ਪਰਾਲੀ ਦੇ ਸੌਖੇ ਤੇ ਸਸਤੇ ਪ੍ਰਬੰਧਨ ਅਤੇ ਕੁਦਰਤੀ ਖੇਤੀ ਉੱਤੇ ਕਿਸਾਨ ਸੰਵਾਦ 

ਪਟਿਆਲਾ, 31 ਅਗਸਤ (ਯਸਨ ਢਿੱਲੋਂ) : ਅੱਜ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੇ, ਕੇ ਬਿਰਲਾ ਮੈਮੇਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਆਕੜ ਦੇ ਗੁਰਦੁਆਰਾ ਨਿੰਮ ਸਾਹਿਬ  ਵਿੱਚ ਕਿਸਾਨ ਸੰਵਾਦ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਭਾਗ ਲਿਆ। ਕਿਸਾਨਾਂ ਦੇ ਆਪੋ ਆਪਣੇ ਤਜਰਬੇ ਸਾਂਝੇ ਕਰਕੇ ਪਰਾਲੀ ਦੇ ਸਸਤੇ ਤੇ ਸੌਖੇ ਪ੍ਰਬੰਧ ਬਾਰੇ ਆਪਣੇ ਆਪਣੇ ਸੁਝਾਅ ਦਿੱਤੇ। ਜਿਨ੍ਹਾਂ ਵਿੱਚ ਜੈ ਸਿੰਘ ਅਜਰੋਰ, ਗੁਰਮੀਤ ਸਿੰਘ ਬਿਹਾਵਲਪੁਰ, ਗੁਰਵਿੰਦਰ ਸਿੰਘ ਗੋਪਾਲਪੁਰ, ਕੁਲਵਿੰਦਰ ਸਿੰਘ ਆਕੜ ਅਤੇ ਗੁਰਨਾਮ ਸਿੰਘ ਸੰਕਰਪੁਰ  ਨੇ ਆਪਣੇ ਤਜਰਬੇ ਸਾਂਝੇ ਕੀਤੇ। ਜੈ ਸਿੰਘ ਅਤੇ ਗੁਰਮੀਤ ਸਿੰਘ ਬਿਹਾਵਲਪੁਰ  ਨੇ ਮਿੱਟੀ ਦੀ ਗੁਣਵੱਤਾ ਵਧਾਉਣ ਲਈ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਨ ਲਈ ਵੱਖ- ਵੱਖ ਫਸਲਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ  ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫਸਰ ਡਾ ਗੁਰਨਾਮ ਸਿੰਘ ,ਖੇਤੀਬਾੜੀ ਕਾਰਜਕਾਰੀ ਅਫਸਰ ਰਵਿੰਦਰ ਪਾਲ  ਸਿੰਘ ਚੱਠਾ ਤੇ ਖੇਤੀਬਾੜੀ ਟੈਕਨੋਲੌਜੀ ਅਫਸਰ ਗੁਰਦੀਪ ਸਿੰਘ ਨੇ ਵੀ ਸਿਰਕਤ ਕੀਤੀ ਹਰਦੀਪ ਸਿੰਘ ਜ਼ਿਲਾ  ਕੁਆਰਡੀਨੇਟਰ ਤੇ ਗੁਰਪ੍ਰੀਤ ਸਿੰਘ ਫੀਲਡ ਕੁਆਰਡੀਨੇਟਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ  ਕੇ.ਵੀ.ਐਮ. ਵੱਲੋ ਸੁਖਵਿੰਦਰ ਸਿੰਘ ਫੀਲਡ ਕੁਆਰਡੀਨੇਟਰ , ਗੁਰਸੇਵਕ ਸਿੰਘ ਫੀਲਡ ਕੁਆਰਡੀਨੇਟਰ  ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।