ਜੇ ਮੰਜ਼ਿਲਾਂ ਨੂੰ ਕਰਨਾ ਹੈ ਸਰ ਬੱਚਿਓ,
ਪੜ੍ਹ ਲੈ ਕਿਤਾਬਾਂ ਧਿਆਨ ਧਰ ਬੱਚਿਓ।
ਉੱਠ ਸਵੇਰੇ ਯਾਦ ਕਰੇ ਬੋਲ ਬੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ ਪੜ੍ਹੀਆਂ ਇਹ ਕਿਤਾਬਾਂ।
ਦਿੱਤੇ ਚਾਨਣ ਦੇ ਬੂਹੇ ਉਨ੍ਹਾਂ ਦੇ ਖੋਲ੍ਹ ਬੱਚਿਓ,
ਮਨ ਲਾ ਕੇ ਜਿਨ੍ਹਾਂ...........................।
ਬਾਲ ਕਵਿਤਾਵਾਂ
ਗੱਲ ਸੁਣ ਲਓ ਨਦਾਨ ਬੱਚਿਓ,
ਸ਼ੁਰੂ ਹੋ ਗਏ ਇਮਤਿਹਾਨ ਬੱਚਿਓ।
ਉਹੀ ਸਵਾਲ ਸਾਰੇ ਪੇਪਰਾਂ ’ਚ ਆਉਣੇ,
ਲਿਆ ਜੋ ਕਿਤਾਬਾਂ ’ਚੋਂ ਗਿਆਨ ਬੱਚਿਓ।
ਉਹੀ ਸਵਾਲ.............................
ਅੱਜ ਸਵੇਰ ਦੀ ਸਭਾ ਦੇ ਵਿੱਚ,
ਮੰਮੀ ਸਾਨੂੰ ਸਰਾਂ ਸਮਝਾਇਆ।
ਪਾਣੀ ਦੀ ਮਹਤੱਤਾ ’ਤੇ ਚਾਨਣਾ ਪਾਇਆ।
ਇਹ ਇੱਕ ਦਿਨ ਮੁੱਕ ਜਾਊਗਾ ਪਾਣੀ,
ਜੇ ਨਾ ਆਪਾਂ ਬੁੰਦ-ਬੂੰਦ ਨੂੰ ਬਚਾਇਆ।
ਇਹ ਇੱਕ ਦਿਨ...............।
ਆਜਾ ਮੇਰੇ ਪਿੰਡ ਦਾ ਦਿਖਾਵਾਂ,
ਮੈਂ ਤੈਨੂੰ ਵਿੱਦਿਆ ਅਦਾਰਾ ਦੋਸਤਾ।
ਉੱਚੀ ਗਗਨਾਂ ਨੂੰ ਚੁੰਮਦੀ ਇਮਾਰਤ,
ਪਾਮ ਦੇ ਰੁੱਖਾਂ ਦਾ ਵੱਖਰਾ ਨਜ਼ਾਰਾ ਦੋਸਤਾ,
ਆਜਾ ਮੇਰੇ ਪਿੰਡ ਦਾ.........
ਭਾਂਤ-ਭਾਂਤ ਦੇ ਫੁੱਲਾਂ ਵਾਲੀ ਖਿੜੀ ਗੁਲਜ਼ਾਰ ਬਈ,
ਸੁਗੰਧੀ ਪੌਣਾਂ ਵਿੱਚੋਂ ਆਏ ਬੇਸ਼ੁਮਾਰ ਬਈ।
ਮਹਿਕਾਂ ਮਾਰਦਾ ਚੌਗਿਰਦਾ ਸਾਰਾ ਦੋਸਤਾ।
ਆਜਾ ਮੇਰੇ ਪਿੰਡ ਦਾ.........
ਕਿਵੇਂ ਗੁੰਦ-ਗੁੰਦ ਬਿੱਜੜੇ ਨੇ ਆਲ੍ਹਣਾ ਬਣਾਇਆ
ਕਰ ਤੀਲਾ ਤੀਲਾ ਇਕੱਠਾ ਕਿਵੇਂ ਬੁਣਤੀ ਨੂੰ ਪਾਇਆ।
ਇਸਦੀ ਸਰ ਨੇ ਸਾਨੂੰ ਸਿਫ਼ਤ ਸੁਣਾਈ ਅੰਮੀਏ,
ਬਿੱਜੜੇ ਦੇ ਆਲ੍ਹਣੇ ’ਤੇ ਕਿੰਨੀ ਹੈ ਸਫ਼ਾਈ ਅੰਮੀਏ।
ਕੱਲ੍ਹ ਨੂੰ ਸਵੇਰੇ ਤੁਸੀਂ ਵਰਦੀ ’ਚ ਆਉਣਾ,
ਆਜ਼ਾਦੀ ਦਿਵਸ ਆਪਾਂ ਬੱਚਿਓਂ ਮਨਾਉਣਾ।
ਆ ਕੇ ਗੀਤ ਆਜ਼ਾਦੀ ਵਾਲੇ ਆਪਾਂ ਨੇ ਗਾਉਣੇ,
ਕਾਰਨਾਮੇ ਯੋਧਿਆਂ ਦੇ ਆਪਾਂ ਕਦੇ ਨੀ ਭੁਲਾਉਣੇ।
ਆ ਕੇ ਸਕੂਲ ਨਾਲੇ ਆਪਾਂ ਤਿਰੰਗਾ ਲਹਿਰਾਉਣਾ,
ਆਜ਼ਾਦੀ ਦਿਵਸ ਆਪਾਂ........................।
ਸੁਣ ਕੇ ਨਤੀਜਾ ਮੈਂ ਤਾਂ ਚਾਈਂ ਚਾਈਂ,
ਘਰੇ ਆ ਮੰਮੀ ਨੂੰ ਖੁਸ਼ਖਬਰੀ ਸੁਣਾਈ।
ਚੁੱਕ ਹਸਦੇ ਨੂੰ ਦਾਦੀ ਸ਼ੀਨੇ ਲਾਇਆ,
ਮੇਰੇ ਦੋਸਤਾਂ ਨੇ ਪਾਇਆ ਭੰਗੜਾ,
ਮੈਂ ਤਾਂ ਫਸਟ ਕਲਾਸ ਵਿੱਚੋਂ ਆਇਆ।
ਮੇਰੇ ਦੋਸਤਾਂ ਨੇ......................................
ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਗਾਨਾ।
ਅੱਜ ਕੱਲ੍ਹ ਅਨਪੜ੍ਹਾਂ ਦਾ,
ਰਿਹਾ ਨਹੀਉਂ ਜ਼ਮਾਨਾ।
ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਰਾਇਆ।
ਸਕੂਲੇ ਆ ਕੇ ਵੇਖ ਮੁੰਡਿਆ,
ਅਸੀਂ ਕਿਵੇਂ ਸਕੂਲ ਸਜਾਇਆ।
ਦਿਲ ਲਾਕੇ ਬੇਲੀਆ ਤੂੰ,
ਆ ਜਾ ਕਰ ਲੈ ਪੜ੍ਹਾਈ।
ਇਹ ਗੱਲ ਨਹੀਓਂ ਚੰਗੀ,
ਟੇਕ ਨਕਲ ਉੱਤੇ ਲਾਈ।
ਕਰਕੇ ਪੜ੍ਹਾਈ ਜਿਹੜੇ,
ਬੱਚੇ ਹੁੰਦੇ ਵੇਖੇ ਪਾਸ ਨੇ।
ਜ਼ਿੰਦਗੀ ’ਚ ਹੁੰਦੇ ਨਹੀਓਂ,
ਉਹ ਕਦੇ ਵੀ ਨਿਰਾਸ਼ ਨੇ।
ਨਕਲ ਵਾਲੇ ਜਾਣ ਡੋਲ,
ਔਖੀ ਘੜੀ ਜਦੋਂ ਆਈ।
ਇਹ ਗੱਲ ਨਹੀਓਂ ਚੰਗੀ ...।
ਨਕਲ ਵਾਲਾ ਡਰ-ਡਰ,
ਪੇਪਰਾਂ ਵਿਚ ਬਹਿੰਦਾ ਏ।
ਆ ਜੇ ਕੋਈ ਚੈਕਰ ਤਾਂ,
ਪੜ੍ਹ ਲੈ ਮਨ ਚਿੱਤ ਲਾ ਕੇ,
ਸਭ ਦਿਲ ’ਚੋਂ ਗੱਲਾਂ ਹੋਰ ਭੁਲਾ ਕੇ।
ਇਹ ਇੱਕ ਦਿਨ ਰੰਗ ਲਿਆਉਗੀ,
ਵਿੱਦਿਆ ਦੀ ਪੌੜੀ ਚੜ੍ਹਦਾ ਸਾਹ,
ਫਿਰ ਆਪੇ ਮੰਜ਼ਲ ਆਉਗੀ।