ਮਾਲਵਾ

ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪ੍ਰਸ਼ਾਸ਼ਨ ਨੇ ਕੀਤਾ ਨਿਵੇਕਲਾ ਉਪਰਾਲਾ
ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਸਮਾਨ ਇੱਕੋ ਥਾਂ ਹੇਠ ਵੇਚਣ ਲਈ ਅੰਬਰੀ ਬ੍ਰਾਂਡ ਕੀਤਾ ਗਿਆ ਲਾਂਚ ਆਮ ਲੋਕਾਂ ਨੂੰ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤਾ ਖਾਣ-ਪੀਣ ਦਾ ਸਮਾਨ ਖਰੀਦਣ ਦੀ ਕੀਤੀ ਅਪੀਲ ਸਮਾਨ ਆਨ ਲਾਇਨ ਖਰੀਦਣ ਲਈ ਪ੍ਰਸ਼ਾਸ਼ਨ ਨੇ ਬਣਾਇਆ ਕਿਉ.ਆਰ. ਕੋਡ ਫ਼ਤਹਿਗੜ੍ਹ ਸਾਹਿਬ, 29 ਨਵੰਬਰ : ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ....
ਦਸੰਬਰ ਮਹੀਨੇ ਵਿੱਚ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀਆਂ ਤਿਆਰੀਆਂ ਸ਼ੁਰੂ : ਡਿਪਟੀ ਕਮਿਸ਼ਨਰ
ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਕੀਤੀ ਜਾਵੇਗੀ ਸਾਫ ਸਫਾਈ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਕੀਤੇ ਜਾਣਗੇ ਪੁਖਤਾ ਪ੍ਰਬੰਧ ਫ਼ਤਹਿਗੜ੍ਹ ਸਾਹਿਬ, 29 ਨਵੰਬਰ : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26, 27 ਤੇ 28 ਦਸੰਬਰ ਨੂੰ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ ਅਤੇ ਦੇਸ਼ ਵਿਦੇਸ਼ ਤੋਂ....
67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ
ਬਠਿੰਡਾ ਦੇ ਮੁੰਡੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਬਣੇ ਚੈਂਪੀਅਨ ਤਰਨਤਾਰਨ ਦੀ ਟੀਮ ਗੁਰਦਾਸਪੁਰ ਨੂੰ ਹਰਾ ਕੇ ਤੀਜੇ ਸਥਾਨ ‘ਤੇ ਰਹੀ ਬਰਨਾਲਾ, 29 ਨਵੰਬਰ : ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ (ਲੜਕੇ) ਅੱਜ ਸਫਲਤਾਪੂਰਵਕ ਸੰਪੰਨ ਹੋ ਗਈਆਂ ਹਨ। ਬਠਿੰਡਾ ਦੇ ਮੁੰਡਿਆਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ....
ਪੰਜਾਬ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸਿਸ ਲਈ ਮੁਫਤ ਲਿਖਤੀ ਪੇਪਰ ਤਿਆਰੀ ਅਤੇ ਫਿਜੀਕਲ ਟ੍ਰੇਨਿੰਗ ਕੈਂਪ
ਬਰਨਾਲਾ, 29 ਨਵੰਬਰ : ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭਿੱਖੀ - ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਅਤੇ ਸੰਗਰੂਰ ਦੇ ਯੁਵਕਾਂ ਲਈ ਭਾਰਤ ਸਰਕਾਰ ਵੱਲੋਂ ਵੱਖ-ਵੱਖ ਫੋਰਸਾਂ ਲਈ ਕੱਢੀਆ 75768 ਪੋਸਟਾਂ (BSF,CISF,CRPF,ITBP, ASSAM RIFLES (AR) ETC ਦੇ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸੁਰੂ ਕੀਤਾ ਜਾ ਰਿਹਾ ਹੈ । ਇਹਨਾਂ ਪੋਸਟਾਂ ਲਈ ਆਨ-ਲਾਈਨ ਅਪਲਾਈ....
ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨਾ ਗੈਰ ਕਾਨੂੰਨੀ : ਡਾ. ਔਲ਼ਖ 
ਬਰਨਾਲਾ, 29 ਨਵੰਬਰ : ਸਿਹਤ ਵਿਭਾਗ ਬਰਨਾਲਾ ਵੱਲੋਂ ਸ਼੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੀ ਯੋਗ ਅਗਵਾਈ ਅਧੀਨ ਸ਼ਹਿਰ ਬਰਨਾਲਾ ਵਿੱਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੇ ਦਿਨੀਂ ਜਿਸ ਵਿੱਚ ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰਪਾਲ ਸਿੰਘ ਹੈਲਥ ਇੰਸਪੈਕਟਰ,ਗਣੇਸ਼ ਦੱਤ, ਬਲਜਿੰਦਰ....
ਐਸ.ਬੀ.ਆਈ. ਆਰਸੇਟੀ ਵੱਲੋਂ ਬਿਊਟੀ ਪਾਰਲਰ ਅਤੇ ਸਿਲਾਈ ਟ੍ਰੇਨਿੰਗ ਉਪਰੰਤ ਸਰਟੀਫਿਕੇਟ ਵੰਡੇ ਗਏ
ਬਰਨਾਲਾ, 29 ਨਵੰਬਰ : ਐਸ.ਬੀ.ਆਈ. ਆਰਸੇਟੀ ਵੱਲੋਂ ਪਿਛਲੇ ਦਿਨਾਂ ਵਿੱਚ ਬਿਊਟੀ ਪਾਰਲਰ ਅਤੇ ਸਿਲਾਈ ਦਾ ਬੈਚ ਸਮਾਪਤ ਹੋਇਆ ਜਿਸ ਵਿੱਚ ਕੋਰਸ ਕੋਆਰਡੀਨੇਟਰ, ਗੁਰਅੰਮ੍ਰਿਤਪਾਲ ਕੌਰ ਅਤੇ ਕੋਰਸ ਟ੍ਰੇਨਰ ਜਸਵੀਰ ਕੌਰ (ਸਿਲਾਈ) ਅਤੇ ਰੀਤੂ ਸ਼ਰਮਾ (ਬਿਊਟੀ ਪਾਰਲਰ) ਨੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਦੌਰਾਨ ਡਾਇਰੈਕਟਰ ਵਿਸ਼ਵਜੀਤ ਮੁਖਰਜੀ ਨੇ ਐਸ.ਬੀ.ਆਈ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਆਉਣ ਵਾਲੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਨੂੰ....
ਉੱਤਰੀ ਭਾਰਤ ਵਿੱਚੋਂ ਤਿੰਨ ਵਾਰ ਬੈਸਟ ਪੌਲੀਟੈਕਨਿਕ ਵਿਜੇਤਾ ਪ੍ਰਿੰਸੀਪਲ ਯਾਦਵਿੰਦਰ ਸਿੰਘ ਅੱਜ ਹੋਣਗੇ ਸੇਵਾ - ਮੁਕਤ
ਬਰਨਾਲਾ, 29 ਨਵੰਬਰ : ਬਾਬਾ ਅੱਤਰ ਸਿੰਘ ਸਰਕਾਰੀ ਪਾਲੀਟੈਕਨੀਕ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ 30 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਉੱਤਰੀ ਭਾਰਤ ਵਿੱਚੋਂ ਤਿੰਨ ਵਾਰ ਬੈਸਟ ਪੌਲੀਟੈਕਨਿਕ ਕਾਲਜ ਦਾ ਖਿਤਾਬ ਆਪਣੇ ਸਬੰਧਿਤ ਕਾਲਜਾਂ ਲਈ ਜਿੱਤਿਆ ਹੈ, ਸਨ 1991 ਚ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਬਤੌਰ ਲੈਕਚਰਾਰ ਅੰਗਰੇਜ਼ੀ ਜੁਆਇੰਨ ਕੀਤਾ। ਉਨ੍ਹਾਂ ਸਨ 2009 ਚ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ....
ਖੇਤੀਬਾੜੀ ਮਸ਼ੀਨਾਂ ਦੀ ਭੌਤਿਕ ਪੜਤਾਲ 1 ਦਸੰਬਰ ਨੂੰ
ਫਾਜਿ਼ਲਕਾ, 29 ਨਵੰਬਰ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਜਿ਼ਨ੍ਹਾਂ ਮਸ਼ੀਨਾਂ ਤੇ ਸਬਸਿਡੀ ਦਿੱਤੀ ਗਈ ਹੈ ਉਨ੍ਹਾਂ ਦੀ ਭੌਤਿਕ ਪੜਤਾਲ (ਫਿਜੀਕਲ ਵੇਰੀਫਿਕੇਸ਼ਨ) 1 ਦਸੰਬਰ 2023 ਨੂੰ ਕੀਤੀ ਜਾਣੀ ਹੈ। ਸਹਾਇਕ ਕਪਾਹ ਵਿਸਥਾਰ ਅਫ਼ਸਰ ਫਾਜਿ਼ਲਕਾ ਸ੍ਰੀ ਬਲਦੇਵ ਸਿੰਘ ਨੇ ਦੱਸਿਆ ਕਿ ਫਾਜਿ਼ਲਕਾ ਬਲਾਕ ਨਾਲ ਸਬੰਧਤ ਕਿਸਾਨਾਂ ਦੀਆਂ ਮਸ਼ੀਨਾਂ ਦੀ ਭੋਤਿਕ ਪੜਤਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜਿ਼ਲਕਾ ਵਿਖੇ 1 ਦਸੰਬਰ ਨੂੰ ਸਵੇਰੇ 9 ਵਜੇ ਕੀਤੀ ਜਾਵੇਗੀ। ਇਸ ਲਈ ਜਿੰਨ੍ਹਾਂ ਕਿਸਾਨਾਂ, ਸਹਿਕਾਰੀ....
ਆਸ਼ਾ ਵਰਕਰਾਂ ਦੀ ਬਲਾਕ ਪੱਧਰੀ ਸਿਖਲਾਈ ਹੋਈ ਮੁਕੰਮਲ
ਫਾਜ਼ਿਲਕਾ, 29 ਨਵੰਬਰ : ਬਲਾਕ ਪੱਧਰ 'ਤੇ ਸਿਹਤ ਸੇਵਾਵਾਂ ਨੂੰ ਵਧਾਉਣ ਲਈ ਸਿਹਤ ਵਿਭਾਗ ਦੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਵਿਸਤ੍ਰਿਤ ਸੇਵਾ ਪੈਕੇਜਾਂ ਵਿਚ ਮਾਨਸਿਕ ਸਿਹਤ, ਨਿਊਰੋਲੋਜੀ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਆਦਿ ਨੂੰ ਸ਼ਾਮਲ ਕਰਨ ਲਈ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਸਿਵਲ ਸਰਜਨ ਫਾਜ਼ਿਲਕਾ ਡਾ: ਕਵਿਤਾ ਸਿੰਘ ਦੇ ਨਿਰਦੇਸ਼ਾਂ ਅਤੇ ਸੀ.ਐਚ.ਸੀ ਖੂਈਖੇੜਾ ਦੇ ਐਸ.ਐਮ.ਓ ਡਾ.ਵਿਕਾਸ ਗਾਂਧੀ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਨੂੰ ਮਾਸਟਰ ਟਰੇਨਰਜ਼ ਵੱਲੋਂ ਇਨ੍ਹਾਂ ਵਿਸ਼ਿਆਂ 'ਤੇ....
ਡਿਪਟੀ ਕਮਿਸ਼ਨਰ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਜ਼ਿਲ੍ਹਾ ਅਵਾਰਡ ਨਾਲ ਕੀਤਾ ਸਨਮਾਨਿਤ
ਅਧਿਆਪਕ ਦੇਸ਼ ਦਾ ਅਸਲ ਸਰਮਾਇਆ -ਡਿਪਟੀ ਕਮਿਸ਼ਨਰ ਜ਼ਿਲ੍ਹਾ ਪੱਧਰ ਦੇ ਸਰਵੋਤਮ 23 ਅਧਿਕਾਰੀਆਂ ਅਤੇ ਅਧਿਆਪਕ ਸਨਮਾਨਿਤ ਫਾਜ਼ਿਲਕਾ 29 ਨਵੰਬਰ : ਸਿੱਖਿਆ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਜ਼ਿਲ੍ਹਾ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸੁਖਵੀਰ ਸਿੰਘ ਬੱਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ....
ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਵਿੱਚ ਸਫਾਈ ਵਿਵਸਥਾ ਦੀ ਜਾਂਚ ਲਈ ਔਚਕ ਨਿਰੀਖਣ
ਜਲਾਲਾਬਾਦ 29 ਨਵੰਬਰ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜਲਾਲਾਬਾਦ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦਾ ਦੌਰਾ ਕਰਕੇ ਇੱਥੇ ਸਫਾਈ ਵਿਵਸਥਾ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਜਲਾਲਾਬਾਦ ਦੇ ਮੇਨ ਸੜਕ ਵਿਖੇ ਬੈਂਕਾਂ ਦੇ ਬਾਹਰ ਲੋਕਾਂ ਦੇ ਵਹੀਕਲਾਂ ਕਾਰਨ ਵਧ ਰਹੇ ਟ੍ਰੈਫਿਕ ਦੀ ਸਮਸਿਆ ਲਈ ਬੈਕ ਦੇ ਮੈਨੇਜਰ ਨੂੰ ਹਦਾਇਤ ਕੀਤੀ ਕਿ ਬੈਕਾਂ ਦੇ ਬਾਹਰ ਵਹੀਕਲਾਂ ਦੇ ਲਈ ਪਾਰਕਿੰਗ ਕੀਤੀ ਜਾਵੇ ਤਾ ਜੋ ਆਮ ਲੋਕਾਂ ਨੂੰ ਟ੍ਰੈਫਿਕ ਦੀ ਸਮਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੁਲਿਸ ਨੂੰ....
ਵਿਧਾਇਕ ਸਵਨਾ ਨੇ ਟੇਲਾਂ ਦੇ ਕਿਸਾਨਾਂ ਨੂੰ ਨਾਲ ਲੈਕੇ ਜਲ ਸ਼੍ਰੋਤ ਮੰਤਰੀ ਜੋੜਾਮਾਜਰਾ ਨੂੰ ਮਿਲੇ
ਕੈਬਨਿਟ ਮੰਤਰੀ ਵੱਲੋਂ ਭਰੋਸਾ, ਟੇਲਾਂ ਤੇ ਪੱੁੱਜੇਗਾ ਪੂਰਾ ਨਹਿਰੀ ਪਾਣੀ, ਪਾਣੀ ਚੋਰੀ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ ਫਾਜਿ਼ਲਕਾ, 29 ਨਵੰਬਰ : ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਆਪਣੇ ਹਲਕੇ ਦੇ ਨਹਿਰਾਂ ਦੀਆਂ ਟੇਲਾਂ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਜਲ ਸ਼ੋ੍ਰਤ ਮਹਿਕਮੇ ਦੇ ਕੈਬਨਿਟ ਮੰਤਰੀ ਸ: ਚੇਤਨ ਸਿੰਘ ਜੌੜਾ ਮਾਜਰਾ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ....
ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਖੇ ਚੱਲ ਰਹੀ ਆਪਦਾ ਮਿੱਤਰ ਟ੍ਰੇਨਿੰਗ ਦਾ ਅੱਜ ਸੱਤਵਾਂ ਦਿਨ ਸਮਾਪਤ
ਫਰੀਦਕੋਟ 29 ਨਵੰਬਰ : ਭਾਰਤ ਸਰਕਾਰ ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ| ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ।| ਇਹ ਟਰੇਨਿੰਗ....
ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਦੀ ਕੀਤੀ ਅਚਨਚੇਤ ਚੈਕਿੰਗ
ਕੁਆਲਟੀ ਕੰਟਰੋਲ ਤਹਿਤ ਵੱਖ-ਵੱਖ ਖਾਦਾਂ ਦੀ ਸੈਂਪਲਿੰਗ ਕੀਤੀ ਗਈ : ਡਾ. ਕਰਨਜੀਤ ਸਿੰਘ ਗਿੱਲ ਫਰੀਦਕੋਟ 29 ਨਵੰਬਰ : ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਅਗਵਾਈ ਹੇਠ ਡਾ.ਪਰਮਿੰਦਰ ਸਿੰਘ ਏ.ਡੀ.ਓ (ਇਨਫੋਰਸਮੈਂਟ) ਫਰੀਦਕੋਟ, ਡਾ.ਰੁਪਿੰਦਰ ਸਿੰਘ ਏ.ਡੀ.ਓ (ਬੀਜ) ਅਤੇ ਡਾ.ਰਮਨਦੀਪ ਸਿੰਘ ਏ.ਡੀ.ਓ (ਪੀ.ਪੀ) ਬਲਾਕ ਫਰੀਦਕੋਟ ਵੱਲੋਂ ਮਿਤੀ 28/11/2023 ਨੂੰ ਜਿਲ੍ਹਾ ਫਰੀਦਕੋਟ ਵਿੱਚ ਮੌਜੂਦ ਸਹਿਕਾਰੀ ਸਭਾਵਾਂ ਵਿੱਚੋਂ ਮਨਜੀਤ ਇੰਦਰਪੁਰਾ ਬਹੁ-ਮੰਤਵੀ ਸੇਵਾ ਸਭਾ ਲਿਮ: ਫਰੀਦਕੋਟ ਅਤੇ ਪ੍ਰਾਈਵੇਟ ਡੀਲਰਾਂ ਦੀ....
ਗੁੜੇ ਦੇ ਕਬੱਡੀ ਕੱਪ ਤੇ ਮੁੱਖ ਮਹਿਮਾਨ ਐਸ ਐਸ ਪੀ ਜਗਰਾਓ ਹੋਣਗੇ : ਸੋਹਣ ਸਿੰਘ,ਜਸਮੇਲ ਸਿੰਘ ਜੱਸਾ
ਕਿਹਾ ਐਨ ਆਰ ਆਈਜ਼ ਵੀਰਾਂ ਦਾ ਵੱਡਾ ਸਹਿਯੋਗ ਮੁੱਲਾਂਪੁਰ ਦਾਖਾ, 28 ਨਵੰਬਰ (ਸਤਵਿੰਦਰ ਸਿੰਘ ਗਿੱਲ) : ਅਗਲੇ ਮਹੀਨੇ ਦਸੰਬਰ ਵਿੱਚ ਐਂਤਵਾਰ 3 ਤਾਰੀਖ ਅਤੇ 4 ਦਸੰਬਰ ਦਿਨ ਸੋਮਵਾਰ ਨੂੰ ਪਿੰਡ ਗੁੜੇ ਦੀ ਹਾਈਟੈੱਕ ਪਾਰਕ ਵਿੱਚ ਇੱਕ ਵਿਸ਼ਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਕਰਕੇ ਖੇਡ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਮਹਾਨ ਕਬੱਡੀ ਕੱਪ ਨੂੰ ਨੇਪਰੇ ਚਾੜ੍ਹਨ ਵਾਸਤੇ ਪਿੰਡ ਦੇ ਐਨ ਆਰ ਆਈਜ਼ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਕਰਕੇ ਅਸੀਂ ਉਹਨਾਂ ਦੇ....