ਸਿੱਖ ਆਗੂ ਤੇ ਕੈਲੀਫੋਰਨੀਆ ਦੇ ਗੁਰਦੁਆਰੇ ਨੂੰ ਜਲਾਉਣ ਦੀ ਸਾਜ਼ਿਸ਼ ਰਚਣ ਦਾ ਲੱਗਿਆ ਇਲਜ਼ਾਮ

ਕੈਲੀਫੋਰਨੀਆ, 10 ਮਾਰਚ : ਰਾਜ ਬੇਕਰਸਫੀਲਡ ਸਿਟੀ ਕੌਂਸਲ ਲਈ ਸਾਬਕਾ ਉਮੀਦਵਾਰ ਵੀ ਰਹਿ ਚੁੱਕੇ ਅਮਰੀਕੀ ਸਿੱਖ ਨੇਤਾ ਰਾਜ ਸਿੰਘ ਗਿੱਲ (60) 'ਤੇ ਕੈਲੀਫੋਰਨੀਆ ਦੇ ਇਕ ਗੁਰਦੁਆਰੇ ਨੂੰ ਜਲਾਉਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਰਾਜ 'ਤੇ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰੇ ਦੇ ਮੈਂਬਰ ਨੂੰ ਗੋਲੀ ਮਾਰਨ ਲਈ ਲੋਕਾਂ ਨੂੰ ਪੈਸੇ ਦੇਣ ਦਾ ਵੀ ਇਲਜ਼ਾਮ ਹੈ। ਅਮਰੀਕਾ ਸਥਿਤ ਬੇਕਰਸਫੀਲਡ ਡਾਟ ਕਾਮ ਨੇ ਦੱਸਿਆ ਕਿ ਰਾਜ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਅਤੇ ਇਸ ਦੀ ਜਾਇਦਾਦ ਨੂੰ ਜਲਾਇਆ ਗਿਆ। ਬੇਕਰਸਫੀਲਡ ਕੇਰਨ ਕਾਉਂਟੀ, ਕੈਲੀਫੋਰਨੀਆ, ਸੰਯੁਕਤ ਰਾਜ ਵਿਚ ਇੱਕ ਸ਼ਹਿਰ ਹੈ। ਪੁਲਿਸ ਮੁਤਾਬਕ ਸਿੱਖ ਆਗੂ ਰਾਜ ਸਿੰਘ ਗਿੱਲ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਹਾਲਾਂਕਿ ਰਿਕਾਰਡ ਦੱਸਦੇ ਹਨ ਕਿ ਗਿੱਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਨਵੰਬਰ ਵਿਚ ਹੋਈ ਵਾਰਡ 7 ਦੀ ਚੋਣ ਵਿਚ ਗਿੱਲ ਨੂੰ 7 ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਸਨ। ਗੁਰਦੁਆਰੇ ਦੇ ਬਜ਼ੁਰਗ ਸੁਖਵਿੰਦਰ ਸਿੰਘ ਰੰਗੀ ਨੇ ਪੁਲਿਸ ਨੂੰ ਦੱਸਿਆ ਕਿ ਗਿੱਲ ਨੇ ਅਰਦਾਸ ਵਿਚ ਵਿਘਨ ਪਾਇਆ ਅਤੇ ਸੰਗਤਾਂ ਨੂੰ ਧਮਕੀਆਂ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਗਿੱਲ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ। ਸੁਖਵਿੰਦਰ ਸਿੰਘ ਰੰਗੀ ਦੇ ਅਨੁਸਾਰ, ਗੁਰਦੁਆਰੇ ਵਿਚ ਝੜਪ US $ 800,000 ਦੇ ਖਾਤੇ ਨੂੰ ਲੈ ਕੇ ਹੋਏ ਵਿਵਾਦ ਕਾਰਨ ਸ਼ੁਰੂ ਹੋਈ ਸੀ। ਇਹ ਰਾਸ਼ੀ ਸੰਗਤਾਂ ਵੱਲੋਂ ਦਾਨ ਕੀਤੀ ਗਈ। 
ਬੇਕਰਸਫੀਲਡ ਡਾਟ ਕਾਮ ਨੇ ਰੰਗੀ ਦੇ ਹਵਾਲੇ ਨਾਲ ਕਿਹਾ ਕਿ ਗਿੱਲ ਨੇ ਪੈਸਿਆਂ ਦਾ ਲਾਲਚ ਦਿੱਤਾ ਹੋ ਸਕਦਾ ਹੈ। bakersfield.com ਦੇ ਅਨੁਸਾਰ, ਇਸ ਮਾਮਲੇ 'ਤੇ ਟਿੱਪਣੀ ਲਈ ਰਾਜ ਸਿੰਘ ਗਿੱਲ ਨਾਲ ਸੰਪਰਕ ਨਹੀਂ ਹੋ ਸਕਿਆ। ਪਿਛਲੀਆਂ ਚੋਣਾਂ ਜਿੱਤਣ ਵਾਲੀ ਨਗਰ ਕੌਂਸਲ ਦੀ ਮੈਂਬਰ ਅਤੇ ਕਦੇ-ਕਦਾਈਂ ਪਨਾਮਾ ਲੇਨ ਸਥਿਤ ਦੱਖਣੀ ਗੁਰਦੁਆਰੇ ਵਿਚ ਅਰਦਾਸ ਕਰਨ ਵਾਲੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਰਾਜ ਸਿੰਘ ਗਿੱਲ ਵਿਰੁੱਧ ਪਾਬੰਦੀ ਦੇ ਹੁਕਮਾਂ ਤੋਂ ਜਾਣੂ ਸੀ, ਪਰ ਵਿਵਾਦ ਦੇ ਕਾਰਨਾਂ ਨੂੰ ਨਹੀਂ ਜਾਣਦੀ ਸੀ। ਉਸ ਨੇ ਕਿਹਾ ਕਿ ਇਹ ਸੱਚਮੁੱਚ ਦਿਲ ਨੂੰ ਤੋੜਨ ਵਾਲੀ ਗੱਲ ਹੈ।