ਰਾਸ਼ਟਰੀ

ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ
ਨਵੀਂ ਦਿੱਲੀ, 10 ਜੂਨ : ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਆਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 10 ਤੋਂ 14 ਜੂਨ ਦਰਮਿਆਨ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਟਾਪੂ, ਗੋਆ, ਅਰੁਣਾਚਲ ਪ੍ਰਦੇਸ਼, ਲਕਸ਼ਦੀਪ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਕਰਨਾਟਕ ਅਤੇ ਕੇਰਲ 10 ਤੋਂ 14 ਜੂਨ ਦੇ....
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
2024 ਦੀਆਂ ਪਾਰਲੀਮਾਨੀ ਚੋਣਾਂ ਲਈ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦਾ ਲਿਆ ਆਸ਼ੀਰਵਾਦ ਮਹਾਰਾਸ਼ਟਰ, 10 ਜੂਨ: ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅੱਜ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਮਹਾਰਾਸ਼ਟਰ ਵਿਖੇ ਨਤਮਸਤਕ ਹੋਏ। ਉਹਨਾਂ ਦੇ ਨਾਲ ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਸਨ। ਉਹਨਾਂ ਮਹਾਰਾਸ਼ਟਰ ਵਿਚ ਆਪਣੀ ਚੋ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅਕਾਲ ਪੁਰਖ ਦਾ ਆਸ਼ੀਰਵਾਦ ਲਿਆ। ਸ੍ਰੀ ਸ਼ਾਹ ਨੇ ਦੇਸ਼ ਦੇ ਲੋਕਾਂ ਦੀ ਬੇਹਤਰੀ ਤੇ....
ਅਮਿਤ ਸ਼ਾਹ ਨੇ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਤੀਰਥ ਅਮਰਨਾਥ ਯਾਤਰਾ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲਿਆ
ਨਵੀਂ ਦਿੱਲੀ, 9 ਜੂਨ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀ ਅਮਰਨਾਥ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿੱਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਦੀ 62 ਦਿਨਾਂ ਦੀ ਸਾਲਾਨਾ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 31 ਅਗਸਤ ਤੱਕ ਜਾਰੀ ਰਹੇਗੀ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ, ਫੌਜ ਦੀ ਉੱਤਰੀ ਕਮਾਨ ਦੇ ਮੁਖੀ....
ਨੇਸਟ ਨਿਊਬੋਰਨ ਐਂਡ ਚਾਈਲਡ ਹਸਪਤਾਲ ਵਿੱਚ ਲੱਗੀ ਅੱਗ, ਵਾਲ-ਵਾਲ ਬਚੇ 20 ਨਵਜੰਮੇ ਬੱਚੇ 
ਦਿੱਲੀ, 9 ਜੂਨ : ਪੱਛਮੀ ਦਿੱਲੀ ਦੀ ਵੈਸ਼ਾਲੀ ਕਲੋਨੀ ਸਥਿਤ ਨੇਸਟ ਨਿਊਬੋਰਨ ਐਂਡ ਚਾਈਲਡ ਹਸਪਤਾਲ ਵਿੱਚ ਬੀਤੀ ਰਾਤ ਅੱਗ ਲੱਗਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਦੇ ਹੀ ਫਾਇਰ ਟੈਂਡਰ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ‘ਤੇ ਫਾਇਰ ਵਿਭਾਗ ਨੇ 9 ਫਾਇਰ ਟੈਂਡਰ ਮੌਕੇ ‘ਤੇ ਭੇਜੇ। ਬਾਲ ਹਸਪਤਾਲ ਤੰਗ ਗਲੀਆਂ ਵਿੱਚ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਕਰਮੀਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਖੁਸ਼ਕਿਸਮਤੀ ਨਾਲ ਨਵਜੰਮੇ ਬੱਚਿਆਂ ਲਈ ਹਸਪਤਾਲ ਵਿੱਚ ਦਾਖ਼ਲ ਸਾਰੇ ਬੱਚੇ ਵਾਲ-ਵਾਲ....
ਮਨੀਪੁਰ 'ਚ ਅੱਤਵਾਦੀਆਂ ਨੇ ਔਰਤ ਸਮੇਤ 3 ਲੋਕਾਂ ਦੀ ਕੀਤੀ ਹੱਤਿਆ, 2 ਜ਼ਖਮੀ
ਇੰਫਾਲ, 9 ਜੂਨ : ਮਨੀਪੁਰ 'ਚ ਮੇਟਾਈ ਭਾਈਚਾਰੇ ਤੇ ਕੁਕੀ ਭਾਈਚਾਰੇ ਦਰਮਿਆਨ ਹਿੰਸਾ ਰੁਕ ਨਹੀਂ ਰਹੀ। ਦੋਵਾਂ ਭਾਈਚਾਰਿਆਂ ਵਿਚਾਲੇ 3 ਮਈ ਤੋਂ ਹਿੰਸਾ ਜਾਰੀ ਹੈ। ਮਨੀਪੁਰ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਹਿੰਸਕ ਘਟਨਾ ਵਾਪਰੀ। ਮਣੀਪੁਰ ਦੇ ਖੋਕੇਨ ਪਿੰਡ 'ਚ ਸ਼ੁੱਕਰਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਪਿੰਡ ਕਾਂਗਪੋਕਪੀ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਦੀ ਸਰਹੱਦ 'ਤੇ ਸਥਿਤ ਹੈ ਅਤੇ ਸ਼ੱਕੀ ਅੱਤਵਾਦੀ ਅਤੇ ਪੀੜਤ ਵੱਖ....
ਐੱਨਡੀਆਰਐੱਫ ਦੀ ਟੀਮ ਨੇ 29 ਘੰਟੇ ਮੁਹਿੰਮ ਚਲਾ ਕੇ ਬੱਚੇ ਨੂੰ ਕੱਢਿਆ, ਪੁਲ਼ ਦੇ ਪਿੱਲਰ 'ਚੋਂ ਕੱਢੇ ਗਏ ਬੱਚੇ ਦੀ ਮੌਤ
ਰੋਹਤਾਸ, 08 ਜੂਨ : ਪਿੰਡ ਵਿੱਚ ਨਸਰੀਗੰਜ-ਦਾਉਦਨਗਰ ਸੋਨ ਪੁਲ਼ ਦੇ ਦੋ ਪਿੱਲਰਾਂ ਵਿਚਕਾਰ ਫਸੇ 12 ਸਾਲਾ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਐੱਨਡੀਆਰਐੱਫ ਦੀ ਟੀਮ ਨੇ 29 ਘੰਟੇ ਤੱਕ ਮੁਹਿੰਮ ਚਲਾ ਕੇ ਬੱਚੇ ਨੂੰ ਕੱਢਿਆ ਸੀ। ਹਸਪਤਾਲ 'ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀ ਟੀਮ ਨੇ ਖੰਭੇ 'ਚ ਟੋਆ ਪੁੱਟ ਕੇ ਰੰਜਨ ਨੂੰ ਕੱਢਣ 'ਚ ਸਫਲਤਾ ਹਾਸਲ ਕੀਤੀ। ਬੱਚੇ ਦੀ ਪਛਾਣ ਰੰਜਨ ਕੁਮਾਰ ਪੁੱਤਰ ਸ਼ਤਰੂਘਨ ਪ੍ਰਸਾਦ ਵਾਸੀ ਪਿੰਡ ਖੀਰੀਆਂ ਵਜੋਂ ਹੋਈ ਹੈ। ਪਿਤਾ....
ਮੱਧ ਪ੍ਰਦੇਸ਼ ‘ਚ ਬੋਲੈਰੋ ਗੱਡੀ ਤੇ ਟਰੱਕ ਪਲਟਣ ਕਾਰਨ 2 ਬੱਚਿਆਂ ਸਮੇਤ 7 ਦੀ ਮੌਤ
ਸਿੱਧੀ, 08 ਜੂਨ : ਮੱਧ ਪ੍ਰਦੇਸ਼ ਦੇ ਜਿਲ੍ਹਾ ਸਿੱਧੀ ‘ਚ ਬਾਰਾਮ ਬਾਬਾ ਡੌਲ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਦਸੇ ‘ਚ ਦੋ ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੋਲੈਰੋ ਗੱਡੀ ਵਿੱਚ ਸਵਾਰ ਹੋ ਕੇ 8 ਵਿਅਕਤੀ ਵਿਆਹ ਤੋਂ ਵਾਪਸ ਆ ਰਹੇ ਸਨ ਕਿ ਜਦੋਂ ਉਹ ਰਸਤੇ ਵਿੱਚ ਖਾਣਾ ਖਾਣ ਲਈ ਰੁੱਕੇ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਗੱਡੀ ਤੇ ਪਲਟ ਗਿਆ, ਜਿਸ ਕਾਰਨ ਬਲੈਰੋ ਗੱਡੀ ਸੜਕ ਤੇ ਚਿਪਕ ਗਈ ਅਤੇ ਬੋਲੈਰੋ ਗੱਡੀ ‘ਚ ਬੈਠੇ ਲੋਕਾਂ ਵਿੱਚੋਂ 7 ਦੀ....
ਜੀਂਦ 'ਚ 'ਆਪ' ਦੀ ਤਿਰੰਗਾ ਯਾਤਰਾ, ਕਾਂਗਰਸ ਨੇ 25 ਸਾਲ ਰਾਜ ਕੀਤਾ, ਭਾਜਪਾ ਨੇ 9 ਸਾਲ ਪੂਰੇ ਕੀਤੇ, ਕੋਈ ਚੰਗਾ ਕੰਮ ਹੋਇਆ ਹੈ ਤਾਂ ਦੱਸੋ: ਕੇਜਰੀਵਾਲ
ਜੀਂਦ 'ਚ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਿਰੰਗਾ ਯਾਤਰਾ ਤਿਰੰਗਾ ਯਾਤਰਾ ਅਤੇ ਮੈਗਾ ਰੋਡ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸੀ.ਐਮ ਖੱਟਰ 'ਤੇ ਸਿੱਧਾ ਨਿਸ਼ਾਨਾ, ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, 24 ਘੰਟੇ ਮਿਲੇਗੀ ਮੁਫਤ ਬਿਜਲੀ: ਅਰਵਿੰਦ ਕੇਜਰੀਵਾਲ ਦਿੱਲੀ ਮੇਰੀ ਕੰਮ ਵਾਲੀ ਥਾਂ, ਹਰਿਆਣਾ ਮੇਰੀ ਜਨਮ ਭੂਮੀ : ਅਰਵਿੰਦ ਕੇਜਰੀਵਾਲ ਕਾਂਗਰਸ ਨੇ 25 ਸਾਲ ਰਾਜ ਕੀਤਾ, ਭਾਜਪਾ ਨੇ 9 ਸਾਲ....
ਮਣੀਪੁਰ ਦੇ ਇੰਫਾਲ ‘ਚ ਭੀੜ ਐਂਬੂਲੈਂਸ ਨੂੰ ਲਾਈ ਅੱਗ, ਮਾਂ-ਪੁੱਤਰ ਸਮੇਤ ਤਿੰਨ ਦੀ ਮੌਤ
ਇੰਫਾਲ, 07 ਜੂਨ : ਮਣੀਪੁਰ ਦੇ ਪੱਛਮੀ ਜਿਲ੍ਹੇ ਇੰਫਾਲ ‘ਚ ਭੀੜ ਨੇ ਇੱਕ ਐਬੂਲੈਂਸ ਨੂੰ ਘੇਰ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ‘ਚ ਸਵਾਰ 8 ਸਾਲਾ ਦੇ ਬੱਚੇ, ਉਸਦੀ ਮਾਂ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਇਰੋੲਸੇਂਬਾ ‘ਚ ਵਾਪਰੀ ਹੈ, ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀ ਇੱਕ ਦੌਰਾਨ ਬੱਚੇ ਦੇ ਸਿਰ ਵਿੱਚ ਗੋਲੀ ਲੱਗ ਗਈ ਸੀ ਅਤੇ ਉਸਦੀ ਮਾਂ ਤੇ ਇੱਕ ਰਿਸ਼ਤੇਦਾਰ ਨੁੰ ਇੰਫਾਲ ਸਥਿਤ ਇੱਕ ਹਸਪਤਾਲ ‘ਚ ਇਲਾਜ ਲਈ ਭਰਤੀ....
ਮੋਦੀ ਸਰਕਾਰ ਵੱਲੋਂ ਕਈ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧਾ
ਨਵੀਂ ਦਿੱਲੀ, 7 ਜੂਨ : ਕਿਸਾਨਾਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਵੱਲੋਂ ਕਈ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਇਹ ਵਿੱਤੀ ਸਾਲ 2023-24 ਦੀਆਂ ਸਾਉਣੀ ਦੀਆਂ ਫਸਲਾਂ ਲਈ ਕੀਤਾ ਗਿਆ ਹੈ। ਮੰਤਰੀ ਮੰਡਲ ਦੀ ਬੈਠਕ 'ਚ ਮੋਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਅਰਹਰ ਦੀ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਜਦਕਿ ਝੋਨਾ, ਮੱਕੀ ਤੇ ਮੂੰਗਫਲੀ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵੀ ਵਾਧਾ ਕੀਤਾ ਗਿਆ ਹੈ। ਇਸ ਨਾਲ....
ਖੇਡ ਮੰਤਰੀ ਨਾਲ ਮੀਟਿੰਗ ਮਗਰੋਂ ਪਹਿਲਵਾਨਾਂ ਨੇ ਆਪਣਾ ਅੰਦੋਲਨ 15 ਜੂਨ ਤੱਕ ਕੀਤਾ ਮੁਲਤਵੀ  
ਸਰਕਾਰ ਨੇ 15 ਜੂਨ ਤੱਕ ਪੁਲਿਸ ਕਾਰਵਾਈ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ : ਪਹਿਲਵਾਨ ਪੂਨੀਆ ਨਵੀਂ ਦਿੱਲੀ, 7 ਜੂਨ : ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਆਪਣਾ ਅੰਦੋਲਨ 15 ਜੂਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਖੇਡ ਮੰਤਰੀ ਨਾਲ ਮੀਟਿੰਗ ਮਗਰੋਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ 15 ਜੂਨ ਤੱਕ ਪੁਲਿਸ ਕਾਰਵਾਈ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ। ਅਸੀਂ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਮਹਿਲਾ ਅਤੇ ਪੁਰਸ਼ ਖਿਡਾਰੀਆਂ ਦੀ ਸੁਰੱਖਿਆ ਬਾਰੇ ਵੀ....
ਕਰਨਾਟਕ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ, 13 ਜਖ਼ਮੀ
ਯਾਦਗਿਰੀ, 06 ਜੂਨ : ਕਰਨਾਟਕ ‘ਚ ਯਾਦਗਿਰੀ ਜ਼ਿਲ੍ਹੇ ਵਿੱਚ ਬਾਲੀਚੱਕਰ ਕਰਾਸ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਅਤੇ 13 ਦੇ ਜਖ਼ਮੀ ਹੋਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਕਾਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ ਦੇ ਪੁੱਜੀ ਯਾਦਗਿਰੀ ਦੀ ਪੁਲਿਸ ਪਾਰਟੀ ਵੱਲੋਂ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਲਾਸ਼ਾਂ ਨੂੰ ਕਬਜੇ ‘ਚ ਲੈ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀ ਬਸਵੇਸ਼ਵਰ ਨੇ ਦੱਸਿਆ....
ਸਾਡੀ ਗ੍ਰਹਿ ਮੰਤਰੀ ਨਾਲ ਕੋਈ ਸੈਟਿੰਗ ਨਹੀਂ, ਇਨਸਾਫ ਲਈ ਅਸੀਂ ਨੌਕਰੀ ਛੱਡਣ ਲਈ ਵੀ ਤਿਆਰ ਹਾਂ : ਪਹਿਲਵਾਨ ਪੂਨੀਆ
ਨਵੀਂ ਦਿੱਲੀ, 06 ਜੂਨ : ਬ੍ਰਿਜ ਭੂਸ਼ਨ ਸਿੰਘ ਵਿਰੁੱਧ ਪਹਿਲਵਾਨਾਂ ਦਾ ਅੰਦੋਲਨ ਜਾਰੀ ਹੈ। ਇਸ ਦੌਰਾਨ ਇਕ ਨਿੱਜੀ ਸਮਾਚਾਰ ਚੈਨਲ ਨਾਲ ਗੱਲਬਾਤ ਕਰਦੇ ਹੋਏ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਸਾਡੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ। ਮੀਟਿੰਗ ਵਿੱਚ ਸਾਨੂੰ ਬਾਹਰ ਮੀਟਿੰਗ ਦੀ ਗੱਲ ਨਾ ਕਰਨ ਲਈ ਕਿਹਾ ਗਿਆ। ਇਹ ਗੱਲਾਂ ਸਾਨੂੰ ਸਰਕਾਰ ਨੇ ਦੱਸੀਆਂ ਸਨ। ਸਾਡੀ ਗ੍ਰਹਿ ਮੰਤਰੀ ਨਾਲ ਕੋਈ ਸੈਟਿੰਗ ਨਹੀਂ ਕੀਤੀ ਗਈ। ਗ੍ਰਹਿ ਮੰਤਰੀ ਨੇ ਕਿਹਾ, ਜਾਂਚ ਚੱਲ ਰਹੀ ਹੈ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਬ੍ਰਿਜ ਭੂਸ਼ਣ....
ਮਣੀਪੁਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਗੋਲੀਬਾਰੀ, ਇਕ ਜਵਾਨ ਸ਼ਹੀਦ
ਮਣੀਪੁਰ, 06 ਜੂਨ : ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਮਣੀਪੁਰ ਦੇ ਸੇਰੋ ਵਿਖੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਇੱਕ ਸਮੂਹ ਵਿਚਕਾਰ ਗੋਲੀਬਾਰੀ ਦੀ ਇੱਕ ਹੋਰ ਸੂਚਨਾ ਮਿਲੀ ਸੀ। ਇਸ 'ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਅਸਾਮ ਰਾਈਫਲਜ਼ ਦੇ ਦੋ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਭਾਰਤੀ ਫੌਜ ਦੀ ਸਪੀਅਰ ਕੋਰ ਨੇ ਇੱਕ ਬਿਆਨ ਵਿੱਚ ਕਿਹਾ, "ਇੱਕ ਬੀਐਸਐਫ ਜਵਾਨ ਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ....
ਕੇਂਦਰੀ ਜਾਂਚ ਬਿਊਰੋ ਦੀ ਟੀਮ ਨੇ ਰੇਲ ਹਾਦਸੇ ਸਬੰਧੀ ਟ੍ਰੈਕ ਅਤੇ ਸਿਗਨਲ ਰੂਮ ਦਾ ਕੀਤਾ ਮੁਆਇਨਾ 
ਨਵੀਂ ਦਿੱਲੀ, 06 ਜੂਨ : ਬਾਲੇਸ਼ਵਰ 'ਚ ਦੋ ਜੂਨ ਨੂੰ ਵਾਪਰੇ ਰੇਲ ਹਾਦਸੇ ਦੀ ਜਾਂ ਕਰ ਰਹੀ ਕੇਂਦਰੀ ਜਾਂਚ ਬਿਊਰੋ (CBI) ਦੀ ਇੱਕ 10 ਮੈਂਬਰੀ ਟੀਮ ਇਸ ਸਮੇਂ ਉਡੀਸ਼ਾ ਵਿਚ ਹੈ, ਨੇ ਮੰਗਲਵਾਰ ਨੂੰ ਟ੍ਰੈਕ ਅਤੇ ਸਿਗਨਲ ਰੂਮ ਦਾ ਮੁਆਇਨਾ ਕੀਤਾ ਅਤੇ ਬਹਾਨਗਾ ਬਾਜ਼ਾਰ ਰੇਲਵੇ ਸਟੇਸ਼ਨ 'ਤੇ ਤਾਇਨਾਤ ਰੇਲਵੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਰੇਲਵੇ ਬੋਰਡ ਨੇ ਐਤਵਾਰ ਨੂੰ ਹਾਦਸੇ ਦੀ ਜਾਂਚ ਸੀਬੀਆਈ ਨੂੰ ਕਰਨ ਦੀ ਸਿਫਾਰਿਸ਼ ਕੀਤੀ ਸੀ। ਦੋ ਪੈਸੰਜਰ ਟਰੇਨਾਂ ਅਤੇ ਇਕ ਮਾਲਗੱਡੀ ਦੇ ਹਾਦਸੇ ਵਿਚ....