news

Jagga Chopra

Articles by this Author

ਮੰਤਰੀ ਨਿੱਝਰ ਵਲੋਂ ਸਿੱਧਵਾਂ ਨਹਿਰ ਦੀ ਸਫ਼ਾਈ ਅਤੇ ਨਹਿਰ ਦੁਆਲੇ ਚੇਨ ਲਿੰਕਡ ਵਾੜ ਲਗਾਉਣ ਦੇ ਕਾਰਜ਼ਾਂ ਦੀ ਸ਼ੁਰੂਆਤ

ਲੁਧਿਆਣਾ, 4 ਜਨਵਰੀ (ਰਘਵੀਰ ਸਿੰਘ ਜੱਗਾ)  : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਜਲ ਸਰੋਤਾਂ ਨੂੰ ਸਾਫ਼ ਕਰਨ ਲਈ ਵਚਨਬੱਧਤਾ ਦਿਖਾਉਂਦੇ ਹੋਏ, ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਿੱਧਵਾਂ ਨਹਿਰ ਦੀ ਸਫ਼ਾਈ ਦਾ ਕੰਮ ਬੁੱਧਵਾਰ ਤੋਂ ਭਾਈ ਰਣਧੀਰ ਸਿੰਘ (ਬੀ.ਆਰ.ਐਸ.) ਨਗਰ ਵਿੱਚ ਸਥਿਤ ਨਹਿਰ ਦੇ ਪੁਲ ਤੋਂ

ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈੱਲਫੇਅਰ ਕਲੱਬ ਬੁਰਜ ਹਰੀ ਸਿੰਘ ਵੱਲੋ ਖੇਡ ਮੇਲੇ ਦਾ ਪੋਸਟਰ ਕੀਤਾ ਜਾਰੀ।

ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਨਜ਼ਦੀਕੀ ਪਿੰਡ ਬੁਰਜ ਹਰੀ ਸਿੰਘ ਦੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੀ ਅਗਵਾਈ ਚ ਗਾ੍ਮ ਪੰਚਾਇਤ ਐਨ ਆਰ ਆਈ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਖੇਡ ਮੇਲੇ ਸਬੰਧੀ ਪੋਸਟਰ ਸਰਪੰਚ ਭੁਪਿੰਦਰ ਕੌਰ ਵੱਲੋਂ ਪਿੰਡ ਦੇ ਮੋਹਤਵਰ ਵਿਆਕਤੀਆਂ  ਦੀ ਮੌਜੂਦਗੀ ਚ ਜਾਰੀ

ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਢਾਡੀ ਅਤੇ ਕਵੀਸ਼ਰੀ ਦਰਬਾਰ ਸਜਾਇਆ ਅੱਜ ਹੋਵੇਗਾ ਮਹਾਨ ਕਥਾ ਕੀਰਤਨ ਦਰਬਾਰ

ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ 'ਚ  ਸਥਾਨਕ  ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ  ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ  ਦੇਖ ਰੇਖ ਹੇਠ ਮਨਾਏ  ਜਾ ਰਹੇ ਸਲਾਨਾ ਜੋੜ ਮੇਲੇ ਦੇ ਅੱਜ ਦੂਸਰੇ ਦਿਨ ਢਾਡੀ ਤੇ ਕਵੀਸ਼ਰੀ ਦਰਬਾਰ ਸਜਾਇਆ

28ਵੇ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਦਾ ਰਾਏਕੋਟ ਪੁੱਜਣ ਤੇ ਭਰਵਾ ਸੁਆਗਤ

ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਅਲੌਕਿਕ ਯਾਦਾਂ  ਨੂੰ ਤਾਜ਼ਾ ਕਰਵਾਉਂਦਾ ਵੱਖ ਵੱਖ-ਵੱਖ ਧਰਮਾਂ 'ਚ ਆਪਸੀ ਏਕਤਾ ,ਭਾਈਚਾਰਕ ਸਾਂਝ, ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦਾ ਹੋਇਆ ਅਤੇ ਪਤਿਤਪੁਣੇ ਦਾ ਸ਼ਿਕਾਰ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਕੁਰਬਾਨੀਆਂ ਭਰੇ ਧਾਰਮਿਕ ਵਿਰਸੇ ਨਾਲ ਜੁੜਨ  ਦਾ ਹੋਕਾ ਦਿੰਦਾ ਹੋਇਆ

ਡਾਕ ਮਿਲੀ ਨਹੀਂ, ਮੋਬਾਇਲ ’ਤੇ ਆਇਆ ਡਲਿਵਰੀ ਦਾ ਮੈਸੇਜ, ਪੁੱਛਗਿੱਛ ’ਚ ਪਤਾ ਲੱਗਾ ਤਾਂ ਡਾਕ ਮਿਲੀ ਡਾਕ ਦਫਤਰ ’ਚ

ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਰਾਏਕੋਟ ’ਚ ਭਾਰਤੀ ਡਾਕ ਵਿਭਾਗ ਦੀਆਂ ਸੇਵਾਵਾਂ ਦਾ ਮੰਦਾ ਹਾਲ ਹੈ, ਹਾਲਤ ਇਹ ਹੈ ਕਿ ਵਿਭਾਗ ਡਾਕਖਾਨੇ ਵਿੱਚ ਸਮੇਂ ਸਿਰ ਪੁੱਜ ਚੁੱਕੀ ਡਾਕ ਨੂੰ ਸਬੰਧਤ ਵਿਅਕਤੀਆਂ ਤੱਕ ਪਹੁੰਚਾਉਣ ਦੀ ਬਜਾਏ ਕੇਵਲ ਡਿਲਵਿਰੀ ਦੇ ਸੰਦੇਸ਼ ਭੇਜ ਕੇ ਹੀ ਬੁੱਤਾ ਸਾਰ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਵਿਅਕਤੀ ਜ਼ਰੂਰੀ ਡਾਕ ਮਿਲਣ ਤੋਂ ਵਾਂਝੇ ਰਹਿ ਜਾਂਦੇ

ਸਾਬਕਾ ਮੁੱਖ ਮੰਤਰੀ ’ਤੇ ਰਾਜ ਸਭਾ ਮੈਂਬਰ ਦੇ ਘਰਾਂ ’ਤੇ ਅਣਪਛਾਤੀ ਭੀੜ ਨੇ ਕੀਤਾ ਹਮਲਾ, ਕੀਤੀ ਭੰਨਤੋੜ

ਤ੍ਰਿਪੁਰਾ,4 ਜਨਵਰੀ : ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ ਉਦੈਪੁਰ 'ਚ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਬਿਪਲਬ ਕੁਮਾਰ ਦੇਬ ਦੇ ਜੱਦੀ ਘਰ ਦੇ ਬਾਹਰ ਮੰਗਲਵਾਰ ਦੇਰ ਰਾਤ ਅਣਪਛਾਤੀ ਭੀੜ ਨੇ ਹਮਲਾ ਕਰ ਦਿੱਤਾ। ਭੀੜ ਨੇ ਘਰ ‘ਚ ਪੂਜਾ ਕਰਨ ਆਏ ਪੁਜਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦੌਰਾਨ ਹਮਲਾਵਰਾਂ ਨੇ ਵਾਹਨਾਂ ਦੀ ਭੰਨਤੋੜ ਵੀ ਕੀਤੀ।

ਫਲਾਈਟ ਵਿੱਚ ਸਵਾਰ ਨਸ਼ੇ ’ਚ ਟੱਲੀ ਇੱਕ ਵਿਅਕਤੀ ਨੇ ਔਰਤ ’ਤੇ ਕੀਤਾ ਪੇਸਾਬ, ਏਅਰ ਇੰਡੀਆ ਨੇ ਦਰਜ ਕਰਵਾਇਆ ਕੇਸ

ਨਵੀਂ ਦਿੱਲੀ, 04 ਜਨਵਰੀ : ਇੱਕ ਸ਼ਰਾਬੀ ਵਿਅਕਤੀ ਨੇ ਏਅਰ ਇੰਡੀਆ ਦੀ ਇੱਕ ਫਲਾਈਟ ਦੀ ਬਿਜ਼ਨਸ ਕਲਾਸ ਵਿੱਚ ਇੱਕ ਮਹਿਲਾ ਸਹਿ-ਯਾਤਰੀ ਉੱਤੇ ਪਿਸ਼ਾਬ ਕਰ ਦਿੱਤਾ ਅਤੇ ਬਿਨਾਂ ਕਿਸੇ ਕਾਰਵਾਈ ਦੇ ਉੱਥੋਂ ਚਲਾ ਗਿਆ। ਘਟਨਾ ਦੇ ਬਾਅਦ, ਏਅਰ ਇੰਡੀਆ ਨੇ ਇੱਕ ਕੇਸ ਦਾਇਰ ਕੀਤਾ ਹੈ ਅਤੇ ਸਿਫਾਰਸ਼ ਕੀਤੀ ਹੈ ਕਿ ਬੇਕਾਬੂ ਫਲਾਇਰ ਨੂੰ ਨੋ-ਫਲਾਈ ਸੂਚੀ ਵਿੱਚ ਰੱਖਿਆ ਜਾਵੇ। ਡਾਇਰੈਕਟੋਰੇਟ

ਮੌਸਮ ਵਿਭਾਗ ਨੇ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਦੀ ਦਿੱਤੀ ਚੇਤਾਵਨੀ

ਚੰਡੀਗੜ੍ਹ, 4 ਜਨਵਰੀ : ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। 'ਸੀਵਿਅਰ ਕੋਲਡ ਵੇਵ' ਯਾਨੀ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਮੌਸਮ ਖੁਸ਼ਕ ਰਹੇਗਾ।ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ

ਜਾਅਲੀ ‘ਐਨਓਸੀ’ ਰਾਹੀਂ ਹੋਈਆਂ ਰਜਿਸਟਰੀਆਂ ਮਾਮਲੇ ’ਚ ਜਾਂਚ ਜਾਰੀ

ਤੱਥ ਜਲਦੀ ਆਉਂਗੇ ਸਾਹਮਣੇ, ਦੋਸ਼ੀਆਂ ’ਤੇ ਹੋਵੇਗੀ ਕਾਨੂੰਨੀ ਕਾਰਵਾਈ : ਐਸ.ਡੀ.ਐਮ. ਕੋਹਲੀ
ਰਾਏਕੋਟ, 4 ਜਨਵਰੀ (ਰਘਵੀਰ ਸਿੰਘ ਜੱਗਾ) :
ਅਣ-ਅਧਿਕਾਰਤ ਕਾਲੋਨੀਆਂ ਦੀ ਭਰਮਾਰ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰ ਜਾਂ ਹੋਰ ਇਲਾਕਿਆਂ ਵਿਚ ਕਿਸੇ ਵੀ ਪਲਾਟ ਜਾਂ ਇਮਾਰਤ ਦੀ ਖਰੀਦ-ਵੇਚ ਤੋਂ ਪਹਿਲਾਂ ‘ਐਨਓਸੀ’ ਭਾਵ ਕੋਈ ਇਤਰਾਜ ਨਹੀਂ ਦਾ ਸਰਟੀਫਿਕੇਟ ਲੈਣਾ ਜਰੂਰੀ ਕਰ

ਜੋ ਗੁਰਪਤਵੰਤ ਪੰਨੂ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਉਣਗੇ, ਉਸਨੂੰ ਦੇਵਾਂਗਾ ਇੱਕ ਲੱਖ ਡਾਲਰ ਦਾ ਇਨਾਮ : ਰਾਜਾ ਵੜਿੰਗ

ਖੰਨਾ, 4 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੰਨੂ ਦੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾਵੇਗਾ ਤਾਂ ਉਹ ਆਪਣੇ ਵੱਲੋਂ ਇੱਕ ਲੱਖ ਡਾਲਰ ਦਾ ਇਨਾਮ ਦੇਣਗੇ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਹ ਐਲਾਨ ਪੰਨੂ ਵੱਲੋਂ ਰਾਹੁਲ