- ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਸ਼ੁਰੂ ਹੋਏ ਵਿਵਾਦ, ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ
ਤਲਵੰਡੀ ਸਾਬੋ, 16 ਮਈ : ਅਦਾਲਤੀ ਫੈਸਲੇ ਹੱਕ ਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਬੁੰਗਾ ਨਾਨਕਸਰ ਦੀ ਜ਼ਮੀਨ ਤੇ ਕਬਜ਼ਾ ਲੈਣ ਦੌਰਾਨ ਪਿਛਲੇ ਦਿਨਾਂ ਤੋਂ ਸ਼ੁਰੂ ਹੋਏ ਵਿਵਾਦ ਦਰਮਿਆਨ ਅੱਜ ਦਲਿਤ ਭਾਈਚਾਰੇ ਵੱਲੋਂ ਦਿੱਤੇ ਇਕੱਠ ਦੇ ਸੱਦੇ ਨੂੰ ਦੇਖਦਿਆਂ ਇਤਿਹਾਸਿਕ ਨਗਰ ਤਲਵੰਡੀ ਸਾਬੋ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ। ਤਖ਼ਤ ਸਾਹਿਬ ਦੇ ਨੇੜੇ ਦੰਗਾ ਰੋਕੂ ਵਾਹਨ ਦੀ ਤਾਇਨਾਤੀ ਵੀ ਦੇਖਣ ਨੂੰ ਮਿਲ ਰਹੀ ਹੈ। ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦੋਵਾਂ ਧਿਰਾਂ ਨਾਲ ਮੀਟਿੰਗ ਕੀਤੀ ਗਈ ਜੋ ਬੇ ਸਿੱਟਾ ਰਹੀ ਹੈ। ਇਸੇ ਵਿਵਾਦ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਤਲਵੰਡੀ ਸਾਬੋ ਪਹੁੰਚੇ ਤੇ ਰਵਿਦਾਸੀਆ ਸਮੇਤ ਦਲਿਤ ਭਾਈਚਾਰੇ ਨਾਲ ਵਿਚਾਰਾਂ ਕੀਤੀਆਂ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰਵਿਦਾਸੀਆਂ ਭਾਈਚਾਰੇ ਨੂੰ ਇਹ ਜਗਾ 1935 ਦੀ ਜਗਾ ਅਲਾਟ ਹੋਈ ਹੈ ਤੇ ਇਨ੍ਹਾਂ ਦੇ ਕਬਜੇ ਨੂੰ ਹਟਾਓੁਣਾ ਠੀਕ ਨਹੀ ਹੈ । ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਵਿੱਚ ਦਾਖਲ ਦੇ ਕੇ ਮਸਲੇ ਨੂੰ ਸਹੀ ਤਰੀਕੇ ਨਾਲ ਨਜਿੱਠਣ ਤਾਂ ਕਿ ਕੌਮ ਇਕੱਠੀ ਰਹੇ ਤੇ ਕੌਮ ਚੜਦੀ ਕਲਾ ਰਹੇ।ਦੱਸਣਾ ਬਣਦਾ ਹੈ ਕਿ ਅੱਜ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਰਵਿਦਾਸੀਆ ਭਾਈਚਾਰੇ ਦਾ 16 ਮਈ ਦੇ ਵੱਡੇ ਇਕੱਠ ਨੂੰ ਦੇਖ ਪੁਲਿਸ ਪ੍ਰਸਾਸਨ ਨੇ ਤਲਵੰਡੀ ਸਾਬੋ ਨੂੰ ਪੁਲਿਸ ਛਾਓੁਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਅੱਜ ਦਲਿਤ ਭਾਈਚਾਰੇ ਵੱਲੋਂ ਇਕੱਠ ਨੇ ਫੈਸਲੇ ਲਏ ਕਿ 17 ਮਈ ਨੂੰ ਡੀ.ਸੀ. ਬਠਿੰਡਾ ਸ੍ਰੀ ਸੌਕਤ ਅਹਿਮਦ ਪਰੇ ਦੋਵਾਂ ਧਿਰਾਂ ਨਾਲ ਮੀਟਿੰਗਾਂ ਕਰਨਗੇ ਅਗਰ ਇਸ ਵਿੱਚ ਕੋਈ ਫੈਸਲਾ ਨਾ ਹੋਇਆ ਤਾਂ ਰਵਿਦਾਸੀਆ ਭਾਈਚਾਰਾ ਤਿੱਖਾ ਸੰਘਰਸ਼ ਕਰੇਗਾ।ਜਿਸ ਵਿੱਚ ਪਾਰਟੀ ਪੱਧਰ ਤੋੰ ਓੁਪਰ ਓੁੱਠ ਕੇ ਭਾਈਚਾਰੇ ਨਾਲ ਸਬੰਧਤ ਲੋਕ ਸਮੂਲੀਅਤ ਕਰਨਗੇ। ਅੱਜ ਦੇ ਇਕੱਠ ਨੂੰ ਬਸਪਾ ਆਗੂ ਕੁਲਦੀਪ ਸਰਦੂਲਗੜ੍ਹ, ਕਿਰਨਜੀਤ ਸਿੰਘ ਗਹਿਰੀ ,ਤਲਵੰਡੀ ਸਾਬੋ ਨਗਰ ਕੌਸਲ ਦੇ ਕਾਰਜਕਾਰੀ ਪ੍ਰਧਾਨ ਹਰਬੰਸ ਸਿੰਘ, ਮਹਿੰਦਰਪਾਲ ਸੰਤ ਸਮਾਜ ਮੁਖੀ ਜਲੰਧਰ, ਡਾ: ਸੁਖਵੀਰ ਸਿੰਘ ਜਲੰਧਰ, ਜੱਸੀ ਤੱਲਣ ਪੰਜਾਬ ਟਾਈਗਰ ਫੋਰਸ ਪ੍ਰਧਾਨ, ਡਾ: ਜਸਵੀਰ ਮਹਿਰਾਜ, ਜਗਦੀਪ ਗੋਗੀ, ਕੁਲਵੰਤ ਰਾਮ,ਕਾਮਰੇਡ ਸਮਾਓੁ,ਬਾਬਾ ਧਰਮ ਸਿੰਘ ਮੁਖੀ ਬੁੰਗਾ ਨਾਨਕਸਰ ਸਮੇਤ ਵੱਡੀ ਤਦਾਦ ਵਿੱਚ ਰਵਿਦਾਸੀਆ ਸਿੱਖ ਭਾਈਚਾਰੇ ਦੇ ਲੋਕ ਮੌਜੂਦ ਸਨ।