ਮਾਲਵਾ

ਸਿੱਖੋ ਅਤੇ ਵਧੋ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਨੇ ਸਰਕਾਰੀ ਸਮਾਰਟ ਸੀਨਿਅਰ ਸੈਕੰਡਰੀ ਸਕੂਲ ਖੂਈਖੇੜਾ ਦੇ ਵਿਦਿਆਰਥੀਆਂ ਨਾਲ ਬਿਤਾਇਆ ਸਮਾਂ 
ਫਾਜਿ਼ਲਕਾ, 3 ਮਈ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੀ ਪਹਿਲ ਕਦਮੀ ਨਾਲ ਸ਼ੁਰੂ ਕੀਤੇ ਗਏ ਸਿੱਖੋ ਅਤੇ ਵਧੋ (ਲਰਨ ਐਂਡ ਗ੍ਰੋਅ) ਪ੍ਰੋਗਰਾਮ ਤਹਿਤ ਅੱਜ ਉਨ੍ਹਾਂ ਨੇ ਸਰਕਾਰੀ ਸਮਾਰਟ ਸੀਨਿਅਰ ਸੈਕੰਡਰੀ ਸਕੂਲ ਖੂਈਖੇੜਾ ਦੇ ਵਿਦਿਆਰਥੀਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਜਿੰਦਗੀ ਵਿਚ ਸਫਲਤਾ ਦੇ ਸੂਤਰ ਸਾਂਝੇ ਕੀਤੇ। ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾ ਕੇ ਸਫਲ ਇਨਸਾਨ ਬਣਾਉਣ ਦੇ ਉਦੇਸ਼ ਨਾਲ ਜਿ਼ਲ੍ਹੇ ਵਿਚ....
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਆਬਾਦ ਸੁਵਿਧਾ ਕੈਂਪ 4 ਮਈ ਨੂੰ ਲਗਾਇਆ ਜਾ ਰਿਹਾ : ਡਿਪਟੀ ਕਮਿਸ਼ਨਰ 
ਫਾਜਿ਼ਲਕਾ 3 ਮਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਹੱਦੀ ਇਲਾਕੇ ਦੇ ਪਿੰਡਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਦੀ ਵਚਨਬੱਧਤਾ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ 4 ਮਈ 2023 ਨੂੰ ਆਬਾਦ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਮੈਡਮ ਮਨਦੀਪ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 4 ਮਈ 2023 ਨੂੰ ਫਾਜ਼ਿਲਕਾ ਦੇ ਪਿੰਡ ਖਾਨਵਾਲਾ ਦੇ ਸਰਕਾਰੀ ਪ੍ਰਾਇਮਰੀ....
ਪੀ ਏ ਯੂ ਵਿਚ ਮਜ਼ਦੂਰ ਦਿਹਾੜਾ ਮਨਾਇਆ ਗਿਆ
ਲੁਧਿਆਣਾ 2 ਮਈ : ਪੀ ਏ ਯੂ ਵਿਚ ਮਜ਼ਦੂਰ ਦਿਵਸ ਮੌਕੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਰਤ ਦੇ ਮਹੱਤਵ ਨੂੰ ਉਜਾਗਰ ਕਰਦਾ ਝੰਡਾ ਲਹਿਰਾਇਆ। ਡਾ ਗੋਸਲ ਨੇ ਇਸ ਮੌਕੇ ਕਿਹਾ ਕਿ ਇਹ ਦਿਨ ਸਾਨੂੰ ਮਿਹਨਤੀ ਲੋਕਾਂ ਵਲੋਂ ਕੀਤੀ ਸਿਰਜਣਾ ਤੇ ਦੁਨੀਆਂ ਨੂੰ ਬਿਹਤਰੀਨ ਬਣਾਉਣ ਲਈ ਪਾਏ ਯੋਗਦਾਨ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸੰਸਥਾ ਦੀ ਸਫਲਤਾ ਵਿਚ ਉਸਦੇ ਕਿਰਤੀ ਅਤੇ ਮਜ਼ਦੂਰਾਂ ਦਾ ਬੜਾ ਅਭਿੰਨ ਯੋਗਦਾਨ....
ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਪੌਟ ਸਜਾਵਟ ਮੁਕਾਬਲਾ ਕਰਵਾਇਆ
ਲੁਧਿਆਣਾ 2 ਮਈ : ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ ਵੱਲੋਂ ਕੁਦਰਤ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਪੌਟ ਸਜਾਵਟ ਮੁਕਾਬਲਾ ਕਰਵਾਇਆ ਗਿਆ | ਇਸ ਸਮਾਗਮ ਵਿੱਚ ਡਾ. ਬਲਜਿੰਦਰ ਸਿੰਘ ਸੈਣੀ, ਕਾਰਜਕਾਰੀ ਨਿਰਦੇਸਕ, ਸਰ ਰਤਨ ਟਾਟਾ ਟਰੱਸਟ, ਡਾ. ਸੰਦੀਪ ਕਪੂਰ ਅਤੇ ਸ੍ਰੀ ਸੂਰਜ ਸਰਮਾ ਨੇ ਵੀ ਆਪਣੀ ਹਾਜਰੀ ਭਰੀ | ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਨੇਜਮੈਂਟ ਸਾਇੰਸ ਐਸੋਸੀਏਸਨ ਨਾਲ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ....
ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ 14 ਮਈ ਨੂੰ ਯਾਦ ਕਰਨਾ ਸਾਡਾ ਫ਼ਰਜ਼ : ਬਾਵਾ
ਇਕਬਾਲ ਸਿੰਘ ਗਿੱਲ ਨੂੰ ਅਮਰੀਕਾ ਫਾਊਂਡੇਸ਼ਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਲੁਧਿਆਣਾ 2 ਮਈ : ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨ ਵਾਲੇ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਰਹਿੰਦ ਫ਼ਤਿਹ ਕਰਕੇ ਰਚੇ ਇਤਿਹਾਸ ਨੂੰ ਯਾਦ ਕਰਨ ਲਈ 14 ਮਈ ਨੂੰ ਫ਼ਤਿਹ ਮਾਰਚ 'ਚ ਸ਼ਾਮਲ ਹੋਈਏ। ਇਹ ਅਪੀਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਵਾਈਸ ਪ੍ਰਧਾਨ ਫਾਊਂਡੇਸ਼ਨ ਅਮਰੀਕਾ ਰਾਜ....
ਠੀਕਰੀਵਾਲ ‘ਚ ਹੋਏ ਸੜਕ ਹਾਦਸੇ ‘ਚ ਦੋ ਨੌਜਾਵਨਾਂ ਦੀ ਮੌਤ, ਤਿੰਨ ਜਖ਼ਮੀ
ਬਰਨਾਲਾ, 02 ਮਈ (ਗੁਰਭਿੰਦਰ ਗੁਰੀ) : ਨੇੜਲੇ ਪਿੰਡ ਠੀਕਰੀਵਾਲਾ ਵਿਖੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਟੱਕਰ ਹੋਣ ਜਾਣ ਦੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (24) ਵਾਸੀ ਰਣਜੀਤ ਨਗਰ ਬਰਨਾਲਾ ਜੋ ਆਪਣੀ ਪਤਨੀ ਤੁਲਸਾ ਰਾਣੀ, ਬੇਟੀ ਹੁਸਨਪ੍ਰੀਤ ਕੌਰ (7) ਅਤੇ ਗੁਰਕੀਰਤ ਕੌਰ (2) ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਬਰਨਾਲਾ ਤੋਂ ਪਿੰਡ ਸਹਿਜੜਾ ਨੂੰ ਜਾ ਰਿਹਾ ਸੀ, ਜਦੋਂ ਉਹ ਤਕਰੀਬਨ ਰਾਤ 8 ਵਜੇ ਪਿੰਡ ਠੀਕਰੀਵਾਲਾ ਦੇ ਸਕੂਲ ਨੇੜੇ ਪੁੱਜੇ ਤਾਂ ਪਿੰਡ....
ਲਾਊਡ ਸਪੀਕਰਾਂ ਦੀ ਵਰਤੋਂ, ਆਰਕੈਸਟਰਾ ਅਤੇ ਦੂਜੇ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਯੰਤਰਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਸੰਗਰੂਰ, 2 ਮਈ : ਜਿਲ੍ਹਾ ਸੰਗਰੂਰ ਵਿੱਚ ਸ਼ੋਰ ਸ਼ਰਾਬਾ ਅਤੇ ਪ੍ਰਦੂਸ਼ਣ ਦੇ ਫਲਸਰੂਪ ਆਮ ਲੋਕਾਂ ਦੀ ਮਾਨਸਿਕਤਾ ਅਤੇ ਬੱਚਿਆਂ ਦੀ ਸਿਹਤ ’ਤੇ ਪੈਂਦੇ ਭੈੜੇ ਅਸਰ ਤੋਂ ਇਲਾਵਾ ਅਣਅਧਿਕਾਰਤ ਤੌਰ ’ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ ਕਾਰਨ ਉਤਪੰਨ ਹੋਣ ਵਾਲੀ ਸੰਭਾਵੀ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰਖਦਿਆਂ ਐਡੀਸ਼ਨਲ ਜਿਲ੍ਹਾ ਮੈਜਿਸਟਰੇਟ ਸੰਗਰੂਰ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸੰਗਰੂਰ ਵਿੱਚ....
ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਖੁੱਲ੍ਹੇ : ਡੀ ਸੀ ਬਠਿੰਡਾ
ਬਠਿੰਡਾ, 2 ਮਈ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਪੈਂਦੇ ਸਾਰੇ ਸੇਵਾ ਕੇਂਦਰ ਆਮ ਵਾਂਗ ਪਹਿਲਾਂ ਦੀ ਤਰ੍ਹਾਂ ਹੀ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਹ ਵੀ ਦੱਸਿਆ ਕਿ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਰਫ਼ ਸਰਕਾਰੀ ਦਫ਼ਤਰਾਂ ਦੇ ਸਮੇਂ ਚ ਹੀ ਤਬਦੀਲੀ ਕੀਤੀ ਗਈ ਹੈ।
ਕਣਕ ਸਬੰਧੀ ਕਿਸਾਨਾਂ ਨੂੰ ਕਰੀਬ 233 ਕਰੋੜ ਰੁਪਏ ਦੀ ਅਦਾਇਗੀ
ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਤੱਕ 1,25,397 ਮੀਟ੍ਰਿਕ ਟਨ ਕਣਕ ਦੀ ਖਰੀਦ ਐੱਸ.ਏ.ਐੱਸ. ਨਗਰ, 2 ਮਈ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1,25,397 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ1,25,397 ਮੀਟ੍ਰਿਕ ਟਨ ਫ਼ਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਹੁਣ ਤੱਕ ਕਰੀਬ 233 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪਨਗਰੇਨ ਵਲੋਂ 30,551 ਮੀਟ੍ਰਿਕ ਟਨ....
ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਈਗਲਜ਼ ਇਮੀਗ੍ਰੇਸ਼ਨ ਸਰਵਿਸਸਜ਼ ਅਤੇ ਸਟਰਾਈਵਰਜ਼ ਇੰਟਰਨੈਸ਼ਨਲ ਕੰਸਲਟੈਂਟ ਦੇ ਲਾਇਸੈਂਸ ਰੱਦ
ਐਸ.ਏ.ਐਸ ਨਗਰ, 02 ਮਈ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਨਿਯਮਾਂ ਦੀ ਉਲੰਘਣਾ ਕਰਕੇ ਦੋ ਇੰਮੀਗ੍ਰੇਸ਼ਨ ਅਤੇ ਕੰਸਲਟੈਂਟ ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਇਹ ਲਾਇਸੈਂਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) (ਜੀ) ਤਹਿਤ ਰੱਦ ਕੀਤੇ ਗਏ ਹਨ। ਵਧੀਕ ਜਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਈਗਲਜ਼ ਇਮੀਗ੍ਰੇਸ਼ਨ ਸਰਵਿਸਸਜ਼, ਐਸ.ਸੀ.ਓ ਨੰ. 673 ਦੂਜੀ ਮੰਜ਼ਿਲ ਸੈਕਟਰ....
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪਾਬੰਦੀ
ਐਸ.ਏ.ਐਸ.ਨਗਰ, 2 ਮਈ : ਜ਼ਿਲ੍ਹੇ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪੂਰਨ ਪਾਬੰਦੀ ਲਗਾਈ ਹੈ । ਇਸ ਦੇ ਨਾਲ-ਨਾਲ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ....
ਐਚ.ਐਫ. ਸੁਪਰ ਸਟੋਰ ਦੇ ਮਾਲਕ ਨੂੰ ਗੈਰਮਿਆਰੀ ਘਿਓ ਸਬੰਧੀ ਜੁਰਮਾਨਾ
ਐੱਸ.ਏ.ਐੱਸ. ਨਗਰ, 2 ਮਈ : ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਗੈਰਮਿਆਰੀ/ ਮਿਸਬ੍ਰਾਂਡਿਡ ਘਿਓ ਸਬੰਧੀ ਐਚ.ਐਫ. ਸੁਪਰ ਸਟੋਰ, ਫੇਜ਼ 7 ਦੇ ਮਾਲਕ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਵੀ ਕੋਈ ਖ਼ੁਰਾਕ ਪਦਾਰਥਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਚ.ਐਫ. ਸੁਪਰ ਸਟੋਰ ਦੀ ਚੈਕਿੰਗ ਕੀਤੀ ਗਈ। ਜਿਥੇ....
ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਵਾਂ ਪ੍ਰਦਾਨ ਕਰਨ ਲਈ ਸੂਬੇ ਭਰ ‘ਚ ਆਮ ਆਦਮੀ ਕਲੀਨਿਕਾਂ ਦੀ ਕੀਤੀ ਸ਼ੁਰੂਆਤ : ਜੌੜਾਮਾਜਰਾ
ਰੇਤਗੜ੍ਹ ਦੇ ਆਮ ਆਦਮੀ ਕਲੀਨਿਕ ‘ਚ ਸਾਢੇ 8 ਮਹੀਨਿਆਂ ‘ਚ 15 ਹਜ਼ਾਰ ਤੋਂ ਵਧੇਰੇ ਦੀ ਹੋਈ ਓ.ਪੀ.ਡੀ. ਸਮਾਣਾ, 2 ਮਈ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਵਾਂ ਪ੍ਰਦਾਨ ਕਰਨ ਲਈ 15 ਅਗਸਤ 2022 ਨੂੰ ਸੂਬੇ ਭਰ ‘ਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਨ੍ਹਾਂ ਦਾ ਲੋਕਾਂ ਨੂੰ ਸਿਹਤ ਸਹੂਲਤਾਵਾਂ ਪ੍ਰਾਪਤ ਕਰਨ ‘ਚ ਵੱਡਾ ਲਾਭ ਹੋਇਆ ਹੈ।....
ਟੀਐਸਪੀਐਲ ਵਲੋਂ ਪੱਗ ਸਬੰਧੀ ਅਫਵਾਹਾਂ ਫੈਲਾਉਣ ਵਾਲੇ ਤੋਂ ਦੂਰ ਰਹਿਣ ਦੀ ਅਪੀਲ
ਤਲਵੰਡੀ ਸਾਬੋ , 2 ਮਈ : ਤਲਵੰਡੀ ਸਾਬੋ ਪਾਵਰ ਪਲਾਂਟ (ਟੀ ਐਸ ਪੀ ਐੱਲ) ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਲਾਕੇ ਦੇ ਇੱਕ ਵਿਅਕਤੀ ਵਲੋਂ ਪੱਗ ਬੰਨ੍ਹਣ ਸਬੰਧੀ, ਜੋ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦਾ ਤਾਪਘਰ ਜਾਂ ਇਸ ਦੀ ਪ੍ਰਬੰਧਕੀ ਟੀਮ ਨਾਲ ਬਿਲਕੁਲ ਵੀ ਕੋਈ ਸਬੰਧ ਨਹੀਂ ਹੈ। ਉਨਾਂ ਕਿਹਾ ਕਿ ਇਸ ਨੂੰ ਫੈਲਾਉਣ ਵਾਲੇ ਦਾ ਇਰਾਦਾ ਨੇਕ ਨਹੀਂ ਹੈ, ਜਿਸ ਦੇ ਖਿਲਾਫ ਆਪਾਂ ਸਾਰਿਆਂ ਨੂੰ ਡਟਣ ਦੀ ਲੋੜ ਹੈ, ਕਿਉਂਕਿ ਐਸੀਆਂ ਝੂਠੀਆਂ ਅਫਵਾਹਾਂ ਨਾਲ ਇਲਾਕੇ ਦਾ ਕਈ ਕਿਸਮ ਦਾ ਨੁਕਸਾਨ ਹੋ....
ਵਿਦੇਸ਼ ਜਾਣ ਦੇ ਸੁਪਨੇ ਤੇ ਕਰਜੇ ਦੀ ਪੰਡ ਪੈ ਗਈ ਭਾਰੀ, ਨੌਜਵਾਨ ਨੇ ਕੀਤੀ ਆਤਮ ਹੱਤਿਆ
ਬੁਢਲਾਡਾ, 2 ਮਈ : ਵਿਦੇਸ਼ ਜਾਣ ਦੇ ਸੁਪਨਾ ਸੀ ਨੌਜ਼ਵਾਨ ਦਾ ਪਰ ਕਰਜੇ ਦੀ ਪੰਡ ਨੇ ਉਸਦੀ ਮੌਤ ਹੀ ਲੈ ਲਈ। ਪਰਿਵਾਰ ਉੱਪਰ ਲੱਖਾਂ ਰੁਪਏ ਨਾਲ ਕਰਜਾਈ ਹੋਏ ਬੇਰੁਜਗਾਰ ਨੌਜ਼ਵਾਨ ਵੱਲੋਂ ਜਹਿਰੀਲ ਚੀਜ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਾਣੇ ਦਾ ਰਹਿਣ ਵਾਲਾ ਜੀਵਨ ਸਿੰਘ ਬੱਬੀ (22) ਪੁੱਤਰ ਜਗਸੀਰ ਸਿੰਘ ਜੋ ਬੀ.ਏ. ਦੀ ਪੜ੍ਹਾਈ ਉਪਰੰਤ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੀ.ਟੀ.ਈ. ਦਾ ਕੋਰਸ ਕਰ ਰਿਹਾ ਸੀ। ਪਰ ਪਰਿਵਾਰ ਕੋਲ 1.5....