ਰਾਸ਼ਟਰੀ

ਕਹਿਰ ਦੀ ਗਰਮੀ ਕਾਰਨ ਯੂਪੀ ਵਿਚ 103, ਬਿਹਾਰ ਵਿਚ 47 ਲੋਕਾਂ ਦੀ ਮੌਤ 
ਯੂਪੀ, 19 ਜੂਨ : ਉੱਤਰੀ ਭਾਰਤ ਦੇ ਸੂਬਿਆਂ ਵਿਚ ਗਰਮੀ ਅਤੇ ਲੂ ਜਾਨਲੇਵਾ ਬਣ ਰਹੀ ਹੈ। ਕਹਿਰ ਦੀ ਗਰਮੀ ਕਾਰਨ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿਚ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਯੂਪੀ ਅਤੇ ਬਿਹਾਰ ਵਿਚ ਮੌਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਯੂਪੀ ਵਿਚ ਹੁਣ ਤੱਕ 103 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਬਿਹਾਰ ਵਿਚ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਓਡੀਸ਼ਾ 'ਚ ਗਰਮੀ ਕਾਰਨ 1 ਮੌਤ ਹੋ ਗਈ ਹੈ। ਰਿਪੋਰਟਾਂ ਦੇ ਅਨੁਸਾਰ ਓਡੀਸ਼ਾ ਵਿਚ ਗਰਮੀ ਦੀ ਲਹਿਰ ਕਾਰਨ 20....
ਉੱਤਰ ਪ੍ਰਦੇਸ਼ ਦੇ ਮੈਨਪੁਰੀ ਵਿੱਚ ਇੱਕ ਔਰਤ, ਪਿਤਾ ਅਤੇ ਪੁੱਤਰ ਦੀ ਗੋਲੀਮਾਰ ਕੇ ਹੱਤਿਆ
ਮੈਨਪੁਰੀ, 19 ਜੂਨ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਮੈਨਪੁਰੀ ਦੇ ਕਰਹਲ ਦੇ ਪਿੰਡ ਨਗਲਾ ਅਤਿਰਾਮ ਵਿੱਚ ਰਸਤੇ ਨੂੰ ਲੈ ਕੇ ਇੱਕ ਪਰਿਵਾਰ ਦੇ ਲੋਕਾਂ ਵਿੱਚ ਵਿਵਾਦ ਚੱਲ ਰਿਹਾ ਸੀ, ਵਿਵਾਦ ਐਨਾ ਵੱਧ ਗਿਆ ਕਿ ਸੋਮਵਾਰ ਸਵੇਰੇ ਇੱਕ ਔਰਤ, ਪਿਤਾ ਅਤੇ ਪੁੱਤਰ ਦੀ ਗੋਲੀਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾਂ ਤੋਂ ਬਾਅਦ ਪਿੰਡ ਵਿੱਚ ਗੁੱਸੇ ਦਾ ਮਾਹੌਲ ਹੈ। ਘਟਨਾਂ ਦੀ ਜਾਣਕਾਰੀ ਮਿਲਣ ਤੇ ਐਸਪੀ ਵਿਨੋਦ ਕੁਮਾਰ, ਏਐਸਪੀ ਰਾਜੇਸ਼ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਘਟਨਾਂ ਜਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ....
ਭ੍ਰਿਸ਼ਟਾਚਾਰ ਦੀ ਜੋ ਸਮੱਸਿਆ ਰਾਜਸਥਾਨ ਵਿਚ ਹੈ, ਡੇਢ ਸਾਲ ਪਹਿਲਾਂ ਪੰਜਾਬ ਵਿਚ ਵੀ ਸੀ, ਪਰ ਅਸੀਂ ਇਸ 'ਤੇ ਕਾਬੂ ਪਾ ਲਿਆ : ਮਾਨ
ਇੱਥੇ ਵੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦੇਵਾਂਗੇ- CM ਭਗਵੰਤ ਮਾਨ ਪੰਜਾਬ 'ਚ ਅਸੀਂ ਭ੍ਰਿਸ਼ਟਾਚਾਰ 'ਤੇ ਕਾਨੂੰਨ ਬਣਾ ਕੇ ਕਈ ਵੱਡੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਭੇਜਿਆ, ਸਰਕਾਰ ਬਣਨ 'ਤੇ ਇੱਥੇ ਵੀ ਭ੍ਰਿਸ਼ਟਾਚਾਰੀਆਂ 'ਤੇ ਹੋਵੇਗੀ ਕਾਰਵਾਈ - ਮਾਨ ਕਾਂਗਰਸ ਨੇ ਰਾਜਸਥਾਨ 'ਚ 50 ਸਾਲ ਅਤੇ ਭਾਜਪਾ ਨੇ 18 ਸਾਲ ਰਾਜ ਕੀਤਾ ਪਰ ਦੋਵਾਂ ਪਾਰਟੀਆਂ ਨੇ ਕੋਈ ਕੰਮ ਨਹੀਂ ਕੀਤਾ, ਮਿਲ ਕੇ ਸਿਰਫ ਰਾਜਸਥਾਨ ਨੂੰ ਲੁੱਟਿਆ : ਅਰਵਿੰਦ ਕੇਜਰੀਵਾਲ ਅਸੀਂ ਬੋਲਦੇ ਨਹੀਂ, ਕੰਮ ਕਰਕੇ ਦਿਖਾਉਂਦੇ....
ਪੀਐਮ ਮੋਦੀ ਨੇ ‘ਮਨ ਕੀ ਬਾਤ’ ਦੇ 102ਵੇਂ ਐਪੀਸੋਡ ਦੌਰਾਨ ਕਿਹਾ ਕਿ ਭਾਰਤ ਨੇ 2025 ਤੱਕ ਤਪਦਿਕ (ਟੀਬੀ) ਦੇ ਖਾਤਮੇ ਦਾ ਟੀਚਾ ਮਿੱਥਿਆ
ਨਵੀਂ ਦਿੱਲੀ, 18 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਕਿਹਾ ਕਿ ਭਾਰਤ ਨੇ 2025 ਤੱਕ ਤਪਦਿਕ (ਟੀਬੀ) ਦੇ ਖਾਤਮੇ ਦਾ ਟੀਚਾ ਮਿੱਥਿਆ ਹੈ ਅਤੇ 'ਨੀ-ਕਸ਼ੈ ਮਿੱਤਰਾ' ਨੇ ਇਸ ਬਿਮਾਰੀ ਵਿਰੁੱਧ ਅੰਦੋਲਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ (ਨੀ-ਕਸ਼ਯ ਮਿੱਤਰ ਪਹਿਲਕਦਮੀ) ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਲਾਗੂ ਕੀਤਾ ਗਿਆ ਹੈ। "ਭਾਰਤ ਨੇ 2025 ਤੱਕ ਟੀਬੀ ਦੇ ਖਾਤਮੇ ਦਾ ਟੀਚਾ....
ਬਿਹਾਰ 'ਚ ਹੀਟ ਸਟ੍ਰੋਕ ਕਾਰਨ 11 ਲੋਕਾਂ ਦੀ ਮੌਤ, ਕਈ ਜ਼ਿਲਿਆਂ 'ਚ ਭਿਆਨਕ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ
ਭੋਜਪੁਰ, 16 ਜੂਨ : ਬਿਹਾਰ 'ਚ ਹੀਟ ਵੇਵ ਦੇ ਰੈੱਡ ਅਲਰਟ ਦਰਮਿਆਨ 24 ਘੰਟਿਆਂ 'ਚ ਹੀਟ ਸਟ੍ਰੋਕ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ। ਸਿਰਫ਼ ਭੋਜਪੁਰ ਵਿਚ ਹੀ 6 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ 4 ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਰੋਹਤਾਸ ਵਿਚ ਦੋ, ਨਾਲੰਦਾ ਵਿਚ ਇੱਕ, ਜਮੁਈ ਵਿਚ ਇੱਕ ਅਤੇ ਗਯਾ ਵਿਚ ਇੱਕ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲਾਂ ਵਿਚ ਹੀਟ ਸਟ੍ਰੋਕ ਦੀ ਸ਼ਿਕਾਇਤ ਵਿਚ ਵੀ ਮਰੀਜ਼ ਵੱਧ ਰਹੇ ਹਨ।....
ਗੁਜਰਾਤ 'ਚ ਚੱਕਰਵਾਤੀ ਤੂਫ਼ਾਨ 'ਬਿਪਰਜੋਏ' ਲੈਂਡਫਾਲ ਸ਼ੁਰੂ, ਤੂਫ਼ਾਨ ਨੇ ਕਈ ਤੱਟਵਰਤੀ ਖੇਤਰਾਂ ਨੂੰ ਕੀਤਾ ਪ੍ਰਭਾਵਿਤ
ਕੱਛ (ਗੁਜਰਾਤ), 15 ਜੂਨ : ਗੁਜਰਾਤ 'ਚ ਚੱਕਰਵਾਤੀ ਤੂਫ਼ਾਨ 'ਬਿਪਰਜੋਏ' ਦਾ ਲੈਂਡਫਾਲ ਸ਼ੁਰੂ ਹੋ ਗਿਆ ਹੈ। ਤੂਫ਼ਾਨ ਨੇ ਕਈ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ 120-130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਸੌਰਾਸ਼ਟਰ ਅਤੇ ਕੱਛ ਜ਼ਿਲ੍ਹਿਆਂ ਦੇ ਤੱਟਵਰਤੀ ਖੇਤਰਾਂ ਲਈ ਗੰਭੀਰ ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ।....
ਬਿਹਾਰ 'ਚ ਵਿਅਕਤੀ ਨੇ ਪਤਨੀ, 3 ਬੇਟੀਆਂ ਦਾ ਕਥਿਤ ਤੌਰ 'ਤੇ ਕੀਤਾ ਕਤਲ ਕਰਨ ਤੋਂ ਬਾਅਦ ਫਾਹਾ ਲੈ ਕੇ ਖੁਦ ਕੀਤੀ ਖੁਦਕਸ਼ੀ
ਖਗੜੀਆ, 15 ਜੂਨ : ਬਿਹਾਰ ਦੇ ਖਗੜੀਆ ਦੇ ਏਕਨੀਆਂ ਪਿੰਡ ’ਚ ਮੰਗਲਵਾਰ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਹੱਤਿਆ ਮਾਮਲੇ ’ਚ ਫ਼ਰਾਰ ਚੱਲ ਰਹੇ ਮੁੰਨਾ ਯਾਦਵ (40) ਨੇ ਆਪਣੀਆਂ ਤਿੰਨ ਧੀਆਂ (17 ਸਾਲਾ ਸੁਮਨ, 15 ਸਾਲਾ ਆਂਚਲ ਤੇ 14 ਸਾਲਾ ਰੋਸ਼ਨੀ) ਤੇ 35 ਸਾਲਾ ਪਤਨੀ ਪੂਜਾ ਦੇਵੀ ਦੀ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਿਤਾ ਦੀ ਹੈਵਾਨੀਅਤ ਦੇਖ ਕੇ 10 ਸਾਲਾ ਆਦਿੱਤਿਆ ਕੁਮਾਰ ਵੱਡੇ ਭਰਾ ਬਾਬੂ ਸਾਹਿਬ ਨਾਲ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ....
ਕੁਸ਼ੀਨਗਰ ਵਿੱਚ ਘਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 6 ਦੀ ਮੌਤ 
ਕੁਸ਼ੀਨਗਰ, 15 ਜੂਨ : ਉਤਰ ਪ੍ਰਦੇਸ਼ ਵਿੱਚ ਇਕ ਘਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 6 ਦੀ ਮੌਤ ਹੋ ਗਈ। ਕੁਸ਼ੀਨਗਰ ਵਿੱਚ ਰਾਮਕੋਲਾ ਨਗਰ ਪੰਚਾਇਤ ਦੇ ਉਰਦਹਾ ਵਾਰਡ ਨੰਬਰ ਦੋ ਬਾਪੂ ਨਗਰ ਨਿਵਾਸੀ ਨਵਮੀ ਦੀ ਝੋਪੜੀ ਦੇ ਘਰ ਵਿੱਚ ਬੀਤੇ ਦੇਰ ਰਾਤ ਕਰੀਬ 12.30 ਵਜੇ ਸ਼ੱਕੀ ਹਾਲਤ ਵਿੱਚ ਅੱਗ ਲੱਗ ਗਈ। ਅੱਗ ਨਾਲ 5 ਮਸੂਮ ਬੱਚਿਆਂ ਸਮੇਤ ਉਸਦੀ ਪਤਨੀ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਐਸਪੀ ਤੇ ਡੀਐਮ ਨੇ ਪਿੰਡ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ 6 ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ....
ਦਿੱਲੀ ਪੁਲਿਸ ਨੇ ਨਾਬਾਲਗ ਮਹਿਲਾ ਪਹਿਵਾਨ ਵੱਲੋਂ ਲਾਏ ਦੋਸ਼ਾਂ ਦਾ ਕੇਸ ਖਾਰਜ ਕਰਨ ਲਈ ਰਿਪੋਰਟ ਸੌਂਪੀ, ਅਗਲੀ ਸੁਣਵਾਈ 4 ਜੁਲਾਈ ਨੂੰ
ਨਵੀਂ ਦਿੱਲੀ, 15 ਜੂਨ : ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਨਾਬਾਲਗ ਨਾਲ ਜਿਣਸੀ ਸੋਸ਼ਣ ਕੀਤੇ ਜਾਣ ਦੇ ਮਾਮਲੇ ਵਿਚ ਦਰਜ ਐਫ ਆਈ ਆਰ ਰੱਦ ਕਰਨ ਦੀ ਰਿਪੋਰਟ ਦਾਇਰ ਕੀਤੀਹੈ। ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਅਸੀਂ ਪੋਸਕੋ ਕੇਸ ਰੱਦ ਕਰਨ ਦੀ ਅੰਤਿਮ ਰਿਪੋਰਟ ਦਾਇਰ ਕੀਤੀਹੈ ਜਿਸਦੀ ਅਗਲੀ ਸੁਣਵਾਈ 4 ਜੁਲਾੲ. ਨੂੰ ਹੈ। ਇਸ ਨਾਬਾਲਗ ਦੇ ਪਿਤਾ ਨੇ ਪਿਛਲੇ ਇਕ ਚੈਨਲ ਨੂੰ....
ਮੁੱਖ ਮੰਤਰੀ ਵੱਲੋਂ ਮੋਹਾਲੀ ਨੂੰ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਸ਼ਾਮਲ ਕਰਨ ਦੀ ਮੰਗ
ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ ਕਿਹਾ, ਸਮਾਰਟ ਸਿਟੀ ਪ੍ਰੋਜੈਕਟ ਮੋਹਾਲੀ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਅਮਰੁਤ ਸਕੀਮ ਤਹਿਤ ਪੁਰਾਣੇ ਅਨੁਪਾਤ ਦੀ ਬਹਾਲੀ ਦਾ ਮੁੱਦਾ ਵੀ ਚੁੱਕਿਆ ਨਵੀਂ ਦਿੱਲੀ, 15 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਕਾਨ ਉਸਾਰੀ ਅਤੇ ਵਿਕਾਸ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲ ਕੇ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਐਸ.ਏ.ਐਸ ਨਗਰ (ਮੋਹਾਲੀ) ਨੂੰ ਸ਼ਾਮਲ ਕਰਨ ਵਾਸਤੇ ਜ਼ੋਰ ਪਾਇਆ ਤਾਂ ਜੋ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ....
ਪ੍ਰਯਾਗਰਾਜ ਵਿਚ ਗੰਗਾ ਨਦੀ 'ਚ ਨਹਾਉਂਦੇ ਸਮੇਂ 4 ਡੁੱਬੇ, ਮੌਤ
ਸ਼ਿਵਕੁਟੀ, 14 ਜੂਨ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਬੁੱਧਵਾਰ ਸਵੇਰੇ ਕਰੀਬ 8:15 ਵਜੇ ਗੰਗਾ ਨਦੀ 'ਚ ਸ਼ਿਵਕੁਟੀ ਘਾਟ 'ਤੇ ਨਹਾਉਂਦੇ ਸਮੇਂ 4 ਲੋਕ ਡੁੱਬ ਗਏ। ਬਚਾਅ ਮੁਹਿੰਮ ਦੌਰਾਨ ਆਰਏਐਫ ਦੇ ਜਵਾਨ, ਉਨ੍ਹਾਂ ਦੇ ਪੁੱਤਰ-ਧੀ ਅਤੇ ਗੁਆਂਢੀ ਬੱਚੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਿਜਲੀ ਦੇ ਕੱਟ ਕਾਰਨ ਘਰਾਂ ਵਿਚ ਪਾਣੀ ਨਹੀਂ ਸੀ। ਜਿਸ ਕਾਰਨ ਇਹ ਲੋਕ ਘਾਟ 'ਤੇ ਇਸ਼ਨਾਨ ਕਰਨ ਗਏ ਸਨ। ਦਰਅਸਲ, ਰੈਪਿਡ ਐਕਸ਼ਨ ਫੋਰਸ ਦੀ 101 ਬਟਾਲੀਅਨ ਦੇ ਜਵਾਨ ਉਮੇਸ਼ ਆਪਣੇ ਬੇਟੇ ਵਿਵੇਕ (12), ਬੇਟੀ....
ਚੱਕਰਵਾਤੀ ਤੂਫਾਨ ਬਿਪਰਜਯ ਕਾਰਨ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ, ਪੁਲਿਸ ਨੇ ਸਬਜ਼ੀਆਂ ਅਤੇ ਦੁੱਧ ਅਤੇ ਹੋਰ ਚੀਜ਼ਾਂ ਵੰਡੀਆਂ। 
ਭੁਜ, 14 ਜੂਨ : ਅਰਬ ਸਾਗਰ 'ਚ ਚੱਕਰਵਾਤੀ ਤੂਫਾਨ ਬਿਪਰਜਯ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਹੋ ਗਿਆ ਹੈ। ਕੱਛ ਅਤੇ ਭੁਜ ਵਿੱਚ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਜਾਫਰਾਬਾਦ ਅਤੇ ਗੁਜਰਾਤ ਦੇ ਹੋਰ ਖੇਤਰਾਂ ਵਿੱਚ ਪੁਲਿਸ ਨੇ ਬੁੱਧਵਾਰ ਸਵੇਰੇ ਪਿੰਡ ਵਾਸੀਆਂ ਨੂੰ ਸਬਜ਼ੀਆਂ ਅਤੇ ਦੁੱਧ ਅਤੇ ਹੋਰ ਚੀਜ਼ਾਂ ਵੰਡੀਆਂ। ਚੱਕਰਵਾਤੀ ਤੂਫਾਨ ਬਿਪਰਜਯ ਹੁਣ ਤੱਟਵਰਤੀ ਖੇਤਰਾਂ ਵੱਲ ਵਧ ਰਿਹਾ ਹੈ। ਬਿਪਰਜਯ ਦਾ ਅਸਰ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਰਾਜਾਂ....
ਮਨੀਪੁਰ 'ਚ ਫਿਰ ਭੜਕੀ ਹਿੰਸਾ, 9 ਲੋਕਾਂ ਦੀ ਮੌਤ 10 ਜ਼ਖਮੀ
ਗੁਹਾਟੀ, 14 ਜੂਨ : ਮਨੀਪੁਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਸਥਿਤੀ ਵਿਚ ਸੁਧਾਰ ਨਹੀਂ ਹੋ ਰਿਹਾ। ਮੰਗਲਵਾਰ ਦੇਰ ਰਾਤ ਸੂਬੇ 'ਚ ਫਿਰ ਤੋਂ ਹਿੰਸਾ ਭੜਕ ਗਈ। ਹਿੰਸਾ ਦੌਰਾਨ ਜ਼ਬਰਦਸਤ ਗੋਲ਼ੀਬਾਰੀ ਹੋਈ ਹੈ। ਗੋਲੀ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 10 ਲੋਕ ਜ਼ਖਮੀ ਵੀ ਹੋਏ ਹਨ। ਪੀੜਤਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਐਸਪੀ ਸ਼ਿਵਕਾਂਤਾ ਸਿੰਘ ਨੇ ਦੱਸਿਆ ਕਿ ਰਾਜਧਾਨੀ ਇੰਫਾਲ ਵਿਚ ਬੀਤੀ ਰਾਤ ਕਰੀਬ 10 ਵਜੇ....
‘ਇਹ ਨੌਕਰੀ ਮੇਲੇ ਐਨਡੀਏ ਅਤੇ ਭਾਜਪਾ ਸਰਕਾਰ ਦੀ ਨਵੀਂ ਪਛਾਣ ਬਣ ਗਏ ਹਨ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 70 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਨਵੀਂ ਦਿੱਲੀ, 13 ਜੂਨ : ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ 70 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ । ਪ੍ਰਧਾਨ ਮੰਤਰੀ ਨੇ ਜਾਗਰ ਮੇਲੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਮੋਦੀ ਨੇ ਨੌਜਵਾਨਾਂ ਨੂੰ ਸੰਬੋਧਨ ਵੀ ਕੀਤਾ। ਨੌਕਰੀ ਮੇਲੇ ਵਿੱਚ ਮੋਦੀ ਨੇ ਕਿਹਾ, ‘ਇਹ ਨੌਕਰੀ ਮੇਲੇ ਐਨਡੀਏ ਅਤੇ ਭਾਜਪਾ ਸਰਕਾਰ....
ਚੱਕਰਵਾਤ ਬਿਪਰਜੋਏ ਕਾਰਨ 7 ਮੌਤਾਂ, ਗੁਜਰਾਤ 'ਚੋਂ 20,000 ਲੋਕਾਂ ਨੂੰ ਸੁਰੱਖਿਅਤ ਕੱਢਿਆ
ਨਵੀਂ ਦਿੱਲੀ, 13 ਜੂਨ : ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਸਮੁੰਦਰੀ ਕੰਢਿਆਂ ਦੇ ਨੇੜੇ ਆਉਣ ਕਾਰਨ ਗੁਜਰਾਤ ਦੇ ਨੀਵੇਂ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣਾ ਜਾਰੀ ਹੈ। ਤੂਫਾਨ ਦੇ 15 ਜੂਨ ਨੂੰ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਖੇਤਰ ਅਤੇ ਪਾਕਿਸਤਾਨ ਦੇ ਆਸ-ਪਾਸ ਦੇ ਖੇਤਰਾਂ ਵਿੱਚ ਟਕਰਾਉਣ ਦੀ ਸੰਭਾਵਨਾ ਹੈ। ਏਐਨਆਈ ਦੇ ਅਨੁਸਾਰ, ਗੁਜਰਾਤ ਸਰਕਾਰ ਨੇ ਕਿਹਾ ਕਿ ਹੁਣ ਤੱਕ, 20,000 ਲੋਕਾਂ ਨੂੰ ਗੁਜਰਾਤ ਦੇ ਤੱਟ ਦੇ ਨਾਲ ਹੇਠਲੇ ਇਲਾਕਿਆਂ ਤੋਂ ਭੇਜਿਆ ਗਿਆ ਹੈ। ਉਸਨੇ ਕਿਹਾ ਕਿ ਕਈ ਲੱਖ....