ਮਾਲਵਾ

ਵਿਧਾਇਕਾ ਮਾਣੂੰਕੇ ਵੱਲੋਂ ਡਾ.ਅੰਬੇਡਕਰ ਚੌਂਕ ਦੇ ਨਿਰਮਾਣ ਦਾ ਉਦਘਾਟਨ
ਬਾਬਾ ਸਾਹਿਬ ਦੇ ਬੁੱਤ ਤੋਂ ਪ੍ਰੇਰਨਾਂ ਲੈ ਕੇ ਸਾਡੀ ਪੀੜ੍ਹੀ ਤਰੱਕੀ ਕਰੇਗੀ : ਬੀਬੀ ਮਾਣੂੰਕੇ ਜਗਰਾਉਂ, ਅਪ੍ਰੈਲ 14 : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਹੁਜ਼ਨ ਸਮਾਜ਼ ਨੂੰ ਅਨੂਠਾ ਤੋਹਫ਼ਾ ਦਿੰਦਿਆਂ ਜਗਰਾਉਂ ਦੇ ਰਾਏਕੋਟ ਰੋਡ ਉਪਰ ਚੁੰਗੀ ਨੰ: 05 ਵਿਖੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਚੌਂਕ ਬਨਾਉਣ ਲਈ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਜਗਰਾਉਂ ਵੱਲੋਂ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੀਬੀ....
ਵਿਧਾਇਕ ਸਵਨਾ ਖੁਦ ਲੱਗ ਪਏ ਟੁੱਟੀ ਨਹਿਰ ਬਣਵਾਉਣ
ਫਾਜਿ਼ਲਕਾ, 14 ਅਪ੍ਰੈਲ : ਫਾਜਿ਼ਲਕਾ ਉਪਮੰਡਲ ਵਿਚ ਅੱਜ ਅਚਾਨਕ 4 ਨਹਿਰਾਂ ਵਿਚ ਪਾੜ ਪੈ ਗਿਆ। ਅਜਿਹਾ ਕੁਝ ਲੋਕਾਂ ਵੱਲੋਂ ਪਾਣੀ ਦੀ ਜਰੂਰਤ ਨਾ ਹੋਣ ਕਾਰਨ ਮੋਘੇ ਬੰਦ ਕਰ ਦਿੱਤੇ ਜਾਣ ਕਾਰਨ ਵਾਪਰਿਆਂ। ਨਹਿਰਾਂ ਨੂੰ ਟੁੱਟਣ ਤੋਂ ਰੋਕਣ ਲਈ ਸਿੰਚਾਈ ਵਿਭਾਗ ਨੇ ਵੀ ਉਪਰਾਲੇ ਕੀਤੇ ਅਤੇ ਐਸਕੇਪ ਵੀ ਖੋਲੇ ਗਏ ਪਰ ਫਿਰ ਵੀ ਕੁਝ ਥਾਂਵਾਂ ਤੇ ਪਾੜ ਪਿਆ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਪਮੰਡਲ ਮੈਜਿਸਟੇ੍ਰਟ ਸ੍ਰੀ ਨਿਕਾਸ ਖੀਂਚੜ ਮੌਕੇ ਪਰ ਪਹੁੰਚੇ....
ਵਿਧਾਇਕ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਵਿਚ ਹਾਜ਼ਰ ਹੋਣ ਲਈ ਹੋਏ ਗੁਰੂ-ਘਰਾਂ ਵਿਚ ਨਤਮਸਤਕ
ਮੋਹਾਲੀ, 14 ਅਪ੍ਰੈਲ : ਵਿਧਾਇਕ ਕੁਲਵੰਤ ਸਿੰਘ ਅੱਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਖ ਵੱਖ ਗੁਰੂ ਘਰਾਂ ਵਿੱਚ ਰੱਖੇ ਗਏ ਧਾਰਮਿਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਸਵੇਰ ਤੋਂ ਹੀ ਗੁਰੂ ਘਰਾਂ ਵਿੱਚ ਨਤਮਸਤਕ ਹੋਏ, ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਰਾਮਗੜ੍ਹੀਆ ਸਭਾ ਫ਼ੇਜ਼ 3ਬੀ1 ਵਿਖੇ ਕਰਵਾਏ ਗਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਗੁਰੂ ਘਰ ਨਤਮਸਤਕ ਹੋਏ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਬੰਧਕ ਕਮੇਟੀ7 ਰਾਮਗੜ੍ਹੀਆ ਸਭਾ ਪ੍ਰਧਾਨ ਕਰਮ ਸਿੰਘ ਬਬਰਾ....
ਡਾਕਟਰ ਅੰਬੇਡਕਰ ਦਾ ਸੁਪਨਾ-ਨੌਕਰੀ ਲੈਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣੋ : ਕੁਲਵੰਤ ਸਿੰਘ
ਮੋਹਾਲੀ,14 ਅਪ੍ਰੈਲ : ਭਾਰਤ ਰਾਤਨ ਡਾਕਟਰ ਬੀ ਆਰ ਅੰਬੇਡਕਰ ਦਾ ਇਹ ਸੁਪਨਾ ਸੀ ਕਿ ਸਮਾਜਿਕ ਬਰਾਬਰਤਾ ਦੇ ਲਈ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਨਣਾ ਚਾਹੀਦਾ ਹੈ ਇਹ ਗੱਲ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅੱਜ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਫ਼ੇਰ -7 ਵਿਖੇ ਸਥਿਤ ਰਵਿਦਾਸ ਭਵਨ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ (ਰਜਿਸਟਰਡ) ਮੋਹਾਲੀ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ....
ਪੰਜਾਬ ’ਚ ਪੂਰਨ ਅਮਨ ਸ਼ਾਂਤੀ ਪਰ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ, 14 ਅਪ੍ਰੈਲ : ਪੰਜਾਬ ਵਿਚ ਪੂਰਨ ਅਮਨ ਸ਼ਾਂਤੀ ਹੈ ਪਰ ਇਸਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਇਸਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਹਾਲਾਤ ਖਰਾਬ ਉਦੋਂ ਹੁੰਦੇ ਹਨ ਜਦੋਂ ਦੋ ਭਾਈਚਾਰਿਆਂ ਵਿਚ ਟਕਰਾਅ ਹੋਵੇ। ਉਹਨਾਂ ਕਿਹਾ ਕਿ ਉਦੋਂ ਵੀ ਟਕਰਾਅ ਹੁੰਦਾ ਹੈ ਜਦੋਂ ਲੋਕਾਂ ਦਾ ਕਿਸੇ ਮੁੱਦੇ ਨੂੰ ਲੈ ਕੇ....
ਓਵਰਲੋਡ ਵਾਹਨਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਐਸ ਐਸ ਪੀ
ਕਿਹਾ, ਓਵਰਲੋਡ ਵਾਹਨਾਂ ਕਾਰਨ ਵਾਪਰਦੇ ਹਨ ਹਾਦਸੇ ਫਾਜਿ਼ਲਕਾ, 14 ਅਪ੍ਰੈਲ : ਫਾਜ਼ਿਲਕਾ ਦੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਹੈ ਕਿ ਓਵਰਲੋਡ ਵਾਹਨਾਂ ਕਾਰਨ ਅਕਸਰ ਹਾਦਸੇ ਵਾਪਰਦੇ ਹਨ ਜਿਸ ਕਾਰਨ ਅਨੇਕਾਂ ਕੀਮਤੀ ਮਨੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ।ਇਸ ਲਈ ਜਿ਼ਲ੍ਹੇ ਵਿਚ ਓਵਰਲੋਡ ਵਾਹਨਾਂ ਖਿਲਾਫ ਟ੍ਰੈਫਿਕ ਪੁਲਿਸ ਇਕ ਵਿਸੇਸ਼ ਅਭਿਆਨ ਚਲਾਏਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੇ ਵਾਹਨ, ਜਿੰਨ੍ਹਾਂ ਵਿਚ ਸਮਰੱਥਾਂ ਤੋਂ ਜਿਆਦ ਸਮਾਨ, ਤੁੜੀ, ਪਰਾਲੀ ਆਦਿ ਲੱਦੀ ਹੋਵੇਗੀ ਉਸ ਖਿਲਾਫ....
ਪਟਿਆਲਾ ਜ਼ਿਲ੍ਹੇ ਦੇ 127 ਕਿਸਾਨਾਂ ਦੇ ਖਾਤਿਆਂ 'ਚ ਮੁਆਵਜ਼ੇ ਦੀ ਪਹਿਲੀ ਕਿਸ਼ਤ ਦੇ 38.35 ਲੱਖ ਰੁਪਏ ਪਾਏ : ਜੌੜਾਮਾਜਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕੁਦਰਤੀ ਕਰੋਪੀ ਦੇ ਸ਼ਿਕਾਰ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਸਮੇਂ ਸਿਰ ਦੇ ਕੇ ਕਿਸਾਨਾਂ ਦੀ ਬਾਂਹ ਫੜੀ-ਜੌੜਾਮਾਜਰਾ ਸਮਾਣਾ 'ਚ ਪ੍ਰਭਾਵਤ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਦਸਤਾਵੇਜ ਸੌਂਪੇ ਸਮਾਣਾ, 14 ਅਪ੍ਰੈਲ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਦਰਤੀ ਕਰੋਪੀ ਕਰਕੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਘੜੀ 'ਚ ਬਾਂਹ ਫੜੀ ਹੈ। ਸ. ਜੌੜਾਮਾਜਰਾ ਅੱਜ ਸਮਾਣਾ ਹਲਕੇ ਦੇ....
ਵਿਧਾਨ ਸਭਾ ਸਪੀਕਰ ਸੰਧਵਾਂ ਨੇ ਸ਼੍ਰੀ ਖੇਤਰਪਾਲ ਮੰਦਰ ਨੂੰ 1 ਲੱਖ ਦਾ ਚੈਕ ਭੇਟ ਕੀਤਾ
ਫ਼ਰੀਦਕੋਟ, 14 ਅਪ੍ਰੈਲ : ਅੱਜ ਵਿਸਾਖੀ ਦੇ ਸੁੱਭ ਦਿਹਾੜੇ ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸ੍ਰੀ ਬਾਬਾ ਖੇਤਰ ਪਾਲ ਮੰਦਰ ਨਜ਼ਦੀਕ ਮੋਰੀ ਗੇਟ ਫ਼ਰੀਦਕੋਟ ਵਿਖੇ ਪਹੁੰਚੇ ਤੇ ਉਨ੍ਹਾਂ ਪ੍ਰਬੰਧਕਾਂ ਨੂੰ ਮੰਦਰ ਲਈ ਇੱਕ ਲੱਖ ਰੁਪਏ ਦਾ ਚੈਕ ਭੇਟ ਕੀਤਾ| ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਜਨਿੰਦਰ ਜੈਨ ਅਤੇ ਸਹਾਇਕ ਸੇਵਾਦਾਰ ਬਲਦੇਵ ਤੇਰੀਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਡਾ.ਸੰਜੀਵ ਗੋਇਲ ਦੀ ਬਦੌਲਤਰ ਮੰਦਰ ਅੰਦਰ ਚੱਲ ਰਹੀ ਮੁਫ਼ਤ ਡਿਸਪੈਂਸਰੀ ਦਾ ਉਦਘਾਟਨ ਕਰਨ ਵਾਸਤੇ ਕੁਲਤਾਰ....
ਕੈਬਨਿਟ ਮੰਤਰੀ ਮਾਨ ਵਲੋਂ ਪ੍ਰੈੱਸ ਕਲੱਬ ਲਈ 3 ਲੱਖ ਦਾ ਚੈੱਕ ਭੇਂਟ 
ਮੋਹਾਲੀ, 14 ਅਪ੍ਰੈਲ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਬਤੌਰ ਕੈਬਨਿਟ ਮੰਤਰੀ ਅਨਮੋਨ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਵਲੋਂ ਅੱਜ ਇਕ ਵਿਸ਼ੇਸ਼ ਮਿਲਣੀ ਦੌਰਾਨ ਮੋਹਾਲੀ ਪ੍ਰੈੱਸ ਕਲੱਬ ਵਿਖੇ ਹਾਕਮ ਸਿੰਘ ਵਾਲੀਆ ਅਤੇ ਜਸਪਾਲ ਸਿੰਘ ਮਾਨਖੇੜਾ ਸਹਿਤ ਸ਼ਿਰਕਤ ਕੀਤੀ ਗਈ। ਇਸ ਦੌਰਾਨ ਜੋਧਾ ਸਿੰਘ ਮਾਨ ਵਲੋਂ ਕਲੱਬ ਲਈ 3 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਗਵਰਨਿੰਗ ਬਾਡੀ ਵਲੋਂ ਸ. ਜੋਧਾ ਸਿੰਘ ਮਾਨ ਅਤੇ ਸਾਥੀਆਂ ਦਾ ਕਲੱਬ ਵਿਖੇ ਪਹੁੰਚਣ ਉਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ....
ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਸਾਲਾਨਾ ਜੋੜ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ।
ਬਹਾਦਰਗੜ੍ਹ, 14 ਅਪ੍ਰੈਲ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਸਾਲਾਨਾ ਜੋੜ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਗੁਰੂ ਘਰ ’ਚ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ....
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ ਨੇ ਰਾਜ ਸਭਾ ਮੈਂਬਰ ਵੱਲੋਂ ਦਿੱਤੀ ਐਂਬੂਲੈਂਸ ਕੇਂਦਰੀ ਜੇਲ੍ਹ ਨੂੰ ਸੌਂਪੀ
ਪਟਿਆਲਾ, 14 ਅਪ੍ਰੈਲ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਐਮ.ਪੀ. ਲੈਡ ਫੰਡਾਂ 'ਚੋਂ ਕੇਂਦਰੀ ਜੇਲ੍ਹ ਪਟਿਆਲਾ ਨੂੰ ਦਿੱਤੀ ਗਈ ਇੱਕ ਐਂਬੂਲੈਂਸ ਅੱਜ ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੇ ਸਪੁਰਦ ਕੀਤੀ। ਇੱਥੇ ਸਰਕਟ ਹਾਊਸ ਵਿਖੇ ਕੇਂਦਰੀ ਜੇਲ੍ਹ ਦੇ ਬੰਦੀਆਂ ਲਈ ਇਹ ਐਂਬੂਲੈਂਸ ਸੌਂਪਦਿਆਂ ਡਾ. ਬਲਬੀਰ ਸਿੰਘ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਜੇਲ੍ਹਾਂ 'ਚ....
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਜੌੜਾਮਾਜਰਾ ਨੇ ਪਟਿਆਲਾ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਸੌਂਪੇ
ਮਾਨ ਸਰਕਾਰ ਸੰਕਟ ਦੀ ਘੜੀ 'ਚ ਕਿਸਾਨਾਂ ਦੇ ਨਾਲ ਖੜੀ : ਡਾ. ਬਲਬੀਰ ਸਿੰਘ ਖਰਾਬੇ ਦੇ 20 ਦਿਨਾਂ ਦੇ ਅੰਦਰ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਪ੍ਰਦਾਨ ਕੀਤੀ : ਚੇਤਨ ਸਿੰਘ ਜੌੜਾਮਾਜਰਾ 18 ਕਿਸਾਨਾਂ ਨੂੰ 7 ਲੱਖ 80 ਹਜ਼ਾਰ ਰੁਪਏ ਦੇ ਦਾ ਵੰਡਿਆ ਮੁਆਵਜ਼ਾ ਪਟਿਆਲਾ, 14 ਅਪ੍ਰੈਲ : ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ 18 ਕਿਸਾਨਾਂ ਨੂੰ 7 ਲੱਖ 80 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਸੌਂਪੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ....
ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਮੋਹਾਲੀ, 14 ਅਪ੍ਰੈਲ : ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ, ਤਿਉਹਾਰ ਨੂੰ ਮਨਾਉਣ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਸੀ I ਇਨ੍ਹਾਂ ਵਿੱਚ ਭੰਗੜਾ, ਗਿੱਧਾ, ਪਹਾੜੀ ਨਾਟੀ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਦੇ ਲੋਕ ਨਾਚਾਂ ਦੇ ਰੂਪ ਵਿੱਚ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਸਨ। ਪ੍ਰਤਿਭਾਸ਼ਾਲੀ ਸੀਜੀਸੀ ਦੇ ਇੱਕ ਵਿਦਿਆਰਥੀ ਸਮੂਹ ਦੁਆਰਾ ਸ਼ਬਦ ਕੀਰਤਨ ਦੀ ਪੇਸ਼ਕਾਰੀ ਨਾਲ ਤਿਉਹਾਰ ਹੋਰ ਵੀ ਅਨੰਦਮਈ ਮਾਹੌਲ ਵਿੱਚ ਲੀਨ....
ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ : ਭਗਵੰਤ ਮਾਨ 
ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ ਮੁਸ਼ਕਲ ਦੀ ਇਸ ਘੜੀ ਵਿੱਚ ਸੂਬਾ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਦੇਸ਼ ਦੇ ਸਭ ਤੋਂ ਸ਼ਾਂਤ ਸੂਬਿਆਂ ਵਿੱਚੋਂ ਇਕ ਹੈ ਪੰਜਾਬ ਪਟਿਆਲਾ, 14 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ....
ਪਟਿਆਲਾ ਰੇਲਵੇ ਵਿੱਚ 56 ਉਮੀਦਵਾਰਾਂ ਨੂੰ ਕੇਂਦਰੀ ਮੰਤਰੀ ਪੁਰੀ ਨੇ ਸੌਂਪੇ ਨਿਯੁਕਤੀ ਪੱਤਰ
ਪਟਿਆਲਾ, 13 ਅਪ੍ਰੈਲ : 10 ਲੱਖ ਨੌਜਵਾਨਾਂ ਲਈ ਭਰਤੀ ਮੁਹਿੰਮ "ਰੋਜ਼ਗਾਰ ਮੇਲੇ" ਦੇ ਚੋਥੇਪੜਾਅ ਦੀ ਅੱਜ ਦੇਸ਼ ਭਰ ਵਿੱਚ ਸਥਿਤ 45 ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂਆਤ ਕੀਤੀ ਗਈ। ਸਮਾਗਮ ਦੌਰਾਨ 71,000 ਨਵੇਂ ਭਰਤੀ ਹੋਏ ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ 'ਤੇ ਮਾਨਯੋਗ ਪ੍ਰਧਾਨ ਮੰਤਰੀ ਨੇ ਇਨ੍ਹਾਂ ਨਵ-ਨਿਯੁਕਤ ਵਿਅਕਤੀਆਂ ਨੂੰ ਵਰਚੁਅਲ ਮੋਡ ਰਾਹੀਂ ਸੰਬੋਧਨ ਵੀ ਕੀਤਾ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ....