ਮਾਲਵਾ

ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਿਖੇ ਐਮਰਜੈਂਸੀ ਸੇਵਾਵਾਂ ਲਈ ਮੌਜੂਦ ਰਹਿਣਗੇ ਮੈਡੀਕਲ ਅਫ਼ਸਰ : ਕੈਬਨਿਟ ਮੰਤਰੀ ਅਰੋੜਾ 
ਸੁਨਾਮ, 01 ਮਈ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਵੋਤਮ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਅਧੀਨ ਆਉਂਦੇ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਿਖੇ ਐਮਰਜੈਂਸੀ ਸੇਵਾਵਾਂ ਲਈ ਡਾਕਟਰਾਂ ਦੀ ਕਮੀ ਨੂੰ ਦੂਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ....
ਪਟਿਆਲਾ ਪੁਲਿਸ ਮੇ ਦੋਹਰੇ ਕਤਲ ਕੇਸ 'ਚ 5 ਦੋਸ਼ੀ ਗ੍ਰਿਫ਼ਤਾਰ
ਪਟਿਆਲਾ, 01 ਮਈ : ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 23/24-04-2023 ਦੀ ਦਰਮਿਆਨੀ ਰਾਤ ਨੂੰ ਨੁਕਲ ਪੁੱਤਰ ਸਤੀਸ਼ ਕੁਮਾਰ ਵਾਸੀ ਕਿਰਾਏਦਾਰ ਮਕਾਨ ਨੰਬਰ 178 ਗਲੀ ਨੰਬਰ 6 ਪੁਰਾਣਾ ਬਿਸ਼ਨ ਨਗਰ ਪਟਿਆਲਾ ਅਤੇ ਅਨਿਲ ਕੁਮਾਰ ਉਰਫ਼ ਛੋਟੂ ਪੁੱਤਰ ਦੁਰਗਾ ਪ੍ਰਸਾਦ ਵਾਸੀ ਮਕਾਨ ਨੰਬਰ 34 ਸ਼ਹੀਦ ਭਗਰ ਸਿੰਘ ਕਲੋਨੀ ਪਟਿਆਲਾ ਦੇ ਤੇਜ਼ਧਾਰ ਹਥਿਆਰਾਂ ਨਾਲ ਬੱਸ ਅੱਡਾ ਪਟਿਆਲਾ ਵਿਖੇ ਕਤਲ ਹੋਇਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 62 ਮਿਤੀ 24 ਮਿਤੀ 24.04.2023 ਅ/ਧ 302,34 ਹਿੰ:ਦਿੰ....
ਰਾਜਿੰਦਰਾ ਹਸਪਤਾਲ 'ਚ ਸਹੂਲਤਾਂ ਦੇ ਵਾਧੇ ਲਈ 196.81 ਕਰੋੜ ਜਾਰੀ : ਮੁੱਖ ਮੰਤਰੀ ਮਾਨ
ਪਟਿਆਲਾ, 30 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਪਹੁੰਚ ਕੇ ਵਧੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੁਣ ਐਮਰਜੈਂਸੀ 50 ਬੈੱਡਾਂ ਦੀ ਥਾਂ 100 ਬੈੱਡਾਂ ਦੀ ਹੋ ਗਈ ਹੈ। ਆਈਸੀਯੂ ਦੇ 17 ਬੈੱਡ....
ਫਿਰੋਜ਼ਪੁਰ 'ਚ ਤੇਲ ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ, ਦੋ ਨੌਜਵਾਨਾਂ ਦੀ ਮੌਤ 
ਫਿਰੋਜ਼ਪੁਰ, 30 ਅਪ੍ਰੈਲ : ਮਖੂ – ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਫਿਰੋਜ਼ਪੁਰ ਦੇ ਨਜ਼ਦੀਕ ਤੇਲ ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਨੌਜਵਾਨ ਟਰੱਕ ਡਰਾਈਵਰ ਸਨ ਅਤੇ ਢਾਬੇ ਤੋਂ ਰੋਟੀ ਖਾ ਕੇ ਕਣਕ ਨਾਲ ਲੱਦੇ ਆਪਣੇ ਟਰੱਕਾਂ ਕੋਲ ਜਾ ਰਹੇ ਸਨ। ਇਸ ਦੌਰਾਨ ਜ਼ੀਰਾ ਵਾਲੀ ਸਾਈਡ ਤੋਂ ਆ ਰਹੇ ਇਕ ਤੇਲ ਟੈਂਕਰ ਨਾਲ ਹੋਈ ਭਿਆਨਕ ਟੱਕਰ ਵਿੱਚ ਦੋਹਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਹਨੂਕ ਪੁੱਤਰ ਪਤਰਸ....
ਗੁ: ਡਾਂਗਮਾਰ ਸਾਹਿਬ ਵਿਖੇ ਸਿੱਖ ਮਰਯਾਦਾ ਬਹਾਲ ਹੋਣੀ ਸਿੱਖਾਂ ਲਈ ਖੁਸ਼ੀ ਦੀ ਗੱਲ : ਬਾਬਾ ਬਲਬੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 30 ਅਪ੍ਰੈਲ : ਸਿੱਕਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਗੁਰ ਮਰਯਾਦਾ ਬਹਾਲ ਹੋ ਜਾਣ ਤੇ ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਹਰੇਕ ਸਿੱਖ ਦੀ ਇੱਛਾ ਤੇ ਮੰਗ ਸੀ ਕਿ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮਰਯਾਦਾ ਤੁਰੰਤ ਬਹਾਲ ਹੋਵੇ ਤੇ ਦਖਲ....
ਹਲਕਾ ਦਾਖਾ ਦੀ ਆਮ ਆਦਮੀ ਪਾਰਟੀ 'ਚ ਮੱਚੀਖਲਬਲੀ, ਆਗੂ ਬੱਸਣ ਨੂੰ ਬਿਠਾਇਆ ਘਰ 
ਬਲਵਿੰਦਰ ਸਿੰਘ ਬੱਸਣ ਨਾਲ ਸਾਡੇ ਕੋਈ ਸਬੰਧ ਨਹੀਂ : ਕੰਗ ਮੁੱਲਾਂਪੁਰ ਦਾਖਾ, 30 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪਿਛਲੇ ਕਰੀਬ 6 ਮਹੀਨੇ ਤੋ ਮੁੱਲਾਂਪੁਰ ਦਾਖਾ ਸ਼ਹਿਰ ਵਿੱਚ ਚੱਲਦਾ ਚੂਹੇ ਬਿੱਲੀ ਦੇ ਖੇਡ ਦਾ ਅੱਜ ਆਖਰ ਅੰਤ ਹੋ ਗਿਆ। ਹਲਕਾ ਦਾਖਾ ਵਿੱਚ ਬੇਸ਼ਕ ਹਲਕਾ ਇੰਚਾਰਜ ਕੇ ਐਨ ਐਸ ਕੰਗ ਦੀ ਤੂਤੀ ਬੋਲਦੀ ਹੈ ਪ੍ਰੰਤੂ ਮੁੱਲਾਂਪੁਰ ਸ਼ਹਿਰ ਚ ਬਲਵਿੰਦਰ ਸਿੰਘ ਬੱਸਣ ਧੜੇ ਵਲੋ ਵੀ ਆਪਣੇ ਆਮ ਨੂੰ ਆਮ ਆਦਮੀ ਪਾਰਟੀ ਦਾ ਆਗੂ ਮੰਨਿਆ ਜਾ ਰਿਹਾ ਸੀ ਅਤੇ ਉਹ ਲੋਕਾਂ ਦੇ ਦੁਖ ਸੁਖ ਵਿੱਚ ਸ਼ਰੀਕ ਵੀ ਹੁੰਦਾ....
ਮਈ ਦਿਵਸ ਸਮਾਗਮ ਜਗਰਾਉਂ ਲਈ ਚੌਕੀਮਾਨ ਟੋਲ ਤੋਂ 1 ਮਈ ਨੂੰ ਵੱਡਾ ਕਾਫਲਾ ਹੋਵੇਗਾ ਰਵਾਨਾ 
ਮੁੱਲਾਂਪੁਰ ਦਾਖਾ, 30 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਪ੍ਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਧਾਨਗੀ ਹੇਠ ਸਵੱਦੀ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਭਖਦੇ ਕਿਸਾਨ ਮਜਦੂਰ ਮੁਦਿਆਂ ਤੋਂ ਇਲਾਵਾ 1 ਮਈ ਦੇ ਕੌਮਾਂਤਰੀ ਮਈ ਦਿਵਸ ਸ਼ਹੀਦ ਸਮਾਗਮ ਬਾਰੇ ਗੰਭੀਰ ਤੇ ਭਰਵੀਆਂ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਨੂੰ ਜੱਥੇਬੰਦੀ ਦੇ ਆਗੂਆਂ - ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ....
ਰਵਨੀਤ ਬਿੱਟੂ ਵੱਲੋਂ ਕੀਤੀ ਝੂਠੀ ਬਿਆਨਬਾਜ਼ੀ ਤੋਂ 'ਆਪ' ਆਗੂ ਭੜਕੇ
ਕਿਹਾ: ਭਗੌੜਾ ਐਮ.ਪੀ. ਸਾਢੇ ਚਾਰ ਸਾਲ ਬਾਅਦ ਵੋਟਾਂ ਲੈਣ ਲਈ ਖੁੱਡ 'ਚੋਂ ਬਾਹਰ ਆ ਗਿਆ ਜਗਰਾਉਂ, 30 ਅਪ੍ਰੈਲ (ਰਛਪਾਲ ਸਿੰਘ ਸ਼ੇਰਪੁਰੀ) : ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੱਲੋਂ ਟਰੱਕ ਯੂਨੀਅਨ ਜਗਰਾਉਂ ਦੇ ਚੱਲ ਰਹੇ ਵਿਵਾਦ ਦੌਰਾਨ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਵਿੰਦਰ ਸਿੰਘ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਅਤੇ ਲਗਾਏ ਗਏ ਦੋਸ਼ਾਂ ਤੋਂ ਆਮ ਆਦਮੀ ਪਾਰਟੀ ਹਲਕਾ ਜਗਰਾਉਂ ਦੇ....
313ਵੇਂ ਸਰਹਿੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ 14 ਮਈ ਨੂੰ ਰਕਬਾ ਭਵਨ-ਚੱਪੜਚਿੜੀ ਤੋਂ ਸਰਹਿੰਦ ਪਹੁੰਚੇਗਾ ਫਤਿਹ ਮਾਰਚ
ਸਮਾਜਿਕ ਸਮੱਸਿਆਵਾਂ ਅਤੇ ਬੱਚਿਆਂ ਦੇ ਵਿਦੇਸ਼ ਜਾਣ ਬਾਰੇ ਵੀ ਹੋਈ ਵਿਚਾਰ ਚਰਚਾ ਮੀਟਿੰਗ ਨੂੰ ਬਾਵਾ, ਗਰੇਵਾਲ, ਨੰਦੀ, ਮਾਂਗਟ, ਕਾਹਲੋਂ ਨੇ ਕੀਤਾ ਸੰਬੋਧਨ ਮੁੱਲਾਂਪੁਰ ਦਾਖਾ, 30 ਅਪ੍ਰੈਲ : 313ਵੇਂ ਸਰਹਿੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਵਿਸ਼ਾਲ ਫਤਿਹ ਮਾਰਚ 14 ਮਈ ਨੂੰ ਸਵੇਰੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਸਵੇਰੇ 8 ਵਜੇ ਅਰੰਭ ਹੋ ਲੁਧਿਆਣਾ ਤੋਂ ਚੱਪੜਚਿੜੀ (ਫਤਿਹ ਮਿਨਾਰ) ਬਾਅਦ ਦੁਪਹਿਰ 1 ਵਜੇ ਹੁੰਦਾ ਹੋਇਆ ਸ਼ਾਮ ਨੂੰ 4 ਵਜੇ ਸਰਹਿੰਦ ਪਹੁੰਚੇਗਾ। ਇਹ ਜਾਣਕਾਰੀ ਬਾਬਾ ਬੰਦਾ....
ਵਿਧਾਇਕ ਬੱਗਾ ਨੇ ਬੁੱਢੇ ਦਰਿਆ ਦੇ ਕੰਢੇ ਰੇਲਵੇ ਪੁਲੀ ਤੋਂ ਚੰਦਰ ਨਗਰ ਤੱਕ ਸੜਕ ਦੇ ਨਿਰਮਾਣ ਦਾ ਕੀਤਾ ਉਦਘਾਟਨ
ਵਾਰਡ 91-92 ਨੂੰ ਜੋੜਦੀ ਇਸ ਸੜਕ ਦੇ ਪੁਨਰ ਨਿਰਮਾਣ ਦੇ ਕੰਮ ’ਤੇ ਕਰੀਬ 99 ਲੱਖ ਰੁਪਏ ਕੀਤੇ ਜਾਣਗੇ ਖਰਚ ਬੁੱਢੇ ਨਾਲੇ ’ਚ ਕੂੜਾ ਸੁੱਟਣ ’ਤੇ ਹੋਵੇਗਾ ਪੰਜ ਹਜ਼ਾਰ ਦਾ ਜੁਰਮਾਨਾ, 24 ਘੰਟੇ ਮੋਬਾਈਲ ਟੀਮਾਂ ਰੱਖਣਗੀਆਂ ਨਜ਼ਰ ਲੁਧਿਆਣਾ, 30 ਅਪ੍ਰੈਲ : ਵਿਧਾਇਕ ਮਦਨ ਲਾਲ ਬੱਗਾ ਨੇ ਵਿਧਾਨ ਸਭਾ ਉੱਤਰੀ ’ਚ ਬੁੱਢੇ ਦਰਿਆ ਦੇ ਨਾਲ-ਨਾਲ ਰੇਲਵੇ ਪੁਲੀ ਤੋਂ ਚੰਦਰ ਨਗਰ ਤੱਕ ਮੁੱਖ ਸੜਕ ਦੇ ਪੁਨਰ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ। ਵਾਰਡ 91-92 ਨੂੰ ਜੋੜਨ ਵਾਲੀ ਇਸ ਸੜਕ ਦੇ ਨਿਰਮਾਣ ’ਤੇ ਕਰੀਬ 99 ਲੱਖ ਰੁਪਏ....
ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਵੱਲੋਂ ਦੁੱਗਰੀ ਫੇਸ-2 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸੁਰੂਆਤ
ਕਿਹਾ! ਇਸ ਪ੍ਰੋਜੈਕਟ ਤੇ ਕਰੀਬ 56 ਲੱਖ ਰੁਪਏ ਦੀ ਆਵੇਗੀ ਲਾਗਤ ਲੁਧਿਆਣਾ, 30 ਅਪ੍ਰੈਲ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਸਥਾਨਕ ਦੁੱਗਰੀ ਫੇਜ-2 ਵਿਖੇ ਡਰੱਮ ਚੌਂਕ ਦੀ ਮਾਰਕੀਟ 'ਚ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਬੇਹੱਦ ਸੰਵੇਦਨਸ਼ੀਲ ਰਹੀ ਹੈ ਜਿਸ....
ਸਰਕਾਰ ਵੱਲੋਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 2 ਲੱਖ ਰੁਪਏ, ਬੀਮਾਰ ਪੀੜ੍ਹਤਾਂ ਲਈ 50 ਹਜ਼ਾਰ ਰੁਪਏ ਅਤੇ ਮੁਫ਼ਤ ਇਲਾਜ ਦਾ ਐਲਾਨ : ਸਿਹਤ ਮੰਤਰੀ
ਲੁਧਿਆਣਾ, 30 ਅਪ੍ਰੈਲ : ਪੰਜਾਬ ਸਰਕਾਰ ਵਲੋਂ ਸਥਾਨਕ ਗਿਆਸਪੁਰਾ ਇਲਾਕੇ ਵਿੱਚ ਗੈਸ ਲੀਕ ਹੋਣ ਕਾਰਨ ਵਾਪਰੀ ਮੰਦਭਾਗੀ ਘਟਨਾ ਵਿੱਚ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਵਿੱਚ ਬਿਮਾਰ ਹੋਏ ਅਤੇ ਇਲਾਜ ਅਧੀਨ ਪੀੜਤਾਂ ਨੂੰ 50,000 ਰੁਪਏ ਦੀ ਰਾਸ਼ੀ ਅਤੇ ਮੁਫ਼ਤ ਇਲਾਜ ਦਿੱਤਾ ਜਾਵੇਗਾ। ਘਟਨਾ ਸਥੱਲ ਅਤੇ ਸਿਵਲ ਹਸਪਤਾਲ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ....
ਆਰ.ਟੀ.ਏ. ਲੁਧਿਆਣਾ ਵਲੋਂ ਚੈਕਿੰਗ ਦੌਰਾਨ 9 ਗੱਡੀਆਂ ਬੰਦ, 4 ਹੋਰ ਵਾਹਨਾਂ ਦੇ ਵੀ ਕੀਤੇ ਚਾਲਾਨ
ਲੁਧਿਆਣਾ, 30 ਅਪ੍ਰੈਲ : ਸਕੱਤਰ ਆਰ.ਟੀ.ਏ.,ਲੁਧਿਆਣਾ ਵੱਲੋਂ ਮੋਟਰ ਵਹੀਕਲ ਐਕਟ ਤਹਿਤ ਨਿਯਮਾਂ ਵਿਰੁੱਧ ਚੱਲਣ ਵਾਲੇ ਵਾਹਨਾਂ 'ਤੇ ਨਕੇਲ ਕੱਸਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਸੜਕਾਂ (ਗਿੱਲ ਰੋਡ ਤੋਂ ਚੌਂਕੀ ਮਰਾਡੋ, ਵਿਸ਼ਕਰਮਾ ਚੌਂਕ ਤੋਂ ਡੇਹਲੋਂ) ਤੱਕ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 1 ਟਿੱਪਰ, 2 ਟਰੈਕਟਰ ਟਰਾਲੀ, 4 ਕੈਂਟਰ, 01....
ਸਃ ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਨੇ ਯਾਦ -ਪਟਾਰੀਆਂ ਖੋਲ੍ਹੀਆਂ
ਸਃ ਜੱਸੋਵਾਲ ਕੋਲ ਦੂਸਰਿਆ ਨੂੰ ਵੰਡਣ ਲਈ ਹਰ ਵਕਤ ਸੱਜਰਾ ਸੁਪਨਾ ਹੁੰਦਾ ਸੀ : ਪ੍ਰੋ. ਗੁਰਭਜਨ ਸਿੰਘ ਗਿੱਲ ਲੁਧਿਆਣਾ, 30 ਅਪ੍ਰੈਲ : ਸਃ ਜਗਦੇਵ ਸਿੰਘ ਜੱਸੋਵਾਲ ਦੇ 88ਵੇਂ ਜਨਮ ਦਿਨ ਤੇ ਸ਼ੁਭ ਚਿੰਤਕਾਂ ਦੇ ਵਿਸ਼ਾਲ ਇਕੱਠ ਵਿੱਚ ਪੁਰਾਣੇ ਸਾਥੀਆਂ, ਸ਼ਾਗਿਰਦਾਂ ਤੇ ਪਰਿਵਾਰਕ ਸਨੇਹੀਆਂ ਨੇ ਸਃ ਜੱਸੋਵਾਲ ਨਾਲ ਸਬੰਧਿਤ ਯਾਦ - ਪਟਾਰੀਆਂ ਖੋਲ੍ਹੀਆਂ। ਸਾਬਕਾ ਮੰਤਰੀ ਸਃ ਮਲਕੀਅਤ ਸਿੰਘ ਦਾਖਾ,ਸਾਬਕਾ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਅਮਰਜੀਤ ਸਿੰਘ ਟਿੱਕਾ, ਪ੍ਰੋਃ ਮੋਹਨ ਸਿੰਘ ਮੈਮੋਰੀਅਲ....
ਪੰਜਾਬੀ ਨਾਵਲ ਦਾ ਉੱਚ ਦੋਮਾਲੜਾ ਬੁਰਜ : ਪ੍ਰੋ: ਨਿਰੰਜਨ ਤਸਨੀਮ
ਲੁਧਿਆਣਾ, 30 ਅਪ੍ਰੈਲ : ਪੰਜਾਬੀ ਸੱਭਿਆਚਾਰਕ ਮੇਲਿਆਂ ਦੇ ਰੂਹ ਏ ਰਵਾਂ ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਸੀ। ਮਿੱਤਰ ਪਿਆਰੇ ਇਕੱਠੇ ਹੋਏ ਨਿੱਖੜ ਗਏ। ਯਾਦ ਆਇਆ ਮੈਨੂੰ ਕਿ ਪ੍ਰੋਃ ਨਰਿੰਜਨ ਤਸਵੀਮ ਹਰ ਸਾਲ ਜੱਸੋਵਾਲ ਸਾਹਿਬ ਨੂੰ ਜਨਮ ਦਿਨ ਮੁਬਾਰਕ ਕਹਿਣ ਪਹੁੰਚਦੇ। ਅਗਲੇ ਦਿਨ ਪ੍ਰੋਃ ਨਰਿੰਜਨ ਤਸਨੀਮ ਜੀ ਦਾ ਜਨਮ ਦਿਨ ਹੁੰਦਾ ਸੀ, ਪਹਿਲੀ ਮਈ। ਸਾਨੂੰ ਸਭ ਨੂੰ ਨਾਲ ਲੈ ਕੇ ਜੱਸੋਵਾਲ ਸਾਹਿਬ ਵਿਸ਼ਾਲ ਨਗਰ ਦੇ ਰਾਹ ਪੈਂਦੇ। ਪਰਗਟ ਸਿੰਘ ਗਰੇਵਾਲ, ਤੇਜ ਪਰਤਾਪ ਸਿੰਘ ਸੰਧੂ, ਰਣਜੋਧ ਸਿੰਘ ਤੇ ਮੇਰੇ....