ਰਾਸ਼ਟਰੀ

ਕਰਨਾਲ ‘ਚ ਬੇਕਾਬੂ ਹੋ ਕੇ ਮੋਟਰਸਾਈਕਲ ਨਹਿਰ ਵਿੱਚ ਡਿੱਗਾ, ਤਿੰਨ ਨੌਜਵਾਨਾਂ ਦੀ ਮੌਤ
ਕਰਨਾਲ, 14 ਸਤੰਬਰ : ਹਰਿਆਣਾ ਦੇ ਜਿਲ੍ਹਾ ਕਰਨਾਲ ਦੇ ਪਿੰਡ ਇੰਚਲਾ ‘ਚ ਇੱਕ ਮੋਟਰਸਾਈਕਲ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਿਆ, ਜਿਸ ਕਾਰਨ ਮੋਟਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਇੱਕ ਦੀ ਜਾਨ ਬਚ ਗਈ। ਮ੍ਰਿਤਕਾਂ ਦੀ ਪਹਿਚਾਣ ਰਿਤੇਸ਼, ਸਾਹਿਲ ਅਤੇ ਦਿਵਾਯਾਂਸ਼ੂ ਵਜੋਂ ਹੋਈ ਹੈ, ਜਦੋਂ ਕਿ ਚੌਥਾ ਨੌਜਵਾਨ ਦਿਪਾਂਸ਼ੂ ਪਾਣੀਪਤ ਦਾ ਵਾਸੀ ਹੈ। ਜਾਣਕਾਰੀ ਅਨੁਸਾਰ ਪਿੰਡ ਇੰਚਲਾ ਨੇੜੇ ਸੜਕ ਖ਼ਰਾਬ ਹੋਣ ਕਾਰਨ ਬਾਈਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਨਹਿਰ ਦੇ ਕੰਢੇ ਜਾ ਡਿੱਗੀ।....
ਇੰਡੀਆ ਗਠਜੋੜ ‘ਹੰਕਾਰੀ’, ਇਸ ਦੇ ਨੇਤਾ ਸਨਾਤਨ ਰੀਤੀ ਰਿਵਾਜ਼ਾ ਨੂੰ ਤਬਾਹ ਕਰਨ ’ਤੇ ਤੁਲੇ ਹੋਏ : ਪ੍ਰਧਾਨ ਮੰਤਰੀ  ਮੋਦੀ
ਪ੍ਰਧਾਨ ਮੰਤਰੀ ਨੇ 50,800 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਪ੍ਰਧਾਨ ਮੰਤਰੀ ਨੇ ਵਿਰੋਧੀ ਗਠਜੋੜ ਤੇ ਦੇਸ਼ ਅਤੇ ਸਮਾਜ ਨੂੰ ਵੰਡਣ ਦਾ ਲਾਇਆ ਦੋਸ਼ ਮੱਧ ਪ੍ਰਦੇਸ਼, 14 ਸਤੰਬਰ : ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੂੰ ‘ਹੰਕਾਰੀ’ ਗਠਜੋੜ ਕਰਾਰ ਦਿੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਦੇ ਨੇਤਾ ਸਨਾਤਨ ਰੀਤੀ ਰਿਵਾਜ਼ਾ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ ਅਤੇ ਉਹ ਦੇਸ਼ ਨੂੰ ਹਜ਼ਾਰਾਂ ਸਾਲਾਂ ਲਈ ਗੁਲਾਮੀ ਵਿਚ ਧੱਕਣਾ....
ਬਿਹਾਰ ਦੀ ਬਾਗਮਤੀ ਨਦੀ ‘ਚ ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਨਦੀ ਵਿੱਚ ਡੁੱਬੀ, 20 ਨੂੰ ਬਚਾਇਆ, 16 ਲਾਪਤਾ
ਮੁਜ਼ੱਫਰਪੁਰ, 14 ਸਤੰਬਰ : ਬਿਹਾਰ ਦੇ ਮੁਜ਼ੱਫਰਪੁਰ ਦੀ ਬਾਗਮਤੀ ਨਦੀ ‘ਚ ਵੱਡਾ ਹਾਦਸਾ ਵਾਪਰ ਗਿਆ। ਸਕੂਲੀ ਬੱਚਿਆਂ ਨਾਲ ਭਰੀ ਕਿਸ਼ਤੀ ਨਦੀ ਵਿੱਚ ਡੁੱਬ ਗਈ। ਇਹ ਹਾਦਸਾ ਗਾਈਘਾਟ ਥਾਣਾ ਖੇਤਰ ਦੇ ਬੇਨਿਆਬਾਦ ਓਪੀ ਵਿੱਚ ਸਵੇਰੇ 9.30 ਵਜੇ ਵਾਪਰਿਆ। ਕਿਸ਼ਤੀ ਵਿੱਚ 30 ਤੋਂ ਵੱਧ ਬੱਚੇ ਸਵਾਰ ਸਨ। ਹੁਣ ਤੱਕ 20 ਬੱਚਿਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। 16 ਬੱਚੇ ਅਜੇ ਵੀ ਲਾਪਤਾ ਹਨ। SDRF-NDRF ਦੀ ਟੀਮ ਗਾਈਘਾਟ ਅਤੇ ਬੇਨਿਆਬਾਦ ਪੁਲਿਸ ਦੇ ਨਾਲ ਮੌਕੇ ‘ਤੇ ਪਹੁੰਚ ਗਈ ਹੈ। ਬਚਾਅ ਕਾਰਜ ਸ਼ੁਰੂ ਕਰ....
ਹੁਣ ਆਧਾਰ, ਵੋਟਰ ਸੂਚੀ ਤੋਂ ਲੈ ਕੇ ਡੀਐੱਲ ਤੱਕ ਜਨਮ ਸਰਟੀਫਿਕੇਟ ਨਾਲ ਹੀ ਹੋਵੇਗਾ ਕੰਮ, 1 ਅਕਤੂਬਰ ਲਾਗੂ ਹੋਵੇਗਾ ਇਹ ਨਿਯਮ
ਨਵੀਂ ਦਿੱਲੀ, 14 ਸਤੰਬਰ : ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਐਕਟ, 2023 1 ਅਕਤੂਬਰ, 2023 ਤੋਂ ਦੇਸ਼ ਭਰ ਵਿੱਚ ਲਾਗੂ ਹੋਣ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹੁਣ ਤੋਂ ਜਨਮ ਸਰਟੀਫਿਕੇਟ ਦੀ ਮਹੱਤਤਾ ਬਹੁਤ ਵਧ ਜਾਵੇਗੀ। ਇਸ ਸਰਟੀਫਿਕੇਟ ਦੀ ਵਰਤੋਂ ਸਕੂਲ, ਕਾਲਜ ਵਿੱਚ ਦਾਖ਼ਲੇ, ਡਰਾਈਵਿੰਗ ਲਾਇਸੈਂਸ ਲਈ ਅਰਜ਼ੀ, ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ, ਆਧਾਰ ਰਜਿਸਟ੍ਰੇਸ਼ਨ, ਵਿਆਹ ਰਜਿਸਟ੍ਰੇਸ਼ਨ ਜਾਂ ਸਰਕਾਰੀ ਨੌਕਰੀ ਦੀ ਅਰਜ਼ੀ ਲਈ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ....
ਕੇਂਦਰ ਸਰਕਾਰ ਦਾ ਐਲਾਨ, ਦੇਸ਼ ਦੀਆਂ 75 ਲੱਖ ਔਰਤਾਂ ਨੂੰ ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨ ਵੰਡੇ ਜਾਣਗੇ।
ਨਵੀਂ ਦਿੱਲੀ, 13 ਸਤੰਬਰ : ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੀਆਂ 75 ਲੱਖ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਉੱਜਵਲਾ ਯੋਜਨਾ ਦੇ ਦੂਜੇ ਪੜਾਅ ਨੂੰ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ‘ਚ ਮਨਜ਼ੂਰੀ ਦਿੱਤੀ ਗਈ। ਇਸ ਤਹਿਤ 75 ਲੱਖ ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨ ਵੰਡੇ ਜਾਣਗੇ। ਇਸ ਵੇਲੇ 9.60 ਕਰੋੜ ਔਰਤਾਂ ਉੱਜਵਲਾ ਯੋਜਨਾ ਦਾ ਲਾਭ ਲੈ ਰਹੀਆਂ ਹਨ। ਨਵੇਂ ਮੁਫ਼ਤ ਐਲਪੀਜੀ ਕੁਨੈਕਸ਼ਨਾਂ ਦੀ ਵੰਡ ਤੋਂ ਬਾਅਦ ਇਨ੍ਹਾਂ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਜਾਵੇਗੀ। ਉੱਜਵਲਾ ਯੋਜਨਾ ਮੋਦੀ ਸਰਕਾਰ ਦੀਆਂ....
ਅਸੀਂ ਮਿਲ ਕੇ ਲੋਕਤੰਤਰ ਦੀ ਰੱਖਿਆ ਦਾ ਸੰਕਲਪ ਲਿਆ ਹੈ, ਅਸੀਂ ਇਸ ਨੂੰ ਜ਼ਰੂਰ ਪੂਰਾ ਕਰਾਂਗੇ : ਕਾਂਗਰਸ 
ਇੰਡੀਆ ਗਠਜੋੜ ਦੀ ਤਾਲਮੇਲ ਕਮੇਟੀ ਦੀ ਹੋਈ ਬੈਠਕ ਨਵੀਂ ਦਿੱਲੀ, 13 ਸਤੰਬਰ : 2024 ਲੋਕ ਸਭਾ ਚੋਣਾਂ ਵਿੱਚ NDA ਦਾ ਮੁਕਾਬਲਾ ਕਰਨ ਲਈ 28 ਵਿਰੋਧੀ ਪਾਰਟੀਆਂ ਵੱਲੋਂ ਤਿਆਰ ਕੀਤੇ ਗਏ 'ਇੰਡੀਆ' ਗਠਜੋੜ ਦੀ ਤਾਲਮੇਲ ਕਮੇਟੀ ਦੀ ਅੱਜ ਬੁੱਧਵਾਰ ਨੂੰ ਪਹਿਲੀ ਬੈਠਕ ਹੈ ਅਤੇ ਇਸ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮੀਟਿੰਗ ਦੌਰਾਨ ਮਹਿੰਗਾਈ, ਮਨੀਪੁਰ, ਚੀਨ ਸਰਹੱਦੀ ਮੁੱਦਾ ਅਤੇ ਚੋਣ ਕਮਿਸ਼ਨ ਦੀ ਭੂਮਿਕਾ 'ਤੇ ਚਰਚਾ ਹੋਵੇਗੀ। ਹਾਲਾਂਕਿ ਇਸ....
ਰਾਜਸਥਾਨ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 6 ਔਰਤਾਂ ਸਮੇਤ 11 ਲੋਕਾਂ ਦੀ ਮੌਤ
ਪ੍ਰਧਾਨ ਮੰਤਰੀ ਮੋਦੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਪ੍ਰਗਟਾਇਆ ਡੂੰਘਾ ਦੁੱਖ ਭਰਤਪੁਰ, 13 ਸਤੰਬਰ : ਰਾਜਸਥਾਨ ਦੇ ਭਰਤਪੁਰ ‘ਚ ਅੱਜ ਸਵੇਰੇ ਸਮੇਂ ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ‘ਚ 11 ਲੋਕਾਂ ਦੀ ਮੌਤ ਅਤੇ 12 ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਲਖਨਪੁਰ ਥਾਣੇ ਦੇ ਇਲਾਕੇ ‘ਚ ਆਗਰਾ-ਜੈਪੁਰ ਰਾਸ਼ਟਰੀ ਰਾਜ ਮਾਰਗ -21 ਤੇ ਹੰਤਾਰਾ ਨੇੜੇ ਵਾਪਰੇ ਹਾਦਸੇ ਵਿੱਚ 6 ਔਰਤਾਂ ਅਤੇ 5 ਮਰਦ ਹੈ। ਮ੍ਰਿਤਕ ਗੁਜਰਾਤ ਦੇ ਭਾਵਨਗਰ ਦੇ ਵਾਸੀ ਸਨ। ਪੁਲਿਸ ਅਨੁਸਾਰ ਬੱਸ....
ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਕਰਨਲ ਸਮੇਤ ਤਿੰਨ ਸ਼ਹੀਦ
ਸ੍ਰੀਨਗਰ, 13 ਸਤੰਬਰ : ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ 'ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਘਾਟੀ ਦੇ ਦੱਖਣ ਵਿੱਚ ਅਨੰਤਨਾਗ ਇਲਾਕੇ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਫ਼ੌਜ ਦਾ ਇੱਕ ਕਮਾਂਡਿੰਗ ਅਧਿਕਾਰੀ, ਇੱਕ ਮੇਜਰ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਡਿਪਟੀ ਸੁਪਰਡੈਂਟ ਸ਼ਹੀਦ ਹੋ ਗਿਆ। 19 ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਨਕ ਅਤੇ ਡਿਪਟੀ ਸੁਪਰਡੈਂਟ ਹੁਮਾਯੂੰ ਭੱਟ ਬੁੱਧਵਾਰ....
ਦੇਸ਼ ਦੇ 763 ਸੰਸਦ ਮੈਂਬਰਾਂ ਕੋਲ ਕਰੀਬ 30 ਹਜ਼ਾਰ ਕਰੋੜ ਦੀ ਜਾਇਦਾਦ, ਤੇਲੰਗਾਨਾ ਦੇ ਸੰਸਦ ਮੈਂਬਰ ਸਭ ਤੋਂ ਅਮੀਰ
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਰਿਪੋਰਟ ਅਨੁਸਾਰ ਸੰਸਦ ਮੈਂਬਰਾਂ ਦੀ ਔਸਤ ਸੰਪਤੀ 38.33 ਕਰੋੜ ਰੁਪਏ ਹੈ। ਸੰਸਦ ਮੈਂਬਰਾਂ ਦੀ ਕੁੱਲ ਜਾਇਦਾਦ 30 ਹਜ਼ਾਰ ਕਰੋੜ ਰੁਪਏ ​​​​​​​ ਨਵੀਂ ਦਿੱਲੀ, 12 ਸਤੰਬਰ : ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ 'ਚ ਕਿਹਾ ਕਿ ਦੇਸ਼ ਦੇ ਸੰਸਦ ਮੈਂਬਰਾਂ ਦੀ ਔਸਤ ਸੰਪਤੀ 38.33 ਕਰੋੜ ਰੁਪਏ ਹੈ। ਇਨ੍ਹਾਂ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਸੰਸਦ ਮੈਂਬਰਾਂ ਦੀ ਕੁੱਲ ਜਾਇਦਾਦ 30....
ਕੇਰਲ ’ਚ ਨਿਪਾਹ ਵਾਇਰਸ ਦੀ ਲਾਗ ਨਾਲ ਦੋ ਲੋਕਾਂ ਦੀ ਮੌਤ, ਦਹਿਸ਼ਤ ਦਾ ਮਾਹੌਲ, ਮਾਹਿਰਾਂ ਦੀ ਇੱਕ ਕੇਂਦਰੀ ਟੀਮ ਕੇਰਲ ਭੇਜੀ
ਨਿਪਾਹ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਦੋ ਮੌਤਾਂ ਨਿਪਾਹ ਵਾਇਰਸ ਕਾਰਨ ਹੋਈਆਂ ਹਨ : ਮੰਤਰੀ ਮਾਂਡਵੀਆ ਤਿਰੂਵਨੰਤਪੁਰਮ, 12 ਸਤੰਬਰ : ਕੇਰਲ ’ਚ ਨਿਪਾਹ ਵਾਇਰਸ ਦੀ ਲਾਗ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇੱਥੇ ਸਿਹਤ ਵਿਭਾਗ ਨੇ ਕੋਝਿਕੋਡ ਜ਼ਿਲ੍ਹੇ ’ਚ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ ਦੇ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਰਾਜ ਸਰਕਾਰ ਨਿਪਾਹ ਵਾਇਰਸ ਨੂੰ ਲੈ ਕੇ ਬੇਹੱਦ ਅਲਰਟ ਹੈ ਤੇ ਸੂਬੇ ’ਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਵਧਦੇ ਲਾਗ ਨੂੰ ਦੇਖਦੇ ਹੋਏ ਸਥਿਤੀ ਦੀ....
ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਵਾਪਰਿਆ ਦਰਦਨਾਕ ਹਾਦਸਾ, 4 ਲੋਕਾਂ ਦੀ ਮੌਤ
ਰਾਮਬਨ, 12 ਸਤੰਬਰ : ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ’ਤੇ ਦਰਦਨਾਕ ਹਾਦਸਾ ਹੋ ਗਿਆ, ਜਿਸ ਦੀ ਲਪੇਟ ’ਚ ਆਉਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਜੰਮੂ ਦੇ ਰਾਮਬਨ ਜ਼ਿਲ੍ਹੇ ’ਚ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ’ਤੇ ਜ਼ਮੀਨ ਖਿਸਕਣ ਕਰਕੇ ਹ ਹਾਦਸਾ ਵਾਪਰਿਆ। ਇਕ ਟਰੱਕ ਇਸ ਦੀ ਲਪੇਟ ’ਚ ਆ ਗਿਆ ਤੇ ਡੂੰਘੀ ਖੱਡ ’ਚ ਜਾ ਡਿੱਗਿਆ। ਜਿਸ ਨਾਲ ਗੱਡੀ ’ਚ ਚਾਰ ਸਵਾਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਦਰਦਨਾਕ ਹਾਦਸਾ ਬਨਿਹਾਲ ਸ਼ਹਿਰ ਕੋਲ ਨੈਸ਼ਨਲ ਹਾਈਵੇ ਦੇ ਸ਼ੋਰਬੀਬੀ ਖੰਡ ’ਤੇ ਵਾਪਰਿਆ। ਸਥਾਨਕ ਲੋਕਾਂ ਤੇ....
ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਦਰਦਨਾਕ ਮੌਤ 
ਭਰਤਪੁਰ, 11 ਸਤੰਬਰ : ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸਾ ਐਤਵਾਰ ਦੇਰ ਰਾਤ ਰੂਪਾਵਾਸ 'ਚ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ ਇਕਾਦਸ਼ੀ ਦੇ ਮੌਕੇ 'ਤੇ ਸੀਕਰ ਦੇ ਰੀਂਗਸ ਇਲਾਕੇ 'ਚ ਸਥਿਤ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਦੀ ਸੂਚਨਾ....
ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਅਧਿਕਾਰੀਆਂ ਨੂੰ ਮਿਲੀ ਛੋਟ ਹੋਵੇਗੀ ਖ਼ਤਮ : ਸੁਪਰੀਮ ਕੋਰਟ
ਨਵੀਂ ਦਿੱਲੀ, 11 ਸਤੰਬਰ : ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸੰਯੁਕਤ ਸਕੱਤਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ’ਤੇ 11 ਸਤੰਬਰ 2003 ਤੋਂ ਪਿਛਾਖੜੀ ਅਸਰ ਨਾਲ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਅਧਿਕਾਰੀਆਂ ਦੀ ਅਗਾਊਂ ਇਜਾਜ਼ਤ ਤੋਂ ਬਗ਼ੈਰ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਰਬਸੰਮਤੀ ਨਾਲ ਸੁਣਾਏ ਫੈਸਲੇ ’ਚ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ....
ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, 24 ਘੰਟਿਆਂ ਵਿਚ 19 ਲੋਕਾਂ ਦੀ ਮੌਤ 
ਮੁਰਾਦਾਬਾਦ, 11 ਸਤੰਬਰ : ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਸ਼ੁਰੂ ਹੋਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਪਿਛਲੇ 24 ਘੰਟਿਆਂ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 19 ਲੋਕਾਂ ਦੀ ਮੌਤ ਹੋ ਗਈ ਹੈ। ਕਈ ਥਾਵਾਂ ’ਤੇ ਬਿਜਲੀ ਗੁੱਲ ਹੋ ਗਈ ਅਤੇ ਹਜ਼ਾਰਾਂ ਘਰ ਅਤੇ ਦਫਤਰ ਕਈ ਫੁੱਟ ਡੂੰਘੇ ਪਾਣੀ ’ਚ ਡੁੱਬ ਗਏ। ਸਥਿਤੀ ਦੇ ਮੱਦੇਨਜ਼ਰ ਰਾਜਧਾਨੀ ਲਖਨਊ ਸਮੇਤ ਸੂਬੇ ਦੇ ਕੁਝ ਜ਼ਿਲ੍ਹਿਆਂ ’ਚ ਸਕੂਲ ਬੰਦ ਕਰ ਦਿਤੇ ਗਏ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਧਾਨੀ ਲਖਨਊ ਅਤੇ ਇਸ ਦੇ ਨਾਲ ਲੱਗਦੇ....
ਰੋਹਤਕ ਵਿਚ ਦੋ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ 
ਰੋਹਤਕ, 11 ਸਤੰਬਰ : ਮਹਿਮ ਕਸਬੇ ਵਿਚ ਸਾਈਕਲ ਚਲਾ ਰਹੇ ਦੋ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸਾਈਕਲ ਚਲਾਉਣ ਸਮੇਂ ਪਿੰਡ ਇਮਲੀਗੜ੍ਹ ਦੇ ਜਲਘਰ ਟੈਂਕ ਦੇ ਰੈਂਪ ਤੋਂ ਫਿਸਲਣ ਕਾਰਨ ਦੋਵੇਂ ਸਾਈਕਲ ਸਵਾਰ ਪਾਣੀ ਵਿਚ ਡਿੱਗ ਪਏ ਸਨ। ਦੋਵਾਂ ਦੀ ਸ਼ਨਾਖ਼ਤ ਆਰਿਸ ਪੁੱਤਰ ਸ਼ਰਾਫ਼ਤ ਵਾਸੀ ਚੌਬੀਸੀ ਚਬੂਤਰਾ ਤੇ ਭਰਤ ਪੁੱਤਰ ਹਨੀ ਵਜੋਂ ਹੋਈ ਹੈ। ਆਰਿਸ ਛੇਵੀਂ ਤੇ ਭਾਰਤ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ। ਦੋਵਾਂ ਦੇ ਘਰ ਲਾਗੇ-ਲਾਗੇ ਹਨ। ਇਨ੍ਹਾਂ ਦੋਵਾਂ ਦੇ ਨਾਲ ਆਰਿਸ ਦੀ ਭੂੁਆ ਦੇ ਪੁੱਤਰ 11 ਸਾਲਾ....