ਰੂਸ ਨੇ ਯੂਕਰੇਨ ਦੇ ਮਿਜਾਈਲਾਂ ਨਾਲ ਕੀਤੇ ਹਮਲਿਆਂ ‘ਚ 06 ਲੋਕਾਂ ਦੀ ਮੌਤ, ਕਈ ਜਖ਼ਮੀ

ਕੀਵ, 09 ਮਾਰਚ : ਰੂਸ ਨੇ ਬੁੱਧਵਾਰ ਨੂੰ ਸਵੇਰ ਸਮੇਂ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਵੱਡੀ ਪੱਧਰ ਤੇ ਮਿਜਾਈਲ ਨਾਲ ਹਮਲੇ ਕੀਤੇ, ਇਸ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਕਈ ਜਖ਼ਮੀ ਹੋ ਗਏ। ਇਸ ਸਬੰਧੀ ਪੱਛਮੀ ਲਵੀਵ ਦੇ ਗਵਰਨਰ ਮਕਿਸਮ ਵੋਜਤਿਸਕੀ ਨੇ ਦੱਸਿਆ ਕਿ ਇਕ ਮਿਜਾਈਲ ਜਲੋਚੇਸਕੀ ਜਿਲ੍ਹੇ ਦੇ ਵਸੋਂ ਵਾਲੇ ਇਲਾਕੇ ਵਿੱਚ ਡਿੱਗ ਗਈ, ਜਿਸ ਕਾਰਨ 04 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮੀਆਂ ਵੱਲੋਂ ਮਲਬੇ ਵਿੱਚ ਦਬ ਚੁੱਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲੱਗੇ ਹੋਏ ਹਨ। ਨਿਪੋਪੇਟ੍ਰੋਵਸਕ ਦੇ ਗਵਰਨਰ ਸੇਹਰੀ ਲਿਸਾਕ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਈ ਮਿਜਾਈਲਾਂ ਡਿੱਗੀਆਂ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਦੋ ਜਖ਼ਮੀ ਹੋ ਗਈ ਹਨ। ਕੀਵ ਦੇ ਮੇਅਰ ਨੇ ਦੋ ਜ਼ਿਲਿ੍ਹਆ ਖਾਰਕੀਵ ਤੇ ਓਡੀਸਾ ਦੇ ਗਵਰਨਰ ਨੇ ਦੱਸਿਆ ਕਿ ਘਰੇਲੂ ਵਸੋਂ ਵਾਲੇ ਇਲਾਕੇ ਬਾਰੇ ਜਾਣਕਾਰੀ ਦਿੱਤੀ। ਉੱਤਰੀ ਸ਼ਹਿਰ ਚੇਨੀਂਹੀਵ ਵਿੱਚ ਹੋਏ ਧਮਾਕਿਆ ਬਾਰੇ ਜਾਣਕਾਰੀ ਦਿੱਤੀ।