ਦੋਆਬਾ

ਆਯੂਸ਼ਮਾਨ ਭਵ’ ਸੇਵਾ ਪੰਦਰਵਾੜੇ ਦਾ ਉਦੇਸ਼ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ : ਡਿਪਟੀ ਕਮਿਸ਼ਨਰ
ਕਿਹਾ, 2 ਅਕਤੂਬਰ ਨੂੰ ਜ਼ਿਲ੍ਹੇ ’ਚ ਆਯੂਸ਼ਮਾਨ ਗ੍ਰਾਮ ਸਭਾ ਦਾ ਹੋਵੇਗਾ ਆਯੋਜਨ ਹੁਸ਼ਿਆਰਪੁਰ, 23 ਸਤੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ 13 ਸਤੰਬਰ ਨੂੰ ਰਾਸ਼ਟਰੀ ਪੱਧਰ ’ਤੇ ਸ਼ੁਰੂ ਕੀਤਾ ਗਿਆ ‘ਆਯੂਸ਼ਮਾਨ ਭਵ’ ਪ੍ਰੋਗਰਾਮ ਜ਼ਿਲ੍ਹੇ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਤੱਕ ਚੱਲਣ ਵਾਲੇ ਇਸ ਸੇਵਾ ਪੰਦਰਵਾੜੇ ਵਿਚ ਸਫ਼ਾਈ ਅਭਿਆਨ, ਅੰਗਦਾਨ ਦੀ ਸਹੁੰ ਚੁੱਕਣ ਅਤੇ ਖ਼ੂਨਦਾਨ ਕੈਂਪ ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ....
ਕਬੱਡੀ ਖਿਡਾਰੀ ਦਾ ਬੇਰਿਹਮੀ ਨਾਲ ਕਤਲ, ਪਿਤਾ ਵੱਲੋਂ ਮੁੱਖ ਦੋਸ਼ੀ ਦੀ ਪਛਾਣ ਕਰਨ ਦੇ ਬਾਵਜੂਦ ਨਹੀਂ ਹੋਈ ਗ੍ਰਿਫ਼ਤਾਰੀ 
ਕਪੂਰਥਲਾ : 22 ਸਤੰਬਰ : ਇੱਕ ਕਬੱਡੀ ਖਿਡਾਰੀ ਦੇ ਬੇਰਿਹਮੀ ਨਾਲ ਹੋਏ ਕਤਲ ਮਾਮਲਾ ਸਾਹਮਣਾ ਆਇਆ ਹੈ। ਜਿੱਥੇ ਦਿੱਤੀ ਗਈ ਹੈ। ਹੱਤਿਆ ਤੋਂ ਬਾਅਦ ਉਸਦੀ ਕੱਟੀ ਹੋਈ ਲਾਸ਼ ਉਸਦੇ ਘਰ ਦੇ ਬਾਹਰ ਸੁੱਟ ਦਿੱਤੀ ਗਈ। ਉਸਦੇ ਕਾਤਲਾਂ ਨੇ ਉਸਦੇ ਮਾਪਿਆਂ ਨੂੰ ਕਿਹਾ, "ਆਹ ਲਓ ਤੁਹਾਡਾ ਸ਼ੇਰ ਪੁੱਤ" ਇਹ ਘਟਨਾ ਮੰਗਲਵਾਰ ਨੂੰ ਕਪੂਰਥਲਾ ਦੀ ਢਿਲਵਾਂ ਤਹਿਸੀਲ 'ਚ ਵਾਪਰੀ ਅਤੇ ਪਿਤਾ ਵੱਲੋਂ ਮੁੱਖ ਦੋਸ਼ੀ ਦੀ ਪਛਾਣ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ....
ਪੁਲਿਸ ਦੀ ਕਾਰਜਕੁਸ਼ਲਤਾ 'ਚ ਹੋਰ ਵਾਧਾ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਨੂੰ ਸ਼ਾਮਲ ਕੀਤਾ ਜਾਵੇਗਾ : ਭਗਵੰਤ ਮਾਨ 
ਲੋਕਾਂ ਦੇ ਹਿੱਤ ਵਿੱਚ ਪੁਲਿਸ ਨੂੰ ਵਿਗਿਆਨਕ ਲੀਹਾਂ ਉਤੇ ਢਾਲਿਆ ਜਾਵੇਗਾ ਪੰਜਾਬ ਪੁਲਿਸ ਵਿੱਚ ਸਿੱਧੇ ਭਰਤੀ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ 2999 ਕਾਂਸਟੇਬਲਾਂ ਦੇ ਗਰੁੱਪ ਦੀ ਪਾਸਿੰਗ ਆਊਟ ਪਰੇਡ ਦੀ ਕੀਤੀ ਪ੍ਰਧਾਨਗੀ ਜਲੰਧਰ, 22 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਪੰਜਾਬ ਪੁਲਿਸ ਨੂੰ ਮੁਲਕ ਦੀ ਅੱਵਲ ਦਰਜੇ ਦੀ ਫੋਰਸ ਬਣਾਉਣ ਲਈ ਇਸ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਵਾਸਤੇ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਨੂੰ ਸ਼ਾਮਲ ਕੀਤਾ ਜਾਵੇਗਾ। ਇੱਥੇ....
ਫੂਡ ਕਰਾਫਟ ਇੰਸਟੀਚਿਊਟ ਵਿਖੇ ਲਗਾਇਆ ਡੇਂਗੂ ਤੋਂ ਬਚਾਅ ਸਬੰਧੀ ਸੈਮੀਨਾਰ
ਹੁਸ਼ਿਆਰਪੁਰ, 22 ਸਤੰਬਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਫੂਡ ਕਰਾਫ਼ਟ ਇੰਸਟੀਚਿਊਟ ਵਿਖੇ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਅੱਜ ਡੇਂਗੂ ਤੋਂ ਬਚਾਅ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਲਾਰਵਾ ਦੀ ਪਹਿਚਾਣ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਿਆ ਗਿਆ। ਫੂਡ ਕਰਾਫਟ ਇੰਸਟੀਚਿਊਟ ਦੇ ਪ੍ਰਿੰਸੀਪਲ ਏ.ਜਗਨਨਾਥਨ ਨੇ ਆਏ ਹੋਏ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਲਈ ਆਪਣੇ ਆਸ-ਪਾਸ ਦੇ ਲੋਕਾਂ ਨੂੰ....
ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਦੇ ਖੇਤਰ ’ਚ ਨਵੇਂ ਮੀਲ ਪੱਥਰ ਕੀਤੇ ਸਥਾਪਿਤ: ਸਥਾਨਕ ਸਰਕਾਰਾਂ ਮੰਤਰੀ
ਕਿਹਾ 664 ਆਮ ਆਦਮੀ ਕਲੀਨਿਕਾਂ ਤੋਂ ਹੁਣ ਤੱਕ 51 ਲੱਖ ਤੋਂ ਵੱਧ ਲੋਕਾਂ ਨੇ ਲਈਆਂ ਸਿਹਤ ਸਹੂਲਤਾਂ ਕਪੂਰਥਲਾ ਜਿਲੇ ’ਚ 6 ਹੋਰ ਆਮ ਆਦਮੀ ਕਲੀਨਿਕ ਹੋਣਗੇ ਸਥਾਪਿਤ ਗੁਰੂ ਨਾਨਕ ਪੇਸ਼ੰਟ ਕੇਅਰ ਸੈਂਟਰ ਦਾ ਉਦਘਾਟਨ, ਮੁਫਤ ਮੈਡੀਕਲ ਕੈਂਪ ਦਾ ਨਿਰੀਖਣ ਕਪੂਰਥਲਾ,16 ਸਤੰਬਰ : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਲੋਕਾਂ ਨੂੰ ਮੁਫਤ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ....
ਨਸ਼ੇ ਦਾ ਵਿਅਕਤੀ ਅਤੇ ਉਸਦੇ ਪਰਿਵਾਰ 'ਤੇ ਹੀ ਨਹੀਂ ਸਗੋਂ ਸਮਾਜ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ : ਕੋਮਲ ਮਿੱਤਲ
ਜ਼ਿਲ੍ਹਾ ਪੁਲਿਸ ਵੱਲੋਂ ਕਰਵਾਏ ਨਸ਼ਾ ਜਾਗਰੂਕਤਾ ਸੈਮੀਨਾਰ ਵਿਚ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਅਤੇ ਏ.ਆਈ.ਜੀ ਜਗਜੀਤ ਸਰੋਆ ਨੇ ਨਸ਼ੇ ਦੇ ਖਾਤਮੇ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ ਹੁਸ਼ਿਆਰਪੁਰ, 15 ਸਤੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਿਆਂ ਦੀ ਦਲਦਲ ਵਿਚ ਫਸੇ ਲੋਕਾਂ....
ਨਸ਼ੇ ਦੇ ਜੜ੍ਹ ਤੋਂ ਖ਼ਾਤਮੇ ਲਈ ਸਾਰੇ ਵਿਭਾਗ ਇਕਜੁੱਟਤਾ ਨਾਲ ਕਰਨ ਕੰਮ : ਕੋਮਲ ਮਿੱਤਲ
ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਨਸ਼ੇ ਦੀ ਵਿਕਰੀ ਸਬੰਧੀ ਸੂਚਨਾ ਐਂਟੀ ਡਰੱਗ ਹੈਲਪਲਾਈਨ ਨੰਬਰ 95016 60318 ’ਤੇ ਦਿੱਤੀ ਜਾਵੇ, ਪਹਿਚਾਣ ਰੱਖੀ ਜਾਵੇਗੀ ਗੁਪਤ : ਐਸ.ਐਸ.ਪੀ ਚਾਹਲ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਹੁਸ਼ਿਆਰਪੁਰ, 15 ਸਤੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਸ਼ੇ ਦੇ ਖ਼ਾਤਮੇ ਲਈ ਸਾਰੇ ਵਿਭਾਗ ਇਕਜੁੱਟਤਾ ਨਾਲ ਕੰਮ ਕਰਨ, ਤਾਂ ਜੋ ਸਮਾਜ ਵਿਚ ਫੈਲੇ ਇਸ ਜ਼ਹਿਰ ਨੂੰ ਜੜ੍ਹ ਤੋਂ ਖਤਮ....
ਵੋਟਰ ਸੂਚੀਆਂ ਸਬੰਧੀ 22 ਸਤੰਬਰ ਤੱਕ ਲਏ ਜਾਣਗੇ ਇਤਰਾਜ
6 ਅਕਤੂਬਰ ਤੱਕ ਹੋਵੇਗਾ ਹੋਵੇਗਾ ਇਤਰਾਜਾਂ ਦਾ ਨਿਪਟਾਰਾ ਜ਼ਿਲ੍ਹੇ ਵਿਚ ਨਵੰਬਰ ਦੇ ਪਹਿਲੇ ਪੰਦਰਵਾੜੇ ਹੋਣਗੀਆਂ ਵੱਖ-ਵੱਖ ਚੋਣਾਂ ਹੁਸ਼ਿਆਰਪੁਰ, 15 ਸਤੰਬਰ : ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਨਗਰ ਪੰਚਾਇਤ ਮਾਹਿਲਪੁਰ ਦੀ ਆਮ ਚੋਣ ਦੇ 13 ਵਾਰਡ, ਨਗਰ ਨਿਗਮ, ਹੁਸ਼ਿਆਰਪੁਰ ਦੀ ਉਪ ਚੋਣ ਦੇ ਵਾਰਡ ਨੰ: 6, 7 ਅਤੇ 27 ਅਤੇ ਨਗਰ ਕੌਂਸਲ ਹਰਿਆਣਾ ਦੀ ਉਪ ਚੋਣ ਦੇ ਵਾਰਡ ਨੰ: 11 ਅਤੇ ਨਗਰ ਕੌਂਸਲ ਉੜਮੁੜ ਦੀ ਉਪ ਚੋਣ ਦੇ ਵਾਰਡ ਨੰ: 8 ਦੀਆਂ ਚੋਣਾਂ ਨਵੰਬਰ....
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੌਮਾਂਤਰੀ ਲੋਕਤੰਤਰ ਦਿਵਸ ਮਨਾਇਆ
ਹੁਸ਼ਿਆਰਪੁਰ, 15 ਸਤੰਬਰ : ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਐੱਸ.ਡੀ.ਕਾਲਜ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਐੱਸ.ਡੀ.ਕਾਲਜ ਦੇ ਵਿਦਿਆਰਥੀਆਂ ਨੇ ਨਾਅਰੇ ਲੇਖਣ ਮੁਕਾਬਲਿਆਂ ਵਿਚ ਹਿੱਸਾ ਲਿਆ, ਜਿਸ ਦੌਰਾਨ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵਿਦਿਆਰਥੀਆਂ ਨੂੰ....
ਬਾਬੇ ਦੇ ਭੇਸ਼ ਵਿੱਚ ਆਏ ਲੁਟੇਰੇ ਨੇ ਬਜ਼ੁਰਗ ਜੋੜੇ ਤੋਂ ਲੁੱਟੇ 16 ਲੱਖ ਦੇ ਗਹਿਣੇ, ਪੁਲਿਸ ਵੱਲੋਂ ਜਾਂਚ ਸ਼ੁਰੂ
ਜਲੰਧਰ, 14 ਸਤੰਬਰ : ਸਥਾਨਕ ਸ਼ਹਿਰ ਵਿੱਚ ਬਾਬਿਆਂ ਦੇ ਭੇਸ਼ ਵਿੱਚ ਆਏ ਅਣਪਛਾਤਿਆਂ ਵੱਲੋਂ ਇੱਕ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾਉਂਦਿਆਂ 16 ਲੱਖ ਦੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਾਜ ਨਗਰ ‘ਚ ਬੈਂਕ ਤੋਂ ਵਾਪਸ ਆ ਰਹੇ ਇੱਕ ਬਜ਼ੁਰਗ ਜੋੜੇ ਦਾ ਪਿੱਛਾ ਕਰਦਿਆਂ ਬਾਬੇ ਦੇ ਭੇਸ਼ ਵਿੱਚ ਆਏ ਲੁਟੇਰਿਆਂ ਨੇ ਘਰ ਦੇ ਅੰਦਰ ਵੜ੍ਹ ਕੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਸਿਹਤ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣ ਦਾ ਝਾਂਸਾ ਦੇ ਕੇ ਘਰ ਦਾ ਸੋਨਾ ਡਬਲ ਕਰਨ ਦੀ ਗੱਲ ਆਖੀ....
ਮੁੱਖ ਮੰਤਰੀ ਮਾਨ ਵੱਲੋਂ ਉਦਯੋਗਪਤੀਆਂ ਨੂੰ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਯੂਨਿਟ ਸਥਾਪਤ ਕਰਨ ਦਾ ਸੱਦਾ
ਸੂਬੇ ਦੇ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਚੁੱਕਿਆ ਕਦਮ ਉਦਯੋਗ ਲਈ ਵਿਸ਼ੇਸ਼ ਤੌਰ ਉਤੇ ਸਥਾਪਤ ਹੋਣਗੇ ਸਬ-ਸਟੇਸ਼ਨ ਪਹਿਲਾਂ ਲੋਕ ਸਫਲਤਾ ਸ਼ਬਦ ਸੁਣ ਤੋਂ ਭੈਭੀਤ ਹੋ ਜਾਂਦੇ ਸਨ ਕਿਉਂਕਿ ਸਿਆਸਤਦਾਨ ਕਾਰੋਬਾਰ ਵਿੱਚੋਂ ਹਿੱਸਾਪੱਤੀ ਭਾਲਦੇ ਸਨ ਸਾਡੇ ਕੋਲ ਲੋਕਾਂ ਨੂੰ ਲੁੱਟਣ ਦਾ ਤਜਰਬਾ ਨਹੀਂ ਪਰ ਹਸਪਤਾਲ, ਸਕੂਲ ਅਤੇ ਹੋਰ ਭਲਾਈ ਕਾਰਜਾਂ ਰਾਹੀਂ ਲੋਕਾਂ ਦੀ ਸੇਵਾ ਕਰਨ ਦਾ ਤਜਰਬਾ ਜਲੰਧਰ, 14 ਸਤੰਬਰ : ਸੂਬੇ ਦੇ ਉਦਯੋਗਿਕ ਵਿਕਾਸ ਖਾਸ ਕਰਕੇ ਪੇਂਡੂ ਇਲਾਕਿਆਂ ਦੇ ਵਿਕਾਸ ਅਤੇ ਨੌਜਵਾਨਾਂ ਲਈ....
ਹੁਸ਼ਿਆਰਪੁਰ ‘ਚ 9 ਅਕਤੂਬਰ ਨੂੰ ਬਸਪਾ ਕਰੇਗੀ ਸੰਵਿਧਾਨ ਬਚਾਓ ਮਹਾਰੈਲੀ : ਜਸਵੀਰ ਸਿੰਘ ਗੜ੍ਹੀ
ਬਸਪਾ ਨੇ ਦਸ ਲੋਕ ਸਭਾ ਦੇ ਦੋ-ਦੋ ਇੰਚਾਰਜ ਕੀਤੇ ਨਿਯੁਕਤ ਜਲੰਧਰ, 14 ਸਤੰਬਰ : ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ 10ਲੋਕ ਸਭਾ ਦੇ ਦੋ-ਦੋ ਇੰਚਾਰਜ ਦੇ ਨਿਯੁਕਤ ਕੀਤੇ ਗਏ ਹਨ। ਬਸਪਾ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਅੱਜ ਜਲੰਧਰ ਦੇ ਸਾਹਿਬ ਕਾਂਸ਼ੀ ਰਾਮ ਭਵਨ ਵਿਚ ਸੂਬਾ ਪੱਧਰੀ ਮੀਟਿੰਗ ਕੀਤੀ ਜਿਸ ਵਿਚ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ, ਸੂਬਾ ਕਮੇਟੀ ਮੈਂਬਰ, ਜਿਲ੍ਹਾਂ ਇੰਚਾਰਜ, ਜਿਲ੍ਹਾਂ ਪ੍ਰਧਾਨ ਤੇ ਵਿਧਾਨ ਸਭਾ ਪੱਧਰੀ ਆਗੂ ਹਾਜ਼ਿਰ ਹੋਏ।....
ਜ਼ਿਲ੍ਹਾ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਵਿਖੇ ਲਗਾਈ ਗਈ ‘ਇੰਟਰਪ੍ਰੈਂਸ਼ਰਸ਼ਿਪ ਸਕਿੱਲ’ ਦੀ ਵਰਕਸ਼ਾਪ : ਜ਼ਿਲ੍ਹਾ ਰੋਜ਼ਗਾਰ ਅਫਸਰ
ਹੁਸ਼ਿਆਰਪੁਰ, 13 ਸਤੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖੇ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਦੇ ਸਹਿਯੋਗ ਨਾਲ ਜੀ.ਐਮ.ਏ. ਸਿਟੀ ਪਬਲਿਕ ਸਕੂਲ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੇ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ‘ਇੰਟਰਪ੍ਰੈਂਸ਼ਰਸ਼ਿਪ ਸਕਿੱਲ’....
13ਵੀਂ ਐਨ. ਵੀ. ਐਸ ਨੈਸ਼ਨਲ ਯੋਗਾ ਮੀਟ ਸਫਲਤਾ ਪੂਰਵਕ ਸੰਪੰਨ 
ਭੋਪਾਲ ਰੀਜਨ ਨੇ ਜਿੱਤੀ ਓਵਰ ਆਲ ਟਰਾਫੀ ਪਟਨਾ ਰੀਜਨ ਰਿਹਾ ਦੂਜੇ ਸਥਾਨ ’ਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜੇਤੂਆਂ ਨੂੰ ਵੰਡੇ ਇਨਾਮ ਹੁਸ਼ਿਆਰਪੁਰ, 13 ਸਤੰਬਰ : ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਹੋਈ ਤਿੰਨ ਰੋਜ਼ਾ 13ਵੀਂ ਐਨ. ਵੀ. ਐਸ ਨੈਸ਼ਨਲ ਯੋਗਾ ਮੀਟ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਈ ਜਿਸ ਵਿਚ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਬਤੌਰ ਮੁੱਖ ਮਹਿਮਾਨ ਅਤੇ ਐਸ ਕੇ ਬੋਮਰਾ ਸੋਨਾਲੀਕਾ ਟਰੈਕਟਰਜ਼ ਲਿਮਟਿਡ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਪਰਵੀਨ ਸੈਣੀ ਵਿਸ਼ੇਸ਼....
ਜ਼ਿਲ੍ਹਾ ਸਿਹਤ ਅਫ਼ਸਰ ਨੇ ਬਨਸਪਤੀ ਘਿਓ ਅਤੇ ਪੈਕਡ ਪੀਣ ਵਾਲੇ ਪਾਣੀ ਦੇ ਲਏ 20 ਸੈਂਪਲ
ਸੈਂਪਲ ਫੂਡ ਟੈਸਟਿੰਗ ਲੈਬਾਰਟਰੀ ਖਰੜ ’ਚ ਜਾਂਚ ਲਈ ਭੇਜੇ ਕਿਹਾ, ਜ਼ਿਲ੍ਹੇ ‘ਚ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਫੂਡ ਸੇਫਟੀ ਤੇ ਸਟੈਂਡਰਡ ਐਕਟ-2006 ਹਰ ਛੋਟੇ ਤੇ ਵੱਡੇ ਫੂਡ ਬਿਜਨੈਸ ਓਪਰੇਟਰ ਲਈ ਰਜਿਸਟਰੇਸ਼ਨ ਜਾਂ ਲਾਇਸੰਸ ਜ਼ਰੂਰੀ ਹੁਸ਼ਿਆਰਪੁਰ, 13 ਸਤੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿਚ ਲੋਕਾਂ ਨੂੰ ਮਿਲਾਵਟ ਮੁਕਤ ਖਾਣ-ਪੀਣ ਵਾਲੇ ਪਦਾਰਥ ਉਪਲਬੱਧ ਕਰਵਾਉਣ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਟੂਟੋਮਜਾਰਾ, ਸੈਲਾ ਖੁਰਦ, ਗੜ੍ਹਸ਼ੰਕਰ....