
- ਧਾਲੀਵਾਲ ਨੇ ਪਿੰਡ ਮੱਧੂਛਾਂਗਾ, ਪਿੰਡ ਕੋਟ ਮੁਗਲ, ਤਲਵੰਡੀ ਭੰਗਵਾਂ, ਮਾਕੋਵਾਲ ਵਿਖੇ 16.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅਜਨਾਲਾ, 20 ਮਈ 2025 : ਅੱਜ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਸਿਿਖਆ ਕ੍ਰਾਂਤੀ ਪੰਜਾਬ ਤਹਿਤ ਸਰਕਾਰੀ ਹਾਈ ਸਕੂਲ ਮੱਧੂਛਾਂਗਾ ਵਿਖੇ 2.20 ਲੱਖ , ਸਰਕਾਰੀ ਐਲੀਮੈਂਟਰੀ ਸਕੂਲ ਵਿਖੇ 1.24 ਲੱਖ ਰੁਪਏ , ਸਰਕਾਰੀ ਪ੍ਰਾਇਮਰੀ ਸਕੂਲ ਕੋਟ ਮੁਗਲ ਵਿਖੇ 2.40 ਲੱਖ ਰੁਪਏ , ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਭੰਗਵਾਂ ਵਿਖੇ ਕਰੀਬ 1.90 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਮਾਕੋਵਾਲ ਵਿਖੇ 10.21 ਲੱਖ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਨੇਪੜੇ ਚੜੇ ਵਿਕਾਸ ਕਾਰਜਾਂ ਦਾ ਪੂਰੇ ਜੋਸ਼ੋ ਖਰੋਸ਼ ਨਾਲ ਉਦਘਾਟਨ ਕੀਤਾ, ਅਤੇ ਉਦਘਾਟਨੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਸਿੱਖਿਆ ਸੁਧਾਰਾਂ ਲਈ ਲਾਗੂ ਕੀਤੀ ਗਈ ਸਿਿਖਆ ਕ੍ਰਾਂਤੀ ਪੰਜਾਬ ਤਹਿਤ ਉਨ੍ਹਾਂ ਸਾਰੇ ਸਕੂਲਾਂ ਦੀ ਬੁਨਿਆਦੀ ਢਾਂਚੇ ਦੇ ਵਿਕਾਸ ਪੱਖੋਂ ਤਸਵੀਰ ਹੀ ਬਦਲ ਕੇ ਰੱਖ ਦਿੱਤੀ ਹੈ। ਜਿੰਨਾਂ ਸਰਕਾਰੀ ਸਕੂਲਾਂ ਦੇ ਪਖਾਨਿਆਂ ਦੀਆਂ ਟੁੱਟੀਆਂ ਕੰਧਾਂ, ਖੰਡਰ ਹੋ ਰਹੀਆਂ ਇਮਾਰਤਾਂ, ਗੰਦੇ ਕਲਾਸ ਰੂਮ, ਬੁਰੀ ਤਰਾਂ ਖਸਤਾ ਹਾਲਤ ਖੇਡ ਮੈਦਾਨ ਸਨ, ਉਹ ਸਕੂਲ ਹੁਣ ਨਿੱਜੀ ਸਕੂਲਾਂ ਨੂੰ ਮਾਤ ਪਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਿਿਖਆ ਕ੍ਰਾਂਤੀ ਪੰਜਾਬ ਦੇ ਸਕੂਲਾਂ ਵਿੱਚ 5399 ਨਵੇਂ ਕਲਾਸਰੂਮ ਬਣਵਾਏ ਗਏ ਅਤੇ 730 ਕਰੋੜ ਰੁਪਏ ਦੀ ਲਾਗਤ ਨਾਲ ਇਕੱਲੇ ਵਿਕਾਸ ਕਾਰਜ ਹੀ ਨਹੀਂ ਕਰਵਾਏ ਗਏ, ਸਗੋਂ ਸੂਬੇ ਦੇ 118 ਸਕੂਲ ਆਫ ਐਮੀਨੈਂਸ ਦੇ 12000 ਦੇ ਕਰੀਬ ਵਿਿਦਆਰਥੀਆਂ ਨੂੰ ਮੁਫਤ ਬੱਸ ਦੀ ਸਹੂਲਤ ਦਿੱਤੀ ਗਈ ਹੈ ਅਤੇ ਪੰਜਾਬ ਦੇ ਇਤਿਹਾਸ ‘ਚ ਸਿੱਖਿਆ ਸੁਧਾਰਾਂ ‘ਚ ਨਵੀਂ ਇਬਾਰਤ ਲਿਖਦਿਆਂ ਵਿਦੇਸ਼ੀ ਸਿਿਖਆ ਪ੍ਰਣਾਲੀ ਨਾਲ ਰੂ ਬਰੂ ਕਰਵਾਉਣ ਲਈ ਅਤੇ ਸਿਖਲਾਈ ਹਾਸਲ ਕਰਨ ਲਈ ਅਧਿਆਪਕਾਂ ਨੂੰ ਸਿੰਗਾਪੁਰ ਤੇ ਫਿਨਲੈਂਡ ਦੇਸ਼ਾਂ ‘ਚ ਭੇਜਿਆ ਗਿਆ, ਜਿਥੋਂ ਉਹ ਨਿਪੁੰਨ ਹੋ ਕੇ ਅੱਗੇ ਇਥੈ ਪੰਜਾਬ ‘ਚ ਸਕੂਲਾਂ ਦੇ ਅਧਿਆਪਕਾਂ ਨੂੰ ਮਿਆਰੀ ਸਿੱਖਿਆ ਲਈ ਸਿਖਲਾਈ ਦੇ ਰਹੇ ਹਨ। ਮੰਤਰੀ ਸ: ਧਾਲੀਵਾਲ ਨੇ ਆਪਣੇ ਸੰਬੋਧਨ ‘ਚ ਸੰਤੁਸ਼ਟੀ ਭਰੇ ਲਹਿਜੇ ‘ਚ ਕਿਹਾ ਕਿ ਸਾਬਕਾ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਵਲੋਂ ਸਰਕਾਰੀ ਸਿੱਖਿਆ ਦਾ ਭੱਠਾ ਬਿਠਾਏ ਜਾਣ ਦੇ ਮੱਦੇਨਜ਼ਰ ਬਣੀ ਇਹ ਧਾਰਨਾ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਆਪਕਾਂ ਦੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਵਧੀਆ ਆਏ ਹਨ, ਸਰਕਾਰੀ ਸਕੂਲਾਂ ‘ਚ ਦਾਖਲਾ ਪ੍ਰਤੀਸ਼ਤਤਾ ‘ਚ ਵੀ ਵਾਧਾ ਦਰਜ ਹੋਇਆ ਹੈ। ਇਸ ਮੌਕੇ ਤੇ ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਮਹਿਲਾ ਆਗੂ ਹਰਿੰਦਰ ਕੌਰ ਮੱਤੇਨੰਗਲ ਤੋਂ ਇਲਾਵਾ ਸਿਿਖਆ ਵਿਭਾਗ ਦੇ ਅਧਿਕਾਰੀ, ਸਕੂਲਾਂ ਦੇ ਮੁੱਖੀ, ਅਧਿਆਪਕ ਤੇ ਸਕੂਲ ਕਮੇਟੀਆਂ ਦੇ ਆਹੁਦੇਦਾਰਾਂ ਸਮੇਤ ਵਿਿਦਆਰਥੀਆਂ ਦੇ ਮਾਪੇ ਵੱਡੀ ਪੱਧਰ ਤੇ ਮੌਜੂਦ ਸਨ।