ਕਬੱਡੀ ਖਿਡਾਰੀ ਦਾ ਬੇਰਿਹਮੀ ਨਾਲ ਕਤਲ, ਪਿਤਾ ਵੱਲੋਂ ਮੁੱਖ ਦੋਸ਼ੀ ਦੀ ਪਛਾਣ ਕਰਨ ਦੇ ਬਾਵਜੂਦ ਨਹੀਂ ਹੋਈ ਗ੍ਰਿਫ਼ਤਾਰੀ 

ਕਪੂਰਥਲਾ : 22 ਸਤੰਬਰ : ਇੱਕ ਕਬੱਡੀ ਖਿਡਾਰੀ ਦੇ ਬੇਰਿਹਮੀ ਨਾਲ ਹੋਏ ਕਤਲ ਮਾਮਲਾ ਸਾਹਮਣਾ ਆਇਆ ਹੈ। ਜਿੱਥੇ ਦਿੱਤੀ ਗਈ ਹੈ। ਹੱਤਿਆ ਤੋਂ ਬਾਅਦ ਉਸਦੀ ਕੱਟੀ ਹੋਈ ਲਾਸ਼ ਉਸਦੇ ਘਰ ਦੇ ਬਾਹਰ ਸੁੱਟ ਦਿੱਤੀ ਗਈ। ਉਸਦੇ ਕਾਤਲਾਂ ਨੇ ਉਸਦੇ ਮਾਪਿਆਂ ਨੂੰ ਕਿਹਾ, "ਆਹ ਲਓ ਤੁਹਾਡਾ ਸ਼ੇਰ ਪੁੱਤ" ਇਹ ਘਟਨਾ ਮੰਗਲਵਾਰ ਨੂੰ ਕਪੂਰਥਲਾ ਦੀ ਢਿਲਵਾਂ ਤਹਿਸੀਲ 'ਚ ਵਾਪਰੀ ਅਤੇ ਪਿਤਾ ਵੱਲੋਂ ਮੁੱਖ ਦੋਸ਼ੀ ਦੀ ਪਛਾਣ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਸ ਦਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਹਰਦੀਪ ਸਿੰਘ ਉਰਫ਼ ਦੀਪਾ ਦਾ ਇਲਾਕੇ ਦੇ ਹੀ ਇਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਉਰਫ਼ ਹੈਪੀ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਕੁਝ ਸਮੇਂ ਪਹਿਲਾ ਦੀਪਾ ਅਤੇ ਹੈਪੀ ਦੋਵਾਂ ਖ਼ਿਲਾਫ਼ ਥਾਣਾ ਢਿਲਵਾਂ ਵਿਖੇ ਝਗੜੇ ਸਬੰਧੀ ਕੇਸ ਦਰਜ ਕੀਤਾ ਗਿਆ ਸੀ।

ਭਗਵੰਤ ਮਾਨ ਪੰਜਾਬ ਦੀ ਸਥਿਤੀ ਨੂੰ ਸੰਭਾਲਣ ਵਿੱਚ ਅਸਮਰੱਥ ਹਨ : ਬਾਦਲ 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਸਿਆਸੀ ਵਿਵਾਦ ਵੀ ਛੇੜ ਦਿੱਤਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ 'ਜੰਗਲ ਰਾਜ' ਚੱਲਾ ਰਹੀ ਹੈ। ਭਗਵੰਤ ਮਾਨ ਪੰਜਾਬ ਦੀ ਸਥਿਤੀ ਨੂੰ ਸੰਭਾਲਣ ਵਿੱਚ ਅਸਮਰੱਥ ਹਨ। ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ CM ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ।