ਪੜ੍ਹ ਕੇ ਮੰਮੀ ਮੈਂ ਫ਼ੌਜੀ ਬਣਾਂਗਾ,
ਦੇਸ਼ ਦੀ ਖ਼ਾਤਰ ਜੰਗ ਲੜਾਂਗਾ।
ਵੈਰੀ ਨੂੰ ਭਾਜੜ ਮੈਂ ਪਾਉਂਗਾ,
ਮੈਂ ਜਦੋਂ ਵਿੱਚ ਮੋਰਚੇ ਜਾਉਂਗਾ।
ਦੁਸ਼ਮਣ ਨਾਲ ਲੋਹਾ ਲੈਣਾ,
ਕਦੇ ਨਾ ਮਰਨੋਂ ਮੂਲ ਡਰਾਂਗਾ।
ਪੜ੍ਹ ਕੇ ਮੰਮੀ..............................
ਬਾਲ ਸਾਹਿਤ
ਪੜ੍ਹ ਲਉ ਕਿਤਾਬਾਂ ਦਿਲ ਲਾ ਕੇ ਬੱਚਿਓ,
ਗੱਲਾਂ ਹੋਰ ਤੁਸੀਂ ਦਿਲ ਚੋਂ ਭੁਲਾ ਕੇ ਬੱਚਿਓ।
ਇਨ੍ਹਾਂ ਵਿੱਚ ਥੋਡੀ ਜ਼ਿੰਦਗੀ ਦਾ ਗਿਆਨ ਬੱਚਿਓ,
ਇਹੀ ਪੜ੍ਹ ਪੜ੍ਹ ਕੇ ਕਿਤਾਬਾਂ,
ਬਣੇ ਮਹਾਨ ਖੋਜੀ, ਸਾਇੰਸਦਾਨ ਬੱਚਿਓ।
ਇਹੀ ਪੜ੍ਹ ਪੜ..............................
ਆਲਸ ਹੁਣ ਤਿਆਗੋ ਬੱਚਿਓ,
ਸੁਬਹਾ ਸਵੇਰੇ ਜਾਗੋ ਬੱਚਿਓ।
ਸਲਾਨਾ ਪ੍ਰੀਖਿਆ ਸਿਰ ਤੇ ਆਈ ਐ,
ਖੇਡਣਾ, ਕੁੱਦਣਾ, ਟੀ. ਵੀ. ਵੇਖਣਾ ਛੱਡ ਕੇ,
ਆਪਾਂ ਕਰਨੀ ਦੱਬ ਕੇ ਹੁਣ ਪੜ੍ਹਾਈ ਐ।
ਖੇਡਣਾ, ਕੁੱਦਣਾ..............................
ਦਾਦਾ ਦਾਦੀ ਨੂੰ ਕਿੰਨੇ ਲੱਗਦੇ ਨੇ,
ਆਪਣੇ ਪੋਤੇ-ਪੋਤੀਆਂ ਪਿਆਰੇ।
ਉਹ ਵੇਖ ਵੇਖ ਇਹਨਾਂ ਨੂੰ ਜਿਉਂਦੇ,
ਵਿਹੜੇ ਵਿੱਚ ਟਹਿਕਣ ਜਿਵੇਂ ਅੰਬਰਾਂ ਦੇ ਤਾਰੇ।
ਦਾਦਾ ਦਾਦੀ ਨੂੰ.............................
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
ਇਸ ਵਿਸ਼ੇ ਨਾਲ ਸੰਬੰਧਤ ਲਿਖਣ ਦਾ ਕੰਮ ਚੱਲ ਰਿਹਾ ਹੈ। ਬਹੁਤ ਹੀ ਜਲਦੀ ਸੰਬੰਧਤ ਲਿਖਣ ਸਮੱਗਰੀ ਪੜ੍ਹਨ ਨੂੰ ਮਿਲ ਜਾਵੇਗੀ।
1. ਬੁਝਾਰਤ – ਖੰਭ ਨਹੀਂ ਪਰ ਉੱਡਦਾ ਹੈ ਨਾ ਹੱਡੀਆਂ ਨਾ ਮਾਸ ਬੰਦੇ ਚੁੱਕ ਕੇ ਉੱਡ ਜਾਂਦਾ ਹੈ ਹੋਵੇ ਨਾ ਕਦੇ ਉਦਾਸ?
ਜਵਾਬ – ਹਵਾਈ ਜਹਾਜ਼ !
2. ਬੁਝਾਰਤ – ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ?
ਜਵਾਬ – ਕੈਲਕੁਲੇਟਰ !
3. ਬੁਝਾਰਤ – ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾਹ ਨਹੀਂ ਸਕਦੇ?
ਜਵਾਬ – ਰਾਸ਼ੀਫਲ !