ਰਾਸ਼ਟਰੀ

ਤੁਸ਼ਟੀਕਰਨ ਦੀ ਰਾਜਨੀਤੀ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ : ਪ੍ਰਧਾਨ ਮੰਤਰੀ ਮੋਦੀ 
ਭੋਪਾਲ, 27 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਭੋਪਾਲ 'ਚ ਉਨ੍ਹਾਂ ਨੇ 'ਮੇਰਾ ਬੂਥ, ਸਬਸੇ ਮਜ਼ਬੂਤ' ਪ੍ਰੋਗਰਾਮ 'ਚ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸ਼ਟੀਕਰਨ ਦੀ ਰਾਜਨੀਤੀ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਦੀ ਵਰਤੋਂ ਸਿਆਸੀ ਫਾਇਦੇ ਲਈ ਕਰ ਰਹੀ ਹੈ। ਯੂਨੀਫਾਰਮ ਸਿਵਲ ਕੋਡ 'ਤੇ ਤਿੱਖਾ ਬਿਆਨ....
ਓਡੀਸ਼ਾ ਦੇ ਗੰਜਮ 'ਚ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ 'ਚ 12 ਲੋਕਾਂ ਦੀ ਮੌਤ, ਕਈ ਜ਼ਖਮੀ
ਬਰਹਮਪੁਰ, 26 ਜੂਨ : ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿਚ ਬੀਤੀ ਰਾਤ ਇੱਕ ਭਿਆਨਕ ਬੱਸ ਹਾਦਸਾ ਵਾਪਰ ਗਿਆ। ਇਸ 'ਚ 12 ਲੋਕਾਂ ਦੀ ਮੌਤ ਅਤੇ 7 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਐਮਕੇਸੀਜੀ ਮੈਡੀਕਲ ਕਾਲਜ, ਬਹਿਰਾਮਪੁਰ​ਵਿਚ ਦਾਖਲ ਕਰਵਾਇਆ ਗਿਆ ਹੈ। ਗੰਜਮ ਦੇ ਡੀਐਮ ਦਿਬਿਆ ਜੋਤੀ ਪਰੀਦਾ ਨੇ ਦਸਿਆ ਕਿ ਦੋ ਬੱਸਾਂ ਵਿਚਾਲੇ ਟੱਕਰ ਹੋ ਗਈ। ਅਸੀਂ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਾਣਕਾਰੀ ਦੇ ਅਨੁਸਾਰ, ਓਡੀਸ਼ਾ ਰਾਜ ਸੜਕ ਆਵਾਜਾਈ ਨਿਗਮ (OSRTC) ਦੀ ਬੱਸ....
ਪਤਨੀ ਦਾ ਪ੍ਰੇਮੀ ਹੋਣ ਦੀ ਸ਼ੱਕ 'ਚ ਪਤੀ ਨੇ ਦੋਸਤ ਦਾ ਵੱਢਿਆ ਗਲ਼ਾ, ਫਿਰ ਪੀਤਾ ਖੂਨ, ਵੀਡੀਓ 'ਚ ਕੈਦ ਹੋਇਆ ਖੌਫ਼ਨਾਕ ਦ੍ਰਿਸ਼
ਚਿੱਕਬੱਲਾਪੁਰ, 26 ਜੂਨ : ਕਰਨਾਟਕ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਲੋਕ ਹੈਰਾਨ ਰਹਿ ਗਏ। ਇੱਥੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੇ ਹੀ ਦੋਸਤ ਦਾ ਗਲਾ ਵੱਢ ਕੇ ਉਸ ਦਾ ਖ਼ੂਨ ਪੀ ਲਿਆ। ਪੁਲਿਸ ਮੁਤਾਬਕ ਦੋਸ਼ੀ ਵਿਅਕਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਅਤੇ ਦੋਸਤ ਦੇ ਨਾਜਾਇਜ਼ ਸਬੰਧ ਹਨ। ਪੁਲਿਸ ਨੇ ਮਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋਸਤ ਵਾਲ-ਵਾਲ ਬਚ ਗਿਆ ਅਤੇ ਫਿਲਹਾਲ ਹਸਪਤਾਲ 'ਚ....
ਰਤਨਾਗਿਰੀ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਲੋਕਾਂ ਦੀ ਦਰਦਨਾਕ ਮੌਤ, 14 ਜ਼ਖਮੀ 
ਰਤਨਾਗਿਰੀ, 26 ਜੂਨ : ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਕ ਟਰੱਕ ਅਤੇ ਰਿਕਸ਼ਾ ਦੀ ਜ਼ਬਰਦਸਤ ਟੱਕਰ ਕਾਰਨ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ, 14 ਜ਼ਖਮੀ ਹੋਏ ਹਨ। ਇਹ ਘਟਨਾ ਦਾਪੋਲੀ-ਹਰਨੇ ਰੋਡ 'ਤੇ ਵਾਪਰੀ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਰਿਕਸ਼ਾ ਚਾਲਕ ਵੀ ਸ਼ਾਮਲ ਹੈ। ਇਸ ਭਿਆਨਕ ਹਾਦਸੇ ਵਿੱਚ ਅੱਡਾਖਾਲ ਦੇ ਕੱਦਮ ਅਤੇ ਕਾਜ਼ੀ ਪਰਿਵਾਰਾਂ ਦੇ ਦੋ-ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਇਸ ਤਰ੍ਹਾਂ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ....
ਪੱਛਮੀ ਬੰਗਾਲ ‘ਚ 2 ਰੇਲ ਗੱਡੀਆਂ ਆਪਸ ‘ਚ ਟਕਰਾਈਆਂ, 12 ਡੱਬੇ ਪੱਟੜੀ ਤੋਂ ਉਤਰੇ
ਬਾਂਕੁਰਾ, 25 ਜੂਨ : ਪੱਛਮੀ ਬੰਗਾਲ ਦੇ ਬਾਂਕੁਰਾ ਨੇੜੇ ਐਤਵਾਰ ਤੜਕੇ ਦੋ ਮਾਲ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਓਂਡਾ ਸਟੇਸ਼ਨ ‘ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਸਵੇਰੇ 4 ਵਜੇ ਦੇ ਕਰੀਬ ਬਾਂਕੁਰਾ ਨੇੜੇ ਦੋ ਟਰੇਨਾਂ ਦੀ ਟੱਕਰ ਤੋਂ ਬਾਅਦ ਦੋ ਮਾਲ ਗੱਡੀਆਂ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇੱਕ ਮਾਲ ਗੱਡੀ ਨੇ ਦੂਜੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮਾਲ ਗੱਡੀ ਦੀਆਂ 12 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਹ ਘਟਨਾ....
ਮਿਜ਼ੋਰਮ  ਪੁਲਿਸ ਨੇ 17 ਕਰੋੜ ਕੀਮਤੀ ਦੀ 3.47 ਕਿਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
ਮਿਜ਼ੋਰਮ , 25 ਜੂਨ : ਮਿਜ਼ੋਰਮ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੋ ਵਿਅਕਤੀਆਂ ਕੋਲੋਂ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਇਨ੍ਹਾਂ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸੇ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3.47 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਹ ਸਾਬਣ ਦੇ ਡੱਬਿਆਂ ਵਿੱਚ ਛੁਪਾਏ ਹੋਏ ਸਨ। ਮਿਜ਼ੋਰਮ ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਮਿਤ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਨੂੰ....
ਸ਼ਿਮਲਾ 'ਚ ਬੱਦਲ ਫਟਿਆ, ਕਿਸਾਨਾਂ ਦਾ ਭਾਰੀ ਨੁਕਸਾਨ 
ਸ਼ਿਮਲਾ, 25 ਜੂਨ : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ, ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ੋਰਦਾਰ ਮੀਂਹ ਪੈ ਰਿਹਾ ਹੈ। ਉੱਥੇ ਹੀ, ਸ਼ਿਮਲਾ ਦੀ ਰਾਮਪੁਰ ਤਹਿਸੀਲ ਦੇ ਸਰਪਾਰਾ ਪਿੰਡ ਵਿੱਚ ਬੱਦਲ ਫਟ ਗਿਆ ਹੈ। ਜਿਸ ਕਾਰਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਪਿੰਡ ਸਰਪਾਰਾ ਵਿੱਚ ਬੱਦਲ ਫਟਣ ਕਾਰਨ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਬੱਦਲ ਫਟਣ ਤੋਂ ਬਾਅਦ ਪਏ ਮੀਂਹ ਕਾਰਨ....
ਜਬਲਪੁਰ 'ਚ ਪਤੀ-ਪਤਨੀ ਤੇ ਬੇਟੇ ਦੀਆਂ ਲਟਕਦੀਆਂ ਮਿਲੀਆਂ ਲਾਸ਼ਾਂ, ਖੁਦਕੁਸ਼ੀ ਕਰ ਲੈਣ ਦਾ ਸ਼ੱਕ : ਪੁਲਿਸ
ਜਬਲਪੁਰ, 25 ਜੂਨ : ਜਬਲਪੁਰ (ਮੱਧ ਪ੍ਰਦੇਸ਼) ਗੋਰਖਪੁਰ ਥਾਣੇ ਅਧੀਨ ਰਾਮਪੁਰ ਦੇ ਛਪਾਰ ਇਲਾਕੇ 'ਚ ਐਤਵਾਰ ਦੁਪਹਿਰ ਨੂੰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਪੁਲਿਸ ਦਾ ਮੰਨਣਾ ਹੈ ਕਿ ਪਤੀ-ਪਤਨੀ ਨੇ ਬੱਚੇ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਮਾਮਲਾ ਐਤਵਾਰ ਦੁਪਹਿਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਮੁਹੱਲੇ ਦੇ ਰਹਿਣ ਵਾਲੇ ਵੱਡੇ ਭਰਾ ਨੇ ਦਰਵਾਜ਼ਾ ਤੋੜ ਕੇ ਵੇਖਿਆ। ਸੀਐਸਪੀ ਪ੍ਰਤਿਸ਼ਠਾ ਸਿੰਘ ਨੇ ਦਸਿਆ ਕਿ ਰਵੀ ਸ਼ੰਕਰ ਬਰਮਨ (40), ਉਸ ਦੀ ਪਤਨੀ ਪੂਨਮ ਬਰਮਨ....
ਗੁਜਰਾਤ ਵਿਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, 7 ਜ਼ਖਮੀ 
ਜਾਮਨਗਰ, 24 ਜੂਨ : ਗੁਜਰਾਤ ਦੇ ਜਾਮਨਗਰ ਦੀ ਸਾਧਨ ਕਾਲੋਨੀ ਵਿਚ ਇਕ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਮਨਗਰ ਨਗਰ ਨਿਗਮ ਦੇ ਕਮਿਸ਼ਨਰ ਡੀਐਨ ਮੋਦੀ ਨੇ ਕਿਹਾ ਕਿ ਗੁਜਰਾਤ ਹਾਊਸਿੰਗ ਬੋਰਡ ਨੇ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਘੋਸ਼ਿਤ ਕਰ ਦਿਤਾ ਸੀ। ਇਥੇ ਰਹਿਣ ਵਾਲੇ ਲੋਕਾਂ ਨੂੰ ਵੀ ਚੇਤਾਵਨੀ ਦਿਤੀ ਗਈ ਸੀ। ਇਮਾਰਤ ਦੇ ਮਲਬੇ ਹੇਠ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮਲਬਾ ਹਟਾਉਣ ਦਾ....
ਉੱਤਰ ਪ੍ਰਦੇਸ਼ ’ਚ ਪਰਿਵਾਰ ਦੇ ਚਾਰ ਲੋਕਾਂ ਨੂੰ ਮਾਰਨ ਤੋਂ ਬਾਅਦ ਖੁਦ ਕੀਤੀ ਖੁਦਕਸ਼ੀ
ਮੈਨਪੁਰੀ, 24 ਜੂਨ : ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ’ਚ ਇਕ ਪਿੰਡ ’ਚ ਇਕ ਨੌਜੁਆਨ ਨੇ ਅਪਣੇ ਪ੍ਰਵਾਰ ਦੇ ਚਾਰ ਲੋਕਾਂ ਸਮੇਤ ਪੰਜ ਵਿਅਕਤੀਆਂ ਦਾ ਕਤਲ ਕਰ ਦਿੱਤਾ ਅਤੇ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦੇ ਇਕ ਅਧਿਕਾਰੀ ਵਲੋਂ ਦਿਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ’ਚ ਲਾੜਾ-ਲਾੜੀ ਵੀ ਸ਼ਾਮਲ ਹਨ ਜਿਨ੍ਹਾਂ ਦਾ ਇਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮੈਨਪੁਰੀ ’ਚ ਪੁਲਿਸ ਸੂਪਰਡੈਂਟ (ਐਸ.ਪੀ.) ਵਿਨੋਦ ਕੁਮਾਰ ਨੇ ਦਸਿਆ ਕਿ ਸਨਿਚਰਵਾਰ ਨੂੰ ਸਵੇਰੇ....
ਅਸਾਮ ਵਿੱਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਅੱਧੀ ਰਾਤ ਨੂੰ ਟੁੱਟਿਆ ਪੁਲ 
ਅਸਾਮ, 24 ਜੂਨ : ਅਸਾਮ ਵਿੱਚ ਹੜ੍ਹ ਕਾਰਨ ਹਾਹਾਕਾਰ ਮਚੀ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਪੁਲ ਟੁੱਟ ਗਿਆ। ਪਹੂਮਾਰਾ ਨਦੀ ਦੇ ਹੜ੍ਹ ਦੇ ਪਾਣੀ ਕਾਰਨ ਬੰਨ੍ਹ ਦਾ ਵੱਡਾ ਹਿੱਸਾ ਟੁੱਟਣ ਕਾਰਨ ਪਿੰਡ ਦੋਲੋਈ ਦੇ ਸ਼ਾਂਤੀਪੁਰ ਪਿੰਡ ਖੇਤਰ ਦੇ ਕਰੀਬ 200 ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੜ੍ਹ ਪ੍ਰਭਾਵਿਤ ਪਿੰਡ ਵਾਸੀ ਕਮਲ ਬਰਮਨ ਨੇ ਦੱਸਿਆ ਕਿ ਪਿੰਡ ਦੇ 8-10 ਘਰ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਹਨ। ਹੜ੍ਹ ਨੇ 14 ਹੋਰ ਬੰਨ੍ਹਾਂ, 213 ਸੜਕਾਂ, 14 ਪੁਲਾਂ, ਕਈ....
ਨੈਸ਼ਨਲ ਹਾਈਵੇਅ ਅਥਾਰਟੀ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਟੋਲ ਫਰੀ ਸਹੂਲਤ ਦੇਣ ਤੋਂ ਕੀਤੀ ਨਾਂਹ 
ਨਵੀਂ ਦਿੱਲੀ, 23 ਜੂਨ : ਨੈਸ਼ਨਲ ਹਾਈਵੇਅ ਅਥਾਰਟੀ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਟੋਲ ਫਰੀ ਸਹੂਲਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਸਲ 'ਚ ਪੰਜਾਬ ਦੇ ਜਲ ਸਰੋਤ ਮਹਿਕਮੇ ਦੇ ਅਧਿਕਾਰੀਆਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਲਿਖਿਆ ਸੀ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਸੰਬੰਧੀ ਫੀਲਡ 'ਚ ਜਾ ਕੇ ਕੰਮ ਕਰਨਾ ਪੈਂਦਾ ਹੈ। ਇਸ ਦੇ ਲਈ ਕਈ ਵਾਰ ਉਨ੍ਹਾਂ ਦੇ ਇਲਾਕਿਆਂ 'ਚ ਪੈਂਦੇ ਟੋਲ ਪਲਾਜ਼ਿਆਂ ਕਾਰਨ ਉਨ੍ਹਾਂ 'ਤੇ ਆਪਣੀ ਡਿਊਟੀ ਕਰਨ ਦੌਰਾਨ ਵਾਧੂ ਆਰਥਿਕ ਬੋਝ ਪੈਂਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਟੋਲ ਫਰੀ....
ਵਿਰੋਧੀ ਧਿਰ ਦੇ ਆਗੂਆਂ ਦੀ ਅਹਿਮ ਮੀਟਿੰਗ, ਇਕੱਠੇ ਚੋਣ ਲੜਨ ’ਤੇ ਸਹਿਮਤੀ ਬਣੀ ਹੈ : ਨਿਤੀਸ਼ ਕੁਮਾਰ
ਪਟਨਾ, 23 ਜੂਨ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਵਿਰੋਧੀ ਧਿਰ ਦੇ ਆਗੂਆਂ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਨੂੰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਮੀਟਿੰਗ ਮਗਰੋਂ ਵਿਰੋਧੀ ਪਾਰਟੀਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਹੋਈ.... ਇਕੱਠੇ ਚੋਣ ਲੜਨ ’ਤੇ ਸਹਿਮਤੀ ਬਣੀ ਹੈ : ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੁਲਾਕਾਤ ਚੰਗੀ ਰਹੀ ਅਤੇ ਇਕੱਠੇ ਚੋਣ ਲੜਨ ’ਤੇ ਸਹਿਮਤੀ ਬਣੀ ਹੈ। ਇਸ ਮਗਰੋਂ ਅਗਲੀ ਮੀਟਿੰਗ ਸ਼ਿਮਲਾ ਵਿਖੇ....
ਪੱਛਮੀ ਬੰਗਾਲ ਦੇ ਮਾਲਦਾ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 7 ਲੋਕਾਂ ਦੀ ਮੌਤ
ਮਾਲਦਾ, 22 ਜੂਨ : ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ। ਬਿਜਲੀ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦਸਿਆ ਕਿ ਮਾਲਦਾ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਬਿਜਲੀ ਡਿੱਗਣ ਕਾਰਨ ਤਿੰਨ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਓਲਡ ਮਾਲਦਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਕਾਲੀਆਚਕ ਖੇਤਰ ਵਿਚ ਛੇ ਲੋਕਾਂ ਦੀ ਮੌਤ....
ਪਿਥੌਰਾਗੜ੍ਹ 'ਚ ਜੀਪ ਡੂੰਘੀ ਖਾਈ 'ਚ ਡਿੱਗੀ, 9 ਦੀ ਮੌਤ
ਪਿਥੌਰਾਗੜ੍ਹ, 22 ਜੂਨ : ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਮੁਨਸਿਆਰੀ ਦੇ ਹੋਕਰਾ ਇਲਾਕੇ 'ਚ ਸ਼ਰਧਾਲੂਆਂ ਨਾਲ ਭਰੀ ਜੀਪ ਡੂੰਘੀ ਖੱਡ 'ਚ ਡਿੱਗ ਗਈ। ਇਸ ਭਿਆਨਕ ਸੜਕ ਹਾਦਸੇ 'ਚ ਹੁਣ ਤੱਕ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ, ਜਦਕਿ ਦੋ ਲਾਪਤਾ ਹਨ। ਫਿਲਹਾਲ ਟੀਮ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਈ ਹੈ। ਗੱਡੀ ਕਰੀਬ 600 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਸ਼ਰਧਾਲੂ ਬਾਗੇਸ਼ਵਰ ਦੇ....