ਪਿਥੌਰਾਗੜ੍ਹ, 22 ਜੂਨ : ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਮੁਨਸਿਆਰੀ ਦੇ ਹੋਕਰਾ ਇਲਾਕੇ 'ਚ ਸ਼ਰਧਾਲੂਆਂ ਨਾਲ ਭਰੀ ਜੀਪ ਡੂੰਘੀ ਖੱਡ 'ਚ ਡਿੱਗ ਗਈ। ਇਸ ਭਿਆਨਕ ਸੜਕ ਹਾਦਸੇ 'ਚ ਹੁਣ ਤੱਕ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ, ਜਦਕਿ ਦੋ ਲਾਪਤਾ ਹਨ। ਫਿਲਹਾਲ ਟੀਮ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਈ ਹੈ। ਗੱਡੀ ਕਰੀਬ 600 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਸ਼ਰਧਾਲੂ ਬਾਗੇਸ਼ਵਰ ਦੇ....
ਰਾਸ਼ਟਰੀ
ਦਿੱਲੀ, 21 ਜੂਨ : ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਹਨੀ ਸਿੰਘ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ। ਦਿੱਲੀ ਪੁਲਿਸ ਮੁਤਾਬਕ ਹਨੀ ਸਿੰਘ ਨੇ ਬੁੱਧਵਾਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਨਾਲ ਮੁਲਾਕਾਤ ਕੀਤੀ। ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਰੈਪਰ ਅਤੇ ਗਾਇਕ ਹਨੀ ਸਿੰਘ ਨੂੰ ਵਾਇਸ....
ਬਾੜਮੇਰ, 20 ਜੂਨ : ਅਰਬ ਸਾਗਰ ‘ਚ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਪਿਛਲੇ ਦੋ ਦਿਨਾਂ ‘ਚ ਹੋ ਰਹੀ ਬੇਹੱਦ ਭਾਰੀ ਬਾਰਿਸ਼ ਕਾਰਨ ਹੋਏ ਹਾਦਸਿਆਂ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੀ ਛੁੱਟੀ ਰੱਦ ਕਰ ਦਿੱਤੀ ਹੈ। ਮੁੱਖ ਮੰਤਰੀ ਮੰਗਲਵਾਰ ਅਤੇ ਬੁੱਧਵਾਰ ਨੂੰ ਬਿਪਰਜੋਏ ਚੱਕਰਵਾਤ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ। ਗਹਿਲੋਤ ਮੰਗਲਵਾਰ ਨੂੰ....
ਨਵੀਂ ਦਿੱਲੀ, 20 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ 'ਤੇ ਰਵਾਨਾ ਹੋ ਗਏ ਹਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕੀ ਅਖ਼ਬਾਰ ਨੂੰ ਇੰਟਰਵਿਊ ਦਿੱਤਾ। ਉਨ੍ਹਾਂ ਭਾਰਤ-ਅਮਰੀਕਾ ਸਬੰਧਾਂ, ਰੂਸ-ਯੂਕਰੇਨ ਯੁੱਧ ਅਤੇ ਭਾਰਤ-ਚੀਨ ਸਰਹੱਦੀ ਮੁੱਦਿਆਂ 'ਤੇ ਵੀ ਆਪਣਾ ਪੱਖ ਪੇਸ਼ ਕੀਤਾ। ਪੀਐਮ ਮੋਦੀ ਦੀ ਇਸ ਯਾਤਰਾ ਨੂੰ ਭਾਰਤ-ਅਮਰੀਕਾ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪੀਐਮ ਨਰਿੰਦਰ ਮੋਦੀ ਨੂੰ ਰੂਸ-ਯੂਕਰੇਨ....
ਨਾਗਪੁਰ, 19 ਜੂਨ : ਨਾਗਪੁਰ ’ਚ ਖੇਡਣ ਲਈ ਕਾਰ ’ਚ ਫਸੇ ਤਿੰਨ ਬੱਚਿਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਕਾਰ ਦੇ ਦਰਵਾਜ਼ੇ ਲਾਕ ਹੋ ਗਏ ਤੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਬਾਹਰ ਨਹੀਂ ਨਿਕਲ ਸਕੇ। ਪੋਸਟਮਾਰਟਮ ਰਿਪੋਰਟ ’ਚ ਬੱਚਿਆਂ ਦੀ ਮੌਤ ਦਾ ਕਾਰਨ ਦਮ ਘੁੱਟਣਾ ਦੱਸਿਆ ਗਿਆ ਹੈ। ਇਹ ਕਾਰ ਨਾਗਪੁਰ ਦੇ ਇਕ ਸਥਾਨਕ ਵਿਅਕਤੀ ਦੀ ਸੀ, ਜੋ ਆਸਪਾਸ ਦੇ ਇਕ ਗੈਰੇਜ ਮਕੈਨਿਕ ਨੇ ਪਾਵਰਲੂਮ ਵਰਕਸ਼ਾਪ ਦੇ ਬਾਹਰ ਖੜ੍ਹਾ ਕੀਤਾ ਸੀ। ਇਹ ਬੱਚੇ ਫਾਰੂਕ ਨਗਰ ਤੋਂ ਲਾਪਤਾ ਸਨ। ਉਹ ਸ਼ਨਿਚਰਵਾਰ ਦੁਪਹਿਰ ਆਪਣੇ ਘਰ ਬਾਹਰ....
ਯੂਪੀ, 19 ਜੂਨ : ਉੱਤਰੀ ਭਾਰਤ ਦੇ ਸੂਬਿਆਂ ਵਿਚ ਗਰਮੀ ਅਤੇ ਲੂ ਜਾਨਲੇਵਾ ਬਣ ਰਹੀ ਹੈ। ਕਹਿਰ ਦੀ ਗਰਮੀ ਕਾਰਨ ਉੱਤਰੀ ਭਾਰਤ ਦੇ ਕੁਝ ਇਲਾਕਿਆਂ ਵਿਚ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਯੂਪੀ ਅਤੇ ਬਿਹਾਰ ਵਿਚ ਮੌਤਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਯੂਪੀ ਵਿਚ ਹੁਣ ਤੱਕ 103 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਬਿਹਾਰ ਵਿਚ 47 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਓਡੀਸ਼ਾ 'ਚ ਗਰਮੀ ਕਾਰਨ 1 ਮੌਤ ਹੋ ਗਈ ਹੈ। ਰਿਪੋਰਟਾਂ ਦੇ ਅਨੁਸਾਰ ਓਡੀਸ਼ਾ ਵਿਚ ਗਰਮੀ ਦੀ ਲਹਿਰ ਕਾਰਨ 20....
ਮੈਨਪੁਰੀ, 19 ਜੂਨ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਮੈਨਪੁਰੀ ਦੇ ਕਰਹਲ ਦੇ ਪਿੰਡ ਨਗਲਾ ਅਤਿਰਾਮ ਵਿੱਚ ਰਸਤੇ ਨੂੰ ਲੈ ਕੇ ਇੱਕ ਪਰਿਵਾਰ ਦੇ ਲੋਕਾਂ ਵਿੱਚ ਵਿਵਾਦ ਚੱਲ ਰਿਹਾ ਸੀ, ਵਿਵਾਦ ਐਨਾ ਵੱਧ ਗਿਆ ਕਿ ਸੋਮਵਾਰ ਸਵੇਰੇ ਇੱਕ ਔਰਤ, ਪਿਤਾ ਅਤੇ ਪੁੱਤਰ ਦੀ ਗੋਲੀਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾਂ ਤੋਂ ਬਾਅਦ ਪਿੰਡ ਵਿੱਚ ਗੁੱਸੇ ਦਾ ਮਾਹੌਲ ਹੈ। ਘਟਨਾਂ ਦੀ ਜਾਣਕਾਰੀ ਮਿਲਣ ਤੇ ਐਸਪੀ ਵਿਨੋਦ ਕੁਮਾਰ, ਏਐਸਪੀ ਰਾਜੇਸ਼ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਘਟਨਾਂ ਜਾ ਜਾਇਜ਼ਾ ਲੈਣ ਉਪਰੰਤ ਲਾਸ਼ਾਂ....
ਇੱਥੇ ਵੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦੇਵਾਂਗੇ- CM ਭਗਵੰਤ ਮਾਨ ਪੰਜਾਬ 'ਚ ਅਸੀਂ ਭ੍ਰਿਸ਼ਟਾਚਾਰ 'ਤੇ ਕਾਨੂੰਨ ਬਣਾ ਕੇ ਕਈ ਵੱਡੇ ਸਾਬਕਾ ਮੰਤਰੀਆਂ ਨੂੰ ਜੇਲ੍ਹ ਭੇਜਿਆ, ਸਰਕਾਰ ਬਣਨ 'ਤੇ ਇੱਥੇ ਵੀ ਭ੍ਰਿਸ਼ਟਾਚਾਰੀਆਂ 'ਤੇ ਹੋਵੇਗੀ ਕਾਰਵਾਈ - ਮਾਨ ਕਾਂਗਰਸ ਨੇ ਰਾਜਸਥਾਨ 'ਚ 50 ਸਾਲ ਅਤੇ ਭਾਜਪਾ ਨੇ 18 ਸਾਲ ਰਾਜ ਕੀਤਾ ਪਰ ਦੋਵਾਂ ਪਾਰਟੀਆਂ ਨੇ ਕੋਈ ਕੰਮ ਨਹੀਂ ਕੀਤਾ, ਮਿਲ ਕੇ ਸਿਰਫ ਰਾਜਸਥਾਨ ਨੂੰ ਲੁੱਟਿਆ : ਅਰਵਿੰਦ ਕੇਜਰੀਵਾਲ ਅਸੀਂ ਬੋਲਦੇ ਨਹੀਂ, ਕੰਮ ਕਰਕੇ ਦਿਖਾਉਂਦੇ....
ਨਵੀਂ ਦਿੱਲੀ, 18 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਕਿਹਾ ਕਿ ਭਾਰਤ ਨੇ 2025 ਤੱਕ ਤਪਦਿਕ (ਟੀਬੀ) ਦੇ ਖਾਤਮੇ ਦਾ ਟੀਚਾ ਮਿੱਥਿਆ ਹੈ ਅਤੇ 'ਨੀ-ਕਸ਼ੈ ਮਿੱਤਰਾ' ਨੇ ਇਸ ਬਿਮਾਰੀ ਵਿਰੁੱਧ ਅੰਦੋਲਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ (ਨੀ-ਕਸ਼ਯ ਮਿੱਤਰ ਪਹਿਲਕਦਮੀ) ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਲਾਗੂ ਕੀਤਾ ਗਿਆ ਹੈ। "ਭਾਰਤ ਨੇ 2025 ਤੱਕ ਟੀਬੀ ਦੇ ਖਾਤਮੇ ਦਾ ਟੀਚਾ....
ਭੋਜਪੁਰ, 16 ਜੂਨ : ਬਿਹਾਰ 'ਚ ਹੀਟ ਵੇਵ ਦੇ ਰੈੱਡ ਅਲਰਟ ਦਰਮਿਆਨ 24 ਘੰਟਿਆਂ 'ਚ ਹੀਟ ਸਟ੍ਰੋਕ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ। ਸਿਰਫ਼ ਭੋਜਪੁਰ ਵਿਚ ਹੀ 6 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ 4 ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਰੋਹਤਾਸ ਵਿਚ ਦੋ, ਨਾਲੰਦਾ ਵਿਚ ਇੱਕ, ਜਮੁਈ ਵਿਚ ਇੱਕ ਅਤੇ ਗਯਾ ਵਿਚ ਇੱਕ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲਾਂ ਵਿਚ ਹੀਟ ਸਟ੍ਰੋਕ ਦੀ ਸ਼ਿਕਾਇਤ ਵਿਚ ਵੀ ਮਰੀਜ਼ ਵੱਧ ਰਹੇ ਹਨ।....
ਕੱਛ (ਗੁਜਰਾਤ), 15 ਜੂਨ : ਗੁਜਰਾਤ 'ਚ ਚੱਕਰਵਾਤੀ ਤੂਫ਼ਾਨ 'ਬਿਪਰਜੋਏ' ਦਾ ਲੈਂਡਫਾਲ ਸ਼ੁਰੂ ਹੋ ਗਿਆ ਹੈ। ਤੂਫ਼ਾਨ ਨੇ ਕਈ ਤੱਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ 120-130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਸੌਰਾਸ਼ਟਰ ਅਤੇ ਕੱਛ ਜ਼ਿਲ੍ਹਿਆਂ ਦੇ ਤੱਟਵਰਤੀ ਖੇਤਰਾਂ ਲਈ ਗੰਭੀਰ ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਹੈ।....
ਖਗੜੀਆ, 15 ਜੂਨ : ਬਿਹਾਰ ਦੇ ਖਗੜੀਆ ਦੇ ਏਕਨੀਆਂ ਪਿੰਡ ’ਚ ਮੰਗਲਵਾਰ ਦੇਰ ਰਾਤ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਹੱਤਿਆ ਮਾਮਲੇ ’ਚ ਫ਼ਰਾਰ ਚੱਲ ਰਹੇ ਮੁੰਨਾ ਯਾਦਵ (40) ਨੇ ਆਪਣੀਆਂ ਤਿੰਨ ਧੀਆਂ (17 ਸਾਲਾ ਸੁਮਨ, 15 ਸਾਲਾ ਆਂਚਲ ਤੇ 14 ਸਾਲਾ ਰੋਸ਼ਨੀ) ਤੇ 35 ਸਾਲਾ ਪਤਨੀ ਪੂਜਾ ਦੇਵੀ ਦੀ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਿਤਾ ਦੀ ਹੈਵਾਨੀਅਤ ਦੇਖ ਕੇ 10 ਸਾਲਾ ਆਦਿੱਤਿਆ ਕੁਮਾਰ ਵੱਡੇ ਭਰਾ ਬਾਬੂ ਸਾਹਿਬ ਨਾਲ ਛੱਤ ਤੋਂ ਛਾਲ ਮਾਰ ਕੇ ਭੱਜ ਗਿਆ....
ਕੁਸ਼ੀਨਗਰ, 15 ਜੂਨ : ਉਤਰ ਪ੍ਰਦੇਸ਼ ਵਿੱਚ ਇਕ ਘਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 6 ਦੀ ਮੌਤ ਹੋ ਗਈ। ਕੁਸ਼ੀਨਗਰ ਵਿੱਚ ਰਾਮਕੋਲਾ ਨਗਰ ਪੰਚਾਇਤ ਦੇ ਉਰਦਹਾ ਵਾਰਡ ਨੰਬਰ ਦੋ ਬਾਪੂ ਨਗਰ ਨਿਵਾਸੀ ਨਵਮੀ ਦੀ ਝੋਪੜੀ ਦੇ ਘਰ ਵਿੱਚ ਬੀਤੇ ਦੇਰ ਰਾਤ ਕਰੀਬ 12.30 ਵਜੇ ਸ਼ੱਕੀ ਹਾਲਤ ਵਿੱਚ ਅੱਗ ਲੱਗ ਗਈ। ਅੱਗ ਨਾਲ 5 ਮਸੂਮ ਬੱਚਿਆਂ ਸਮੇਤ ਉਸਦੀ ਪਤਨੀ ਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਐਸਪੀ ਤੇ ਡੀਐਮ ਨੇ ਪਿੰਡ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ। ਪੁਲਿਸ ਨੇ 6 ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ....
ਨਵੀਂ ਦਿੱਲੀ, 15 ਜੂਨ : ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਨਾਬਾਲਗ ਨਾਲ ਜਿਣਸੀ ਸੋਸ਼ਣ ਕੀਤੇ ਜਾਣ ਦੇ ਮਾਮਲੇ ਵਿਚ ਦਰਜ ਐਫ ਆਈ ਆਰ ਰੱਦ ਕਰਨ ਦੀ ਰਿਪੋਰਟ ਦਾਇਰ ਕੀਤੀਹੈ। ਮਾਮਲੇ ਦੀ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਅਸੀਂ ਪੋਸਕੋ ਕੇਸ ਰੱਦ ਕਰਨ ਦੀ ਅੰਤਿਮ ਰਿਪੋਰਟ ਦਾਇਰ ਕੀਤੀਹੈ ਜਿਸਦੀ ਅਗਲੀ ਸੁਣਵਾਈ 4 ਜੁਲਾੲ. ਨੂੰ ਹੈ। ਇਸ ਨਾਬਾਲਗ ਦੇ ਪਿਤਾ ਨੇ ਪਿਛਲੇ ਇਕ ਚੈਨਲ ਨੂੰ....
ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ ਕਿਹਾ, ਸਮਾਰਟ ਸਿਟੀ ਪ੍ਰੋਜੈਕਟ ਮੋਹਾਲੀ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਅਮਰੁਤ ਸਕੀਮ ਤਹਿਤ ਪੁਰਾਣੇ ਅਨੁਪਾਤ ਦੀ ਬਹਾਲੀ ਦਾ ਮੁੱਦਾ ਵੀ ਚੁੱਕਿਆ ਨਵੀਂ ਦਿੱਲੀ, 15 ਜੂਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਕਾਨ ਉਸਾਰੀ ਅਤੇ ਵਿਕਾਸ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲ ਕੇ ਸਮਾਰਟ ਸਿਟੀ ਪ੍ਰਾਜੈਕਟ ਵਿੱਚ ਐਸ.ਏ.ਐਸ ਨਗਰ (ਮੋਹਾਲੀ) ਨੂੰ ਸ਼ਾਮਲ ਕਰਨ ਵਾਸਤੇ ਜ਼ੋਰ ਪਾਇਆ ਤਾਂ ਜੋ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ....