ਜ਼ਿਲ੍ਹੇ ਵਿੱਚ ਦਰਜ 03 ਲੱਖ 22 ਹਜਾਰ 624 ਵੋਟਰਾਂ ਵਿੱਚੋਂ 03 ਲੱਖ 21 ਹਜਾਰ 561 ਵੋਟਰਾਂ ਦਾ ਸਰਵੇ ਮੁਕੰਮਲ : ਡਾ ਪੱਲਵੀ

  • ਡਿਪਟੀ ਕਮਿਸ਼ਨਰ ਨੇ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੇ ਬੀ.ਐਲ.ਓਜ਼ ਵਲੋਂ ਕੀਤੇ ਜਾ ਰਹੇ ਘਰ ਘਰ ਸਰਵੇ ਦੀ ਕੀਤੀ ਸਲਾਘਾ
  • ਘਰ ਘਰ ਜਾ ਕੇ ਸਰਵੇ ਦਾ 99.67 ਫੀਂਸਦੀ ਕੰਮ ਮੁਕੰਮਲ ਕਰਕੇ ਜ਼ਿਲ੍ਹਾ ਮਾਲੇਕਰੋਟਲਾ ਦੂਜੇ ਸਥਾਨ ਤੇ
  • ਸਰਵੇ ਨਿਰਧਾਰਿਤ ਸਮੇਂ ਸੀਮਾ ਤਹਿਤ ਹਰ ਹਾਲਤ ਵਿੱਚ 100 ਫੀਂਸਦੀ ਮੁਕੰਮਲ ਕਰਨ ਬੀ.ਐਲ.ਓਜ- ਵਧੀਕ ਡਿਪਟੀ ਕਮਿਸ਼ਨਰ

ਮਾਲੇਰਕੋਟਲਾ  31 ਅਗਸਤ : ਵਿਧਾਨ ਸਭਾ ਹਲਕਾ ਮਾਲੇਰਕੋਟਲਾ105 ਅਤੇ ਵਿਧਾਨ ਸਭਾ ਹਲਕਾ 106 ਅਮਰਗੜ੍ਹ ਵਿਖੇ ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਬੀ.ਐਲ.ਓਜ ਵੱਲੋਂ ਘਰ ਘਰ ਜਾ ਕੇ ਸਰਵੇ ਦੀ ਸਲਾਘਾ ਕਰਦਿਆ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਵਿਧਾਨ ਸਭਾ 105 ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ -106 ਅਮਰਗੜ੍ਹ ਅਧੀਨ ਕੁਲ 03 ਲੱਖ 22 ਹਜਾਰ 624 ਵੋਟਰ ਦਰਜ ਹਨ, ਜਿਨ੍ਹਾਂ ਵਿੱਚੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਉਲੀਕੇ ਘਰ ਘਰ ਜਾ ਕੇ ਸਰਵੇ ਦੌਰਾਨ ਮਿਤੀ 29 ਅਗਸਤ 2023 ਤੱਕ 03 ਲੱਖ 21 ਹਜਾਰ 561 ਵੋਟਰਾਂ ਦਾ ਸਰਵੇ ਮੁਕੰਮਲ ਕਰ ਲਿਆ ਗਿਆ ਹੈ, ਜੋ ਕਿ 99.67 ਪ੍ਰਤੀਸਤ ਬਣਦਾ ਹੈ । ਘਰ ਘਰ ਜਾ ਕੇ ਸਰਵੇ ਦੇ ਆਕੜਿਆ ਅਨੁਸਾਰ ਜ਼ਿਲ੍ਹਾ ਮਾਲੇਕਰੋਟਲਾ ਦੂਜੇ ਸਥਾਨ  ਤੇ ਹੈ, ਪਹਿਲਾ ਸਥਾਨ ਜਿਲ੍ਹਾ ਪਠਾਨਕੋਟ ਨੇ 99.82 ਫੀਂਸਦੀ ਵੈਰੀਫਿਕੇਸ਼ਨਾ ਕਰਕੇ ਹਾਸ਼ਲ ਕੀਤਾ ਹੈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਏ.ਈ.ਆਰ.ਓਜ਼, ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਕਿ ਡੋਰ ਟੂ ਡੋਰ ਸਰਵੇ ਦਾ ਕੰਮ ਹਰ ਹਾਲਤ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 31 ਅਗਸਤ ਤੱਕ 100 ਫੀਂਸਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਜੋ ਲੋਕ ਸਭਾ ਚੋਣਾਂ-2024 ਲਈ ਇੱਕ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਹੋ ਸਕੇ ।ਸਰਵੇ ਦੀ ਸਮੇਂ ਸੀਮਾਂ ਅਤੇ ਮਹੱਤਤਾ ਨੂੰ ਦੇਖਦੇ ਹੋਏ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਹਰ ਸੰਭਵ ਉਪਰਾਲੇ ਨਾਲ ਸਮੇਂ ਸਿਰ ਮੁਕੰਮਲ ਕੀਤੇ ਜਾਵੇ । ਉਨ੍ਹਾਂ ਏ.ਆਰ.ਓਜ, ਏ.ਈ.ਆਰ.ਓਜ ਅਤੇ ਸੁਪਰਵਾਈਜ਼ਰਾਂ ਨੂੰ ਕਿਹਾ ਕਿ ਉਹ ਨਿੱਜੀ ਤੌਰ ਤੇ ਰੂਚੀ ਲੈਦਿਆ ਇਸ ਕੰਮ ਨੂੰ ਸਮੇਂਬੱਧ ਸੀਮਾਂ ਅਧੀਨ ਮੁਕੰਮਲ ਕਰਵਾਉਣ ਲਈ ਬੀ.ਐਲ.ਓਜ਼ ਨੂੰ ਪ੍ਰੇਰਿਤ ਕਰਨ ਅਤੇ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਵਲੋਂ ਤਿਆਰ ਕੀਤੀ ਐਪ ਤੇ ਮੁਕੰਮਲ ਡਾਟਾ ਅਪਲੋਡ ਕੀਤਾ ਜਾਵੇ ਤਾਂ ਜੋ ਸਰਵੇ ਨਿਰਧਾਰਿਤ ਸਮੇਂ ਸੀਮਾਂ ਤਹਿਤ ਯੋਜਨਾਬੰਦ ਤਰੀਕੇ ਨਾਲ ਮੁੰਕਮਲ ਹੋ ਸਕੇ ।  ਇਸ ਮੌਕੇ ਵਿਧਾਨ ਸਭਾ ਹਲਕਾ ਅਮਰਗੜ੍ਹ 106 ਸ੍ਰੀ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਬਾਂਸਲ , ਏ.ਈ.ਆਰ.ਓ-1 ਮਾਲੇਰਕੋਟਲਾ ਸ੍ਰੀ ਰਾਮ ਲਾਲ, ਏ.ਈ.ਆਰ.ਓ-2 ਸ੍ਰੀਮਤੀ ਬਬਲਜੀਤ ਕੌਰ, ਏ.ਈ.ਆਰ.ਓ ਅਮਰਗੜ੍ਹ-1 ਸ੍ਰੀ ਮਨਮੋਹਨ ਕੁਮਾਰ, ਏ.ਈ.ਆਰ.ਓ-2 ਸ੍ਰੀ ਵਿਵੇਕ ਨਿਰਮੋਹੀ, ਸ੍ਰੀ ਮਨਪ੍ਰੀਤ ਸਿੰਘ  ਅਤੇ ਸੁਪਰਵਾਈਜਰ ਤੋਂ ਇਲਾਵਾ ਹੋਰ ਅਧਿਕਾਰੀ  ਮੌਜੂਦ ਸਨ ।