ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈੱਲਫੇਅਰ ਕਲੱਬ ਬੁਰਜ ਹਰੀ ਸਿੰਘ ਵੱਲੋ ਖੇਡ ਮੇਲੇ ਦਾ ਪੋਸਟਰ ਕੀਤਾ ਜਾਰੀ।

ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਨਜ਼ਦੀਕੀ ਪਿੰਡ ਬੁਰਜ ਹਰੀ ਸਿੰਘ ਦੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਪ੍ਰਦੀਪ ਸਿੰਘ ਗਰੇਵਾਲ ਦੀ ਅਗਵਾਈ ਚ ਗਾ੍ਮ ਪੰਚਾਇਤ ਐਨ ਆਰ ਆਈ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਖੇਡ ਮੇਲੇ ਸਬੰਧੀ ਪੋਸਟਰ ਸਰਪੰਚ ਭੁਪਿੰਦਰ ਕੌਰ ਵੱਲੋਂ ਪਿੰਡ ਦੇ ਮੋਹਤਵਰ ਵਿਆਕਤੀਆਂ  ਦੀ ਮੌਜੂਦਗੀ ਚ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਤੇਜੀ ਮੀਤ ਪ੍ਰਧਾਨ, ਸੁਖਦੀਪ ਗਰੇਵਾਲ, ਸ਼ਨੀ ਗਿਰੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਕਲੱਬ ਬੁਰਜ ਹਰੀ ਸਿੰਘ ਵਿਖੇ 10 ਤੇ 11ਫਰਵਰੀ  ਨੂੰ ਸ਼ਹੀਦ ਹੌਲਦਾਰ ਬੂਟਾ ਸਿੰਘ ਨੂੰ ਸਮਰਪਿਤ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਤੇ ਜਿਸ ਦਾ ਅੱਜ ਪਿੰਡ ਦੀ ਸਰਪੰਚ ਮੈਡਮ ਭੁਪਿੰਦਰ ਕੌਰ ਤੇ ਕਲੱਬ ਪ੍ਰਧਾਨ ਪ੍ਰਦੀਪ ਗਰੇਵਾਲ ਵੱਲੋਂ ਸਾਂਝੇ ਤੌਰ ਤੇ ਪੋਸਟਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੱਬਡੀ ਓਪਨ, ਹਾਕੀ ਤੇ ਬਜੁਰਗਾਂ ਦੇ ਮੁਰਗਾ ਫੜਨ ਮੁਕਾਬਲੇ ਵੀ ਹੋਣਗੇ। ਇਸ ਮੌਕੇ ਨੰਬਰਦਾਰ ਜਸਵਿੰਦਰ ਸਿੰਘ ਤੂਰ, ਪੰਚ ਪ੍ਰੀਤਮ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਬਲਜੀਤ ਸਿੰਘ,ਪੰਚ ਗਰਦੀਪ ਕਾਲੂ, ਨੰਬਰਦਾਰ ਰੁਘਵੀਰ ਸਿੰਘ ਗਰੇਵਾਲ, ਸਾਬਕਾ ਪੰਚ ਸੰਤੋਖ ਸਿੰਘ, ਦਰਬਾਰਾ ਸਿੰਘ,ਗੁਲਜਾਰ ਸਿੰਘ (ਪਿਤਾ ਸ਼ਹੀਦ ਬੂਟਾ ਸਿੰਘ) ਜੋਰਾ ਸਿੰਘ ਮੱਟੂ, ਸਿੰਗਾਰਾ ਸਿੰਘ, ਤਰਸੇਮ ਸਿੰਘ ਭੱਟੀ, ਚਮਕੌਰ ਸਿੰਘ ਗਰੇਵਾਲ, ਅਜੈਬ ਸਿੰਘ, ਮਾ.ਸਾਧੂ ਸਿੰਘ, ਸੁਦਰਸ਼ਨ ਸਿੰਘ ਗਿੱਲ, ਗੁਰਮੀਤ ਸਿੰਘ ਭੱਟੀ, ਡਾ.ਜਸਵਿੰਦਰ ਸਿੰਘ, ਛੋਟਾ ਸਿੰਘ, ਗੋਲੂ, ਨੱਛਤਰ ਸਿੰਘ ਗਰੇਵਾਲ, ਸੱਗੜ ਸਿੰਘ, ਮੋਹਣ ਬਾਵਾ, ਬਾਬਾ ਜੀਤ ਸਿੰਘ, ਬਲਵਿੰਦਰ ਸਿੰਘ ਗਲੇਰਾ, ਰਾਜੂ ਗਰੇਵਾਲ, ਤੇਜਿੰਦਰ ਤੇਜੀ, ਦਵਿੰਦਰ ਬਿੰਦੂ, ਜਗਦੇਵ ਜੱਗੀ, ਸੁਖਦੀਪ ਗਰੇਵਾਲ, ਬਲਜੀਤ ਦਿਉਲ, ਮੱਖਣ ਨੰਦੀ, ਨਰਵੀਰ ਰੰਮੀ, ਮੰਗੂ ਤੂਰ, ਗੁਰਜੀਤ ਗਰੇਵਾਲ, ਮਾੜੂ ਰਾਣੂ, ਹਰਮਲ ਹਾਕਮ, ਬੇਅੰਤ ਸਿੰਘ, ਰਵਿੰਦਰ ਰਵੀ, ਮਨਰਾਜ ਗਿੱਲ, ਅਨਮੋਲ ਕਾਕਾ, ਕਮਲਦੀਪ ਕਮਲੂ, ਸੁਖਵਿੰਦਰ ਮਾਣੀ, ਗੁਰਪ੍ਰੀਤ ਗੱਗੂ, ਖੁਸ਼ਪ੍ਰੀਤ ਮੋਦੀ, ਨੀਨਾ ਗਰੇਵਾਲ, ਸਿਮਰਨ, ਮੁਨੀਸ਼, ਲਭਪ੍ਰੀਤ, ਬਲਦੀਪ ਗਰੇਵਾਲ, ਜਗਜੀਤ ਸਿੰਘ, ਅਮਨ ਘੁੱਗੀ, ਰਿੱਕੀ ਬਾਵਾ ਆਦਿ ਹਾਜ਼ਰ ਸਨ