ਅੰਤਰ-ਰਾਸ਼ਟਰੀ

ਸੈਨ ਡਿਏਗੋ ਕਾਉਂਟੀ ਦੇ ਬਲੈਕ ਬੀਚ ਦੇ ਤੱਟ 'ਤੇ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
ਕੈਲੀਫੋਰਨੀਆ, 13 ਮਾਰਚ : ਕੈਲੀਫੋਰਨੀਆ ਦੇ ਸੈਨ ਡਿਏਗੋ ਕਾਉਂਟੀ ਦੇ ਬਲੈਕ ਬੀਚ ਦੇ ਤੱਟ 'ਤੇ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਕਰੀਬ 11:30 ਵਜੇ ਵਾਪਰੀ। ਮੌਕੇ 'ਤੇ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਸਵਾਰ ਵਿਅਕਤੀ ਨੇ 911 'ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸੈਨ ਡਿਏਗੋ ਫਾਇਰ-ਬਚਾਅ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪਹਿਲਾਂ ਤਾਂ ਬਚਾਅ ਕਰਨ ਵਾਲਿਆਂ ਨੂੰ ਤੇਜ਼....
ਨਿਊਜੀਲੇਂਡ ਇੰਮੀਗ੍ਰੇਸ਼ਨ ਵੱਲੋਂ 2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਅਧੀਨ 160,336 ਲੋਕ ਕੀਤੇ ਪੱਕੇ
ਵਲਿੰਗਟਨ, 13 ਮਾਰਚ : ਨਿਊਜੀਲੇਂਡ ਇੰਮੀਗ੍ਰੇਸ਼ਨ ਵੱਲੋਂ 2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਲਈ ਦੋ ਗੇੜਾਂ ਵਿੱਚ ਅਰਜੀਆਂ ਦੀ ਮੰਗ ਕੀਤੀ ਗਈ ਸੀ, ਇਹ 31 ਜੁਲਾਈ 2022 ਤੱਕ ਦਾਖਲ ਕਰਨ ਲਈ ਸੀ। ਇਸ ਸ਼੍ਰੇਣੀ ਅਧੀਨ 11 ਮਾਰਚ 2023 ਤੱਕ ਅੰਕੜਿਆਂ ਅਨੁਸਾਰ 160,336 ਲੋਕ ਪੱਕੇ ਹੋ ਗਏ ਹਨ। ਇਸ ਸ਼੍ਰੇਣੀ ਤਹਿਤ ਕੁੱਲ 106,096 ਅਰਜੀਆਂ ਮਿਲੀਆਂ ਸਨ, ਜਿਸ ਵਿੱਚ ਕੁੱਲ 214, 325 ਲੋਕ ਸ਼ਾਮਿਲ ਸਨ। ਇੰਮੀਗ੍ਰੇਸ਼ਨ ਨੂੰ ਮਿਲੀਆਂ ਅਰਜੀਆਂ ਵਿੱਚੋਂ 83,814 ਨੂੰ ਪੁਰਾ ਕੀਤਾ ਜਾ ਚੁੱਕਿਆ ਹੈ, ਜਿਸ ਵਿੱਚੋਂ 269....
ਅਮਰੀਕਾ ਦੇ ਡਲਾਸ ਸ਼ਹਿਰ ਵਿੱਚ ਇੱਕ ਅਪਾਰਟਮੈਂਟ 'ਚ ਹੋਈ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
ਟੈਕਸਾਸ, 13 ਮਾਰਚ : ਅਮਰੀਕਾ ਦੇ ਟੈਕਸਾਸ ਦੇ ਡਲਾਸ ਸ਼ਹਿਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇੱਕ ਟੈਲੀਵਿਜ਼ਨ ਚੈਨਲ ਦੀ ਰਿਪੋਰਟ ਵਿੱਚ ਮਿਲੀ ਹੈ। ਟੈਲੀਵਿਜ਼ਨ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਗੋਲੀਬਾਰੀ ਦੀ ਘਟਨਾ ਐਤਵਾਰ ਰਾਤ ਨੂੰ ਵਾਪਰੀ। ਘਟਨਾ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਉੱਤਰ ਪੱਛਮੀ ਡਲਾਸ ਖੇਤਰ ਵਿੱਚ ਸ਼ਾਮ 7:10 ਵਜੇ ਦੇ ਕਰੀਬ ਹੋਈ। ਪੁਲਿਸ ਮੁਤਾਬਕ ਚਾਰ ਵਿਅਕਤੀਆਂ ਨੂੰ ਮੌਕੇ ’ਤੇ ਹੀ....
ਨਾਟੂ-ਨਾਟੂ ਗੀਤ ਨੂੰ ਮਿਲਿਆ ਬੈਸਟ ਓਰੀਜ਼ਨਲ ਸਾਂਗ ਐਵਾਰਡ, ਦ ਐਲੀਫੈਂਟ ਵ੍ਹਿਸਪਰਰਜ਼’ ਨੇ ਸਰਬੋਤਮ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ
ਲਾਸ ਏਂਜਲਸ, 13 ਮਾਰਚ : 95ਵਾਂ ਆਸਕਰ ਐਵਾਰਡ ਸਮਾਰੋਹ ਅੱਜ ਸੋਮਵਾਰ ਲਾਸ ਏਂਜਲਸ ਵਿੱਚ ਸ਼ੁਰੂ ਹੋਇਆ ਹੈ। ਜਿਸ ਵਿੱਚ ਦੀਪਿਕਾ ਪਾਦੁਕੋਣ ਇਸ ਸਾਲ ਪੇਸ਼ਕਾਰ ਵਜੋਂ ਸਮਾਰੋਹ ਦਾ ਹਿੱਸਾ ਬਣੀ ਹੈ। ਭਾਰਤ ਲਈ ਇਸ ਵੇਲੇ ਬੜੇ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਭਾਰਤੀ ਫਿਲਮ ਆਰਆਰਆਰ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤ (ਬੈਸਟ ਓਰੀਜ਼ਨਲ ਸਾਂਗ) ਸ਼੍ਰੇਣੀ ਵਿੱਚ ਪੁਰਸਕਾਰ ਜਿੱਤ ਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਗੀਤ ਨੂੰ ਗੋਲਡਨ ਗਲੋਬ ਐਵਾਰਡ ਮਿਲਿਆ ਸੀ। ਇਸ ਦੇ ਨਾਲ ਹੀ The Elephant....
ਮਸ਼ਹੂਰ ਰੈਪਰ ਅਤੇ ਸੰਗੀਤਕਾਰ ਕੋਸਟਾ ਟਿਚ ਦਾ ਪਰਫਾਰਮ ਕਰਦਿਆਂ ਦਿਹਾਂਤ
ਜੋਹਨਸਬਰਗ, 12 ਮਾਰਚ : ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਅਤੇ ਸੰਗੀਤਕਾਰ ਕੋਸਟਾ ਟਿਚ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਮਹਿਜ਼ 27 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਕੋਸਟਾ ਟਿਚ ਸ਼ਨੀਵਾਰ ਨੂੰ ਜੋਹਨਸਬਰਗ 'ਚ ਅਲਟਰਾ ਮਿਊਜ਼ਿਕ ਕੰਸਰਟ 'ਚ ਪਰਫਾਰਮ ਕਰ ਰਹੇ ਸਨ। ਜਿਥੇ ਅਚਾਨਕ ਉਹ ਗਾਉਂਦੇ ਹੋਏ ਸਟੇਜ 'ਤੇ ਡਿੱਗ ਪਏ। ਕੋਸਟਾ ਟਿਚ ਦੇ ਇਸ ਆਖਰੀ ਪ੍ਰਦਰਸ਼ਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਕੋਸਟਾ ਟਿਚ ਸਟੇਜ 'ਤੇ....
ਪਾਕਿਸਤਾਨ ਵਿੱਚ ਇੱਕ ਟਰਾਲੀ ਦੇ ਨਹਿਰ ਵਿੱਚ ਡਿੱਗਣ ਕਾਰਨ 10 ਲੋਕਾਂ ਦੀ ਮੌਤ 
ਇਸਲਾਮਾਬਾਦ, 12 ਮਾਰਚ : ਦੱਖਣੀ ਪਾਕਿਸਤਾਨ ਵਿੱਚ ਇੱਕ ਟਰਾਲੀ ਦੇ ਨਹਿਰ ਵਿੱਚ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਪੰਜਾਬ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਵਾਪਰੀ। ਬਚਾਅ ਕਾਰਜ 'ਚ ਸ਼ਾਮਲ ਇਕ ਅਧਿਕਾਰੀ ਨੇ ਦੱਸਿਆ ਕਿ ਟਰਾਲੀ 'ਚ 46 ਲੋਕ ਸਵਾਰ ਸਨ ਅਤੇ ਉਹ ਇਕ ਸਥਾਨਕ ਦਰਗਾਹ 'ਤੇ ਮੱਥਾ ਟੇਕਣ ਜਾ ਰਹੇ ਸਨ। ਅਧਿਕਾਰੀ ਮੁਤਾਬਕ ਹੁਣ ਤੱਕ 27 ਲੋਕਾਂ ਨੂੰ....
ਨੇਪਾਲ ‘ਚ ਪਹਾੜੀ ਨਾਲ ਟਕਰਾ ਕੇ ਪਲਟੀ ਬੱਸ, 6 ਲੋਕਾਂ ਦੀ ਮੌਤ ਅਤੇ 28 ਜਖ਼ਮੀ
ਕਾਠਮੰਡੂ, 12 ਮਾਰਚ : ਨੇਪਾਲ ਦੇ ਸਿੰਧੂਲੀ ਜ਼ਿਲ੍ਹੇ ‘ਚ ਇੱਕ ਬੱਸ ਪਹਾੜੀ ਨਾਲ ਟਕਰਾਉਣ ਕਾਰਨ ਪਲਟ ਗਈ, ਇਸ ਹੋਏ ਹਾਦਸੇ ‘ਚ 6 ਲੋਕਾਂ ਦੀ ਮੌਤ ਅਤੇ 28 ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ 34 ਯਾਤਰੀ ਸਵਾਰ ਸਨ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹਾਦਸੇ 'ਚ ਤਿੰਨ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਚਿਰੰਜੀਵੀ ਦਹਿਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਡਰਾਈਵਰ ਵੱਲੋਂ ਵਾਹਨ ਤੋਂ....
ਇਟਲੀ ਦੇ ਤੱਟ ਰੱਖਿਅਕਾਂ ਨੇ ਸੈਂਕੜੇ ਪ੍ਰਵਾਸੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਕੀਤੇ ਸ਼ੁਰੂ, ਦੋ ਹਫ਼ਤਿਆਂ 'ਚ 73 ਦੀ ਮੌਤ
ਏਜੰਸੀ, ਰੋਮ : ਇਟਲੀ ਦੇ ਤੱਟ ਰੱਖਿਅਕਾਂ ਨੇ 10 ਮਾਰਚ ਨੂੰ ਸੈਂਕੜੇ ਪ੍ਰਵਾਸੀਆਂ ਨੂੰ ਬਚਾਉਣ ਲਈ ਕਈ ਬਚਾਅ ਕਾਰਜ ਕੀਤੇ। ਦੱਸ ਦੇਈਏ ਕਿ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਘੱਟੋ-ਘੱਟ 73 ਲੋਕ ਡੁੱਬ ਚੁੱਕੇ ਹਨ। ਕੋਸਟ ਗਾਰਡ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਇਸ ਸਮੇਂ ਖਤਰੇ 'ਚ ਹਨ। 800 ਪ੍ਰਵਾਸੀਆਂ ਨੂੰ ਬਚਾਉਣ ਲਈ ਕਿਸ਼ਤੀਆਂ ਭੇਜੀਆਂ ਦੱਖਣੀ ਕੈਲਾਬ੍ਰੀਆ ਖੇਤਰ ਦੇ ਪ੍ਰਧਾਨ ਰੌਬਰਟੋ ਓਚੀਉਟੋ ਨੇ ਕਿਹਾ ਕਿ ਕਿਸ਼ਤੀਆਂ 'ਤੇ ਲਗਭਗ 1,300 ਪ੍ਰਵਾਸੀ ਸਨ। ਤੁਹਾਨੂੰ ਦੱਸ....
ਕੈਲੀਫੋਰਨੀਆ 'ਚ ਆਏ ਤੂਫ਼ਾਨ ਕਾਰਨ ਬਰਫ਼ ਵਿੱਚ ਦੱਬ ਕੇ 13 ਲੋਕਾਂ ਦੀ ਮੌਤ
ਕੈਲੀਫੋਰਨੀਆ, 11 ਮਾਰਚ : ਕੈਲੀਫੋਰਨੀਆ 'ਚ ਆਏ ਤੂਫ਼ਾਨ ਕਾਰਨ ਦੱਖਣੀ ਕੈਲੀਫੋਰਨੀਆ ਵਿੱਚ ਬਰਫ਼ ਵਿੱਚ ਦੱਬ ਕੇ 13 ਲੋਕਾਂ ਦੀ ਮੌਤ ਹੋ ਗਈ ਹੈ। ਇਕ ਸਮਾਚਾਰ ਏਜੰਸੀ ਨੇ ਸੈਨ ਬਰਨਾਰਡੀਨੋ ਕਾਉਂਟੀ ਕੋਰੋਨਰ ਦਫਤਰ ਦੇ ਹਵਾਲੇ ਨਾਲ ਕਿਹਾ ਕਿ 26 ਫਰਵਰੀ ਤੋਂ 8 ਮਾਰਚ ਤੱਕ ਪਹਾੜਾਂ ਵਿਚ 13 ਲੋਕਾਂ ਦੀ ਮੌਤ ਹੋ ਗਈ। ਬਰਫ਼ ਦੇ ਤੂਫ਼ਾਨ ਨੇ ਇਲਾਕੇ ਨੂੰ ਤਬਾਹ ਕਰ ਦਿੱਤਾ। ਕੋਰੋਨਰ ਨੇ ਹੁਣ ਤੱਕ ਸਿਰਫ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ, ਜਦੋਂ ਕਿ ਅੱਠ ਹੋਰ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਚਾਅ ਕਾਰਜਾਂ....
ਆਰਮੀ ਅਫ਼ਸਰ ਪੋਲਰ ਪ੍ਰੀਤ ਨੇ ਦੱਖਣੀ ਧਰੁਵ ਦੀ ਸਭ ਤੋਂ ਲੰਬੀ ਯਾਤਰਾ ਕਰਨ ਦਾ ਬਣਾਇਆ ਰਿਕਾਰਡ 
ਲੰਡਨ, 10 ਮਾਰਚ : ਬ੍ਰਿਟਿਸ਼ ਮੈਡੀਕਲ ਆਰਮੀ ਅਫ਼ਸਰ ਪੰਜਾਬੀ ਮੂਲ ਦੀ ਹਰਪ੍ਰੀਤ ਚੰਦੀ ਉਰਫ਼ ਪੋਲਰ ਪ੍ਰੀਤ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪੋਲਰ ਪ੍ਰੀਤ ਨੇ ਬਗ਼ੈਰ ਕਿਸੇ ਸਹਾਇਤਾ ਤੋਂ ਇਕੱਲਿਆਂ ਹੀ ਦੱਖਣੀ ਧਰੁਵ ਦੀ ਸਭ ਤੋਂ ਲੰਬੀ ਯਾਤਰਾ ਕਰਨ ਦਾ ਰਿਕਾਰਡ ਬਣਾਇਆ ਹੈ। ਜਨਵਰੀ 2023 ਵਿਚ ਉਨ੍ਹਾਂ ਨੇ ਇਕੱਲਿਆਂ ਹੀ ਐਂਟਾਰਕਟਿਕਾ ਦੀ ਯਾਤਰਾ ਪੂਰੀ ਕੀਤੀ। ਜਨਵਰੀ 2022 ਵਿਚ ਪੋਲਰ ਪ੍ਰੀਤ ਨੇ ਦੱਖਣੀ ਧਰੁਵ ਦੀ ਇਕੱਲਿਆਂ ਯਾਤਰਾ ਕਰਨ ਵਾਲੀ ਪਹਿਲੀ ਏਸ਼ਿਆਈ ਮਹਿਲਾ ਹੋਣ ਦਾ ਖ਼ਿਤਾਬ ਹਾਸਲ ਕੀਤਾ ਸੀ।
ਨਾਈਜੀਰੀਆ ਵਿੱਚ ਬੱਸ ਅਤੇ ਟਰੇਨ ਵਿੱਚ ਹੋਈ ਭਿਆਨਕ ਟੱਕਰ ‘ਚ 8 ਲੋਕਾਂ ਦੀ ਮੌਤ ਅਤੇ ਕਈ ਜਖ਼ਮੀ
ਲਾਗੋਸ, 10 ਮਾਰਚ : ਨਾਈਜੀਰੀਆ ਦੇ ਲਾਗੋਸ ਵਿੱਚ ਇੱਕ ਬੱਸ ਅਤੇ ਟਰੇਨ ਵਿੱਚ ਹੋਈ ਭਿਆਨਕ ਟੱਕਰ ‘ਚ 8 ਲੋਕਾਂ ਦੀ ਮੌਤ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਐਮਰਜੈਂਸੀ ਰਿਸਪਾਂਸ ਏਜੰਸੀ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ। ਜਾਣਕਾਰੀ ਅਨੁਸਾਰ ਇਸੋਲੋ ਤੋਂ ਅਲੌਸਾ ਜਾ ਰਹੀ ਬੱਸ ਨੰਬਰ 33 ਨੇ ਸ਼ੋਗੁਨਲੇ ਵਿੱਚ ਪੀਡਬਲਯੂਡੀ ਰੇਲ ਕਰਾਸਿੰਗ 'ਤੇ ਗਲਤ ਮੋੜ ਲਿਆ ਅਤੇ ਇੱਕ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਮੌਕੇ ਬੱਸ ਵਿਚ ਕਰੀਬ 84 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚ ਜ਼ਿਆਦਾਤਰ....
ਸਿੱਖ ਆਗੂ ਤੇ ਕੈਲੀਫੋਰਨੀਆ ਦੇ ਗੁਰਦੁਆਰੇ ਨੂੰ ਜਲਾਉਣ ਦੀ ਸਾਜ਼ਿਸ਼ ਰਚਣ ਦਾ ਲੱਗਿਆ ਇਲਜ਼ਾਮ
ਕੈਲੀਫੋਰਨੀਆ, 10 ਮਾਰਚ : ਰਾਜ ਬੇਕਰਸਫੀਲਡ ਸਿਟੀ ਕੌਂਸਲ ਲਈ ਸਾਬਕਾ ਉਮੀਦਵਾਰ ਵੀ ਰਹਿ ਚੁੱਕੇ ਅਮਰੀਕੀ ਸਿੱਖ ਨੇਤਾ ਰਾਜ ਸਿੰਘ ਗਿੱਲ (60) 'ਤੇ ਕੈਲੀਫੋਰਨੀਆ ਦੇ ਇਕ ਗੁਰਦੁਆਰੇ ਨੂੰ ਜਲਾਉਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ। ਅਮਰੀਕਾ ਸਥਿਤ ਬੇਕਰਸਫੀਲਡ ਡਾਟ ਕਾਮ ਨੇ ਦੱਸਿਆ ਕਿ ਰਾਜ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਅਤੇ ਇਸ ਦੀ....
ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਲੋਕਾਂ ਦੀ ਮੌਤ, ਕਈ ਜ਼ਖਮੀ
ਹੈਮਬਰਗ, 10 ਮਾਰਚ : ਜਰਮਨੀ ਦੇ ਸ਼ਹਿਰ ਹੈਮਬਰਗ ਵਿੱਚ ਦੇਰ ਰਾਤ ਇੱਕ ਚਰਚ ਵਿੱਚ ਅੰਨ੍ਹੇਵਾਹ ਗੋਲੀਬਾਰੀ ਹੋਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ 8 ਲੋਕਾਂ ਦੀ ਮੌਤ ਹੋ ਗਈ। ਕਈ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਪੁਲਿਸ ਮੁਤਾਬਕ ਹਮਲਾਵਰ ਕਰੀਬ 10 ਮਿੰਟ ਤੱਕ ਗੋਲੀਬਾਰੀ ਕਰਦਾ ਰਿਹਾ। ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਵੀ ਮਾਰਿਆ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ- ਸਾਨੂੰ ਕਿਸੇ ਦੇ ਫਰਾਰ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ....
ਰੂਸ ਨੇ ਯੂਕਰੇਨ ਦੇ ਮਿਜਾਈਲਾਂ ਨਾਲ ਕੀਤੇ ਹਮਲਿਆਂ ‘ਚ 06 ਲੋਕਾਂ ਦੀ ਮੌਤ, ਕਈ ਜਖ਼ਮੀ
ਕੀਵ, 09 ਮਾਰਚ : ਰੂਸ ਨੇ ਬੁੱਧਵਾਰ ਨੂੰ ਸਵੇਰ ਸਮੇਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਵੱਡੀ ਪੱਧਰ ਤੇ ਮਿਜਾਈਲ ਨਾਲ ਹਮਲੇ ਕੀਤੇ, ਇਸ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਕਈ ਜਖ਼ਮੀ ਹੋ ਗਏ। ਇਸ ਸਬੰਧੀ ਪੱਛਮੀ ਲਵੀਵ ਦੇ ਗਵਰਨਰ ਮਕਿਸਮ ਵੋਜਤਿਸਕੀ ਨੇ ਦੱਸਿਆ ਕਿ ਇਕ ਮਿਜਾਈਲ ਜਲੋਚੇਸਕੀ ਜਿਲ੍ਹੇ ਦੇ ਵਸੋਂ ਵਾਲੇ ਇਲਾਕੇ ਵਿੱਚ ਡਿੱਗ ਗਈ, ਜਿਸ ਕਾਰਨ 04 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮੀਆਂ ਵੱਲੋਂ ਮਲਬੇ ਵਿੱਚ ਦਬ ਚੁੱਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲੱਗੇ ਹੋਏ ਹਨ।....
ਮਿਸਰ ਦੀ ਰਾਜਧਾਨੀ ਕਾਹਿਰਾ 'ਚ ਵਾਪਰੇ ਰੇਲ ਹਾਦਸੇ ਵਿੱਚ 2 ਲੋਕਾਂ ਦੀ ਮੌਤ, 16 ਜ਼ਖਮੀ 
ਕਾਹਿਰਾ, 09 ਮਾਰਚ : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਉੱਤਰ 'ਚ 23 ਕਿਲੋਮੀਟਰ ਦੂਰ ਕਸਬੇ ਕਾਲਯੁਬ 'ਚ ਵਾਪਰੇ ਰੇਲ ਹਾਦਸੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮਿਸਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 16 ਜ਼ਖ਼ਮੀਆਂ ਵਿਚੋਂ 10 ਦਾ ਇਲਾਜ ਕਾਲਯੁਬ ਸਪੈਸ਼ਲਿਸਟ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਹਨਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਬਾਕੀ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਸਨ। ਇਸ ਦੌਰਾਨ ਮਿਸਰ ਦੇ ਰਾਸ਼ਟਰੀ ਰੇਲਵੇ ਨੇ....