਸ ਵਧਾਉਣ ਲਈ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈਂਦੇ ਹੋਏ ਕਿਸਾਨਾਂ ਨੂੰ ਐਗਰੋ ਇੰਡਸਟਰੀਜ ਦਾ ਹਿੱਸਾ ਬਣਾਉਣ ਵਿੱਚ ਸਪੀਕਰ ਵਿਧਾਨ ਸਭਾ ਸ੍ਰੀ ਕੁਲਤਾਰ ਸਿੰਘ ਸੰਧਵਾਂ ਵੱਲੋਂ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਲਏ ਗਏ ਫੈਸਲੇ ਦੀ ਸਮੀਖਿਆ ਲੈਣ ਲਈ ਅਤੇ ਇਸ ਨੂੰ ਅਮਲੀ ਰੂਪ ਦੇਣ ਹਿੱਤ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ. ਵੱਲੋਂ ਸਮੂਹ ਸਬੰਧਤ....