ਰਾਜਪੁਰਾ, 17 ਮਈ : ਗੁਰਦੁਆਰਾ ਸਾਹਿਬ ਰਾਜਪੁਰਾ 'ਚ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਰਾਜਪੁਰਾ ਵਿੱਚ ਇੱਕ ਨੌਜਵਾਨ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਗੁਰਦੁਆਰਾ ਸਿੰਘ ਸਭਾ ਵਿੱਚ ਦਾਖ਼ਲ ਹੋਇਆ। ਇਹ ਦੇਖ ਕੇ ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਜਦੋਂ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤਾਂ ਸ਼ਰਧਾਲੂ ਗੁੱਸੇ ਵਿਚ ਆ ਗਏ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਬਿਨਾਂ ਸਿਰ ਢੱਕੇ ਅਤੇ ਬੂਟਾਂ ਸਮੇਤ ਅੰਦਰ ਦਾਖਲ ਹੁੰਦਾ ਹੈ। ਜਿਸ ਨੂੰ ਸੇਵਾਦਾਰ ਕਾਬੂ ਕਰ ਲੈਂਦੇ ਹਨ। ਇਸ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਜਪੁਰਾ ਪੁਲਿਸ ਨੇ ਸਾਹਿਲ ਅਰੋੜਾ ਦੇ ਖਿਲਾਫ 295a ਤਹਿਤ ਮਾਮਲਾ ਦਰਜ ਕਰ ਲਿਆ ਹੈ। ਰਾਜਪੁਰਾ ਸਿਟੀ ਥਾਣੇ ਦੇ ਮੁਖੀ ਰਾਜੇਸ਼ ਮਲਹੋਤਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।