2 ਸਤੰਬਰ ਤੋਂ ਧੂਮ ਧਾਮ ਨਾਲ ਬਲਾਕ ਪੱਧਰ ‘ਤੇ ਸ਼ੁਰੂ ਹੋਣਗੀਆਂ ਖੇਡਾਂ ਵਤਨ ਪੰਜਾਬ ਦੀਆਂ-2023 : ਡਿਪਟੀ ਕਮਿਸ਼ਨਰ 

  • ਤੰਦਰੁਸਤ ਤੇ ਨਿਰੋਈ ਸਿਹਤ ਲਈ ਵੱਧ ਚੜ੍ਹ ਕੇ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਖਿਡਾਰੀ: ਡੀ.ਸੀ. ਜਤਿੰਦਰ ਜੋਰਵਾਲ

ਸੰਗਰੂਰ, 31 ਅਗਸਤ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਖੇਡ ਸੱਭਿਆਚਾਰ ਨਾਲ ਜੋੜਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023 ਜ਼ਿਲ੍ਹਾ ਸੰਗਰੂਰ ‘ਚ 2 ਸਤੰਬਰ ਤੋਂ ਬਲਾਕ ਪੱਧਰ ‘ਤੇ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਲਾਕ ਪੱਧਰ ‘ਤੇ ਕਰਵਾਈਆਂ ਜਾਣ ਵਾਲੀਆਂ ਗੇਮਾਂ ਵਿੱਚ ਅੰਡਰ-14, ਅੰ-17 ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ), ਖੋਹ-ਖੋਹ ਅਤੇ ਅੰ-14, ਅੰ-17,ਅੰ-21 ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ), ਰੱਸਾ ਕੱਸੀ ਅਤੇ ਅੰ-17, ਅੰ-21 ਵਾਲੀਬਾਲ (ਸੂਟਿੰਗ) ਮਿਤੀ 2 ਸਤੰਬਰ 2023 ਤੋਂ 4 ਸਤੰਬਰ 2023 ਤੱਕ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅੰ-21, 21 ਤੋਂ 30, 31 ਤੋਂ 40 ਫੁੱਟਬਾਲ, ਖੋਹ-ਖੋਹ ਅਤੇ ਅੰ-20, ਸੀਨੀਅਰ ਵਰਗ (20 ਤੋਂ ਉਪਰ) ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ) ਅਤੇ 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65, 65 ਸਾਲ ਤੋਂ ਉਪਰ ਐਥਲੈਟਿਕਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸੂਟਿੰਗ), ਰੱਸਾ ਕੱਸੀ 6 ਸਤੰਬਰ  ਤੋਂ 8 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਤੰਦਰੁਸਤ ਤੇ ਨਿਰੋਈ ਸਿਹਤ ਲਈ ਸਾਰੇ ਉਮਰ ਵਰਗਾਂ ਦੇ ਸੰਗਰੂਰ ਵਾਸੀ ਵੱਧ ਚੜ੍ਹ ਕੇ ਇਨ੍ਹਾਂ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਤੇ ਖੇਡ ਸੱਭਿਆਚਾਰ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਬਲਾਕ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਅਨਦਾਣਾ ਬਲਾਕ ਵਿਖੇ ਫੁੱਟਬਾਲ ਸ੍ਰੀ ਗੁਰੂ ਤੇਗ ਬਹਾਦਰ ਮਲਟੀਪਰਪਜ਼ ਸਟੇਡੀਅਮ, ਮੰਡਵੀ ਵਿਖੇ ਅਤੇ ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ), ਖੋਹ-ਖੋਹ, ਰੱਸਾ ਕੱਸੀ, ਐਥਲੈਟਿਕਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ, ਮੂਨਕ ਵਿਖੇ ਕਰਵਾਈਆਂ ਜਾਣਗੀਆਂ। ਅਨਦਾਣਾ ਬਲਾਕ ਦੇ ਇੰਚਾਰਜ ਪਰਦੀਪ ਸਿੰਘ, ਫੁੱਟਬਾਲ ਕੋਚ (ਮੋਬਾ. ਨੰ. 98884-97400) ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਭਵਾਨੀਗੜ੍ਹ ਬਲਾਕ ਵਿਖੇ ਵਾਲੀਬਾਲ ਸੂਟਿੰਗ, ਵਾਲੀਬਾਲ, ਸਮੈਸ਼ਿੰਗ, ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ ਸਰਕਾਰੀ ਸੀ.ਸੈ.ਸਮਾਰਟ ਸਕੂਲ, ਰਾਜਪੁਰਾ ਵਿੱਚ ਅਤੇ ਐਥਲੈਟਿਕਸ, ਫੁੱਟਬਾਲ, ਰੱਸਾ ਕੱਸੀ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਭਵਾਨੀਗੜ੍ਹ ਵਿਖੇ ਅਤੇ ਕਬੱਡੀ (ਸਰਕਲ ਸਟਾਇਲ) ਸਰਕਾਰੀ ਸਕੂਲ ਰਾਮਪੁਰਾ (ਨੇੜੇ ਓਵਰ ਬ੍ਰਿਜ) ਕਰਵਾਈਆਂ ਜਾਣਗੀਆਂ। ਭਵਾਨੀਗੜ੍ਹ ਬਲਾਕ ਦੇ ਇੰਚਾਰਜ ਮਨਦੀਪ ਕੁਮਾਰ, ਐਥਲੈਟਿਕਸ ਕੋਚ (ਮੋਬਾਇਲ ਨੰ. 94179-80333) ਹਨ। ਧੂਰੀ ਬਲਾਕ ਵਿਖੇ ਐਥਲੈਟਿਕਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ) ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ, ਰਾਜੋਮਾਜਰਾ ਵਿਖੇ ਅਤੇ ਰੱਸਾ ਕੱਸੀ, ਖੋਹ-ਖੋਹ, ਫੁੱਟਬਾਲ ਸ਼੍ਰੀ ਗੁਰੂ ਤੇਗ ਬਹਾਦਰ ਸਕੂਲ, ਬਰੜਵਾਲ ਵਿਖੇ ਕਰਵਾਈਆਂ ਜਾਣਗੀਆਂ ਹਨ। ਧੂਰੀ ਬਲਾਕ ਦੇ ਇੰਚਾਰਜ ਗੁਰਵਿੰਦਰ ਸਿੰਘ ਬਾਸਕਿਟਬਾਲ ਕੋਚ (ਮੋਬਾਇਲ ਨੰ. 70878-55707) ਹਨ। ਬਲਾਕ ਦਿੜ੍ਹਬਾ ਵਿਖੇ ਐਥਲੈਟਿਕਸ, ਖੋਹ-ਖੋਹ, ਫੁੱਟਬਾਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ ਚਤਵੰਤ ਸਿੰਘ ਖੇਡ ਸਟੇਡੀਅਮ ਕੌਹਰੀਆਂ ਵਿਖੇ ਅਤੇ ਕਬੱਡੀ(ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ), ਰੱਸਾ ਕੱਸੀ ਸ਼ਹੀਦ ਬਚਨ ਸਿੰਘ ਸਟੇਡੀਅਮ ਦਿੜ੍ਹਬਾ ਵਿਖੇ ਕਰਵਾਈਆਂ ਜਾਣਗੀਆਂ। ਦਿੜ੍ਹਬਾ ਬਲਾਕ ਦੇ ਇੰਚਾਰਜ ਸੰਦੀਪ ਸਿੰਘ ਐਥਲੈਟਿਕਸ ਕੋਚ (99140-10199) ਹਨ। ਲਹਿਰਾਗਾਗਾ ਬਲਾਕ ਵਿਖੇ ਐਥਲੈਟਿਕਸ ਡਾ. ਬੀ.ਆਰ. ਅੰਬੇਦਕਰ ਸਟੇਡੀਅਮ, ਲਹਿਰਾਗਾਗਾ ਵਿਖੇ ਅਤੇ ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ), ਰੱਸਾ ਕੱਸੀ, ਖੋਹ-ਖੋਹ, ਫੁੱਟਬਾਲ ਸਰਕਾਰੀ ਹਾਈ  ਸਕੂਲ, ਭਾਈ ਕੀ ਪਿਛੌਰ ਵਿਖੇ ਕਰਵਾਈਆਂ ਜਾਣਗੀਆਂ। ਲਹਿਰਾਗਾਗਾ ਬਲਾਕ ਦੇ ਇੰਚਾਰਜ ਜਸਪਾਲ ਸਿੰਘ ਵੇਟ ਲਿਫਟਿੰਗ ਕੋਚ (ਮੋਬਾਈਲ ਨੰ. 70875-57303) ਹਨ। ਸੰਗਰੂਰ ਵਿਖੇ ਐਥਲੈਟਿਕਸ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਅਤੇ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ), ਖੋਹ-ਖੋਹ ਅਕਾਲ ਕਾਲਜ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਅਤੇ ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਰੱਸਾ ਕੱਸੀ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ। ਬਲਾਕ ਸੰਗਰੂਰ ਦੇ ਇੰਚਾਰਜ ਹਰਚੰਦ ਸਿੰਘ ਜਿਮਨਾਸਟਿਕ ਕੋਚ (ਮੋਬਾਈਲ ਨੰ. 98722-49303) ਹਨ। ਸ਼ੇਰਪੁਰ ਬਲਾਕ ਵਿਖੇ ਐਥਲੈਟਿਕਸ, ਫੁੱਟਬਾਲ ਸਰਕਾਰੀ ਹਾਈ ਸਕੂਲ ਮਾਹਮਦਪੁਰ ਵਿੱਚ ਅਤੇ ਕਬੱਡੀ(ਨੈਸ਼ਨਲ ਸਟਾਇਲ), ਰੱਸਾ ਕੱਸੀ, ਖੋਹ-ਖੋਹ ਸਰਕਾਰੀ ਸੀ.ਸੈ. ਸਕੂਲ ਘਨੌਰੀ ਕਲਾਂ ਵਿਖੇ ਅਤੇ ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਕਬੱਡੀ (ਸਰਕਲ ਸਟਾਇਲ) ਸਰਕਾਰੀ ਪ੍ਰਾਇਮਰੀ ਸਕੂਲ ਅਲੀਪੁਰ ਖਾਲਸਾ ਵਿਖੇ ਕਰਵਾਈਆਂ ਜਾਣਗੀਆਂ। ਸ਼ੇਰਪੁਰ ਬਲਾਕ ਦੇ ਇੰਚਾਰਜ  ਗੁਰਵਿੰਦਰ ਸਿੰਘ ਖੋਹ-ਖੋਹ ਕੋਚ (ਮੋਬਾਈਲ ਨੰ. 98146-69298) ਹਨ। ਸੁਨਾਮ ਬਲਾਕ ਵਿਖੇ ਐਥਲੈਟਿਕਸ, ਰੱਸਾ ਕੱਸੀ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਸੁਨਾਮ ਵਿਖੇ ਅਤੇ ਖੋਹ-ਖੋਹ, ਫੁੱਟਬਾਲ ਸ਼ਹੀਦ ਦਲੇਲ ਸਿੰਘ ਖੇਡ ਸਟੇਡੀਅਮ ਛਾਹੜ ਵਿਖੇ ਅਤੇ ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਕਬੱਡੀ (ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ) ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕਰਵਾਈਆਂ ਜਾਣਗੀਆਂ। ਸੁਨਾਮ ਬਲਾਕ ਦੇ ਇੰਚਾਰਜ ਮਨਪ੍ਰੀਤ ਸਿੰਘ ਐਥਲੈਟਿਕਸ ਕੋਚ (ਮੋਬਾਈਲ ਨੰ. 97802-38738) ਹਨ| ਉਕਤ ਗੇਮਾਂ ਸੰਬੰਧੀ ਕਿਸੇ ਵੀ ਜਾਣਕਾਰੀ ਲਈ ਸੰਬੰਧਿਤ ਬਲਾਕ ਇੰਚਾਰਜ ਨਾਲ ਸੰਪਰਕ ਕੀਤਾ ਜਾ ਸਕਦਾ ਹੈ|