ਲੇਖ / ਵਾਰਤਕ
ਗੱਲ 1989-90 ਦੀ ਹੋਣੀ ਐ । ਜਦੋਂ ਹੈ ਹਰ ਪਾਸੇ ਅੱਤਵਾਦ ਜਾ ਇਹ ਕਹਿ ਲਵੋ ਬਗ਼ਾਵਤੀ ਸੁਰਾਂ ਦਾ ਦੌਰ ਸੀ। ਰਾਣੂੰ 6-7ਵੀਂ ਜਮਾਤ ਵਿੱਚ ਪੜ੍ਹਦਾ ਸੀ । ਸਾਂਵਲਾ ਜਿਹਾ ਰੰਗ ਖਿੱਲਰੇ ਜਿਹੇ ਵਾਲ਼ ,ਲੈ ਦੇ ਕੇ ਇੱਕੋ ਇੱਕ ਵਰਦੀ ਵਾਲ਼ਾ ਕਮੀਜ਼। ਜਿਸ ਨੂੰ ਪਾ ਕੇ ਸਮਾਂ ਲੰਘ ਰਿਹਾ ਸੀ। ਘਰ ਵਿੱਚ ਗਰੀਬੀ ਹੋਣ ਕਰਕੇ ਬੜੀ ਔਖ ਨਾਲ਼ ਪੜ੍ਹਾਈ ਕਰਦਾ। ਇੱਥੋਂ ਤੱਕ ਕਿ ਕਿਤਾਬਾਂ ਤੱਕ ਲੈਣ ਵਿੱਚ ਵੀ ਬਹੁਤ ਮੁਸ਼ਕਿਲ ਆਉਂਦੀ। ਪਰ ਫੇਰ ਵੀ ਜਿਵੇਂ ਤਿਵੇਂ ਯਾਰਾ
ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਆਪਣੇ ਵਿਚਾਰ, ਭਾਵਨਾਵਾਂ, ਜਜ਼ਬਾਤ, ਸੋਚ ਆਦਿ ਲਿਖ ਕੇ ਜਾਂ ਬੋਲ ਕੇ ਬਿਆਨ ਕਰਦੇ ਹਾਂ। ਇਨ੍ਹਾਂ ਦੇ ਪ੍ਰਗਟਾਵੇ ਲਈ ਅਸੀਂ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ। ਇਹ ਲਫ਼ਜ਼ ਹੀ ਸਾਡਾ ਅਸਲੀ ਗਹਿਣਾ ਹੁੰਦੇ ਹਨ। ਜਿੰਨਾ ਦੀ ਮਦਦ ਨਾਲ ਅਸੀਂ ਕਿਸੇ ਦੇ ਦਿਲ ਵਿਚ ਉਤਰ ਜਾਂਦੇ ਹਾਂ ਅਤੇ ਕਈ ਵਾਰ ਦਿਲੋਂ ਉਤਰ ਜਾਂਦੇ ਹਾਂ। ਇਹ ਬੋਲਚਾਲ ਅਤੇ ਲਫਜ਼ ਹੀ ਸਾਡੀ ਸ਼ਖਸੀਅਤ ਦਾ ਅਸਲ ਪ੍ਰਗਟਾਵਾ ਕਰਦੇ ਹਨ ਅਤੇ ਮਿਆਰ ਦਸਦੇ ਹਨ ਕਿ ਅਸੀਂ ਕਿਥੇ ਖਲੋਤੇ ਹਾਂ