ਬਰਨਾਲਾ, 17 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਿਛਲੇ ਦਿਨੀਂ ਡਾਕਟਰ ਨਵਸ਼ਰਨ ਨੂੰ ਪੀਐੱਮਐੱਲਏ ਐਕਟ ਤਹਿਤ ਈਡੀ ਵੱਲੋਂ ਸੰਮਨ ਕਰ ਕੇ ਪੁੱਛ ਪੜਤਾਲ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਡਾਕਟਰ ਨਵਸ਼ਰਨ, ਮਰਹੂਮ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੀ ਬੇਟੀ ਹੈ। ਉਹ ਲੱਗਭੱਗ ਪੱਚੀ ਤੀਹ ਸਾਲਾਂ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ
news
Articles by this Author
ਫਰੀਦਕੋਟ 17 ਮਈ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਅੱਜ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਨੇ ਸਾਬਕਾ ਵਿਧਾਇਕ ਢਿੱਲੋਂ ਦਾ 10 ਦਿਨ ਦਾ ਰਿਮਾਂਡ ਮੰਗਿਆ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜ ਦਿਨ ਦਾ ਰਿਮਾਂਡ ਦੇ
ਆਂਧਰਾ ਪ੍ਰਦੇਸ਼, 17 ਮਈ : ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਦੇ ਇਕ ਪਿੰਡ 'ਚ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਾਰੀਆਂ ਔਰਤਾਂ ਆਟੋ ਰਿਕਸ਼ਾ 'ਚ ਸਵਾਰ ਸਨ, ਜਦੋਂਕਿ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ
ਨਵੀਂ ਦਿੱਲੀ, 17 ਮਈ : ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੰਤਰੀ ਮੰਡਲ ਵੱਲੋਂ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਪ੍ਰੈਸ ਕਾਨਫਰੰਸ ਵਿੱਚ ਮੀਟਿੰਗ ਬਾਰੇ ਜਾਣਕਾਰੀ ਦਿੱਤੀ।
ਆਈਟੀ ਸੈਕਟਰ ਲਈ
ਮੋਹਾਲੀ, 17 ਮਈ : ਪੰਜਾਬ ਸਿਖਿਆ ਵਿਭਾਗ ਨੇ ਅਧਿਆਪਕਾਂ ਨੂੰ ਤਰਜੀਹੀ ਸਟੇਸ਼ਨ 'ਤੇ ਤਬਾਦਲੇ ਲਈ ਅਪਲਾਈ ਕਰਨ ਲਈ ਕਿਹਾ ਹੈ। ਇਹ ਅਰਜ਼ੀ ਪੰਜਾਬ ਪੋਰਟਲ 'ਤੇ 17 ਮਈ ਤੋਂ 19 ਮਈ ਤਕ ਹੀ ਕੀਤੀ ਜਾ ਸਕਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਉਹ ਜ਼ਿਲ੍ਹੇ ਵਿਚ ਸਿਰਫ਼ ਖ਼ਾਲੀ ਸਟੇਸ਼ਨ ਨੂੰ ਹੀ ਅਪਣੇ ਵਿਕਲਪ ਵਜੋਂ ਚੁਣ ਸਕਦੇ ਹਨ। ਪੰਜਾਬ ਸਿਖਿਆ ਵਿਭਾਗ ਨੇ ਦਸਿਆ ਕਿ ਅਧਿਆਪਕ ਪੰਜਾਬ
ਬੀਜਿੰਗ, 17 ਮਈ : ਹਿੰਦ ਮਹਾਸਾਗਰ ਦੇ ਮੱਧ ਹਿੱਸੇ 'ਚ ਚੀਨੀ ਦੀ ਮੱਛੀ ਫੜਨ ਵਾਲੇ ਮਛੇਰਿਆਂ ਦੀ ਕਿਸ਼ਤੀ ਡੁੱਬ ਗਈ। ਇਸ ਨਾਲ ਚਾਲਕ ਦਲ ਦੇ 39 ਮੈਂਬਰ ਲਾਪਤਾ ਹੋ ਗਏ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿਤੀ ਹੈ। ਖਬਰਾਂ ਮੁਤਾਬਕ ਚਾਲਕ ਦਲ ਦੇ ਮੈਂਬਰਾਂ ਵਿਚ ਚੀਨ ਦੇ 17, ਇੰਡੋਨੇਸ਼ੀਆ ਦੇ 17 ਅਤੇ ਫਿਲੀਪੀਨਜ਼ ਦੇ ਪੰਜ ਮੈਂਬਰ ਸ਼ਾਮਲ ਹਨ।
ਫਰਿਜ਼ਨੋ, 17 ਮਈ : ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਦੋ ਪੰਜਾਬੀ ਪਿਉ-ਪੁੱਤ ਦੀ ਮੌਤ ਅਤੇ ਮਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਲਈ ਸੀ, ਜਿਸ ਦੀ ਖੁਸ਼ੀ ਵਜੋਂ ਪਰਿਵਾਰ ਜਸ਼ਨ ਮਨਾਉਣ ਲਈ ਨਿਕਲਿਆ ਸੀ, ਪਰ ਰਸਤੇ ਵਿੱਚ ਕਾਰ ਦਾ ਟਾਇਰ ਖੁੱਲ੍ਹ
ਰਾਜਪੁਰਾ, 17 ਮਈ : ਗੁਰਦੁਆਰਾ ਸਾਹਿਬ ਰਾਜਪੁਰਾ 'ਚ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਰਾਜਪੁਰਾ ਵਿੱਚ ਇੱਕ ਨੌਜਵਾਨ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਿੰਘ ਸਭਾ ਵਿੱਚ ਦਾਖ਼ਲ ਹੋਇਆ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਸ਼ਰਧਾਲੂ ਗੁੱਸੇ ਵਿਚ ਆ ਗਏ। ਇਸ ਦੀ ਵੀਡੀਓ
ਅੰਮ੍ਰਿਤਸਰ, 17 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਤਹਿਤ ਭਰੇ ਗਏ ਪ੍ਰੋਫਾਰਮੇ ਪੰਜਾਬ ਦੇ ਰਾਜਪਾਲ ਨੂੰ ਸੌਂਪਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਪ੍ਰੋਫਾਰਮੇ ਭਲਕੇ 18 ਮਈ ਨੂੰ ਰਾਜਪਾਲ ਪੰਜਾਬ ਦੇ ਸਪੁਰਦ ਕੀਤੇ ਜਾਣੇ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ
ਚੰਡੀਗੜ੍ਹ, 17 ਮਈ : ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਦੇਰ ਸ਼ਾਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਧਰਮਸੋਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਫਰਵਰੀ ਤੋਂ ਜੇਲ੍ਹ ਵਿੱਚ ਸੀ। ਮੋਹਾਲੀ ਅਦਾਲਤ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਧਰਮਸੋਤ ਵੱਲੋਂ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ।