news

Jagga Chopra

Articles by this Author

ਪੀ.ਏ.ਯੂ. ਦੇ ਵਿਦਿਆਰਥੀਆਂ ਵੱਲੋਂ ‘ਮੇਰਾ ਹੋਸਟਲ ਮੇਰਾ ਘਰ’ ਪ੍ਰੋਗਰਾਮ ਦੀ ਸ਼ੁਰੂਆਤ ਹੋਈ
  • ਹੋਸਟਲ ਵਿੱਚ ਰਹਿ ਕੇ ਵਿਦਿਆਰਥੀ ਜੀਵਨ ਦੀ ਅਸਲ ਜਾਚ ਸਿੱਖਦੇ ਹਨ : ਡਾ. ਸਤਿਬੀਰ ਸਿੰਘ ਗੋਸਲ

ਲੁਧਿਆਣਾ 12 ਮਈ : ਪੀ.ਏ.ਯੂ. ਦੇ ਲੜਕੀਆਂ ਦੇ ਹੋਸਟਲ ਵਿੱਚ ਬੀਤੇ ਦਿਨੀਂ ਇੱਕ ਵਿਸ਼ੇਸ਼ ਸਮਾਗਮ ਹੋਇਆ । ਇਸ ਵਿੱਚ ਵਿਦਿਆਰਥੀਆਂ ਨੂੰ ਭਾਵਨਾਤਮਕ ਤੌਰ ਤੇ ਸੰਸਥਾ ਦੇ ਹੋਸਟਲਾਂ ਨਾਲ ਜੋੜਨ ਲਈ ‘ਮੇਰਾ ਹੋਸਟਲ ਮੇਰਾ ਘਰ’ ਲਹਿਰ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਯੂਨੀਵਰਸਿਟੀ ਦੇ ਵਾਈਸ

ਜ਼ਿਲ੍ਹਾ ਪੱਧਰੀ ਮਾਈਕਰੋ-ਸਮਾਲ ਐਂਟਰਪ੍ਰਾਈਜ਼ ਫੈਸੀਲੀਟੇਸ਼ਨ ਕੌਂਸਲ ਵਲੋਂ 31 ਕੇਸਾਂ ਦਾ ਨਿਪਟਾਰਾ

ਲੁਧਿਆਣਾ, 12 ਮਈ : ਜ਼ਿਲ੍ਹਾ ਪੱਧਰੀ ਮਾਈਕਰੋ ਐਂਡ ਸਮਾਲ ਐਂਟਰਪ੍ਰਾਈਜਿਜ਼ ਫੈਸਿਲੀਟੇਸ਼ਨ ਕੌਂਸਲ (ਐਮ.ਐਸ.ਈ.ਐਫ.ਸੀ.) ਵਲੋਂ ਆਰਬਿਟਰੇਸ਼ਨ ਪ੍ਰੋਸੀਡਿੰਗ ਮੀਟਿੰਗ ਕੀਤੀ ਜਿਸ ਵਿੱਚ 118 ਕੇਸ ਸੂਚੀਬੱਧ ਕੀਤੇ ਗਏ ਜਿਨ੍ਹਾਂ ਵਿੱਚੋਂ 31 ਕੇਸਾਂ ਦਾ ਨਿਪਟਾਰਾ ਵੀ ਕੀਤਾ ਗਿਆ। ਮੀਟਿੰਗ ਦੀ 280ਵੀਂ ਕਾਰਵਾਈ ਦੀ ਅਗਵਾਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਕੀਤੀ ਗਈ। ਮੀਟਿੰਗ ਦੌਰਾਨ ਵਧੀਕ

ਵਿਧਾਇਕ ਭੋਲਾ ਗਰੇਵਾਲ ਵਲੋਂ ਵਾਰਡ ਨੰਬਰ 21 'ਚ ਸੜ੍ਹਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 12 ਮਈ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਵਾਰਡ ਨੰਬਰ 21 ਅਧੀਨ ਮੁਹੱਲਾ ਬੇਅੰਤ ਨਗਰ ਦੀਆਂ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਸੜ੍ਹਕਾਂ ਦੇ ਮੁੜ ਨਿਰਮਾਣ 'ਤੇ ਕਰੀਬ 15 ਲੱਖ ਰੁਪਏ ਖਰਚ ਕੀਤੇ ਜਾਣਗੇ। ਵਿਧਾਇਕ ਭੋਲਾ ਗਰੇਵਾਲ ਵਲੋਂ ਬੀਤੇ ਸਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੀ

ਡੇਅਰੀ ਵਿਕਾਸ ਵਿਭਾਗ ਵਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਸਪੁਰਦ ਕੀਤੇ ਗਏ

ਲੁਧਿਆਣਾ, 12 ਮਈ : ਕੈਬਿਨਟ ਮੰਤਰੀ ਪੰਜਾਬ ਸ੍ਰੀ ਲਾਲਜੀਤ ਸਿੰਘ ਭੁੱਲਰ ਦੇ ਦਿਸਾ ਨਿਰਦੇਸਾ ਅਨੁਸਾਰ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ  ਸ੍ਰੀ ਕੁਲਦੀਪ ਸਿੰਘ ਜਸੋਵਾਲ ਦੀ ਯੋਗ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ ਸਿਖਿਆਰਥੀਆਂ ਲਈ ਚਲਾਏ ਜਾ ਰਹੀ 2 ਹਫਤੇ ਦੀ ਡੇਅਰੀ ਸਿਖਲਾਈ ਦੇ ਦੂਜੇ ਬੈਚ  ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫ਼ਤਿਹ ਕਰਕੇ ਗੌਰਵਮਈ ਇਤਿਹਾਸ ਸਿਰਜਿਆ :  ਬਾਵਾ
  • 14 ਮਈ ਨੂੰ ਰਕਬਾ ਭਵਨ ਤੋਂ ਰਵਾਨਾ ਹੋਣ ਵਾਲੇ ਫ਼ਤਿਹ ਮਾਰਚ ਦੀਆਂ ਤਿਆਰੀਆਂ ਮੁਕੰਮਲ

ਮੁੱਲਾਂਪੁਰ ਦਾਖਾ, 12 ਮਈ : ਅੱਜ ਸਰਹਿੰਦ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਅਮਰੀਕਾ ਦੇ ਵਾਈਸ ਪ੍ਰਧਾਨ ਰਾਜ ਸਿੰਘ ਗਰੇਵਾਲ, ਪਰਮਿੰਦਰ ਸਿੰਘ ਬਿੱਟੂ ਜਨਰਲ

ਬਾਦਲ ਸਿੰਘ ਸਿੱਧੂ 14 ਮਈ ਨੂੰ ਰਕਬਾ ਭਵਨ ਤੋਂ ਰਵਾਨਾ ਹੋਣ ਵਾਲੇ ਫ਼ਤਿਹ ਮਾਰਚ 'ਚ ਸੈਂਕੜੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਕੀਤਾ ਐਲਾਨ
  • ਸਮੂਹ ਕਿਸਾਨ ਜਥੇਬੰਦੀਆਂ ਨੂੰ ਫ਼ਤਿਹ ਮਾਰਚ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ

ਲੁਧਿਆਣਾ, 12 ਮਈ : ਅੱਜ ਬਾਦਲ ਸਿੰਗ ਸਿੱਧੂ ਪ੍ਰਧਾਨ ਧੰਨਾ ਜੱਟ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਕਿਹਾ ਕਿ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ 14 ਮਈ ਨੂੰ ਸਰਹਿੰਦ 'ਤੇ ਫ਼ਤਿਹ ਦਾ ਝੰਡਾ ਲਹਿਰਾਇਆ ਅਤੇ 12 ਮਈ ਨੂੰ ਚੱਪੜਚਿੜੀ ਦੇ ਮੈਦਾਨ ਵਿਚ ਜਿੱਤ

ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਭਾਰਤੀ ਜੋੜੀ ਨੇ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ, 12 ਮਈ : ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਇਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਸ਼ਰਿਤ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਸੋਨ ਤਮਗੇ ਮੁਕਾਬਲੇ ਵਿਚ ਭਾਰਤੀ ਜੋੜੀ ਨੇ ਸਰਬੀਆ ਦੇ ਜੋਰੋਨਾ ਅਰੁਨੋਵਿਚ ਤੇ ਦਾਮਿਰ ਮਿਕੇਚ ਦੀ ਜੋੜੀ ਨੂੰ 16-14 ਨਾਲ ਹਰਾਇਆ। ਸਿਮਲ ਯਿਲਮਾਜ ਤੇਇਸਮਾਇਲ ਕੇਲੇਸ ਦੀ

ਪਾਕਿਸਤਾਨ ਨੇ ਭਾਰਤ ਦੇ 500 ਕੈਦੀਆਂ ਨੂੰ ਰਿਹਾਅ ਕਰਨ ਦਾ ਕੀਤਾ ਫੈਸਲਾ 

ਕਰਾਚੀ, 12 ਮਈ : ਗੁਆਂਢੀ ਮੁਲਕ ਪਾਕਿਸਤਾਨ ਨੇ ਭਾਰਤ ਦੇ 500 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਕੈਦੀਆਂ ਵਿੱਚ 499 ਮਛੇਰੇ ਹਨ, ਜਿੰਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਜੇਲ੍ਹਾਂ ਵਿੱਚੋਂ ਭਾਰਤੀ ਕੈਦੀਆਂ ਨੂੰ ਪੜਾਅ ਵਾਰ ਰਿਹਾਅ ਕੀਤਾ ਜਾਵੇਗਾ। ਮਲਿਰ ਜਿਲ੍ਹਾ ਜੇਲ੍ਹ ‘ਚੋ 200 ਕੈਦੀਆਂ ਦੇ ਪਹਿਲੇ ਜੱਥੇ ਨੂੰ ਰਿਹਾਅ

ਲਖਨਊ ‘ਚ ਈ-ਰਿਕਸ਼ਾ ਦੀ ਬੈਟਰੀ ਫਟਣ ਕਾਰਨ ਮਾਂ-ਪੁੱਤ ਸਮੇਤ 3 ਦੀ ਮੌਤ

ਲਖਨਊ, 12 ਮਈ : ਲਖਨਊ ‘ਚ ਈ-ਰਿਕਸਾ ਦੀ ਬੈਟਰੀ ਫਟਣ ਕਾਰਨ 3 ਲੋਕਾਂ ਦੀ ਮੌਤ ਅਤੇ 2 ਦੀ ਹਾਲਤ ਨਾਜੁਕ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿਵਾਜਪੁਰਾ-ਜੁਗੌਰ ਵਿੱਚ ਰਹਿ ਰਹੇ ਅੰਕਿਤ ਕੁਮਾਰ ਗੋਸਵਾਮੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਪਤਨੀ ਰੋਲੀ (25), ਬੇਟੀ ਸੀਆ (8), ਬੇਟਾ ਕੁੰਜ (3) ਅਤੇ ਇੱਕ 7 ਮਹੀਨੇ ਦੇ ਬੱਚਾ ਅਤੇ ਭਤੀਜੀ ਪ੍ਰਿਆ (9) ਨਾਲ ਰਹਿ ਰਿਹਾ ਸੀ। ਉਸਨੇ

ਕਣਕ ਦੇ ਨਾੜ ਨੂੰ ਲਗਾਈ ਅੱਗ ਦੀ ਲਪੇਟ ‘ਚ ਆ ਕੇ ਜਿੰਦਾ ਸੜਿਆ ਮਾਸੂਮ ਬੱਚਾ, ਪੁਲਿਸ ਵੱਲੋਂ ਮੁਕੱਦਮਾ ਦਰਜ

ਸ੍ਰੀ ਮੁਕਤਸਰ ਸਾਹਿਬ, 12 ਮਈ : ਅੰਮ੍ਰਿਤਸਰ ਸਾਹਿਬ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਾਰਨ ਇੱਕ ਸਾਲ ਦੇ ਬੱਚੇ ਦੀ ਸੜ ਕੇ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਅੱਗ ਦੀ ਲਪੇਟ ਵਿੱਚ ਇੱਕ ਮੱਝ ਵੀ ਆਈ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ‘ਚ ਬਾਜਾ ਮਰਾੜ ਦੇ ਪੱਪੂ ਮੰਡਲ ਨੇ ਦੱਸਿਆ ਕਿ ਉਸਨੂੰ ਉਸਦੀ ਪਤਨੀ