ਕਦੇ ਕੱਟੀਏ ਨਾ ਭੁੱਲ ਕੇ ਵੀ ਰੁੱਖ ਬੱਚਿਓ,
ਇਨ੍ਹਾਂ ਦੇ ਅਨੇਕਾਂ ਸਾਨੂੰ ਸੁੱਖ ਬੱਚਿਓ।
ਬਖ਼ਸ਼ਦੇ ਨੇ ਸਾਨੂੰ ਸਦਾ ਠੰਢੀਆਂ ਛਾਵਾਂ ਨੇ,
ਝੱਲਦੇ ਝੱਖੜ ਤੇਜ਼ ਹਨੇਰੀਆਂ ਹਵਾਵਾਂ ਨੇ।
ਇਹ ਆਪ ਨੇ ਹੰਢਾਉਂਦੇ ਸਰਦੀ ਧੁੱਪ ਬੱਚਿਓ,
ਕਦੇ ਕੱਟੀਏ ਨਾ...............।
ਵਾਤਾਵਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ,
ਪ੍ਰਦੂਸ਼ਣ ਤੋਂ ਸਦਾ ਸਾਨੂੰ ਨਿਜ਼ਾਤ ਦਿਵਾਉਂਦੇ ਨੇ।
ਮਾਂ ਧਰਤੀ ਦੇ ਕਹਾਉਂਦੇ ਇਹ ਪੁੱਤ ਬੱਚਿਓ,
ਕਦੇ ਕੱਟੀਏ ਨਾ...............।
ਸਾਨੂੰ ਮਿਸ਼ਰੀ ਤੋਂ ਵੱਧ ਮਿੱਠੇ ਫਲ ਦਿੰਦੇ ਨੇ,
ਰਾਤੀਂ ਵਿਸ਼ਰਾਮ ਕਰਦੇ ਇਨ੍ਹਾਂ ’ਤੇ ਪਰਿੰਦੇ ਨੇ।
ਖੋਰਾ ਧਰਤੀ ਨੂੰ ਲੱਗੂ, ਜੇ ਨਾ ਰਹੇ ਰੁੱਖ ਬੱਚਿਓ,
ਕਦੇ ਕੱਟੀਏ ਨਾ...............।
ਆਪਾਂ ਆਂਵਲਾ, ਬਹੇੜਾ ਲਾਉਣੇ ਗਏ ਸਾਰੇ ਭੁੱਲ,
ਲਾਈਏ ਅਰਜਨ, ਸਹਾਂਜਣਾਂ, ਗੁਣ ਇਨ੍ਹਾਂ ’ਚ ਅਮੁੱਲ।
ਦੱਸਦਾ ‘ਘਲੋਟੀ’ ਸਾਨੂੰ ਇਹ ਤਾਂ ਤੋੜਦੇ ਲੇ ਦੁੱਖ ਬੱਚਿਓ,
ਕਦੇ ਕੱਟੀਏ ਨਾ...............।