ਸਮੇਂ ਦੀ ਬੱਚਿਓ ਕਦਰ ਕਰੋ,
ਪ੍ਰਾਪਤੀਆਂ ਨਾਲ਼ ਝੋਲ਼ੀ ਭਰੋ।
ਸਮੇਂ ਦੀ ਜੋ ਕਦਰ ਨੇ ਕਰਦੇ,
ਜੀਵਨ ਵਿੱਚ ਨਹੀਉਂ ਹਰਦੇ।
ਸਮੇਂ ਸਿਰ ਹੀ ਸਕੂਲੇ ਆਓ,
ਸਕੂਲੋਂ ਸਿੱਧੇ ਘਰ ਨੂੰ ਜਾਓ।
ਸਮੇਂ ਦੀ ਤੁਸੀਂ ਵੰਡ ਬਣਾਓ,
ਓਵੇਂ ਆਪਣਾ ਕੰਮ ਮੁਕਾਓ।
ਸੈਰ ਦੇ ਲਈ ਵੀ ਸਮਾਂ ਕੱਢੋ,
ਸੁਸਤੀ ਦਾ ਤੁਸੀਂ ਖਹਿੜਾ ਛੱਡੋ।
ਖਾਣਾ ਵੀ ਸਮੇਂ ਸਿਰ ਖਾਓ,
ਬੇਹੇ ਖਾਣੇ ਦੇ ਨੇੜ ਨਾ ਜਾਓ।
ਜਿੰਨੇ ਸਮੇਂ ਦਾ ਕਰੋਂ ਵਾਅਦਾ,
ਪੱਕਾ ਕਰਲੇ ਫਿਰ ਇਰਾਦਾ।
ਜਿੰਨੇ ਲੋਕ ਮਹਾਨ ਨੇ ਹੋਏ,
ਸਮੇਂ ਦੇ ਕਦਰਦਾਨ ਨੇ ਹੋਏ।
ਦੱਸੇ ਤੁਹਾਡਾ ਸਰ ‘ਅਮਰੀਕ’।