ਰਾਸ਼ਟਰੀ

ਪਟਾਕਾ ਫੈਕਟਰੀ 'ਚ ਧਮਾਕਾ 8 ਲੋਕਾਂ ਦੀ ਮੌਤ, ਪੀਐੱਮ ਮੋਦੀ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ 
ਤਾਮਿਲਨਾਡੂ, 29 ਜੁਲਾਈ : ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ 'ਚ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ ਹੈ। ਇਸ ਵਿੱਚ 8 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਇਸ ਮਾਮਲੇ 'ਤੇ ਕੋਈ ਅਪਡੇਟ ਨਹੀਂ ਹੈ। ਪਟਾਕਿਆਂ ਦੀ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ 'ਚ 3 ਔਰਤਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਪਜ਼ਯਾਪੇੱਟਾਈ 'ਚ ਪਟਾਕੇ ਬਣਾਉਣ ਵਾਲੇ ਗੁਦਾਮ 'ਚ ਅਚਾਨਕ ਹੋਏ ਧਮਾਕੇ 'ਚ ਕਈ ਲੋਕ ਜ਼ਖਮੀ ਵੀ ਹੋ ਗਏ। ਪੁਲਿਸ ਨੇ ਦੱਸਿਆ ਕਿ ਧਮਾਕੇ ਦੇ ਪ੍ਰਭਾਵ....
ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਅਤੇ ਸਿਹਰਾ ਦੇਵੇਗੀ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 29 ਜੁਲਾਈ : ਐਨ.ਈ.ਪੀ. ਦੇ ਤਿੰਨ ਸਾਲ ਪੂਰੇ ਹੋਣ ਮੌਕੇ ‘ਕੁਲ ਭਾਰਤੀ ਸਿਖਿਆ ਸਮਾਗਮ’ ਦੇ ਉਦਘਾਟਨੀ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਨਵੀਂ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) ਰਾਹੀਂ ਦੇਸ਼ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਅਤੇ ਸਿਹਰਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਲੋਕ ਅਪਣੇ ਸਵਾਰਥ ਲਈ ਭਾਸ਼ਾ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਅਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ....
ਭਾਜਪਾ ਆਪਣੀ "ਸੱਤਾ ਦੇ ਲਾਲਚ" ਵਿੱਚ "ਔਰਤਾਂ ਦੇ ਸਨਮਾਨ" ਦੇ ਨਾਲ-ਨਾਲ ਦੇਸ਼ ਦੇ ਸਵੈ-ਮਾਣ ਨਾਲ ਖੇਡ ਰਹੀ ਹੈ : ਰਾਹੁਲ ਗਾਂਧੀ 
ਨਵੀਂ ਦਿੱਲੀ, 28 ਜੁਲਾਈ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਆਪਣੀ "ਸੱਤਾ ਦੇ ਲਾਲਚ" ਵਿੱਚ "ਔਰਤਾਂ ਦੇ ਸਨਮਾਨ" ਦੇ ਨਾਲ-ਨਾਲ ਦੇਸ਼ ਦੇ ਸਵੈ-ਮਾਣ ਨਾਲ ਖੇਡ ਰਹੀ ਹੈ। ਇੱਕ ਫੇਸਬੁੱਕ ਪੋਸਟ ਵਿੱਚ, ਰਾਹੁਲ ਨੇ ਕੇਂਦਰ ਸਰਕਾਰ 'ਤੇ ਹਮਲਾ ਕਰਨ ਲਈ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬਾਰੇ ਮੀਡੀਆ ਰਿਪੋਰਟਾਂ ਦੇ ਨਾਲ ਬਣਾਇਆ ਇੱਕ ਵੀਡੀਓ ਮੋਨਟੇਜ ਸਾਂਝਾ ਕੀਤਾ। ਵੀਡੀਓਜ਼ ਵਿੱਚ ਮਨੀਪੁਰ ਵਿੱਚ ਦੋ ਔਰਤਾਂ ਦੀ ਸਟ੍ਰਿਪ-ਰੋਬਿੰਗ, ਡਬਲਯੂਐਫਆਈ ਦੇ ਸਾਬਕਾ ਮੁਖੀ ਬ੍ਰਿਜ....
ਸੈਮੀਕੰਡਕਟਰ ਦਾ ਹੱਬ ਬਣੇਗਾ ਭਾਰਤ, ਸੈਮੀਕੰਡਕਟਰ ਨਿਰਮਾਣ ਦਾ ਪਲਾਂਟ ਸਥਾਪਿਤ ਕਰਨ ਲਈ ਤਕਨਾਲੋਜੀ ਕੰਪਨੀਆਂ ਨੂੰ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ :  ਪੀਐਮ ਮੋਦੀ
ਗਾਂਧੀਨਗਰ, 28 ਜੁਲਾਈ : ਭਾਰਤ ਵਿੱਚ ਸੈਮੀਕੰਡਕਟਰ ਨਿਰਮਾਣ ਦਾ ਪਲਾਂਟ ਸਥਾਪਿਤ ਕਰਨ ਲਈ ਤਕਨਾਲੋਜੀ ਕੰਪਨੀਆਂ ਨੂੰ 50 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ ਵਿਖੇ ਸੈਮੀਕੋਨ ਇੰਡੀਆ-2023 ਦੀ ਕਾਨਫਰੰਸ ਦਾ ਉਦਘਾਟਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੈਮੀਕੰਡਕਟਰ ਉਦਯੋਗ ਦੇ ਵਾਧੇ ਲਈ ਪੂਰਾ ਈਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਅਸੀਂ ਸੇਮਕੋਨ ਇੰਡੀਆ ਪ੍ਰੋਗਰਾਮ ਦੇ ਤਹਿਤ ਪ੍ਰੋਤਸਾਹਨ ਦੀ ਪੇਸ਼ਕਸ਼ ਕਰ....
ਮ੍ਰਿਤਕ ਦੀ ਲਾਸ਼ ਨੂੰ ਲੈ ਕੇ ਜਾ ਰਹੀ ਐਬੂਲੈਂਸ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮਾਂ ਤੇ ਤਿੰਨ ਧੀਆਂ ਸਮੇਤ 4 ਦੀ ਮੌਤ
ਉਨਾਓ, 28 ਜੁਲਾਈ : ਯੂਪੀ ਦੇ ਜਿਲ੍ਹਾ ਉਨਾਓ ਵਿੱਚ ਸ਼ੁੱਕਰਵਾਰ ਨੂੰ ਸਵੇਰ ਸਮੇਂ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਚਾਰ ਔਰਤਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਤੋਂ ਮੌੜਵਾਂ ਨੂੰ ਇੱਕ ਐਬੂਲੈਂਸ ਮ੍ਰਿਤਕ ਵਿਅਕਤੀ ਨੂੰ ਲੈ ਕੇ ਜਾ ਰਹੀ ਸੀ, ਜਿਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਟੱਕਰ ਐਨੀ ਜਬਰਦਸਤ ਸੀ ਕਿ ਐਬੂਲੈਂਸ ਦੇ ਦੋ ਟੁਕੜੇ ਹੋ ਗਏ ਅਤੇ ਐਬੂਲੈਂਸ ਵਿੱਚ ਬੈਠੀ ਮ੍ਰਿਤਕ ਦੀ ਪਤਨੀ ਅਤੇ ਉਸਦੀਆਂ ਤਿੰਨ ਧੀਆਂ ਦੀ ਮੌਕੇ ਤੇ ਮੌਤ ਹੋ ਗਈ, ਇੱਕ....
ਯੂਪੀਏ ਦੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਲਈ ਨਵਾਂ ਫਰੰਟ I.N.D.I.A. ਬਣਾਇਆ ਗਿਆ ਹੈ :  ਪੀਐੱਮ ਮੋਦੀ
ਰਾਜਸਥਾਨ 'ਚ ਅੱਜ ਸਿਰਫ਼ ਇਕ ਹੀ ਨਾਅਰਾ ਹੈ, ਜਿੱਤੇਗਾ ਕਮਲ, ਖਿਲੇਗਾ ਕਮਾਲ : ਪੀਐੱਮ ਮੋਦੀ ਜੈਪੁਰ, 27 ਜੁਲਾ ਈ : ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਦਾ ਭਰੋਸਾ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਰਾਜਸਥਾਨ 'ਚ ਅੱਜ ਸਿਰਫ਼ ਇਕ ਹੀ ਨਾਅਰਾ ਹੈ, ਜਿੱਤੇਗਾ ਕਮਲ, ਖਿਲੇਗਾ ਕਮਾਲ।" ਇਸ ਦੇ ਨਾਲ ਹੀ ਮੋਦੀ ਨੇ ਸੂਬੇ ਦੀ ਸਿਆਸਤ 'ਚ ਹਾਲ ਹੀ 'ਚ ਹਲਚਲ ਪੈਦਾ ਕਰਨ ਵਾਲੀ 'ਲਾਲ ਡਾਇਰੀ' 'ਤੇ ਵੀ ਚੁਟਕੀ ਲੈਂਦਿਆਂ ਕਿਹਾ, ''ਕਾਂਗਰਸ ਦੇ ਵੱਡੇ ਨੇਤਾਵਾਂ....
ਲੋਕ ਸਭਾ ਮਨੀਪੁਰ ਮੁੱਦੇ ’ਤੇ ਹੰਗਾਮਾ, ਵਿਰੋਧੀ ਧਿਰ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਦੇ ਬਾਵਜੂਦ ਸਰਕਾਰ ਨੇ ਦੋ ਬਿੱਲ ਕੀਤੇ ਪਾ
ਨਵੀਂ ਦਿੱਲੀ, 27 ਜੁਲਾਈ : ਲੋਕ ਸਭਾ ਮਨੀਪੁਰ ਮੁੱਦੇ ’ਤੇ ਹੰਗਾਮੇ ਵਾਲੀ ਰਹੀ ਕਿਉਂਕਿ ਸਦਨ ਦੀ ਕਾਰਵਾਈ ਦੋ ਵਾਰ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ। ਵਿਰੋਧੀ ਧਿਰ ਦੇ ਮੈਂਬਰਾਂ ਦੀ ਨਾਅਰੇਬਾਜ਼ੀ ਵਿਚਕਾਰ, ਸਰਕਾਰ ਨੇ ਦੋ ਬਿੱਲ ਪਾਸ ਕੀਤੇ, ਜਿਨ੍ਹਾਂ ਵਿਚ ਇਕ ਦਾ ਉਦੇਸ਼ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣਾ ਸੀ। ਕਾਂਗਰਸ ਅਤੇ ਵਿਰੋਧੀ ਗਠਜੋੜ ‘ਇੰਡੀਆ’ ਦੇ ਹੋਰ ਮੈਂਬਰ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਨੀਪੁਰ ਦੇ ਮੁੱਦੇ 'ਤੇ ਸੰਸਦ 'ਚ ਬਿਆਨ....
ਸਤਲੁਜ ਵਿੱਚ ਡਿੱਗੀ ਪਿਕਅੱਪ, ਪਤੀ-ਪਤਨੀ ਸਮੇਤ ਲੋਕਾਂ ਦੀ ਮੌਤ ਦਾ ਖ਼ਦਸ਼ਾ
ਸ਼ਿਮਲਾ, 27 ਜੁਲਾਈ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਇੱਕ ਪਿਕਅੱਪ ਸੜਕ ਤੋਂ ਫਿਸਲ ਕੇ ਸਤਲੁਜ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ। ਪੁਲਿਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਹੋਈ ਇਸ ਘਟਨਾ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪਿਕਅੱਪ ਟਰੱਕ ਵਿੱਚ ਚਾਰ ਲੋਕ ਸਵਾਰ ਸਨ, ਸਾਰੇ ਪਿੰਡ ਜਾਨੀ ਦੇ ਰਹਿਣ ਵਾਲੇ ਸਨ। ਇਸ ਦੌਰਾਨ ਉਹ ਨਿਕੜ ਇਲਾਕੇ ਵਿੱਚ ਜਾਨੀ ਲਿੰਕ ਰੋਡ ’ਤੇ ਨਦੀ ਵਿੱਚ ਡਿੱਗ ਗਿਆ।....
ਮਨੀਪੁਰ ਦੀ ਮੰਦਭਾਗੀ ਘਟਨਾ ਨੂੰ ਭਾਜਪਾ ਵੱਲੋਂ ਅਪਣਾਈ ਜਾ ਰਹੀ ਵੰਡ-ਪਾਊ ਤੇ ਨਫ਼ਰਤ ਦੀ ਨੀਤੀ ਦਾ ਨਤੀਜਾ  : ਮੁੱਖ ਮੰਤਰੀ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਵਾਲੀ ਮੋਦੀ ਸਰਕਾਰ ਦੀ ਕੀਤੀ ਆਲੋਚਨਾ ਕਿਹਾ; ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ 28 ਗਵਰਨਰਾਂ ਸਮੇਤ 30 ਜਣੇ ਪੂਰਾ ਮੁਲਕ ਚਲਾ ਰਹੇ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ; ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਦੇ ਰਾਜਪਾਲਾਂ ਦੇ ਮੂਕ ਦਰਸ਼ਕ ਬਣਨ ਬਾਰੇ ਚੁੱਕਿਆ ਸਵਾਲ ਸੰਸਦ ਮੈਂਬਰ ਸੰਜੇ ਸਿੰਘ ਦੀ ਰਾਜ ਸਭਾ ਤੋਂ ਮੁਅੱਤਲੀ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿੱਚ ਕੀਤੀ ਸ਼ਮੂਲੀਅਤ ਨਵੀਂ ਦਿੱਲੀ, 27 ਜੁਲਾਈ : ਪੰਜਾਬ ਦੇ ਮੁੱਖ....
1999 ਵਿੱਚ ਭਾਰਤੀ ਫੌਜਾਂ ਨੇ ਕਾਰਗਿਲ ਦੀਆਂ ਚੋਟੀਆਂ 'ਤੇ ਜੋ ਤਿਰੰਗਾ ਲਹਿਰਾਇਆ ਸੀ, ਉਹ ਇੱਕ ਝੰਡਾ ਨਹੀਂ ਸੀ, ਸਗੋਂ ਦੇਸ਼ ਦੇ ਲੋਕਾਂ ਦਾ ਮਾਣ ਸੀ : ਰਾਜਨਾਥ ਸਿੰਘ 
ਲੱਦਾਖ, 26 ਜੁਲਾਈ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਲੱਦਾਖ ਦੇ ਦ੍ਰਾਸ 'ਚ ਕਾਰਗਿਲ ਵਾਰ ਮੈਮੋਰੀਅਲ 'ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਫੌਜੀਆਂ ਨੂੰ ਨਮਨ ਕੀਤਾ। ਰਾਜਨਾਥ ਸਿੰਘ ਨੇ ਕਿਹਾ, "ਅੱਜ ਅਸੀਂ ਭਾਰਤ ਦੇ ਰੂਪ ਵਿੱਚ ਜੋ ਵਿਸ਼ਾਲ ਇਮਾਰਤ ਦੇਖ ਰਹੇ ਹਾਂ, ਉਹ ਸਾਡੇ ਬਹਾਦਰ ਫੌਜੀਆਂ ਦੀਆਂ ਕੁਰਬਾਨੀਆਂ ਦੀ ਨੀਂਹ 'ਤੇ ਟਿਕੀ ਹੋਈ ਹੈ। ਭਾਰਤ ਨਾਮ ਦਾ ਇਹ ਵਿਸ਼ਾਲ ਬੋਹੜ....
ਅਸੀਂ ਹਮੇਸ਼ਾ ਭਾਰਤ ਦੇ ਗਰੀਬ ਅਤੇ ਮਿਹਨਤਕਸ਼ ਲੋਕਾਂ ਦੇ ਨਾਲ ਖੜੇ ਹਾਂ, ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਤਪੱਸਿਆ ਦਾ ਫਲ ਮਿਲ ਸਕੇ : ਰਾਹੁਲ ਗਾਂਧੀ 
ਰਾਜਸਥਾਨ ਸਰਕਾਰ ਦੀ ਸੂਬੇ 'ਚ ਗਿਗ ਵਰਕਰਾਂ ਲਈ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਗਿਗ ਇਕਾਨਮੀ ਵਰਕਰਾਂ ਨੂੰ ਵਿੱਤੀ ਸੁਰੱਖਿਆ ਮਿਲੇਗੀ ਨਵੀਂ ਦਿੱਲੀ, 26 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਰਾਜਸਥਾਨ ਸਰਕਾਰ ਦੀ ਸੂਬੇ 'ਚ ਗਿਗ ਵਰਕਰਾਂ ਲਈ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਗਿਗ ਇਕਾਨਮੀ ਵਰਕਰਾਂ ਨੂੰ ਵਿੱਤੀ ਸੁਰੱਖਿਆ ਮਿਲੇਗੀ ਅਤੇ ਇਕ ਭਰੋਸੇਮੰਦ ਰੁਜ਼ਗਾਰ ਆਧਾਰ ਵੀ ਬਣਾਇਆ ਜਾਵੇਗਾ।ਰਾਹੁਲ ਗਾਂਧੀ....
ਤੀਜੀ ਵਾਰ ਵੀ ਬਣੇਗੀ ਸਾਡੀ ਸਰਕਾਰ', ਪ੍ਰਧਾਨ ਮੰਤਰੀ ਮੋਦੀ, ਟਾਪ-3 'ਚ ਹੋਵੇਗੀ ਭਾਰਤੀ ਅਰਥਵਿਵਸਥਾ
ਨਵੀਂ ਦਿੱਲੀ, 26 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਨਵੇਂ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕੀਤਾ। ਉਸਨੇ ਅੰਤਰਰਾਸ਼ਟਰੀ ਪ੍ਰਦਰਸ਼ਨੀ-ਕਮ-ਕਨਵੈਨਸ਼ਨ ਸੈਂਟਰ (IECC) ਕੰਪਲੈਕਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਦੱਸ ਦੇਈਏ ਕਿ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦਾ ਨਾਂ 'ਭਾਰਤ ਮੰਡਪਮ' ਰੱਖਿਆ ਗਿਆ ਹੈ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ-'ਭਾਰਤ ਮੰਡਪਮ' ਵਿਖੇ ਯਾਦਗਾਰੀ ਟਿਕਟਾਂ ਅਤੇ ਸਿੱਕੇ ਜਾਰੀ....
ਕੁੱਲੂ ‘ਚ ਫਟਿਆ ਬੱਦਲ, ਦਰਜ਼ਨ ਤੋਂ ਵੱਧ ਘਰ ਪਾਣੀ ਵਹਿ ਗਏ, ਹੁਣ ਤੱਕ 44 ਲੋਕਾਂ ਦੀ ਮੌਤ
ਕੁੱਲੂ, 25 ਜੁਲਾਈ : ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੇ ਭਾਰੀ ਮੀਂਹ ਅਤੇ ਵੱਖ ਵੱਖ ਥਾਵਾਂ ਤੇ ਬੱਦਲ ਫਟਣ ਨਾਲ ਜਮੀਨ ਖਿਸਕਣ ਕਾਰਨ ਜਿੱਥੇ ਕਰੋੜਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੁਣ ਤੱਕ 44 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਚਲ ਦੇ ਜਿਆਦਾਤਰ ਰਸਤੇ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੇ ਹਨ। ਅੱਜ ਸਵੇਰੇ ਕੁੱਲੂ ਜਿਲ੍ਹੇ ਦੇ ਗਡਸਾ ਘਾਟੀ ‘ਚ ਤਕਰੀਬਨ ਸਵੇਰੇ 4-00 ਵਜੇ ਬੱਦਲ ਫਟਣ ਕਾਰਨ ਤਬਾਹੀ ਮੱਚ ਗਈ। ਬੱਦਲ ਫਟਣ ਕਾਰਨ ਜਿੱਥੇ ਇੱਕ ਦਰਜ਼ਨ ਤੋਂ ਵਧੇਰੇ ਘਰ ਵਹਿ....
ਲੋਕ ਸਭਾ ਵਿੱਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆ ਸਕਦੀਆਂ ਵਿਰੋਧੀ ਪਾਰਟੀਆਂ 
ਨਵੀਂ ਦਿੱਲੀ, 25 ਜੁਲਾਈ : ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿੱਚ ਸ਼ਾਮਲ ਕੁਝ ਵਿਰੋਧੀ ਪਾਰਟੀਆਂ ਲੋਕ ਸਭਾ ਵਿੱਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਦਾ ਨੋਟਿਸ ਲਿਆ ਸਕਦੀਆਂ ਹਨ। ਨੋਟਿਸ ਸੌਂਪਣ ਦੇ ਪ੍ਰਸਤਾਵ 'ਤੇ ਮੰਗਲਵਾਰ ਸਵੇਰੇ 'India' ਦੇ ਹਲਕਿਆਂ ਦੀ ਬੈਠਕ 'ਚ ਚਰਚਾ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਵਿਵਾਦਗ੍ਰਸਤ ਮਨੀਪੁਰ ਦੀ ਸਥਿਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਸਦ 'ਚ ਬੋਲਣ ਲਈ ਮਜ਼ਬੂਰ ਕਰਨ ਲਈ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਕਰਨ ਤੋਂ....
ਇੰਡੀਆ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਦਿਸ਼ਾਹੀਣ ਗਠਜੋੜ ਹੈ : ਪ੍ਰਧਾਨ ਮੰਤਰੀ ਮੋਦੀ 
ਨਵੀਂ ਦਿੱਲੀ, 25 ਜੁਲਾਈ : ਭਾਰਤੀ ਜਨਤਾ ਪਾਰਟੀ ਦੇ ਸੰਸਦੀ ਦਲ ਦੀ ਮੀਟਿੰਗ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਗਠਜੋੜ ਤੇ ਹਮਲਾ ਬੋਲਦਿਆਂ ਕਿਹਾ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਦਿਸ਼ਾਹੀਣ ਗਠਜੋੜ ਹੈ। ਉਨ੍ਹਾਂ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਮੁਜ਼ਾਹਿਦੀਨ ਵਰਗੇ ਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਰਫ ਦੇਸ਼ ਦੇ ਨਾਮ ਲੈ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਕੇਂਦਰੀ ਸੰਸਦੀ ਮਾਮਲਿਆਂ....