news

Jagga Chopra

Articles by this Author

ਕੈਲਗਰੀ ’ਚ ਪੰਜ ਪਿਅਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 

ਕੈਲਗਰੀ, 15 ਮਈ : ਕੈਨੇਡਾ ਦੇ ਕੈਲਗਰੀ ’ਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨ ਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਅਗਵਾਈ ਪੰਜ ਪਿਅਰਿਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ। ਨਗਰ ਕੀਰਤਨ ਵਿਚ ਕੈਲਗਰੀ ਅਤੇ ਸਮੁੱਚੇ ਕੈਨੇਡਾ ’ਚੋਂ ਸਿੱਖ ਸੰਗਤ ਨੇ ਵੱਡੀ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ

2047 ਤੱਕ ਭਾਰਤ ਇੱਕ ਵਿਕਸਤ ਦੇਸ਼ ਬਣ ਜਾਵੇਗਾ :  ਰਾਜਨਾਥ ਸਿੰਘ

ਪੁਣੇ, 15 ਮਈ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਰੱਖਿਆ ਖੇਤਰ 'ਚ ਸਾਈਬਰ ਸਪੇਸ ਦੇ ਵਧਦੇ ਖ਼ਤਰਿਆਂ ਦਰਮਿਆਨ 2047 ਤੱਕ ਭਾਰਤ ਇੱਕ ਵਿਕਸਤ ਦੇਸ਼ ਬਣ ਜਾਵੇਗਾ। ਰੱਖਿਆ ਮੰਤਰੀ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਰਾਜਨਾਥ ਸਿੰਘ ਨੇ ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਡਿਫੈਂਸ ਇੰਸਟੀਚਿਊਟ ਆਫ ਐਡਵਾਂਸਡ ਟੈਕਨਾਲੋਜੀ (ਡੀਆਈਏਟੀ) ਦੇ

ਆਂਧਰਾ ਪ੍ਰਦੇਸ਼ ਦੇ ਕੁਡੱਪਾ ਵਿਚ ਮੰਦਰ ਦੇ ਦਰਸ਼ਨਾਂ ਤੋਂ ਪਰਤਦੇ ਸਮੇਂ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ 

ਆਂਧਰਾ ਪ੍ਰਦੇਸ਼, 15 ਮਈ : ਆਂਧਰਾ ਪ੍ਰਦੇਸ਼ ਦੇ ਕੁਡੱਪਾ ਜ਼ਿਲ੍ਹੇ ਵਿਚ ਸੋਮਵਾਰ ਤੜਕੇ ਇਕ ਮੰਦਰ ਦੇ ਦਰਸ਼ਨਾਂ ਤੋਂ ਪਰਤਦੇ ਸਮੇਂ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਅੰਬੁਰਾਜਨ ਨੇ ਦੱਸਿਆ ਕਿ ਇਹ ਲੋਕ ਤਿਰੂਪਤੀ ਦੇ ਪ੍ਰਸਿੱਧ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਤਾੜੀਪਤਰੀ ਵੱਲ ਜਾ

ਤਪਾ ਮੰਡੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ

ਬਰਨਾਲਾ, 15 ਮਈ : ਬਰਨਾਲਾ ਦੇ ਤਪਾ ਮੰਡੀ ਦੇ ਨਜ਼ਦੀਕ ਮਹਿਤਾ ਅਤੇ ਘੁੰਨਸ ਵਿਚਕਾਰ ਇੱਕ ਹੋਏ ਭਿਆਨਕ ਸੜਕ ਹਾਦਸੇ ‘ਚ ਇੱਕ ਬੱਚੇ, ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਕਾਰ ਨੇ 2 ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਮਰਨ ਵਾਲਿਆਂ ‘ਚ ਇੱਕ ਬੱਚਾ ਅਤੇ ਇੱਕ ਔਰਤ

ਕਾਂਗੜਾ ‘ਚ ਬੇਕਾਬੂ ਹੋ ਕੇ ਕੈਂਟਰ ਖੱਡ ‘ਚ ਡਿੱਗਾ, ਪਤੀ-ਪਤਨੀ ਅਤੇ ਧੀ ਸਮੇਤ 5 ਦੀ ਮੌਤ

ਕਾਂਗੜਾ, 15 ਮਈ : ਹਿਮਾਂਚਲ ਦੇ ਕਾਂਗੜਾ ‘ਚ ਇੱਕ ਕੈਂਟਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 100 ਮੀਟਰ ਹੇਠਾਂ ਖੱਡ ‘ਚ ਡਿੱਗਣ ਕਾਰਨ ਪਤੀ-ਪਤਨੀ ਅਤੇ ਧੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਧਰਮਸ਼ਾਲਾ ਦੇ ਅਧੀਨ ਯੋਲ ਦੇ ਨੇੜਲੇ ਉਥਾਗਰਾਨ ‘ਚ ਇੱਕ ਕੈਂਟਰ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗਾ, ਜਿਸ ਕਾਰਨ ਇਸ ਹਾਦਸੇ ‘ਚ 4 ਲੋਕਾਂ

ਮੈਕਸੀਕੋ ਵਿਚ ਯਾਤਰੀ ਵੈਨ ਅਤੇ ਇੱਕ ਟਰੱਕ ਦੀ ਭਿਆਨਕ ਟੱਕਰ, 26 ਲੋਕਾਂ ਦੀ ਮੌਤ 

ਵਿਕਟੋਰੀਆ, 15 ਮਈ : ਮੈਕਸੀਕੋ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ। ਉਤਰੀ ਮੈਕਸੀਕੋ ਵਿਚ ਸਿਉਡਾਡ ਵਿਕਟੋਰੀਆ ਹਾਈਵੇਅ ਉਤੇ ਇੱਕ ਯਾਤਰੀ ਵੈਨ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ। ਇਸ 'ਚ 26 ਲੋਕਾਂ ਦੀ ਮੌਤ ਹੋ ਗਈ ਸੀ। ਜ਼ੋਰਦਾਰ ਟੱਕਰ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲਗ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੈਨ 'ਚ ਕਿੰਨੇ ਲੋਕ ਸਵਾਰ ਸਨ। ਸਥਾਨਕ

ਲਾਲਜੀਤ ਭੁੱਲਰ ਵੱਲੋਂ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਇਕਸਾਰਤਾ ਲਿਆਉਣ ਅਤੇ ਬਣਦਾ ਵਾਧਾ ਲਾਗੂ ਕਰਨ ਸਬੰਧੀ ਕਾਰਵਾਈ ਤੇਜ਼ ਕਰਨ ਦੇ ਹੁਕਮ
  • ਕਿਹਾ, ਬਾਕੀ ਮੰਗਾਂ 'ਤੇ ਵੀ ਤੇਜ਼ੀ ਨਾਲ ਕੀਤਾ ਜਾ ਰਿਹੈ ਵਿਚਾਰ

ਚੰਡੀਗੜ੍ਹ, 15 ਮਈ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਇਕਸਾਰਤਾ ਲਿਆਉਣ ਅਤੇ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ

ਗੁਰਦੁਆਰਾ ਕੰਪਲੈਕਸ, ਪਟਿਆਲਾ 'ਚ ਕਥਿਤ ਤੌਰ ਉੱਤੇ ਦਾਰੂ ਪੀਣ ਵਾਲੀ ਮਹਿਲਾ ਦਾ ਕਤਲ 

ਪਟਿਆਲਾ, 15 ਮਈ : ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪਰਵਿੰਦਰ ਕੌਰ ਵਜੋਂ ਹੋਈ ਹੈ, ਜੋ ਪਟਿਆਲਾ ਦੀ ਹੀ ਵਸਨੀਕ ਦੱਸੀ ਜਾ ਰਹੀ ਹੈ। ਮਹਿਲਾ ਉੱਤੇ ਇਲਜ਼ਾਮ ਹੈ ਕਿ ਉਹ ਗੁਰਦੁਆਰਾ ਸਾਹਿਬ ਦੇ ਸਰੋਵਰ ਦੀਆਂ ਪੌੜੀਆਂ ਨੇੜੇ ਬੈਠੀ ਕਥਿਤ ਤੌਰ ਉੱਤੇ ਸ਼ਰਾਬ ਪੀ ਰਹੀ ਸੀ, ਜਿਸ ਤੋਂ ਬਾਅਦ ਇਹ

ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਵਿੱਚ ਪਟਿਆਲਾ ਦੇ ਆਰਕੀਟੈਕਟ ਚਮਕੇ

ਪਟਿਆਲਾ, 15 ਮਈ : ਇਨਮਾਈ ਸਿਟੀ ਵਲੋਂ ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਦੇ ਰੂਪ ਵਿਚ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਤੇ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦਾ ਸੰਚਾਲਨ ਇਨਮਾਈ ਸਿਟੀ (ਸੰਸਥਾਪਕ ਅਤੇ ਨਿਰਦੇਸ਼ਕ ਸ੍ਰੀ ਗੋਪਾਲ ਅਤੇ ਕ੍ਰਿਸ਼ਨ ਅਰੋੜਾ) ਦੁਆਰਾ

ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਡਾ. ਨਵਸ਼ਰਨ ਤੋਂ ਈ.ਡੀ ਵੱਲੋਂ ਪੁੱਛਗਿੱਛ, ਇਨਕਲਾਬੀ ਧਿਰਾਂ ਵਲੋਂ ਨਿਖੇਧੀ

ਬਰਨਾਲਾ, 15 ਮਈ : ਮਰਹੂਮ ਰੰਗ ਮੰਚ ਦੀ ਸਿਰਮੌਰ ਕਲਗੀ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਜਮਹੂਰੀ ਹੱਕਾਂ ਦੀ ਜਾਣੀ ਪਛਾਣੀ ਸ਼ਖ਼ਸੀਅਤ ਡਾ: ਨਵਸ਼ਰਨ ਨੂੰ ਈ.ਡੀ ਵੱਲੋਂ 10 ਮਈ ਨੂੰ ਆਪਣੇ ਦਫਤਰ ਬੁਲਾ ਕੇ 8 ਘੰਟੇ ਪੁੱਛਗਿੱਛ ਕਰਨ ਦੀ ਇਨਕਲਾਬੀ ਕੇਂਦਰ, ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ