ਕੈਬਨਿਟ ਮੰਤਰੀ ਮਾਨ ਵਲੋਂ ਪ੍ਰੈੱਸ ਕਲੱਬ ਲਈ 3 ਲੱਖ ਦਾ ਚੈੱਕ ਭੇਂਟ 

ਮੋਹਾਲੀ, 14 ਅਪ੍ਰੈਲ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਬਤੌਰ ਕੈਬਨਿਟ ਮੰਤਰੀ ਅਨਮੋਨ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਵਲੋਂ ਅੱਜ ਇਕ ਵਿਸ਼ੇਸ਼ ਮਿਲਣੀ ਦੌਰਾਨ ਮੋਹਾਲੀ ਪ੍ਰੈੱਸ ਕਲੱਬ ਵਿਖੇ ਹਾਕਮ ਸਿੰਘ ਵਾਲੀਆ ਅਤੇ ਜਸਪਾਲ ਸਿੰਘ ਮਾਨਖੇੜਾ ਸਹਿਤ ਸ਼ਿਰਕਤ ਕੀਤੀ ਗਈ। ਇਸ ਦੌਰਾਨ ਜੋਧਾ ਸਿੰਘ ਮਾਨ ਵਲੋਂ ਕਲੱਬ ਲਈ 3 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਗਵਰਨਿੰਗ ਬਾਡੀ ਵਲੋਂ ਸ. ਜੋਧਾ ਸਿੰਘ ਮਾਨ ਅਤੇ ਸਾਥੀਆਂ ਦਾ ਕਲੱਬ ਵਿਖੇ ਪਹੁੰਚਣ ਉਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ, ਸਮੂਹ ਗਵਰਨਿੰਗ ਬਾਡੀ ਅਤੇ ਮੈਂਬਰਾਂ ਵਲੋਂ ਸ. ਜੋਧਾ ਸਿੰਘ ਮਾਨ ਦਾ ਗ੍ਰਾਂਟ ਦਾ ਚੈਕ ਦੇਣ ਲਈ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਗ੍ਰਾਂਟ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਕਲੱਬ ਦੇ ਲੋਹੜੀ ਮੇਲੇ ਮੌਕੇ ਐਲਾਨ ਕੀਤੀ ਗਈ ਸੀ। ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਜੋ ਲੋਹੜੀ ਮੇਲੇ ਮੌਕੇ 3 ਲੱਖ ਰੁ: ਦੀ ਕਲੱਬ ਨੂੰ ਵਿੱਤੀ ਗ੍ਰਾਂਟ ਦੇਣ ਦਾ ਵਾਅਦਾ ਕਰਕੇ ਗਏ ਸੀ, ਅੱਜ ਉਹਨਾਂ ਉਸ ਨੂੰ ਪੂਰਾ ਕਰ ਦਿਖਾਇਆ ਹੈ। ਉਹਨਾਂ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ 5 ਲੱਖ ਰੁ: ਦੀ ਦਿੱਤੀ ਗ੍ਰਾਂਟ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਉਹ ਕਲੱਬ ਦੀ ਬਿਹਤਰੀ ਲਈ ਅੱਗੇ ਤੋਂ ਵੀ ਮੰਤਰੀ ਅਨਮੋਲ ਗਗਨ ਮਾਨ ਅਤੇ ਜੋਧਾ ਸਿੰਘ ਮਾਨ ਦੀਆਂ ਸੇਵਾਵਾਂ ਲੈਂਦੇ ਰਹਿਣਗੇ। ਇਸ ਦੌਰਾਨ ਸਮਾਜ ਸੇਵਿਕਾ ਮੈਡਮ ਜਗਜੀਤ ਕੌਰ ਕਾਹਲੋਂ ਅਤੇ ਉਹਨਾਂ ਪਤੀ ਬ੍ਰਿਗੇਡੀਅਰ ਕਾਹਲੋਂ ਵਲੋਂ ਵੀ ਕਲੱਬ ਲਈ 21000 ਰੁ: ਦੀ ਨਕਦ ਗ੍ਰਾਂਟ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਟਿਵਾਣਾ ਪਤਨੀ ਪ੍ਰੋ: ਰਾਜਪਾਲ ਸਿੰਘ ਵਲੋਂ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਸੇਵਾ ਕਰਨ ਅਤੇ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲੇ ਸਦਕਾ ਉਹਨਾਂ ਦੀ ਸੰਸਥਾ ਹੈਰੀਟੇਜ਼ ਹਾਊਸ ਮੋਹਾਲੀ ਨੂੰ ਵਿਸ਼ੇਸ਼ ਤੌਰ 'ਤੇ 2 ਲੱਖ ਰੁ: ਦੀ ਗ੍ਰਾਂਟ ਦਾ ਚੈਕ ਭੇਂਟ ਕੀਤਾ ਗਿਆ। ਇਸ ਮੌਕੇ ਸੀ. ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ, ਜੁਆਇੰਟ ਸਕੱਤਰ ਨੀਲਮ ਠਾਕੁਰ ਅਤੇ ਮਾਇਆ ਰਾਮ, ਕੈਸ਼ੀਅਰ ਰਾਜੀਵ ਤਨੇਜਾ, ਹਰੰਬਸ ਸਿੰਘ ਬਾਗੜੀ, ਪਾਲ ਸਿੰਘ ਕੰਸਾਲਾ, ਗੁਰਮੀਤ ਸਿੰਘ ਰੰਧਾਵਾ, ਨਾਹਰ ਸਿੰਘ ਧਾਲੀਵਾਲ, ਜਸਬੀਰ ਸਿੰਘ ਗੋਸਲ, ਅਮਨਦੀਪ ਸਿੰਘ, ਕੁਲਵੰਤ ਸਿੰਘ ਕੋਟਲੀ, ਹਰਪ੍ਰੀਤ ਸਿੰਘ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।