ਗਾਜ਼ੀਆਬਾਦ , 20 ਫਰਵਰੀ : ਗਾਜ਼ੀਆਬਾਦ ਦੇ ਲੋਨੀ ਸਥਿਤ ਰੂਪ ਨਗਰ ਕਾਲੋਨੀ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦਾ ਸ਼ਟਰਿੰਗ ਡਿੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਮਜ਼ਦੂਰ ਸ਼ਟਰਿੰਗ ਦੇ ਹੇਠਾਂ ਦੱਬ ਗਏ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਫਾਇਰ ਵਿਭਾਗ ਨੇ 10 ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਹੈ, ਜਦਕਿ ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਬਾਕੀ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮ ਵੱਲੋਂ ਬਾਹਰ ਕੱਢੇ ਗਏ ਮਜ਼ਦੂਰ ਗੰਭੀਰ ਜ਼ਖਮੀ ਹਨ....
ਰਾਸ਼ਟਰੀ

ਨਵੀਂ ਦਿੱਲੀ, 20 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਨਡੀਆਰਐੱਫ ਅਤੇ ਹੋਰ ਸੰਗਠਨਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਐਨਡੀਆਰਐੱਫ ਦੇ ਜਵਾਨਾਂ ਨੇ ਤੁਰਕੀ ਅਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਲਿਆ ਸੀ। ਭਾਰਤ ਵੱਲੋਂ ਭੇਜੀਆਂ ਗਈਆਂ ਬਚਾਅ ਟੀਮਾਂ ਨੇ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚ ਕਈ ਜਾਨਾਂ ਬਚਾਈਆਂ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਦੌਰਾਨ ਆਪਰੇਸ਼ਨ ਦੋਸਤ ਦੀ ਤਾਰੀਫ਼ ਕੀਤੀ। ਇਸ ਮੌਕੇ ਐਨ ਡੀ ਆਰ ਐਫ ਦੇ ਡੀਜੀ ਅਤੁਲ ਕਰਵਲ ਵੀ ਮੌਜੂਦ ਸਨ। ਇਸ ਦੌਰਾਨ ਪੀਐਮ....

ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਉੱਤਰਾਖੰਡ ਦੇ ਰੁਜ਼ਗਾਰ ਮੇਲੇ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਦੀ ਸਰਕਾਰ ਹੋਵੇ ਜਾਂ ਉੱਤਰਾਖੰਡ ਵਿੱਚ ਭਾਜਪਾ ਦੀ ਸਰਕਾਰ ਹੋਵੇ, ਸਾਡੀ ਇਹ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਹਰ ਨੌਜਵਾਨ ਨੂੰ ਆਪਣੀ ਰੁਚੀ ਅਤੇ ਸਮਰੱਥਾ ਦੇ ਆਧਾਰ 'ਤੇ ਅੱਗੇ ਵਧਣ ਦੇ ਨਵੇਂ ਮੌਕੇ ਅਤੇ ਰਾਹ ਯਕੀਨੀ ਬਣਾਇਆ ਜਾਵੇ। ਰੁਜ਼ਗਾਰ ਮੇਲੇ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ....

ਨਵੀਂ ਦਿੱਲੀ: 20 ਫਰਵਰੀ : ਨਵੀਂ ਦਿੱਲੀ ਵਿੱਚ ਵਰਲਡ ਸਕਿੱਲ ਸੈਂਟਰ ਦੇ ਵਿਦਿਆਰਥੀਆਂ ਨੂੰ ਸਮਰਪਿਤ ਆਪਣੀ ਕਿਸਮ ਦੇ ਪਹਿਲੇ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਅੱਜ ਇੱਕ ਸਾਦੇ ਸਮਾਗਮ ਵਿੱਚ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਕੀਤਾ ਗਿਆ। ਇਸ ਦੌਰਾਨ ਇਨਕਿਊਬੇਸ਼ਨ ਸੈਂਟਰ ਬਾਰੇ ਬੋਲਦਿਆਂ ਸਾਹਨੀ ਨੇ ਕਿਹਾ ਕਿ ਅਸੀਂ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰੋਜ਼ੀ-ਰੋਟੀ ਦੇ ਖੇਤਰ ਵਿੱਚ ਕੰਮ ਕਰ ਰਹੇ ਹਾਂ। ਦਿੱਲੀ ਅਤੇ ਪੰਜਾਬ ਵਿੱਚ ਸਾਡੇ ਹੁਨਰ ਕੇਂਦਰ ਹਰ ਸਾਲ ਹਜ਼ਾਰਾਂ ਨੌਜਵਾਨਾਂ ਨੂੰ ਹੁਨਰਮੰਦ....

ਪਟਨਾ, 20 ਫਰਵਰੀ : ਪਟਨਾ ਵਿੱਚ ਪਾਰਕਿੰਗ ਨੂੰ ਹੋਏ ਵਿਵਾਦ ਵਿੱਚ ਚੱਲੀ ਗੋਲੀ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।। ਪਟਨਾ ਦੇ ਪਿੰਡ ਜੇਠੁਲੀ ਵਿੱਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਪਿੰਡ ਦੇ ਹੀ ਦੋ ਗੁੱਟਾਂ ਵਿੱਚ ਲੜਾਈ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਇਕ ਗੁੱਟ ਜੇਠੁਲੀ ਪੰਚਾਇਤ ਦੇ ਮੁੱਖੀ ਦੇ ਪਤੀ ਬੱਚਾ ਰਾਏ ਸੀ, ਦੂਜਾ ਚਨਾਰਿਕ ਰਾਏ ਦਾ ਸੀ। ਇਸ ਵਿਵਾਦ ਚੱਲੀ ਗੋਲੀ ਦੌਰਾਨ ਚਨਾਰਿਕ ਰਾਏ ਦੇ ਗੁਆਂਢੀ ਦੀ ਮੌਤ ਹੋ ਗਈ, ਜਦੋਂ ਕਿ ਚਨਾਰਿਕ ਰਾਏ ਅਤੇ....

ਲਖਨਊ, 19 ਫਰਵਰੀ : ਲਖਨਊ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਘਟਨਾ ਦੇਰ ਰਾਤ ਇੱਕ ਵਜੇ ਦੀ ਹੈ। ਬੋਲੈਰੋ ਸਵਾਰ ਕੁਝ ਲੋਕ ਅਯੁੱਧਿਆ ਤੋਂ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਅਚਾਨਕ ਬੇਕਾਬੂ ਹੋਈ ਬੋਲੈਰੋ ਰੇਲਿੰਗ ਤੋੜਦੀ ਹੋਈ ਪੋਲੀਟੈਕਨਿਕ ਫਲਾਈਓਵਰ ਤੋਂ 30 ਫੁੱਟ ਹੇਠਾਂ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।....

ਇੰਦੌਰ, 19 ਫਰਵਰੀ : ਇੰਦੌਰ 'ਚ ਐਤਵਾਰ ਦੁਪਹਿਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 3.4 ਦਰਜ ਕੀਤੀ ਗਈ। ਅਧਿਕਾਰਤ ਜਾਣਕਾਰੀ ਮੁਤਾਬਕ ਇਸ ਦਾ ਕੇਂਦਰ ਇੰਦੌਰ ਤੋਂ 150 ਕਿਲੋਮੀਟਰ ਦੂਰ ਧਾਰ ਜ਼ਿਲੇ 'ਚ ਗੁਜਰਾਤ ਅਤੇ ਮਹਾਰਾਸ਼ਟਰ ਦੀ ਸਰਹੱਦ 'ਤੇ ਸੀ। ਦੁਪਹਿਰ 12.54 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਦੌਰ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਹੋਰ ਜ਼ਿਲਿਆਂ 'ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਜਾਣ ਦੀ ਸੂਚਨਾ ਹੈ। ਇਕ ਜਾਣਕਾਰੀ ਮੁਤਾਬਕ....

ਨਵੀਂ ਦਿੱਲੀ, 19 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੱਦਾਖ ਦੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਦਰਅਸਲ, ਕੇਂਦਰ ਸਰਕਾਰ ਨੇ ਲੱਦਾਖ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰਨ ਵਾਲੀ ਸ਼ਿੰਕੁਨ ਲਾ ਸੁਰੰਗ ਦੇ ਨਿਰਮਾਣ ਲਈ 1681.51 ਕਰੋੜ ਨੂੰ ਮਨਜ਼ੂਰੀ ਦਿੱਤੀ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੇ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਿਆਲ ਨੇ ਇਸ ਬਾਰੇ ਟਵੀਟ ਕੀਤਾ। ਨਾਮਗਿਆਲ ਨੇ ਟਵੀਟ ਕੀਤਾ, “ਮੋਦੀ ਸਰਕਾਰ ਨੇ ਲੱਦਾਖ....

ਨਵੀਂ ਦਿੱਲੀ, 19 ਫਰਵਰੀ : ਇੱਕ ਪਾਸੇ ਜਿੱਥੇ ਪਹਾੜੀ ਇਲਾਕਿਆਂ ਚ ਬਰਫਬਾਰੀ ਅਤੇ ਮੀਂਹ ਦਾ ਸਿਲਸਿਲਾ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਮੈਦਾਨੀ ਇਲਾਕਿਆਂ ’ਚ ਤਾਪਮਾਨ ’ਚ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਫਰਵਰੀ ਦੇ ਮਹੀਨੇ ’ਚ ਹੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਹਾਲਾਂਕਿ ਪੰਜਾਬ ’ਚ ਸਵੇਰ ਦੇ ਸਮੇਂ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਤਿੰਨ ਦਿਨਾਂ ’ਚ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸ ਕਾਰਨ ਹਲਕੀ....

ਉਜੈਨ, 18 ਫਰਵਰੀ : ਅਜ ਮਹਾਸ਼ਿਵਰਾਤਰੀ ਦੇ ਤਿਉਹਾਰ ‘ਤੇ ਦੇਸ਼ ਭਰ ਦੇ ਸ਼ਿਵ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਹੈ। ਇਸ ਸ਼ੁਭ ਮੌਕੇ ‘ਤੇ ਉਜੈਨ ‘ਚ ਸ਼ਿਵ ਜਯੋਤੀ ਅਰਪਨਮ ਪ੍ਰੋਗਰਾਮ ‘ਚ ਕਸ਼ਪਰਾ ਨਦੀ ਦੇ ਕੰਢੇ 18 ਲੱਖ 82 ਹਜ਼ਾਰ ਦੀਵੇ ਜਗਾਉਣ ਦਾ ਵਰਲਡ ਰਿਕਾਰਡ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਅਯੁੱਧਿਆ ਦੇ ਦੀਪ ਉਤਸਵ ਵਿੱਚ ਇੱਕੋ ਸਮੇਂ 15 ਲੱਖ 76 ਹਜ਼ਾਰ ਦੀਵੇ ਜਗਾਉਣ ਦਾ ਰਿਕਾਰਡ ਸੀ। ਇਹ ਸਾਰਾ ਪ੍ਰੋਗਰਾਮ ਜ਼ੀਰੋ ਵੇਸਟ ਸੀ। ਇੱਥੇ ਵਾਰਾਣਸੀ ਵਿੱਚ ਪੰਜ ਲੱਖ ਲੋਕ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰ....

ਕੁਲਗਾਮ, 18 ਫਰਵਰੀ : ਕੁਲਗਾਮ ਜ਼ਿਲ੍ਹੇ ਤੋਂ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਦੇ ਤਿੰਨ ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਮੁਹੰਮਦ ਅੱਬਾਸ ਵਾਗੇ, ਗੌਹਰ ਸ਼ਫੀ ਮੀਰ ਅਤੇ ਨਿਸਾਰ ਰਹਿਮਾਨ ਸ਼ੇਖ ਵਜੋਂ ਹੋਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ ਵਿਰੋਧੀ ਅਨਸਰਾਂ ਦੇ ਹਥਿਆਰ ਅਤੇ ਗੋਲਾ-ਬਾਰੂਦ ਲੈ ਕੇ ਜਾਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਦਾਦਰਕੂਟ-ਆਲਮਗੰਜ ਚੌਰਾਹੇ ‘ਤੇ ਚੈਕਿੰਗ ਸ਼ੁਰੂ ਕੀਤੀ। ਇਸ ਤੋਂ ਬਾਅਦ ਤਿੰਨਾਂ ਨੂੰ ਗ੍ਰਿਫਤਾਰ ਕਰ....

ਉੱਤਰਾਖੰਡ, 18 ਫਰਵਰੀ : ਉੱਤਰਾਖੰਡ ਸਥਿਤ ਕੇਦਾਰਨਾਥ ਧਾਮ ਦੇ ਦਰਵਾਜ਼ੇ 25 ਅਪ੍ਰੈਲ ਤੋਂ ਖੁੱਲ੍ਹਣਗੇ। ਅੱਜ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਉਖੀਮਠ ‘ਚ ਪਰੰਪਰਾਗਤ ਪੂਜਾ ਤੋਂ ਬਾਅਦ ਪਾਚਾਂਗ ਦੀ ਗਣਨਾ ਤੋਂ ਬਾਅਦ ਕੇਦਾਰਨਾਥ ਮੰਦਰ ਦੇ ਦਰਵਾਜ਼ੇ ਖੋਲ੍ਹਣ ਦਾ ਸ਼ੁਭ ਸਮਾਂ ਤੈਅ ਕੀਤਾ ਗਿਆ ਹੈ। 25 ਅਪ੍ਰੈਲ ਨੂੰ ਸਵੇਰੇ 6.20 ਵਜੇ ਮੰਦਰ ਦੇ ਦਰਵਾਜ਼ੇ ਖੁੱਲ੍ਹਣਗੇ।

ਨਵੀਂ ਦਿੱਲੀ, 18 ਫਰਵਰੀ : ਸਾਬਕਾ ਚੀਫ਼ ਜਸਟਿਸ (ਸੀਜੇਆਈ) ਜਸਟਿਸ ਯੂ ਯੂ ਲਲਿਤ ਨੇ ਸ਼ਨੀਵਾਰ ਨੂੰ ਕਿਹਾ ਕਿ ਜੱਜਾਂ ਦੀ ਨਿਯੁਕਤੀ ਦੀ ਕੌਲਿਜੀਅਮ ਪ੍ਰਣਾਲੀ ਇੱਕ “ਸੰਪੂਰਨ ਮਾਡਲ” ਹੈ ਜੋ “ਫੂਲ ਪਰੂਫ” ਸਿਸਟਮ ਹੈ। ਜਸਟਿਸ ਲਲਿਤ ਨਿਆਂਇਕ ਨਿਯੁਕਤੀਆਂ ਅਤੇ ਸੁਧਾਰਾਂ ‘ਤੇ ਇਕ ਪ੍ਰੋਗਰਾਮ ‘ਚ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਵਿਧਾਨਕ ਅਦਾਲਤਾਂ ਦੇ ਜੱਜਾਂ ਲਈ ਨਾਵਾਂ ਦੀ ਸਿਫ਼ਾਰਸ਼ ਕਰਨ ਵਿੱਚ ਸਖ਼ਤ ਪ੍ਰਕਿਰਿਆ ਸ਼ਾਮਲ ਹੈ। ਜਸਟਿਸ ਲਲਿਤ ਨੇ ਕਿਹਾ, ਮੇਰੇ ਹਿਸਾਬ ਨਾਲ ਸਾਡੇ ਕੋਲ ਕਾਲਜੀਅਮ....

ਮੱਧ ਪ੍ਰਦੇਸ਼, (ਜੇਐੱਨਐੱਨ), 18 ਫਰਵਰੀ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਚਨਬੀਲਾ ਥਾਣਾ ਖੇਤਰ ਦੇ ਅਧੀਨ ਨਿਵਾਰ ਘਾਟੀ 'ਚ ਸਵੇਰੇ ਇੰਦੌਰ ਤੋਂ ਛਤਰਪੁਰ ਜਾ ਰਹੀ ਬੱਸ ਪਲਟ ਗਈ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ, 35 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸ਼ਾਹਗੜ੍ਹ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਥੋਂ ਦੇ ਕੁਝ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਾਗਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਾਹਗੜ੍ਹ ਅਤੇ ਚਨਬੀਲਾ ਦੀ ਪੁਲੀਸ ਮੌਕੇ....

ਅਜਮੇਰ, 17 ਫਰਵਰੀ : ਅਜਮੇਰ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਦੋ ਗੈਸ ਟੈਂਕਰ ਆਪਸ ਵਿਚ ਟਕਰਾ ਗਏ। ਦੋਵੇਂ ਟੈਂਕਰਾਂ ਵਿਚ ਭਿਆਨਕ ਧਮਾਕੇ ਨਾਲ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅੱਗ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ ਲਗਭਗ ਦਰਜਨ ਭਰ ਦੁਕਾਨ, ਮਕਾਨ ਤੇ ਇਲਾਵਾ ਹਾਈਵੇ ਤੋਂ ਗੁਜ਼ਰਦੇ ਤਿੰਨ ਟਰੱਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਇਸ ਨਾਲ ਇਹ ਸਾਰੇ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ....