news

Jagga Chopra

Articles by this Author

ਪੱਛਮੀ ਬੰਗਾਲ ਦੇ ਮੇਦਿਨੀਪੁਰ ‘ਚ ਗੈਰ ਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ‘ਚ 5 ਲੋਕਾਂ ਦੀ ਮੌਤ ਅਤੇ 7 ਦੇ ਗੰਭੀਰ ਜਖ਼ਮੀ 

ਮੇਦਿਨੀਪੁਰ, 16 ਮਈ : ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਦੇ ਈਗਰਾ ‘ਚ ਇੱਕ ਗੈਰ ਕਾਨੂੰਨੀ ਚੱਲਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ‘ਚ 5 ਲੋਕਾਂ ਦੀ ਮੌਤ ਅਤੇ 7 ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਧਮਾਕਾ ਐਨਾ ਜਬਰਦਸਤ ਸੀ ਕਿ ਜਿਸ ਘਰ ਵਿੱਚ ਇਹ ਫੈਕਟਰੀ ਚੱਲ ਰਹੀ ਸੀ, ਉਹ ਢਹਿ ਗਿਆ, ਜਿਸ

ਇਟਲੀ ਵਿਚ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਸਿਰਜਿਆ ਨਵਾਂ ਇਤਿਹਾਸ

ਮਿਲਾਨ, 16 ਮਈ : ਇਟਲੀ ਵਿਚ ਹੋਈਆਂ ਨਗਰ ਕੌਂਸਲ ੳਫਲਾਗਾਂ ਦੀਆਂ ਹੋਈਆਂ ਚੋਣਾਂ ਵਿਚ ਸਲਾਹਕਾਰ ਵਜੋਂ ਚੋਣ ਲੜਦਿਆਂ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਜੈਸਿਕਾ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਇੱਕੋ ਇੱਕ ਅਜਿਹੀ ਪੰਜਾਬੀ ਮੂਲ ਦੀ ਔਰਤ ਬਣ ਗਈ ਹੈ, ਜਿਸ ਨੇ ਇੰਨਾਂ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

ਵੈਲਿੰਗਟਨ 'ਚ ਚਾਰ ਮੰਜ਼ਿਲਾ ਹੋਸਟਲ 'ਚ ਅੱਗ ਲਗਣ ਕਾਰਨ 6 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਲੋਕ ਲਾਪਤਾ

ਵੈਲਿੰਗਟਨ, 16 ਮਈ : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ 'ਚ ਚਾਰ ਮੰਜ਼ਿਲਾ ਹੋਸਟਲ 'ਚ ਅੱਗ ਲਗਣ ਕਾਰਨ 6 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਲੋਕ ਲਾਪਤਾ ਹੋਣ ਦੀ ਖਬਰ ਹੈ। ਹੋਸਟਲ ਦਾ ਨਾਂ ਲੋਫਰਸ ਲਾਜ ਹੋਸਟਲ ਹੈ, ਜਿਸ ਵਿਚ 92 ਕਮਰੇ ਸਨ। ਅੱਗ 'ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ। ਉਨ੍ਹਾਂ ਨੇ 50 ਲੋਕਾਂ ਨੂੰ

ਅਮਰੀਕਾ ਦੇ ਨਿਊ ਮੈਕਸੀਕੋ ਇੱਕ 18 ਸਾਲ ਦੇ ਨੌਜਵਾਨ ਵੱਲੋਂ ਕੀਤੀ ਗੋਲੀਬਾਰੀ ‘ਚ ਤਿੰਨ ਦੀ ਮੌਤ 

ਨਿਊ ਮੈਕਸੀਕੋ, 16 ਮਈ : ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ‘ਚ ਇੱਕ 18 ਸਾਲ ਦੇ ਨੌਜਵਾਨ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਤਿੰਨ ਦੀ ਮੌਤ ਅਤੇ ਕਈ ਜਖ਼ਮੀ ਹੋ ਜਾਣ ਦੀ ਖਬਰ ਹੈ। ਘਟਨਾ ਸੋਮਵਾਰ ਨੂੰ ਨਿਊ ਮੈਕਸੀਕੋ ਦੇ ਫਾਰਮਿੰਗਟਨ ਦੇ ਇਕ ਰਿਹਾਇਸ਼ੀ ਖੇਤਰ ਵਿਚ, ਅਲਬੂਕਰਕ ਦੇ ਉੱਤਰ-ਪੱਛਮ ਵਿਚ ਲਗਭਗ 290 ਕਿਲੋਮੀਟਰ (180 ਮੀਲ) ਦੀ ਦੂਰੀ 'ਤੇ ਵਾਪਰੀ ਦੱਸੀ ਜਾ ਰਹੀ ਹੈ।

ਬਰਨਾਲਾ ਨੂੰ ਬਹੁਤ ਜਲਦ ਕ੍ਰਿਟੀਕਲ ਹੈਲਥ ਕੇਅਰ ਸੈਂਟਰ ਮਿਲੇਗਾ : ਸੰਸਦ ਮੈਂਬਰ ਮਾਨ 

ਬਰਨਾਲਾ, 16 ਮਈ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਬਲਾਕ ਦੇ ਦਿਵਿਆਂਗਜਨਾਂ ਨੂੰ ਬਨਾਵਟੀ ਅੰਗ ਵੰਡੇ, ਉਨ੍ਹਾਂ ਨੇ ਮੋਟਰ ਟਰਾਈਸਾਈਕਲ, ਸੁਣਨ ਵਾਲੀਆਂ ਮਸ਼ੀਨਾਂ, ਸਮਾਰਟ ਸਟਿਕਸ, ਸਮਾਰਟ ਫ਼ੋਨ, ਵ੍ਹੀਲਚੇਅਰ ਅਤੇ ਬਨਾਵਟੀ ਅੰਗ ਵੰਡੇ, 262 ਲਾਭਪਾਤਰੀਆਂ ਨੂੰ ਸਹਾਇਕ ਯੰਤਰ ਵੰਡੇ, 262 ਲੱਖ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਵੱਲੋਂ

ਬਰਸਾਤਾਂ ਤੋਂ ਪਹਿਲਾਂ ਡਰੇਨਾਂ ਦੀ ਸਫ਼ਾਈ ਦਾ ਕੰਮ ਯਕੀਨੀ ਬਣਾਇਆ ਜਾਵੇ : ਕੋਮਲ ਮਿੱਤਲ
  • ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗਾਂ ਦੌਰਾਨ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਲਿਆ ਜਾਇਜ਼ਾ
  • ਸਿਹਤ ਵਿਭਾਗ ਨੂੰ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਿਹਤ ਸਹੂਲਤਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 16 ਮਈ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਬਰਸਾਤਾਂ

ਪਿੰਡਾਂ ਦੀ ਹਰ ਸਮੱਸਿਆ ਨੂੰ ਸਮਾਂਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੱਲ : ਜਿੰਪਾ
  • ਕੈਬਨਿਟ ਮੰਤਰੀ ਵੱਲੋਂ ਪਿੰਡ ਨਾਰੂ ਨੰਗਲ ਖਾਸ ਵਿਖੇ 10.50 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ

ਹੁਸ਼ਿਆਰਪੁਰ, 16 ਮਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਪਿੰਡਾਂ ਵਿੱਚ ਸੁਧਾਰ ਲਿਆਉਣਾ ਹੈ, ਜਿਸ ਲਈ ਪਿੰਡਾਂ ਵਿੱਚ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਹਰ ਛੋਟੀ-ਵੱਡੀ

ਬਾਲ ਭਿੱਖਿਆ ਨੂੰ ਰੋਕਣ ਲਈ ਚੁੱਕੇ ਜਾਣ ਠੋਸ ਕਦਮ : ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ, 16 ਮਈ  : ਸ੍ਰੀ ਵਿਨੀਤ ਕੁਮਾਰ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਬਾਲ ਭਿੱਖਿਆ ਮੁਕਤ ਕਰਨ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਹਰ ਬੱਚਾ ਸਕੂਲ ਦੇ ਵਿੱਚ ਦਾਖਲ ਹੋਣਾ ਚਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਮਾਪੇ ਵਿੱਦਿਆ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਉਹ

ਪੁਲਿਸ ਨੇ ਆਨ ਲਾਈਨ ਟਰੇਡਿੰਗ ਐਪ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲਿਆਂ ਦਾ ਕੀਤਾ ਪਰਦਾਫਾਸ਼

ਲੁਧਿਆਣਾ, 16 ਮਈ : ਲੁਧਿਆਣਾ ਪੁਲਿਸ ਨੇ ਆਨ ਲਾਈਨ ਟਰੇਡਿੰਗ ਐਪ ਨਾਲ ਕਰੋੜਾ ਰੁਪਏ ਦੀ ਧੋਖਾਧੜੀ ਕਰਨ ਵਾਲਿਆ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 106 ਮਿਤੀ 15-05-2023 ਅਧੀਨ ਧਾਰਾ 420-120ਬੀ-506-384 ਭ:ਦੰਡ, 66-ਸੀ, 66-ਡੀ ਆਈ.ਟੀ.ਐਕਟ, ਥਾਣਾ ਡਵੀਜਨ ਨੰਬਰ 5, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਕਮਿਸ਼ਨਰ ਪੁਲਿਸ, ਲੁਧਿਆਣਾ ਨੇ

ਰਵਿਦਾਸੀਆਂ ਭਾਈਚਾਰੇ ਨੂੰ ਇਹ ਜਗਾ 1935 ਦੀ ਜਗਾ ਅਲਾਟ ਹੋਈ ਹੈ ਤੇ ਇਨ੍ਹਾਂ ਦੇ ਕਬਜੇ ਨੂੰ ਹਟਾਓੁਣਾ ਠੀਕ ਨਹੀ ਹੈ : ਸਾਬਕਾ ਮੁੱਖ ਮੰਤਰੀ ਚੰਨੀ 
  • ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਸ਼ੁਰੂ ਹੋਏ ਵਿਵਾਦ, ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ

ਤਲਵੰਡੀ ਸਾਬੋ, 16 ਮਈ : ਅਦਾਲਤੀ ਫੈਸਲੇ ਹੱਕ ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਬੁੰਗਾ ਨਾਨਕਸਰ ਦੀ ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਦਰਮਿਆਨ ਅੱਜ ਦਲਿਤ ਭਾਈਚਾਰੇ