ਫਿਰੋਜ਼ਪੁਰ, 15 ਅਪ੍ਰੈਲ : ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਫਿਰੋਜ਼ਪੁਰ ਸੀਆਈਏ ਸਟਾਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਹਥਿਆਰਾਂ ਸਣੇ ਇਕ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਸੀਆਈਏ ਸਟਾਫ ਦੀ ਟੀਮ ਨੇ ਉਸ ਕੋਲੋਂ 7 ਕਿਲੋ ਹੈਰੋਇਨ, 36 ਲੱਖ ਰੁਪਏ ਡਰੱਗ ਮਨੀ, ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਪੰਜ ਜ਼ਿੰਦਾ ਕਾਰਤੂਸ, 1 ਰਾਈਫਲ 315 ਬੋਰ ਪੰਜ ਜ਼ਿੰਦਾ ਕਾਰਤੂਸ, 2 ਪਿਸਤੌਲ 30 ਬੋਰ 10 ਜ਼ਿੰਦਾ ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਕੈਨੇਡਾ ਬੈਠੇ ਭਵਨੇਸ਼ ਚੋਪੜਾ ਦਾ ਸਾਥੀ ਹੈ ਅਤੇ ਪਾਕਿਸਤਾਨੀ ਤਸਕਰਾਂ ਰਾਹੀਂ ਸਰਹੱਦ ਪਾਰੋਂ ਨਸ਼ਾ ਮੰਗਵਾਉਂਦਾ ਸੀ। ਇੰਸਪੈਕਟਰ ਪ੍ਰਭਜੀਤ ਸਿੰਘ ਸਮੇਤ ਪੁਲਿਸ ਪਾਰਟੀ ਬਾਹੱਦ ਰਕਬਾ ਬਾਬਾ ਦੀਪ ਸਿੰਘ ਐਵੇਨਿਉ ਥਾਣਾ ਸਦਰ ਫਿਰੋਜ਼ਪੁਰ ਵਿਖੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੇ ਚੈਕਿੰਗ ਦੇ ਸੰਬਧ ਵਿੱਚ ਮੋਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਸ ਵਿੱਚ ਰਲ ਕੇ ਪਾਕਿਸਤਾਨ ਸਮੱਗਲਰਾਂ ਪਾਸੋਂ ਹੈਰੋਇਨ ਮੰਗਵਾ ਕੇ ਵੱਡੇ ਪੱਧਰ ਤੇ ਹੈਰੋਇਨ ਦੀ ਸਪਲਾਈ ਕਰਦੇ ਹਨ ਅਤੇ ਇਹਨਾਂ ਦਾ ਸਾਥੀ ਭੁਵਨੇਸ਼ ਚੋਪੜਾ ਵਿਦੇਸ਼ ਬੈਠਾ ਪਾਕਿਸਤਾਨ ਸਮੱਗਲਰਾਂ ਨਾਲ ਤਾਲਮੇਲ ਕਰਕੇ ਸਪਲਾਈ ਕਰਵਾਉਦਾ ਹੈ। ਸੂਚਨਾ ਮਿਲਣ ਮਗਰੋਂ ਪੁਲਿਸ ਪਾਰਟੀ ਵੱਲੋਂ ਤੁਰੰਤ ਦੋਸ਼ੀਆਂ ਤੇ ਰੇਡ ਕਰਕੇ ਇੱਕ ਦੋਸ਼ੀ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ। ਇਸ ਕੋਲੋਂ 07 ਕਿਲੋ ਹੈਰੋਇਨ, 36 ਲੱਖ ਰੁਪਏ ਦੀ ਡਰੱਗ ਮਨੀ, 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ 05 ਰੌਂਦ ਜਿੰਦਾ, 01 ਰਾਈਫਲ 315 ਬੋਰ ਸਮੇਤ ਮੈਗਜ਼ੀਨ ਤੇ 05 ਰੌਂਦ ਜਿੰਦਾ, 02 ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਤੇ 05/05 ਰੌਂਦ ਜਿੰਦਾ, 01 ਆਈ ਫੋਨ 15 ਪਰੋ, 01 ਕਾਰ ਇਲੈਕਟਰਾ ਤੇ ਜਮਾ ਤਲਾਸ਼ੀ 5500 ਰੁਪਏ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।