ਪਟਨਾ ਵਿੱਚ ਪਾਰਕਿੰਗ ਨੂੰ ਹੋਏ ਵਿਵਾਦ ਵਿੱਚ ਚੱਲੀ ਗੋਲੀ, 2 ਦੀ ਮੌਤ 

ਪਟਨਾ, 20 ਫਰਵਰੀ : ਪਟਨਾ ਵਿੱਚ ਪਾਰਕਿੰਗ ਨੂੰ ਹੋਏ ਵਿਵਾਦ ਵਿੱਚ ਚੱਲੀ ਗੋਲੀ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।। ਪਟਨਾ ਦੇ ਪਿੰਡ ਜੇਠੁਲੀ ਵਿੱਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਪਿੰਡ ਦੇ ਹੀ ਦੋ ਗੁੱਟਾਂ ਵਿੱਚ ਲੜਾਈ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਇਕ ਗੁੱਟ ਜੇਠੁਲੀ ਪੰਚਾਇਤ ਦੇ ਮੁੱਖੀ ਦੇ ਪਤੀ ਬੱਚਾ ਰਾਏ ਸੀ, ਦੂਜਾ ਚਨਾਰਿਕ ਰਾਏ ਦਾ ਸੀ। ਇਸ ਵਿਵਾਦ ਚੱਲੀ ਗੋਲੀ ਦੌਰਾਨ ਚਨਾਰਿਕ ਰਾਏ ਦੇ ਗੁਆਂਢੀ ਦੀ ਮੌਤ ਹੋ ਗਈ, ਜਦੋਂ ਕਿ ਚਨਾਰਿਕ ਰਾਏ ਅਤੇ ਉਸਦੇ ਦੋ ਹੋਰ ਸਾਥੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਗੁੱਸੇ ਆਏ ਲੋਕਾਂ ਨੇ ਬੱਚਾ ਰਾਏ ਦੇ ਘਰ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਬੱਚਾ ਰਾਏ ਗੁੱਟ ਉਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੁੱਟਾਂ ਵਿੱਚ ਇਕ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਝਗੜਾ ਚਲਦਾ ਰਿਹਾ ਹੈ।