28ਵੇ ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਦਾ ਰਾਏਕੋਟ ਪੁੱਜਣ ਤੇ ਭਰਵਾ ਸੁਆਗਤ

ਰਾਏਕੋਟ, 04 ਜਨਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਅਲੌਕਿਕ ਯਾਦਾਂ  ਨੂੰ ਤਾਜ਼ਾ ਕਰਵਾਉਂਦਾ ਵੱਖ ਵੱਖ-ਵੱਖ ਧਰਮਾਂ 'ਚ ਆਪਸੀ ਏਕਤਾ ,ਭਾਈਚਾਰਕ ਸਾਂਝ, ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦਾ ਹੋਇਆ ਅਤੇ ਪਤਿਤਪੁਣੇ ਦਾ ਸ਼ਿਕਾਰ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੇ ਕੁਰਬਾਨੀਆਂ ਭਰੇ ਧਾਰਮਿਕ ਵਿਰਸੇ ਨਾਲ ਜੁੜਨ  ਦਾ ਹੋਕਾ ਦਿੰਦਾ ਹੋਇਆ ਸਚਖੰਡਵਾਸੀ  ਬਾਬਾ ਜੋਰਾ ਸਿੰਘ ਲੱਖਾ ਵੱਲੋਂ  ਵਰੋਸਾਏ  ਉਨ੍ਹਾਂ ਦੇ ਪੋਤਰੇ ਬਾਬਾ ਕੁਲਵੰਤ ਸਿੰਘ ਲੱਖਾ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ  ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਆਰੰਭੇ  ਇਸ 28ਵੇ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਅੱਜ ਸਥਾਨਕ ਇਤਿਹਾਸਕ ਗੁਰੂਦੁਆਰਾ ਟਾਹਲੀਆਣਾ ਸਾਹਿਬ ਪੁਜਣ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਕੰਵਲਜੀਤ ਸਿੰਘ ਅਤੇ ਸਮੂਹ ਸੇਵਾਦਾਰਾਂ ਵੱਲੋਂ  ਦਸ਼ਮੇਸ਼ ਪੈਦਲ ਮਾਰਚ ਦਾ ਨਿੱਘਾ ਸਵਾਗਤ ਕੀਤਾ ਗਿਆ ਪੰਜ ਪਿਆਰਿਆਂ ਅਤੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦਸਮੇਸ਼ ਪੈਦਲ ਮਾਰਚ ਨੂੰ ਅੱਗੇ ਰਵਾਨਾ ਕੀਤਾ ।ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਕੰਵਲਜੀਤ ਸਿੰਘ ਵੱਲੋ  ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਵੱਲੋ  ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ।ਪੈਦਲ ਮਾਰਚ ਦੇ ਅੱਗੇ ਗਤਕਾ ਪਾਰਟੀਆਂ ਆਪਣੀ ਕਲਾ ਦੇ ਜੌਹਰ ਦਿਖਾ ਰਹੀਆ ਸਨ।  ਸੰਗਤਾਂ ਦਾ ਵਿਸ਼ਾਲ ਕਾਫ਼ਿਲਾ  ਪੈਦਲ ਮਾਰਚ ਨਾਲ ਗੁਰਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਅਤੇ ਸ਼ੋਭਾ ਵਧਾ ਰਿਹਾ ਸੀ। ਮਾਰਚ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਆਦਮ-ਕੱਦ ਬਣਾਈਆਂ ਕਲਾਕ੍ਰਿਤੀਆਂ ਪੈਦਲ ਮਾਰਚ ਦਾ ਮੁੱਖ ਆਕਰਸ਼ਣ ਸਨ। ਪੈਦਲ ਮਾਰਚ ਦੇ ਸਵਾਗਤ ਲਈ ਸੰਗਤਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੇ ਲੰਗਰ ਲਗਾਏ ਗਏ ਸਨ।ਅਲੌਕਿਕ ਦਸ਼ਮੇਸ਼ ਪੈਦਲ ਮਾਰਚ ਦੌਰਾਨ ਪ੍ਰਸਿੱਧ ਕੀਰਤਨੀ ਜੱਥਾ  ਰਜਿੰਦਰ ਸਿੰਘ ਰਾਜਾ ਰਸੂਲਪੁਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ  ਜੀ ਦੇ ਦੁੱਖ ਭਰੇ ਜੀਵਨ ਦੀਆਂ ਯਾਦਾਂ ਨੂੰ ਕਥਾ ਕੀਰਤਨ ਦੁਆਰਾ ਸੰਗਤਾ ਨੂੰ  ਤਾਜ਼ਾ ਕਰਵਾਇਆ ਗਿਆ। ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਲੱਖਾ ਨੇ ਦੱਸਿਆ ਕਿ ਪਿੰਡ ਸੀਲੋਆਣੀ,ਬੱਸੀਆ ਹੁੰਦਾ ਹੋਇਆ ਇਹ ਮਾਰਚ ਰਾਤ ਦਾ ਵਿਸ਼ਰਾਮ ਗੁਰੂਦੁਆਰਾ ਪੰਜੂਆਣਾ ਸਾਹਿਬ ਪਿੰਡ ਲੰਮਾ ਜੱਟਪੁਰਾ ਵਿਖੇ ਕਰੇਗਾ।ਇਸ ਮੌਕੇ ਮੈਨੇਜਰ ਕੰਵਲਜੀਤ ਸਿੰਘ, ਹੈੱਡ ਗ੍ਰੰਥੀ ਹਰਦੀਪ ਸਿੰਘ, ਅਕਾਊਂਟੈਂਟ ਜੋਗਾ ਸਿੰਘ, ਹਰਪਿੰਦਰ ਸਿੰਘ ਖਜਾਨਚੀ,ਕਥਾਵਾਚਕ ਸੁਰਿੰਦਰ ਸਿੰਘ ਬੋਪਾਰਾਏ, ਜਥੇਦਾਰ ਸੁਖਦੇਵ ਸਿੰਘ ਦੇਹੜਕਾ,ਪਰਮਿੰਦਰ ਸਿੰਘ ਮਾਣੂੰਕੇ, ਹਰੀ ਸਿੰਘ ਬੁਰਜ,ਹਰਬੰਸ ਸਿੰਘ ਲੱਖਾ, ਵਿੱਕੀ ਲੱਖਾ, ਜਸਵੀਰ ਸਿੰਘ ਮੁੱਲਾਂਪੁਰ, ਅਜੈਬ ਸਿੰਘ ਯੂ ਪੀ ਸਮੇਤ ਵੱਡੀ ਗਿਣਤੀ 'ਚ ਸੰਗਤਾ ਹਾਜ਼ਰ ਸਨ।