ਕਿਵੇਂ ਗੁੰਦ-ਗੁੰਦ ਬਿੱਜੜੇ ਨੇ ਆਲ੍ਹਣਾ ਬਣਾਇਆ
ਕਰ ਤੀਲਾ ਤੀਲਾ ਇਕੱਠਾ ਕਿਵੇਂ ਬੁਣਤੀ ਨੂੰ ਪਾਇਆ।
ਇਸਦੀ ਸਰ ਨੇ ਸਾਨੂੰ ਸਿਫ਼ਤ ਸੁਣਾਈ ਅੰਮੀਏ,
ਬਿੱਜੜੇ ਦੇ ਆਲ੍ਹਣੇ ’ਤੇ ਕਿੰਨੀ ਹੈ ਸਫ਼ਾਈ ਅੰਮੀਏ।
ਵੇਖਿਆ ਨਾ ਕਿਤੇ ਮੈਂ ਇਸ ਵਰਗਾ ਆਲ੍ਹਣਾ ਹੋਰ,
ਪੰਛੀ ਹੋਰ ਕਿੰਨੇ ਘੁੱਗੀਆਂ, ਗੁਟਾਰਾਂ, ਤੋਤੇ ਤੇ ਮੋਰ।
ਇਨਸਾਨ ਤੋਂ ਵੀ ਵੱਧ ਕੇ ਕਲਾ ਇਸ ਨੇ ਵਿਖਾਈ ਅੰਮੀਏ,
ਬਿੱਜੜੇ ਦੇ ਆਲ੍ਹਣੇ ’ਤੇ ਕਿੰਨੀ ਹੈ ਸਫ਼ਾਈ ਅੰਮੀਏ।
ਘਾਲਣਾ ਹੈ ਕਿੰਨੀ ਇਹ ਬਣਾਉਂਦਾ ਨਹੀਂ ਅੱਕਦਾ,
ਮਾਨਵ ਵੀ ਅਜੀਬ ਕਲਾ ਨੂੰ ਬੜੀ ਗੌਰ ਨਾਲ ਤੱਕਦਾ।
ਹੈ ਰੂਪ ਤੋਂ ਵਿਹੂਣਾ ਬੜੀ ਕਲਾ ਦੀ ਤੋਫੀਕ ਆਈ ਅੰਮੀਏ,
ਬਿੱਜੜੇ ਦੇ ਆਲ੍ਹਣੇ ’ਤੇ ਕਿੰਨੀ ਹੈ ਸਫ਼ਾਈ ਅੰਮੀਏ।
ਵਾਂਗ ਬਿੱਜੜੇ ਦੇ ਹੱਥੀਂ ਆਪਣਾ ਕਾਜ ਨੇ ਸੰਵਾਰਦੇ,
ਜ਼ਿੰਦਗੀ ’ਚ ਕਦੇ ਵੀ ਉਹ ਆਪਣੀ ਬਾਜੀ ਨਹੀਂ ਹਾਰਦੇ।
ਸਾਨੂੰ ਇਹ ਬਿੱਜੜੇ ਨੇ ਸਿੱਖਿਆ ਸਿਖਾਈ ਅੰਮੀਏ।