ਰਾਏਪੁਰ, 07 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਜੀ ਦੀ ਝੂਠੀ ਸਹੁੰ ਖਾਣ ਦਾ ਪਾਪ ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ। ਗੰਗਾ ਜੀ ਦੀ ਸਹੁੰ ਖਾ ਕੇ ਉਨ੍ਹਾਂ ਨੇ ਮੈਨੀਫੈਸਟੋ ਜਾਰੀ ਕੀਤਾ ਅਤੇ ਉਸ ਵਿਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ, ਪਰ ਅੱਜ ਉਸ ਮੈਨੀਫੈਸਟੋ ਦੀ ਯਾਦ ਦਿਵਾਉਂਦਿਆਂ ਹੀ ਕਾਂਗਰਸ ਦੀ ਯਾਦਦਾਸ਼ਤ ਚਲੇ....
ਰਾਸ਼ਟਰੀ
ਨਵੀਂ ਦਿੱਲੀ, 07 ਜੁਲਾਈ : ਮੋਦੀ ਸਰਨੇਮ ਨੂੰ ਲੈ ਕੇ ਵਿਵਾਦਿਤ ਟਿੱਪਣੀ ਦੇ ਮਾਮਲੇ 'ਚ ਰਾਹੁਲ ਗਾਂਧੀ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਸ਼ੁੱਕਰਵਾਰ ਨੂੰ ਹਾਈਕੋਰਟ ਨੇ ਰਾਹੁਲ ਗਾਂਧੀ ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹੁਣ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ। ਜਾਣਕਾਰੀ ਮੁਤਾਬਕ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੱਸਿਆ ਕਿ ਅਸੀਂ ਮਾਣਹਾਨੀ ਮਾਮਲੇ 'ਚ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਖਾਰਜ ਕਰਨ ਦੇ ਫੈਸਲੇ ਨੂੰ ਸੁਪਰੀਮ....
ਹੰਕਾਰੀ ਸੱਤਾਧਾਰੀ ਚਾਹੁੰਦੇ ਹਨ ਕਿ ਅਸੀਂ ਸੱਤਾ 'ਤੇ ਸਵਾਲ ਨਾ ਉਠਾਈਏ ਪਰ ਅਸੀਂ ਅਜਿਹਾ ਕਰਦੇ ਰਹਾਂਗੇ : ਪ੍ਰਿਅੰਕਾ ਗਾਂਧੀ
ਨਵੀਂ ਦਿੱਲੀ, 07 ਜੁਲਾਈ : ਰਾਹੁਲ ਗਾਂਧੀ ਨੂੰ ਗੁਜਰਾਤ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਮੋਦੀ ਸਰਨੇਮ ਟਿੱਪਣੀ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਅਸਿੱਧੇ ਤੌਰ 'ਤੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਹੰਕਾਰੀ ਸੱਤਾਧਾਰੀ ਚਾਹੁੰਦੇ ਹਨ ਕਿ ਅਸੀਂ ਸੱਤਾ 'ਤੇ ਸਵਾਲ ਨਾ ਉਠਾਈਏ ਪਰ ਅਸੀਂ ਅਜਿਹਾ ਕਰਦੇ ਰਹਾਂਗੇ। ਪ੍ਰਿਅੰਕਾ ਨੇ ਕਿਹਾ ਹੰਕਾਰੀ ਸੱਤਾ ਸੱਚ ਨੂੰ ਦਬਾਉਣ ਲਈ ਹਰ ਤਰਕੀਬ ਅਜ਼ਮਾ ਰਹੀ ਹੈ, ਇਹ ਜਨਤਾ ਦੇ ਹਿੱਤਾਂ ਨਾਲ ਜੁੜੇ....
ਭਾਰਤ ਨੇ ਜਸਟਿਨ ਟਰੂਡੋ ਨੂੰ ਕਿਹਾ- ਹਿੰਸਾ ਦੀ ਵਕਾਲਤ ਨਾ ਕਰੋ ਨਵੀਂ ਦਿੱਲੀ, 06 ਜੁਲਾਈ : ਕੈਨੇਡਾ ਵਿੱਚ ਖ਼ਾਲਿਸਤਾਨੀ ਵਿਚਾਰਧਾਰਾ ਦੇ ਲੋਕ ਖੁੱਲ੍ਹੇਆਮ ਭਾਰਤ ਦੀ ਪ੍ਰਭੂਸੱਤਾ ਵਿਰੁੱਧ ਭੜਾਸ ਕੱਢ ਰਹੇ ਹਨ। ਭਾਰਤ ਸਰਕਾਰ ਨੇ ਲਗਾਤਾਰ ਰਾਸ਼ਟਰਪਤੀ ਜਸਟਿਨ ਟਰੂਡੋ ਤੋਂ ਖ਼ਾਲਿਸਤਾਨੀ ਸਮਰਥਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਟਰੂਡੋ ਨੇ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਭਾਰਤ ਸਰਕਾਰ ਨੂੰ ਗਲਤ ਸਾਬਤ ਕਰਨ ਦੀ ਇਜਾਜ਼ਤ ਦਿੱਤੀ। ਪਿਛਲੇ ਮਹੀਨੇ ਜੂਨ ਵਿੱਚ ਸਾਕਾ ਨੀਲਾ....
ਨਾਗਾਲੈਂਡ, 05 ਜੁਲਾਈ : ਨਾਗਾਲੈਂਡ ਵਿੱਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਦੌਰਾਨ ਕੋਹਿਮਾ-ਦੀਮਾਪੁਰ ਰਾਸ਼ਟਰੀ ਰਾਜਮਾਰਗ 'ਤੇ ਪਹਾੜਾਂ ਤੋਂ ਡਿੱਗੀਆਂ ਭਾਰੀ ਚੱਟਾਨਾਂ ਨਾਲ ਤਿੰਨ ਕਾਰਾਂ ਕੁਚਲ ਗਈਆਂ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਇਹ ਘਟਨਾ ਚੁਮੋਕੇਦੀਮਾ ਵਿੱਚ ਇੱਕ ਪੁਲਿਸ ਚੌਕੀ ਨੇੜੇ ਵਾਪਰੀ। ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਇੱਕ ਉੱਚਾਈ ਤੋਂ ਇੱਕ ਤੋਂ ਬਾਅਦ ਇੱਕ ਦੋ ਕਾਰਾਂ ਉੱਤੇ ਇੱਕ ਵੱਡੀ ਚੱਟਾਨ ਡਿੱਗਦੀ ਦਿਖਾਈ ਦੇ ਰਹੀ ਹੈ। ਦੋਵੇਂ ਕਾਰਾਂ....
ਭੋਪਾਲ, 05 ਜੁਲਾਈ : ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲੇ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੇਸ ਦਰਜ ਇੱਕ ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲੇ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਉਸ ਨੂੰ ਪਿੰਡ ਕੁਬਰੀ ਦੇ ਖੈਰਹਵਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 323, 123, 294, 506 ਆਈਪੀਸੀ ਅਤੇ ਐਨਐਸਏ ਤਹਿਤ ਕੇਸ ਦਰਜ ਕਰ ਲਿਆ ਹੈ। ਵਧੀਕ ਪੁਲਿਸ....
ਨਵੀਂ ਦਿੱਲੀ, 05 ਜੁਲਾਈ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਹੁਣ 15 ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ ਹੁਣ ਅੰਨਦਾਤਾ ਨਹੀਂ ਸਗੋਂ ਊਰਜਾ ਦੇਣ ਵਾਲਾ ਬਣੇਗਾ। ਇਹ ਸਾਡੀ ਸਰਕਾਰ ਦੀ ਸੋਚ ਹੈ। ਮੈਂ ਅਗਸਤ ਵਿੱਚ ਟੋਇਟਾ ਕੰਪਨੀ ਦੀਆਂ ਗੱਡੀਆਂ ਲਾਂਚ ਕਰ ਰਿਹਾ ਹਾਂ। ਹੁਣ ਸਾਰੀਆਂ ਗੱਡੀਆਂ ਕਿਸਾਨਾਂ ਵੱਲੋਂ ਤਿਆਰ Ethanol 'ਤੇ ਚੱਲਣਗੀਆਂ। ਗਡਕਰੀ ਨੇ ਕਿਹਾ ਕਿ 60 ਫੀਸਦੀ....
ਬੜੂ ਸਾਹਿਬ, 5 ਜੁਲਾਈ : ਸਮਾਜ-ਸੇਵੀ ਤੇ ਧਾਰਮਿਕ ਕਾਰਜਾਂ 'ਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਕਲਗ਼ੀਧਰ ਟਰੱਸਟ, ਬੜੂ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਜੀ ਦੇ ਅਨਿਨ ਸੇਵਕ ਅਤੇ ਤਪ-ਸਥਾਨ ਗੁਰਦੁਆਰਾ ਬੜੂ ਸਹਿਬ ਦੇ ਸੰਸਥਾਪਕ️ ਸੰਤ ਬਾਬਾ ਤੇਜਾ ਸਿੰਘ ਜੀ (ਐੱਮ.ਏ., ਐੱਲ.ਐੱਲ.ਬੀ., ਏ.ਐੱਮ. ਹਾਰਵਰਡ) ਦੀ 58ਵੀਂ ਸਲਾਨਾ ਬਰਸੀ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ 5 ਜੁਲਾਈ 2023 ਨੂੰ ਬੜੇ ਪ੍ਰੇਮ-ਉਤਸ਼ਾਹ ਅਤੇ ਸ਼ਰਧਾ ਪੂਰਵਕ ਮਨਾਇਆ....
ਹੈਦਰਾਬਾਦ, 4 ਜੁਲਾਈ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਮੰਗਲਵਾਰ ਸਵੇਰੇ ਸਵੇਰ ਦੀ ਸੈਰ ‘ਤੇ ਨਿਕਲੀਆਂ ਤਿੰਨ ਔਰਤਾਂ ਨੂੰ ਇਕ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜੀ ਔਰਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਰਿਹਾ ਹੈ ਕਿ ਸੜਕ ਵਿਚ ਥੋੜ੍ਹਾ ਜਿਹਾ ਮੋੜ ਹੈ। ਡਰਾਈਵਰ ਨੇ ਔਰਤਾਂ ਨੂੰ ਦੇਖ ਕੇ....
ਮੁੰਬਈ, 04 ਜੁਲਾਈ : ਮੁੰਬਈ-ਆਗਰਾ ਹਾਈਵੇਅ 'ਤੇ ਪਲਾਸਨੇਰ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਖ਼ਬਰਾਂ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਪਾਲਾਸਨੇਰ ਪਿੰਡ ਨੇੜੇ ਮੁੰਬਈ-ਆਗਰਾ ਹਾਈਵੇਅ ਤੋਂ ਇਕ ਕੰਟੇਨਰ ਲੰਘ ਰਿਹਾ ਸੀ। ਇਸ ਦੌਰਾਨ ਗੱਡੀ ਦੀ ਬ੍ਰੇਕ ਫੇਲ ਹੋ ਗਈ ਅਤੇ ਇਹ ਨੇੜਲੇ ਹੋਟਲ ਦੇ ਅੰਦਰ ਜਾ ਵੜੀ। ਇਸ ਹਾਦਸੇ 'ਚ 12 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 10 ਤੋਂ ਵੱਧ ਲੋਕ....
ਨਵੀਂ ਦਿੱਲੀ, 30 ਜੁਲਾਈ : ਦਿੱਲੀ 'ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਡਰੋਨ ਦੇ ਉੱਡਣ ਦੀ ਖ਼ਬਰ ਨੇ ਤਰਥੱਲੀ ਮਚਾ ਦਿੱਤੀ। ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਡਰੋਨ ਦੇ ਉੱਡਣ ਦੀ ਸੂਚਨਾ ਮਿਲਦੇ ਹੀ SPG ਨੇ ਦਿੱਲੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਊਜ਼ ਏਜੰਸੀ ਮੁਤਾਬਕ ਦਿੱਲੀ ਪੁਲਿਸ ਨੇ ਦੱਸਿਆ ਕਿ ਸੋਮਵਾਰ ਸਵੇਰੇ 5 ਵਜੇ ਐਸਪੀਜੀ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਨਿਵਾਸ ਦੇ ਉੱਪਰ....
ਨਰਵਾਣਾ, 30 ਜੁਲਾਈ : ਹਰਿਆਣਾ ਦੇ ਜਿਲ੍ਹਾ ਜੀਂਦ ਦੇ ਅਧੀਨ ਆਉਂਦੇ ਨਰਵਾਣਾ ‘ਚ ਇੱਕ ਕਾਰ ਸੰਤੁਲਨ ਵਿਗੜਨ ਕਾਰਨ ਵਾਪਰੇ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਰਾਹਗੀਰਾਂ ਨੇ ਕਾਰ ਨੂੰ ਸਿੱਧਾ ਕਰਕੇ ਤਿੰਨੋਂ ਨੌਜਵਾਨਾਂ ਨੁੰ ਗੱਡੀ ਤੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਸੋਨੂੰ ਤੇ ਰੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਪ੍ਰਦੀਪ ਦਾ ਇਲਾਜ ਚੱਲ ਰਿਹਾ ਹੈ।....
ਸਿਮਲਾ, 02 ਜੁਲਾਈ : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੇ ਸ਼ੁਰੂਆਤੀ ਮੀਂਹ ਨੇ ਸੂਬੇ ਦੇ ਕਈ ਥਾਵਾਂ ਤੇ ਬੁਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਹੈ। ਹਿਮਾਚਲ ‘ਚ 24 ਜੂਨ ਤੋਂ 7 ਦਿਨਾਂ ਵਿੱਚ 24 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ ਅਤੇ 43 ਲੋਕ ਜਖ਼ਮੀ ਹੋਏ ਹਨ, 2 ਹਾਲੇ ਵੀ ਲਾਪਤਾ ਹਨ, ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਭਾਰੀ ਬਰਸ਼ਾਤ ਕਾਰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਜ ਸਰਕਾਰ ਨੂੰ ਇਕ ਹਫ਼ਤੇ ਵਿਚ 242 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸਟੇਟ ਡਿਜ਼ਾਸਟਰ ਅਥਾਰਟੀ ਮੁਤਾਬਕ....
ਮੁੰਬਈ, 1 ਜੁਲਾਈ : ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਇੱਕ ਐਸਯੂਵੀ ਅਤੇ ਇੱਕ ਸੀਮਿੰਟ ਮਿਕਸਰ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿੱਚ ਕਰਨਾਟਕ ਦੇ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ, ਜਦੋਂ ਸਾਰੇ ਸ਼ਰਧਾਲੂ ਪੰਢਰਪੁਰ ਅਤੇ ਅੱਕਲਕੋਟ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ....
ਨਵੀਂ ਦਿੱਲੀ, 1 ਜੁਲਾਈ : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ 15 ਅਗਸਤ ਤੱਕ ਸਾਰੀਆਂ ਪੰਚਾਇਤਾਂ ਨੂੰ ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਨਾਲ ਲਿੰਕ ਕਰਨ ਲਈ ਕਿਹਾ ਹੈ। ਕੇਂਦਰ ਵਲੋਂ ਕੋਈ ਵੀ ਪੇਂਡੂ ਵਿਕਾਸ ਪੈਸਾ ਹੁਣ ਪੰਚਾਇਤਾਂ ਨੂੰ ਚੈੱਕ ਜਾਂ ਡਰਾਫਟ ਦੇ ਰੂਪ ਵਿਚ ਨਹੀਂ ਦਿਤਾ ਜਾਵੇਗਾ। ਪੰਚਾਇਤਾਂ ਨੂੰ ਵੀ ਆਪਣੇ ਸਾਰੇ ਭੁਗਤਾਨ UPI ਰਾਹੀਂ ਕਰਨੇ ਪੈਣਗੇ। ਜੁਲਾਈ ਤੱਕ ਸੂਬੇ ਦੀਆਂ 12 ਹਜ਼ਾਰ ਤੋਂ ਵੱਧ ਪੰਚਾਇਤਾਂ ਨੂੰ ਯੂਪੀਆਈ ਨਾਲ ਜੋੜਿਆ ਜਾਵੇਗਾ। ਪੰਚਾਇਤੀ ਰਾਜ ਮੰਤਰਾਲੇ....