ਵੋਟਰ ਸੂਚੀਆਂ ਸਬੰਧੀ 22 ਸਤੰਬਰ ਤੱਕ ਲਏ ਜਾਣਗੇ ਇਤਰਾਜ

  • 6 ਅਕਤੂਬਰ ਤੱਕ ਹੋਵੇਗਾ ਹੋਵੇਗਾ ਇਤਰਾਜਾਂ ਦਾ ਨਿਪਟਾਰਾ
  • ਜ਼ਿਲ੍ਹੇ ਵਿਚ ਨਵੰਬਰ ਦੇ ਪਹਿਲੇ ਪੰਦਰਵਾੜੇ ਹੋਣਗੀਆਂ ਵੱਖ-ਵੱਖ ਚੋਣਾਂ

ਹੁਸ਼ਿਆਰਪੁਰ, 15 ਸਤੰਬਰ : ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਨਗਰ ਪੰਚਾਇਤ ਮਾਹਿਲਪੁਰ ਦੀ ਆਮ ਚੋਣ ਦੇ 13 ਵਾਰਡ, ਨਗਰ ਨਿਗਮ, ਹੁਸ਼ਿਆਰਪੁਰ ਦੀ ਉਪ ਚੋਣ ਦੇ ਵਾਰਡ ਨੰ: 6, 7 ਅਤੇ 27 ਅਤੇ ਨਗਰ ਕੌਂਸਲ ਹਰਿਆਣਾ ਦੀ ਉਪ ਚੋਣ ਦੇ ਵਾਰਡ ਨੰ: 11 ਅਤੇ ਨਗਰ ਕੌਂਸਲ ਉੜਮੁੜ ਦੀ ਉਪ ਚੋਣ ਦੇ ਵਾਰਡ ਨੰ: 8 ਦੀਆਂ ਚੋਣਾਂ ਨਵੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਹੋਣੀਆਂ ਹਨ। ਇਨ੍ਹਾਂ ਚੋਣਾਂ ਲਈ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 15 ਸਤੰਬਰ 2023 ਨੂੰ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਡਰਾਫਟ ਸੂਚੀ ਵਿਚ ਕੋਈ ਇਤਰਾਜ ਹੋਵੇ ਤਾਂ ਨਗਰ ਪੰਚਾਇਤ ਮਾਹਿਲਪੁਰ ਦੇ ਇਤਰਾਜ ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ, ਨਗਰ ਨਿਗਮ, ਹੁਸ਼ਿਆਰਪੁਰ ਅਤੇ ਨਗਰ ਕੌਂਸਲ ਹਰਿਆਣਾ ਦੇ ਇਤਾਰਜ ਉਪ ਮੰਡਲ ਮੈਜਿਸਟਰੇਟ, ਹੁਸ਼ਿਆਰਪੁਰ ਅਤੇ ਨਗਰ ਕੌਂਸਲ ਉੜਮੁੜ ਟਾਂਡਾ ਦੇ ਇਤਰਾਜ ਉਪ ਮੰਡਲ ਮੈਜਿਸਟਰੇਟ, ਟਾਂਡਾ ਨੂੰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਤਰਾਜ ਦੇਣ ਦੀ ਆਖਰੀ ਮਿਤੀ 22 ਸਤੰਬਰ 2023 ਹੈ ਅਤੇ ਮਿਤੀ 6 ਅਕਤੂਬਰ 2023 ਤੱਕ ਇਤਰਾਜਾਂ ਦਾ ਨਿਪਟਾਰਾ ਕਰਨ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 16 ਅਕਤੂਬਰ 2023 ਨੂੰ ਕੀਤੀ ਜਾਵੇਗੀ।