ਪਟਿਆਲਾ, 15 ਮਈ : ਇਨਮਾਈ ਸਿਟੀ ਵਲੋਂ ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਦੇ ਰੂਪ ਵਿਚ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਤੇ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦਾ ਸੰਚਾਲਨ ਇਨਮਾਈ ਸਿਟੀ (ਸੰਸਥਾਪਕ ਅਤੇ ਨਿਰਦੇਸ਼ਕ ਸ੍ਰੀ ਗੋਪਾਲ ਅਤੇ ਕ੍ਰਿਸ਼ਨ ਅਰੋੜਾ) ਦੁਆਰਾ ਕੀਤਾ ਗਿਆ। ਇਸ ਦੌਰਾਨ ਏ.ਆਰ. ਫਾਊਂਟੇਨ ਹੈੱਡ ਆਰਕੀਟੈਕਟ ਪਟਿਆਲਾ ਤੋਂ ਰਜਿੰਦਰ ਸਿੰਘ ਸੰਧੂ ਅਤੇ ਚੇਅਰਮੈਨ ਆਈ.ਆਈ.ਏ.ਪਟਿਆਲਾ ਸੈਂਟਰ ਨੇ ਕੈਬਨਿਟ ਮੰਤਰੀ ਸ: ਚੇਤਨ ਸਿੰਘ ਜੌੜਾਮਾਜਰਾ ਤੋਂ ਇਹ ਵੱਕਾਰੀ ਐਵਾਰਡ ਪ੍ਰਾਪਤ ਕੀਤਾ। ਆਰ. ਸੰਗੀਤਾ ਗੋਇਲ ਆਰਕੀਟੈਕਚਰ ਐਜੂਕੇਸ਼ਨ ਕੈਟਾਗਰੀ ਵਿੱਚ ਪਟਿਆਲਾ ਤੋਂ ਦੂਜੇ ਐਵਾਰਡੀ ਸਨ। ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ ਨੇ ਅਜਿਹੇ ਸ਼ਾਨਦਾਰ ਸਮਾਗਮ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸਿਰ ਕੱਢ ਆਰਕੀਟੈਕਟਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਸਖ਼ਤ ਮਿਹਨਤ ਹੀ ਸਫ਼ਲਤਾ ਦੀ ਕੂੰਜੀ ਹੈ। ਉਨ੍ਹਾਂ ਹਾਜ਼ਰ ਲੋਕਾਂ ਨੂੰ ਭਵਿੱਖ ਦੇ ਸਕਾਰਾਤਮਕ ਕਾਰਜਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਕਰਤਾਰਪੁਰ ਕੋਰੀਡੋਰ ਅਤੇ ਭਾਰਤ ਦੇ ਕਈ ਹਵਾਈ ਅੱਡਿਆਂ ਦੇ ਆਰਕੀਟੈਕਟ ਚਰਨਜੀਤ ਸਿੰਘ ਸ਼ਾਹ ਪ੍ਰੋਗਰਾਮ ਦੇ ਮੁੱਖ ਬੁਲਾਰੇ ਸਨ। ਉਨ੍ਹਾਂ ਆਪਣੇ ਵੱਖ-ਵੱਖ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਦੇ ਚੋਟੀ ਦੇ 30 ਆਰਕੀਟੈਕਟਾਂ ਨੂੰ ਪਿਲਰਜ਼ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਸਪੇਸ ਰੇਸ ਤੋਂ ਉਦੈਵੀਰ ਸਿੰਘ, ਰਵਿੰਦਰ ਅਤੇ ਮਨਦੀਪ ਲਿਵਿੰਗ ਸਪੇਸ ਤੋਂ, ਹਰਪ੍ਰੀਤ ਸਿੰਘ, ਬਦਰੀਨਾਥ ਕਾਲੇਰੂ, ਅਮਨ ਅਗਰਵਾਲ, ਨਰੋਤਮ ਸਿੰਘ, ਇਮਾਨ ਸਿੰਘ ਭੁੱਲਰ, ਅਸ਼ਵਨੀ ਸ਼ਾਮਲ ਸਨ। ਇਵੈਂਟ ਦੇ ਪੇਸ਼ਕਾਰ ਫੀਮਾ ਕਾਰਲੋ ਫਰੈਟਿਨੀ (ਡਾਇਰੈਕਟਰ ਸ਼੍ਰੀ ਅਮਨ ਆਨੰਦ) ਅਤੇ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ (ਸੀ.ਈ.ਓ., ਸ਼੍ਰੀ ਉਮੰਗ ਜਿੰਦਲ) ਸਨ। ਈਵੈਂਟ ਦੇ ਸਪਾਂਸਰ ਜੇਡੀ ਕ੍ਰਿਏਸ਼ਨਜ਼ (ਸ੍ਰੀ ਜਗਦੀਪ ਅਤੇ ਅਮਨਦੀਪ ਰਾਣਾ) ਸਨ ਅਤੇ ਇਵੈਂਟ ਪਾਰਟਨਰ ਮੈਗਪੀ ਵੈਲਨੈਸ ਕਿਚਨਜ਼ (ਡਾਇਰੈਕਟਰ ਮਿਸਟਰ ਸੰਧੂ ਅਤੇ ਸੀਨੀਅਰ ਵੀਪੀ ਮਿਸਟਰ ਪ੍ਰਸ਼ਾਂਤ) ਸਨ।